baghanbaraबघंबर
ਵ੍ਯਾਘ੍ਰ (ਬਾਘ) ਦੀ ਖਲੜੀ. ਬਾਘ ਅੰਬਰ. "ਜਿਮ ਕੰਧ ਪੈ ਡਾਰ ਬਘੰਬਰ ਜੋਗੀ." (ਕ੍ਰਿਸਨਾਵ)
व्याघ्र (बाघ) दी खलड़ी. बाघ अंबर. "जिम कंध पै डार बघंबर जोगी." (क्रिसनाव)
ਵਿ- ਆਘ੍ਰਾ (ਚੰਗੀ ਤਰਾਂ ਸੁੰਘਕੇ) ਸ਼ਿਕਾਰ ਦੀ ਖੋਜ ਕਰਨ ਵਾਲਾ. ਬਾਘ ਅਤੇ ਉਸ ਦੀ ਮਾਦਾ. Panther। ੨. ਬਘਿਆੜ- ਬਘਿਆੜੀ। ੩. ਸ਼ੇਰ- ਸ਼ੇਰਨੀ....
ਸੰ. ਵ੍ਯਾਘ੍ਰ. ਨਾਹਰ. ਸ਼ੇਰ "ਪਾਵੈ ਬਾਘ ਡਰਾਵਣੋ." (ਸਵਾ ਮਃ ੧) ਕਾਵ ਕਾਲ। ੨. ਰਾਜਪੂਤਾਂ ਦੀ ਇੱਕ ਜਾਤਿ. "ਬਾਘ ਬਘੇਲੇ ਜੇਤੜੇ ਬਲਵੰਡ ਲੱਖ ਬੁੰਦੇਲੇ ਕਾਰੀ." (ਭਾਗ) ੩. ਦੇਖੋ, ਵਾਘ....
ਸੰਗ੍ਯਾ- ਚਰਮ. ਤੁਚਾ. ਖਾਲ. ਦੇਖੋ, ਖਲ। ੨. ਚੰਮ ਦੀ ਥੈਲੀ. "ਭਉ ਤੇਰਾ ਭਾਂਗ ਖਲੜੀ ਮੇਰਾ ਚੀਤ." (ਤਿਲੰ ਮਃ ੧) ੩. ਵਿ- ਦੇਖੋ, ਖਪਰੀ. "ਖਲੜੀ ਖਪਰੀ ਲਕੜੀ ਚਮੜੀ." (ਆਸਾ ਮਃ ੧)...
ਸੰ. अम्बर्. ਧਾ- ਏਕਤ੍ਰ (ਇਕੱਠਾ) ਕਰਨਾ. ਬਟੋਰਨਾ। ੨. ਸੰ. अम्बर. ਸੰਗ੍ਯਾ- ਆਕਾਸ਼. ਆਸਮਾਨ. "ਅੰਬਰ ਧਰਤਿ ਵਿਛੋੜਿਅਨੁ." (ਵਾਰ ਰਾਮ ੧. ਮਃ ੩) ੩. ਭਾਵ- ਦਸ਼ਮਦ੍ਵਾਰ. ਦਿਮਾਗ਼. "ਅੰਬਰ ਕੂੰਜਾਂ ਕੁਰਲੀਆਂ." (ਸੂਹੀ ਮਃ ੧. ਕੁਚਜੀ) ਦਿਮਾਗ਼ ਵਿੱਚ ਕੂੰਜਾਂ ਜੇਹੀ ਆਵਾਜ਼ ਹੋਣ ਲਗ ਪਈ, ਅਰਥਾਤ ਸਿਰ ਭਾਂ ਭਾਂ ਕਰਨ ਲੱਗਿਆ ਹੈ। ੪. ਵਸਤ੍ਰ. "ਦੁਹਸਾਸਨ ਕੀ ਸਭਾ. ਦ੍ਰੋਪਤੀ, ਅੰਬਰ ਲੇਤ ਉਬਾਰੀਅਲੇ." (ਮਾਲੀ ਨਾਮਦੇਵ) ੫. ਇੱਕ ਪ੍ਰਕਾਰ ਦਾ ਇ਼ਤ਼ਰ, ਜੋ ਹ੍ਵੇਲ ਮੱਛੀ ਦੀ ਚਿਕਨਾਈ ਤੋਂ ਪੈਦਾ ਹੁੰਦਾ ਹੈ. ਅ਼. [عنبر] ੬. ਅਭਰਕ ਧਾਤੁ। ੭. ਕਪਾਸ (ਕਪਾਹ). ੮. ਰਾਜਪੂਤਾਨੇ ਦਾ ਇੱਕ ਪੁਰਾਣਾ ਨਗਰ ਅੰਬੇਰ (ਆਮੇਰ), ਜੇ ਕਛਵਾਹਾ ਰਾਜਪੂਤਾਂ ਦੀ ਜਯਪੁਰ ਤੋਂ ਪਹਿਲਾਂ ਰਾਜਧਾਨੀ ਸੀ. ਦੇਖੋ, ਅੰਬੇਰ। ੯. ਆਂਗਿਰ ਦੀ ਥਾਂ ਦਸਮਗ੍ਰੰਥ ਵਿੱਚ ਅਵਾਣ ਲਿਖਾਰੀ ਨੇ ਅੰਬਰ ਲਿਖਿਆ ਹੈ. "ਭਜਤ ਭਯੋ ਅੰਬਰ ਕੀ ਦਾਰਾ." (ਚੰਦ੍ਰਾਵ) ਚੰਦ੍ਰਮਾਂ ਨੇ ਆਂਗਿਰਸ (ਵ੍ਰਿਹਸਪਤਿ) ਦੀ ਇਸਤ੍ਰੀ ਭੋਗੀ। ੧੦. ਫ਼ਾ. [انبر] ਮੋਚਨਾ. ਚਿਮਟਾ....
ਦੇਖੋ, ਜੀਮਨਾ। ੨. ਦੇਖੋ, ਜਿਮਿ....
ਸੰਗ੍ਯਾ- ਦੀਵਾਰ. ਭਿੱਤਿ। ੨. ਭਾਵ- ਦੇਹ, ਜੋ ਜੀਵਾਤਮਾ ਬਿਨਾ ਕੰਧ ਸਮਾਨ ਜੜ੍ਹ ਹੈ. "ਉਡੈ ਨ ਹੰਸਾ ਪੜੈ ਨ ਕੰਧ." (ਸਿਧਗੋਸਟਿ ੩. ਜੜ੍ਹਮਤਿ. ਬੁੱਧਿ- ਹੀਨ. "ਪਾਹ ਕੀ ਪ੍ਰਿਤਮਾ ਕੋ ਅੰਧ ਕੰਧ ਹੈ ਪੁਜਾਰੀ." (ਭਾਗੁ ਕ) ੪. ਸਿੰਧੀ. ਕੰਧ. ਗਰਦਨ. ਗ੍ਰੀਵਾ. ਸੰ. ਕੰਧਰ. ਜੋ ਕੰ (ਸਿਰ) ਨੂੰ ਧਾਰਨ ਕਰਦੀ ਹੈ. "ਨਚੇ ਕੰਧਹੀਣੰ ਕਬੰਧੰ." (ਚੰਡੀ ੨) ੫. ਸੰ. स्कन्ध ਸ੍ਕੰਧ. ਕੰਨ੍ਹਾ. ਮੋਢਾ. ਕੰਧਾ. "ਕੰਧਿ ਕੁਹਾੜਾ ਸਿਰ ਘੜਾ." (ਸ. ਫਰੀਦ) ਦੇਖੋ, ਮਾਂਦਲ। ੬. ਦੇਖੋ, ਕੰਧੁ। ੭. ਕੰ (ਜਲ) ਨੂੰ ਜੋ ਧਾਰਨ ਕਰੇ, ਮੇਘ ਬਾਦਲ। ੮. ਉੜੀਸੇ ਦੀ ਇੱਕ ਅਸਭ੍ਯ ਜਾਤਿ....
