bāroबारो
ਬਾਲਕ. "ਦੂਧ ਬਿਨਾ ਰਹਨੁ ਕਤ ਬਾਰੋ?" (ਬਿਲਾ ਮਃ ੫) ੨. ਵਾਰਣ ਕਰੋ. ਹਟਾਓ। ੩. ਵਾੜੋ. ਦਾਖ਼ਲ ਕਰੋ. "ਇਸਤ੍ਰੀ ਕਰ ਗ੍ਰਿਹ ਮੇ ਮੁਹਿ ਬਾਰੋ." (ਚਰਿਤ੍ਰ ੨੯੮) ੪. ਬਾੜਾ. ਘੇਰਾ. ਅਹਾਤਾ. ਦੇਖੋ. ਬਾਰਾ ੩.
बालक. "दूध बिना रहनु कत बारो?" (बिला मः ५) २. वारण करो. हटाओ। ३. वाड़ो. दाख़ल करो. "इसत्री कर ग्रिह मे मुहि बारो." (चरित्र २९८) ४. बाड़ा. घेरा. अहाता. देखो. बारा ३.
ਦੇਖੋ, ਦੁਧ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਬਾਲਕ. "ਦੂਧ ਬਿਨਾ ਰਹਨੁ ਕਤ ਬਾਰੋ?" (ਬਿਲਾ ਮਃ ੫) ੨. ਵਾਰਣ ਕਰੋ. ਹਟਾਓ। ੩. ਵਾੜੋ. ਦਾਖ਼ਲ ਕਰੋ. "ਇਸਤ੍ਰੀ ਕਰ ਗ੍ਰਿਹ ਮੇ ਮੁਹਿ ਬਾਰੋ." (ਚਰਿਤ੍ਰ ੨੯੮) ੪. ਬਾੜਾ. ਘੇਰਾ. ਅਹਾਤਾ. ਦੇਖੋ. ਬਾਰਾ ੩....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਵਰਜਣ ਦੀ ਕ੍ਰਿਯਾ. ਦੇਖੋ, ਬਾਰਣ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. गृह ਸੰਗ੍ਯਾ- ਘਰ. "ਗ੍ਰਿਹ ਬਨ ਸਮਸਰ." (ਆਸਾ ਮਃ ੧) ੨. ਕੁਟੁੰਬ. ਕੁੰਬਾ. ਪਰਿਵਾਰ. "ਵਿਚੇ ਗ੍ਰਿਹ ਗੁਰਬਚਨਿ ਉਦਾਸੀ." (ਵਾਰ ਗੂਜ ੧. ਮਃ ੩) ਦੇਖੋ, ਨਵਗ੍ਰਹ....
ਮੁਖ. "ਮੁਹਿ ਡਿਠੈ ਤਿਨ ਕੈ ਜੀਵੀਐ." (ਮਃ ੫. ਵਾਰ ਗਉ ੨) ੨. ਮੁਸਕੇ (ਚੁਰਾਕੇ). "ਘਰੁ ਮੁਹਿ ਪਿਤਰੀ ਦੇਇ." (ਵਾਰ ਆਸਾ) ੩. ਮੁਹਰੇ. ਅੱਗੇ. "ਮੁਹਿ ਚਲੈ ਸੁ ਅਗੈ ਮਾਰੀਐ." (ਵਾਰ ਆਸਾ) ਦੇਖੋ, ਓਮੀ। ੪. ਵਿ- ਮੋਹਿਤ. "ਮ੍ਰਿਗਨੀ ਮੁਹਿ ਜਾਤ." (ਕ੍ਰਿਸਨਾਵ) ਮੋਹਿਤ ਹੋਜਾਤ। ੫. ਮੁਖ ਪੁਰ. ਮੂੰਹ ਉੱਪਰ. "ਮੰਨੈ ਮੁਹਿ ਚੋਟਾ ਨਾ ਖਾਇ." (ਜਪੁ) "ਮੂਰਖ ਮੰਢੁ ਪਵੈ ਮੁਹਿਮਾਰ." (ਮਃ ੧. ਵਾਰ ਮਾਝ) ੬. ਸਰਵ- ਮੁਝੇ. ਮੈਨੂੰ. "ਮੁਹਿ ਆਗ੍ਯਾ ਕਰੀ." (ਗੁਪ੍ਰਸੂ)...
