pisataपिसट
ਸੰ. ਪਿਸ੍ਟ. ਵਿ- ਪੀਠਾ ਹੋਇਆ। ੨. ਪਿਸ੍ਟਿ ਸੰਗ੍ਯਾ- ਪੀਠੀ. ਮਾਂਹ ਮੂੰਗੀ ਆਦਿ ਦੀ ਭਿੱਜੀ ਹੋਈ ਦਾਲ ਨੂੰ ਸਿਲ ਵੱਟੇ ਪੁਰ ਪੀਹਕੇ ਬਣਾਇਆ ਚੂਰਣ। ੩. ਪ੍ਰਿਸ੍ਟਿ. ਪਿੱਠ. ਪੀਠ. "ਕੋਈ ਧਰਤ ਜਾਇ ਲੈ ਪਿਸਟ ਪਾਨ." (ਦੱਤਾਵ) ਕੋਈ ਪਦਮਾਸਨ ਦੀ ਸਾਧਨਾ ਕਰਦਾ ਹੋਇਆ ਪਿੱਠ ਪਿੱਛੋਂਦੀ ਹੱਥ ਲੈ ਜਾਕੇ ਰਖਦਾ ਹੈ.
सं. पिस्ट. वि- पीठा होइआ। २. पिस्टि संग्या- पीठी. मांह मूंगी आदि दी भिॱजी होई दाल नूं सिल वॱटे पुर पीहके बणाइआ चूरण। ३. प्रिस्टि. पिॱठ. पीठ. "कोई धरत जाइ लै पिसट पान." (दॱताव) कोई पदमासन दी साधना करदा होइआ पिॱठ पिॱछोंदी हॱथ लै जाके रखदा है.
ਦੇਖੋ, ਪਿਸਟ....
ਪੀਸਿਆ. ਪੇਸਣ ਕੀਤਾ. "ਜਿਨ ਕਾਮ ਕ੍ਰੋਧ ਲੋਭ ਪੀਠਾ." (ਮਾਝ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਪਿਸ੍ਟੀ. ਸੰਗ੍ਯਾ- ਮਾਂਹ ਮੂੰਠੀ ਆਦਿ ਦੀ ਦਾਲ, ਭਿਉਂਕੇ ਸਿਲ ਵੱਟੇ ਨਾਲ ਰਗੜੀ ਹੋਈ....
ਕ੍ਰਿ ਵਿ- ਅੰਦਰ. ਭੀਤਰ। ੨. ਸੰ. माष- ਮਾਸ. ਮਾਂਹ. ਉੜਦ. Black- gram. L. Phaseolus Radiatus....
ਸੰ. मृदग. ਮੁਦ੍ਰਗ. ਮੂੰਗ. ਇੱਕ ਪ੍ਰਕਾਰ ਦਾ ਸਾਉਣੀ ਦਾ ਹਰੇ ਰੰਗ ਦਾ ਅੰਨ, ਜਿਸ ਦੀ ਦਾਲ ਬਣਾਈਦੀ ਹੈ. Phaseolus Mungo ਅੰ. Green gram....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. ਸੰਗ੍ਯਾ- ਕੌੜਤੁੰਮਾ. ਇੰਦ੍ਰਾਯਨ। ੨. ਜੰਗਲੀ ਸ਼ਹਦ. ਮਧੁ। ੩. ਸੰ. ਦਾਲਿ. ਦਲਿਆ ਹੋਇਆ ਅੰਨ. ਦ੍ਵਿਦਲ ਕੀਤਾ ਦਾਣਾ. ਦੇਖੋ, ਦਾਲਿ। ੪. ਦਲੇ ਹੋਏ ਅੰਨ ਦਾ ਸਾਲਣ। ੫. ਵਿ- ਦਲਨ ਕਰਤਾ. "ਸਭ ਦਾਲਿਦ ਭੰਜ ਦੁਖਦਾਲ." (ਨਟ ਮਃ ੪. ਪੜਤਾਲ) ੬. ਅ਼. [دال] ਰਹਨੁਮਾ. ਰਾਹ ਦੱਸਣ ਵਾਲਾ। ੭. ਯੁਕ੍ਤਿ ਦੱਸਣ ਵਾਲਾ....
