ਡਾਰ

dāraडार


ਸੰਗ੍ਯਾ- ਡਾਲ. ਕਾਂਡ. ਟਾਹਣਾ. "ਤਰਵਰੁ ਏਕ ਅਨੰਤ ਡਾਰ ਸਾਖਾ." (ਰਾਮ ਕਬੀਰ) ਬ੍ਰਹ੍‌ਮ ਬਿਰਛ ਹੈ, ਸਾਰਾ ਵਿਸ਼੍ਵ ਡਾਹਣੇ ਅਤੇ ਸ਼ਾਖਾ। ੨. ਪੰਕ੍ਤਿ. ਸ਼੍ਰੇਣੀ. ਕਤਾਰ. ਜਿਵੇਂ- ਕਬੂਤਰਾਂ ਦੀ ਡਾਰ, ਮ੍ਰਿਗਾਂ ਦੀ ਡਾਰ ਆਦਿ। ੩. ਮੰਡਲੀ. ਟੋਲੀ. "ਬਿਨ ਡਰ ਬਿਣਠੀ ਡਾਰ." (ਓਅੰਕਾਰ) ਕਰਤਾਰ ਦੇ ਭੈ ਬਿਨਾ ਲੋਕਾਂ ਦੀ ਮੰਡਲੀ ਵਿਨਸ੍ਟ ਹੋਗਈ। ੪. ਦੇਖੋ, ਡਾਰਨ.


संग्या- डाल. कांड. टाहणा. "तरवरु एक अनंत डार साखा." (राम कबीर) ब्रह्‌म बिरछ है, सारा विश्व डाहणे अते शाखा। २. पंक्ति. श्रेणी. कतार. जिवें- कबूतरां दी डार, म्रिगां दी डार आदि। ३. मंडली. टोली. "बिन डर बिणठी डार." (ओअंकार) करतार दे भै बिना लोकां दी मंडली विनस्ट होगई। ४. देखो, डारन.