māravāra, māravārhaमारवार, मारवाड़
ਮਰੁ ਭੂਮਿ. ਉਹ ਜ਼ਮੀਨ, ਜੋ ਸਿੰਜੀ ਨਾ ਜਾਵੇ। ੨. ਜੋਧਪੁਰ ਰਿਆਸਤ ਦਾ ਇਲਾਕਾ ਜੋ ਰਾਜਪੂਤਾਨੇ ਵਿੱਚ ਹੈ. ਥਲੀ ਦੇਸ਼.
मरु भूमि. उह ज़मीन, जो सिंजी ना जावे। २. जोधपुर रिआसत दा इलाका जोराजपूताने विॱच है. थली देश.
ਮੌਤ. ਦੇਖੋ, ਮਰ. "ਜੀਵਦਿਆ ਮਰੁ ਮਾਰਿ, ਨ ਪਛੋਤਾਈਐ." (ਮਃ ੧. ਵਾਰ ਮਾਝ) ੨. ਸੰ. ਮਰੁ. ਮਾਰੂ. ਜਲ ਰਹਿਤ ਭੂਮਿ. ਮਾਰਵਾੜ। ੩. ਵਿਮਾਰਕ (ਮਾਰਨ ਵਾਲਾ) ਅਰਥ ਵਿੱਚ ਭੀ ਮਰੁ ਸ਼ਬਦ ਆਇਆ ਹੈ. "ਚਾਰੇ ਅਗਨਿ ਨਿਵਾਰਿ ਮਰੁ, ਗੁਰਮੁਖਿ ਹਰਿਜਲੁ ਪਾਇ." (ਸ੍ਰੀ ਮਃ ੧)...
ਜਿਸ ਵਿੱਚ ਜੀਵ ਹੋਣ. ਜੀਵਾਂ ਦੇ ਨਿਵਾਸ ਦੀ ਥਾਂ. ਪ੍ਰਿਥਿਵੀ. "ਭੂਮਿ ਕੋ ਕੌਨ ਗੁਮਾਨ ਹੈ ਭੂਪਤਿ?" (ਦੱਤਾਵ) ੨. ਦੇਸ਼। ੩. ਜਗਾ. ਥਾਂ. "ਭੂਮਿ ਮਸਾਣ ਕੀ ਭਸਮ ਲਗਾਈ." (ਗੂਜ ਤ੍ਰਿਲੋਚਨ) ੪. ਘਰ। ੫. ਦਰਜਾ। ੬. ਰਸਨਾ. ਜੀਭ। ੭. ਚਿੱਤ ਦੀ ਹਾਲਤ। ੮. ਮਿੱਟੀ. "ਅਮ੍ਰਿਤੋ ਡਾਰ ਭੂਮਿ ਪਾਗਹਿ." (ਕਾਨ ਮਃ ੫) ੯. ਇੱਕ ਸੰਖ੍ਯਾ ਬੋਧਕ, ਕਿਉਂਕਿ ਜ਼ਮੀਨ ਇੱਕ ਮੰਨੀ ਹੈ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਰਾਜਪੂਤਾਨੇ ਵਿੱਚ ਇੱਕ ਰਿਆਸਤ, ਜਿਸ ਦਾ ਪ੍ਰਧਾਨ ਨਗਰ ਜੋਧ ਰਾਜਪੂਤ ਨੇ ਸੰਮਤ ੧੫੧੫ ਵਿੱਚ ਵਸਾਇਆ....
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ)....
ਸੰਗ੍ਯਾ- ਸ੍ਥਲੀ. ਥਾਂ. ਜਗਾ। ੨. ਜਲ ਰਹਿਤ ਭੂਮੀ. ਖ਼ੁਸ਼ਕ ਜ਼ਮੀਨ. "ਥਲੀ ਕਰੈ ਅਸਗਾਹ." (ਵਾਰ ਮਾਝ ਮਃ ੧) ੩. ਡਿੰਗ. ਟਿੱਬੇ ਵਾਲੀ ਜ਼ਮੀਨ. ਟਿੱਬਿਆਂ ਦਾ ਦੇਸ਼. ਮਾਰਵਾੜ ਦਾ ਰੇਤਲਾ ਇਲਾਕਾ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....