ਸੰਗ੍ਯਾ- ਡਾਲ. ਕਾਂਡ. ਟਾਹਣਾ. "ਤਰਵਰੁ ਏਕ ਅਨੰਤ ਡਾਰ ਸਾਖਾ." (ਰਾਮ ਕਬੀਰ) ਬ੍ਰਹ੍ਮ ਬਿਰਛ ਹੈ, ਸਾਰਾ ਵਿਸ਼੍ਵ ਡਾਹਣੇ ਅਤੇ ਸ਼ਾਖਾ। ੨. ਪੰਕ੍ਤਿ. ਸ਼੍ਰੇਣੀ. ਕਤਾਰ. ਜਿਵੇਂ- ਕਬੂਤਰਾਂ ਦੀ ਡਾਰ, ਮ੍ਰਿਗਾਂ ਦੀ ਡਾਰ ਆਦਿ। ੩. ਮੰਡਲੀ. ਟੋਲੀ. "ਬਿਨ ਡਰ ਬਿਣਠੀ ਡਾਰ." (ਓਅੰਕਾਰ) ਕਰਤਾਰ ਦੇ ਭੈ ਬਿਨਾ ਲੋਕਾਂ ਦੀ ਮੰਡਲੀ ਵਿਨਸ੍ਟ ਹੋਗਈ। ੪. ਦੇਖੋ, ਡਾਰਨ....
ਵ੍ਯਾਘ੍ਰ (ਬਾਘ) ਦੀ ਖਲੜੀ. ਬਾਘ ਅੰਬਰ. "ਜਿਮ ਕੰਧ ਪੈ ਡਾਰ ਬਘੰਬਰ ਜੋਗੀ." (ਕ੍ਰਿਸਨਾਵ)...
ਸੰ. ਯੋਗਿਨ੍. ਵਿ- ਯੋਗਾਭ੍ਯਾਸੀ। ੨. ਸੰਗ੍ਯਾ- ਆਤਮਾ ਵਿਚ ਜੁੜਿਆ ਹੋਇਆ ਪੁਰੁਸ.#"ਐਸਾ ਜੋਗੀ ਵਡ ਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ." (ਗਉ ਮਃ ੫) "ਪਰਨਿੰਦਾ ਉਸਤਤਿ ਨਹਿ ਜਾਂਕੈ ਕੰਚਨ ਲੋਹ ਸਮਾਨੋ। ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ." (ਧਨਾ ਮਃ ੯) ਦੇਖੋ, ਯੋਗੀ। ੩. ਗੋਰਖਨਾਥ ਦੇ ਮਤ ਅਨੁਸਾਰ ਯੋਗਭੇਸ ਧਾਰਨ ਵਾਲਾ, ਅਤੇ ਹਠਯੋਗ ਦਾ ਅਭ੍ਯਾਸੀ. "ਜੋਗੀ ਜੰਗਮ ਭਗਵੇ ਭੇਖ." (ਬਸੰ ਮਃ ੧) ੪. ਵਿਸਕੁੰਭ ਆਦਿ ੨੭ ਯੋਗਾਂ ਦੇ ਜਾਣਨ ਵਾਲਾ, ਜ੍ਯੋਤਿਸੀ. "ਥਿਤਿਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ." (ਜਪੁ) ੫. ਵਿ- ਯੋਗ੍ਯਤਾ ਵਾਲੀ. ਲਾਇਕ਼. "ਅਸਾਂ ਵੇਖੇਜੋਗੀ ਵਸਤੁ ਨ ਕਾਈ." (ਭਾਗੁ) ੬. ਜਿਤਨੀ. ਜਿੰਨੀ....