prānaप्रान
ਦੇਖੋ, ਪ੍ਰਾਣ। ੨. ਪ੍ਰਾਣੀ. ਜੀਵ. "ਪ੍ਰਾਨ ਤਰਨ ਕਾ ਇਹੈ ਸੁਆਉ." (ਸੁਖਮਨੀ) ੩. ਜੀਵਨ. ਜ਼ਿੰਦਗੀ. "ਕਰਹੁ ਪ੍ਰਾਨ ਨਿਜ ਕੋ ਕਲ੍ਯਾਨ." (ਨਾਪ੍ਰ)
देखो, प्राण। २. प्राणी. जीव. "प्रान तरन का इहै सुआउ." (सुखमनी) ३. जीवन. ज़िंदगी. "करहु प्रान निज को कल्यान." (नाप्र)
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਵਿ- ਪ੍ਰਾਣਧਾਰੀ (प्राणिन्) ਜਿਸ ਵਿੱਚ ਪ੍ਰਾਣ ਹੋਣਾ। ੨. ਸੰਗ੍ਯਾ- ਜੀਵ. ਜੰਤੁ। ੩. ਮਨੁੱਖ. "ਪ੍ਰਾਣੀ, ਤੂੰ ਆਇਆ ਲਾਹਾ ਲੈਣ." (ਸ੍ਰੀ ਮਃ ੫)...
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....
ਦੇਖੋ, ਪ੍ਰਾਣ। ੨. ਪ੍ਰਾਣੀ. ਜੀਵ. "ਪ੍ਰਾਨ ਤਰਨ ਕਾ ਇਹੈ ਸੁਆਉ." (ਸੁਖਮਨੀ) ੩. ਜੀਵਨ. ਜ਼ਿੰਦਗੀ. "ਕਰਹੁ ਪ੍ਰਾਨ ਨਿਜ ਕੋ ਕਲ੍ਯਾਨ." (ਨਾਪ੍ਰ)...
ਦੇਖੋ, ਤਰਣ। ੨. ਦੇਖੋ, ਤਰੁਣ....
ਸੰਗ੍ਯਾ- ਸੁਆਦ. ਰਸ. "ਕੜਛੀਆਂ ਫਿਰਨਿ ਸੁਆਉ ਨ ਜਾਣਨਿ ਸੁੰਞੀਆ." (ਵਾਰ ਗੂਜ ੨. ਮਃ ੫) "ਕਾਮ ਸੁਆਇ ਗਜ ਵਸਿ ਪਰੇ." (ਗਉ ਕਬੀਰ) ੨. ਸ੍ਵਾਰਥ. ਲਾਭ. "ਜਨ ਆਵਨ ਕਾ ਇਹੈ ਸੁਆਊ." (ਸੁਖਮਨੀ) ੩. ਖੁਦਗਰਜੀ. ਮਤਲਬ. "ਤਿਨ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ." (ਵਾਰ ਗੂਜ ੨. ਮਃ ੫) "ਮਿਤ੍ਰ ਭਾਈ ਦੀਸਹਿ ਮਨ ਮੇਰੇ, ਤੇ ਸਭਿ ਅਪਨੈ ਸੁਆਇ ਮਿਲਾਸਾ." (ਗੌਂਡ ਮਃ ੪) ੪. ਪ੍ਰਯੋਜਨ. ਭਾਵ. ਮਕਸਦ. "ਕਉਨ ਮਾਰਗ ਕਉਨ ਸੁਆਓ." (ਸਿਧਗੋਸਟਿ) ੫. ਸ੍ਵਾਯ. ਸ਼ੁਭ ਆਮਦਨ. "ਕਥਾ ਕੀਰਤਨ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ." (ਬਿਲਾ ਮਃ ੫) ੬. ਸ੍ਵਾਗਤ. ਜੀ ਆਇਆ ਨੂੰ. "ਸੁਆਰਥ ਸੁਆਉ ਨ ਕੋ ਕਰੇ." (ਸ੍ਰੀ ਅਃ ਮਃ ੫) ੭. ਸਨਮਾਨ. "ਦੋਹਾਗਣੀ ਮਹਲੁ ਨ ਪਾਇਨੀ ਨ ਜਾਣਨਿ ਪਿਰ ਕਾ ਸੁਆਉ." (ਆਸਾ ਅਃ ਮਃ ੩) ੮. ਸ੍ਵ ਆਉਣ ਵਾਲਾ. ਆਪਣੇ ਆਪ ਉੱਗਣ ਵਾਲਾ. ਖ਼ੁਦਰੌ ਘਾਹ. "ਭਾਰ ਅਠਾਰਹਿ ਮੇਵਾ ਹੋਵੈ ਗਰੁੜਾ ਹੋਵੈ ਸੁਆਉ." (ਵਾਰ ਮਾਝ ਮਃ ੧) ਸਵਾਂਕ ਆਦਿਕ ਖ਼ੁਦਰੌ ਘਾਹ ਚਾਵਲ ਹੋ ਜਾਣ....