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਸੰਗ੍ਯਾ- ਵਲਗਣ. ਘੇਰਾ. ਬਾੜ ਦੇ ਘੇਰੇ ਵਿੱਚ ਆਇਆ ਖੇਤ ਆਦਿ ਅਸਥਾਨ। ੨. ਇੱਕ ਪ੍ਰਕਾਰ ਦੀ ਦਾਨਰੀਤਿ. ਧਨੀ ਲੋਕ ਵਿਆਹ ਆਦਿ ਉਤਸਵਾਂ ਪੁਰ ਮੰਗਤਿਆਂ ਨੂੰ ਇੱਕ ਅਹਾਤੇ ਅੰਦਰ ਵਾੜ ਦਿੰਦੇ ਹਨ, ਇੱਕ ਇੱਕ ਨੰ ਦਰਵਾਜੇ ਵਿੱਚਦੀਂ ਕੱਢਦੇ ਅਰ ਉਸ ਨੂੰ ਕੁਝ ਦੱਛਣਾ ਦਿੰਦੇ ਜਾਂਦੇ ਹਨ। ੩. ਪੇਸ਼ਾਵਰ ਦੇ ਜ਼ਿਲੇ ਦਾ ਇੱਕ ਦਰਿਆ, ਜੋ ਕਾਬੁਲ ਦਰਿਆ ਦੀ ਸ਼ਾਖ ਸ਼ਾਹਆਲਮ ਪਾਸ ਆਕੇ ਮਿਲਦਾ ਹੈ. ਇਸ ਕਿਨਾਰੇ ਚਾਉਲ ਬਹੁਤ ਹੱਛੇ ਹੁੰਦੇ ਹਨ, ਜੋ "ਬਾੜੇ ਦੇ ਚਾਵਲ" ਸੱਦੀਦੇ ਹਨ....
ਸੰਗ੍ਯਾ- ਚਾਰੇ ਪਾਸੇ ਦੀ ਸੀਮਾ (ਹੱਦ). ੨. ਦਾਇਰਾ. ਚੱਕਰ. ਮੰਡਲ (Circumference). ੩. ਚੁਫੇਰਿਓਂ ਰੋਕਣ ਦੀ ਕ੍ਰਿਯਾ। ੪. ਕ਼ਬਜਾ. "ਮੂਆ ਕਰਤ ਜਗ ਘੇਰਾ." (ਵਿਚਿਤ੍ਰ) ਧਨ ਅਤੇ ਪ੍ਰਿਥਿਵੀ ਪੁਰ ਕ਼ਬਜਾ ਕਰਦਾ....
ਦੇਖੋ, ਹਾਤਾ....
ਸੰਗ੍ਯਾ- ਚੜਸ ਵਡਾ ਬੋਕਾ, ਜੋ ਖੂਹ ਵਿੱਚੋਂ ਵਾਰਿ (ਪਾਣੀ ਕੱਢਣ ਲਈ ਵਰਤੀਦਾ ਹੈ. ਵਾਰਿਹਰ। ੨. ਚੜਸ (ਚਰਸ) ਖਿੱਚਣ ਵੇਲੇ ਜੋ ਗੀਤ ਗਾਇਆ ਜਾਂਦਾ ਹੈ। ੩. ਵਾੜਾ. ਵਲਗਣ. ਘੇਰਾ. "ਸ਼ੇਰ ਬਡੇ ਦੋਉ ਘੇਰਲਏ ਬਹੁ ਬੀਰਨ ਕੋ ਕਰਕੈ ਮਨੋ ਬਾਰੋ." (ਕ੍ਰਿਸ਼ਨਾਵ) ੪. ਬਾਲਕ. ਬੱਚਾ. ਦੇਖੋ, ਬਾਰੇ। ੫. ਬਾਲਾ. ਇਸਤ੍ਰੀ. "ਰੀਝਰਹੀ ਸਭ ਹੀ ਬ੍ਰਿਜਬਾਰਾ." (ਕ੍ਰਿਸਨਾਵ) ੬. ਬਾਲਕੀ. ਕਨ੍ਯਾ. "ਐਸੇ ਉਡੀ ਬਾਰਾ ਜੈਸੇ ਪਾਰਾ ਉਡਜਾਤ ਹੈ." (ਕ੍ਰਿਸਨਾਵ)...