tasalāतसला
ਸੰਗ੍ਯਾ- ਤਸ਼੍ਤ. ਵਡੀ ਥਾਲੀ. ਵਡੀ ਬਾਟੀ. ਦੇਖੋ, ਤਸਟਾ.
संग्या- तश्त. वडी थाली. वडी बाटी. देखो, तसटा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਛੋਟਾ ਥਾਲ। ੨. ਸੰ. ਸ੍ਥਾਲੀ. ਵਲਟੋਹੀ. ਦੇਗਚੀ। ੩. ਮਿੱਟੀ ਦੀ ਹਾਂਡੀ....
ਸੰਗ੍ਯਾ- ਚੌੜਾ ਅਤੇ ਚਪੇਤਲਾ ਤਸਲਾ ਬਾੱਟੀ। ੨. ਮਾਰਵਾੜ ਦਾ ਇੱਕ ਪਿਆਰਾ ਭੋਜਨ. ਦਾਦੂਪੰਥੀ ਸਾਧੂ ਭੰਡਾਰਿਆਂ ਵਿੱਚ ਬਾਟੀ ਬਹੁਤ ਪਕਾਉਂਦੇ ਹਨ. ਮੋਣਦਾਰ ਆਟੇ ਵਿੱਚ ਲੂਣ ਪਾਕੇ ਦੁੱਧ ਵਿੱਚ ਗੁਨ੍ਹਕੇ ਗੋਲ ਪਿੰਨੇ ਵੱਟਕੇ ਤਵੇ ਜੇਹੀ ਤਪੀ ਹੋਈ ਜਮੀਨ ਤੇ ਜੋ ਭੁਸਰੀ ਵਾਂਙ ਪੇੜੇ ਦੀ ਸ਼ਕਲ ਦੀ ਰੋਟੀ ਪਕਾਈ ਜਾਂਦੀ ਹੈ. ਉਸ ਦੀ "ਬਾਟੀ" ਸੰਗ੍ਯਾ ਹੈ। ੩. ਵਾਟੀਂ. ਮਾਰਗ ਮੇਂ. ਰਾਹਾਂ ਵਿੱਚ. "ਹਾਟੀ ਬਾਟੀ ਰਹਹਿ ਨਿਰਾਲੇ." (ਸਿਧਗੋਸਟਿ) ਘਰ ਅਤੇ ਮਾਰਗ ਵਿੱਚ ਰਹਿਂ ਨਿਰਾਲੇ. ਅੰਦਰ ਅਤੇ ਬਾਹਰ ਨਿਰਲੇਪ....
ਫ਼ਾ. [تشت] ਅਥਵਾ [طشت] ਤ਼ਸ਼ਤ. ਸੰਗ੍ਯਾ- ਤਾਂਬੇ ਦਾ ਇੱਕ ਭਾਂਡਾ, ਜੋ ਬਾਟੀ ਦੀ ਸ਼ਕਲ ਦਾ ਹੁੰਦਾ ਹੈ. ਇਸ ਵਿੱਚ ਹਿੰਦੂ ਪੁਜਾਰੀ ਮੂਰਤਿ ਦਾ ਸਨਾਨ ਕਰਾਉਂਦੇ ਹਨ। ੨. ਸੰ. ਤਸ੍ਟਾ. ਵਿ- ਛਿੱਲਣ (ਤੱਛਣ) ਵਾਲਾ....