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਦੇਖੋ, ਜੀਵਣ। ੨. ਜ਼ਿੰਦਗੀ. "ਜੀਵਨਸੁਖੁ ਸਭੁ ਸਾਧ ਸੰਗਿ." (ਬਿਲਾ ਮਃ ੫) ੩. ਜਲ. "ਦੇ ਜੀਵਨ ਜੀਵਨ ਸੁਖਕਾਰੀ." (ਗੁਪ੍ਰਸੂ) ੪. ਉਪਜੀਵਿਕਾ. ਗੁਜ਼ਾਰਾ। ੫. ਪਵਨ। ੬. ਘੀ. ਘ੍ਰਿਤ। ੭. ਕਰਤਾਰ. ਵਾਹਗੁਰੂ। ੮. ਪੁਤ੍ਰ। ੯. ਦੇਖੋ, ਅਜੂਬਾ। ੧੦. ਭਾਈ ਭਗਤੂ ਦਾ ਛੋਟਾ ਪੁਤ੍ਰ, ਜੋ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਹ਼ਾਜਿਰ ਰਿਹਾ. ਇਸ ਦਾ ਦੇਹਾਂਤ ਕੀਰਤਪੁਰ ਹੋਇਆ. ਇਸ ਦਾ ਪੁਤ੍ਰ ਸੰਤਦਾਸ ਸੀ, ਜਿਸ ਦੀ ਔਲਾਦ ਹੁਣ ਭੁੱਚੋ, ਭਾਈ ਦੇ ਚੱਕ ਆਦਿ ਵਿੱਚ ਵਸਦੀ ਹੈ.#ਸੰਤਦਾਸ ਦੇ ਪੁਤ੍ਰ- ਰਾਮਸਿੰਘ, ਫਤੇਸਿੰਘ, ਬਖਤੂਸਿੰਘ, ਤਖਤੂਸਿੰਘ ਨੇ ਦਮਦਮੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਸੀ. ਦੇਖੋ, ਭਗਤੂ....
ਫ਼ਾ. [زِندگانی] ਅਤੇ [زِندگی] ਸੰਗ੍ਯਾ- ਜੀਵਨ। ੨. . ਉਮਰ. ਅਵਸ੍ਥਾ....
ਕਰੋ. "ਕਰਹੁ ਅਨੁਗ੍ਰਹੁ ਪਾਰਬ੍ਰਹਮ." (ਆਸਾ ਮਃ ੫) ੨. ਕਰਵਾਓ. ਕਰਾਓ. "ਹਰਿ ਜੀਉ! ਤਿਨ ਕਾ ਦਰਸਨ ਨਾ ਕਰਹੁ." (ਵਾਰ ਸੋਰ ਮਃ ੪)...
ਸੰ. ਵਿ- ਆਪਣਾ. ਸ੍ਵਕੀਯ, ਜੋ ਪਰਾਇਆ ਨਹੀਂ. "ਸੋਈ ਜਨੁ ਸੋਈ ਨਿਜਭਗਤਾ." (ਨਟ ਮਃ ੫) ੨. ਮੁੱਖ, ਪ੍ਰਧਾਨ. "ਤੂੰ ਨਿਜਪਤਿ ਹੈਂ ਦਾਤਾ." (ਧਨਾ ਮਃ ੩) ਦੇਖੋ, ਨਿਜਪਤਿ। ੩. ਖ਼ਾਸ. ਵਿਸ਼ੇਸ. "ਨਿਜਕਰਿ ਦੇਖਿਓ ਜਗਤੁ ਮੈ." (ਸਃ ਮਃ ੯)...
ਦੇਖੋ, ਕਲ੍ਯਾਣ। ੨. ਦੇਖੋ, ਕਲਾਣ. ਆਸ਼ੀਰਵਾਦ. ਦੁਆ. "ਇਉਂ ਸੁਨ ਹਰਖ ਉਠ੍ਯੋ ਮਰਦਾਨਾ। ਉਚਰ੍ਯੋ ਸ੍ਰੀ ਨਾਨਕ ਕਲ੍ਯਾਨਾ। ਪਿਤਾ ਪਿਤਾਮਹ ਪਰ ਪੁਨ ਪਰਕੇ। ਬਰਨਨ ਨਾਮ ਕਰੇ ਜਗਗੁਰੁ ਕੇ। ਸੁਭ ਗੁਣ ਸੰਗ ਕੀਨ ਪਰਸੰਸਾ। ਨਿਪਜ੍ਯੋ ਵੇਦੀਕੁਲ ਅਵਤੰਸਾ." (ਨਾਪ੍ਰ)...