ਸੰ. ਸ਼ਿਲ. ਸੰਗ੍ਯਾ- ਖੇਤੀ ਵੱਢਣ ਸਮੇਂ ਖੇਤ ਵਿੱਚ ਡਿਗੇ ਹੋਏ ਦਾਣੇ. ਉਂਛ. ਮੁਨਿ ਨੂੰ ਧਰਮਸ਼ਾਸਤ੍ਰ ਵਿੱਚ ਇਸ ਅੰਨ ਦਾ ਖਾਣਾ ਉੱਤਮ ਦੱਸਿਆ ਹੈ. ਦੇਖੋ, ਮਨੁ ਅਃ ੧੦, ਸ਼ ੧੧੨. "ਸਿਲ ਜੋਗੁ ਅਲੂਣੀ ਚਟੀਐ." (ਵਾਰ ਰਾਮ ੩) ਭਗਤਿਯੋਗ ਰੂਪੀ ਅਲੂਣੀ ਸਿਲ ਦਾ ਸ੍ਵਾਦ ਚੱਖੀਦਾ ਹੈ. ਭਾਵ ਸਭ ਰਸਿ ਤਿਆਗਕੇ ਇਹ ਰਸ ਲਈਦਾ ਹੈ. ਦੇਖੋ, ਸਿਲਾ ਅਲੂਣੀ। ੨. ਸੰ. ਸ਼ਿਲਾ. ਪੱਥਰ. "ਸਿਲ ਪੂਜਸਿ ਬਗੁਲਸਮਾਧੰ." (ਵਾਰ ਆਸਾ) ੩. ਭੁਜੰਗਮਾ ਨਾੜੀ, ਜਿਸ ਨੇ ਸ਼ਿਲਾਰੂਪ ਹੋ ਕੇ ਸੁਖਮਨਾ ਦਾ ਦਰ ਬੰਦ ਕਰਲੀਤਾ ਹੈ. "ਤਿਹ ਸਿਲ ਊਪਰਿ ਖਿੜਕੀ ਅਉਰ." (ਭੈਰ ਕਬੀਰ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. चूर्ण् ਧਾ- ਖਿੱਚਣਾ, ਸੰਕੋਚ ਕਰਨਾ, ਪ੍ਰੇਰਨਾ, ਪੀਸਣਾ, ਦਬਾਉਣਾ। ੨. ਸੰਗ੍ਯਾ- ਆਟਾ. ਪਿਸਾਨ। ੩. ਪੀਸੀ ਹੋਈ ਦਵਾਈ. ਜੈਸੇ- ਹਾਜ਼ਮੇ ਦਾ ਚੂਰਣ ਆਦਿ। ੪. ਧੂਲਿ (ਧੂੜ). ਰਜ. "ਚੂਰਣ ਤਾਂ ਚਰਣਾ ਬਲਿਹਾਰੀ." (ਨਾਪ੍ਰ)...
ਸੰਗ੍ਯਾ- ਪੁੱਛਣ ਦੀ ਕ੍ਰਿਯਾ. ਸਵਾਲ। ੨. ਪਿਛਲਾ ਭਾਗ. ਪਿੱਠ....
ਦੇਖੋ, ਪਿਠ....
ਸੰਗ੍ਯਾ- ਪ੍ਰਿਸ੍ਟਿ. ਪਿੱਠ. "ਪੀਠ ਰਿਪੁ ਕੋ ਨਹਿ ਦੀਨੀ" (ਗੁਪ੍ਰਸੂ) ੨. ਸੰ. ਚੌਕੀ. ਕੁਰਸੀ. ਮੂੜ੍ਹਾ. ਤਖਤ। ੩. ਮੰਤ੍ਰਸਿੱਧੀ ਵਾਸਤੇ ਦੇਵਤਾ ਦਾ ਅਸਥਾਨ। ੪. ਉਹ ਥਾਂ, ਜਿੱਥੇ ਸਤੀ ਦੇਵੀ ਦੇ ਅੰਗ ਡਿਗੇ ਹਨ. ਦੇਖੋ, ਸਤੀ ੮, ਜ੍ਵਾਲਾਦੇਵੀ ਅਰ ਨੈਣਾਦੇਵੀ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਦੇਖੋ, ਧਰਤੀ। ੨. ਧਾਰਨ ਕਰਦਾ ਹੈ. ਰਖਦਾ ਹੈ. "ਧਰਤ ਧਿਆਨੁ ਗਿਆਨ." (ਕਲਿ ਮਃ ੫)...
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....
ਸੰ. ਪਿਸ੍ਟ. ਵਿ- ਪੀਠਾ ਹੋਇਆ। ੨. ਪਿਸ੍ਟਿ ਸੰਗ੍ਯਾ- ਪੀਠੀ. ਮਾਂਹ ਮੂੰਗੀ ਆਦਿ ਦੀ ਭਿੱਜੀ ਹੋਈ ਦਾਲ ਨੂੰ ਸਿਲ ਵੱਟੇ ਪੁਰ ਪੀਹਕੇ ਬਣਾਇਆ ਚੂਰਣ। ੩. ਪ੍ਰਿਸ੍ਟਿ. ਪਿੱਠ. ਪੀਠ. "ਕੋਈ ਧਰਤ ਜਾਇ ਲੈ ਪਿਸਟ ਪਾਨ." (ਦੱਤਾਵ) ਕੋਈ ਪਦਮਾਸਨ ਦੀ ਸਾਧਨਾ ਕਰਦਾ ਹੋਇਆ ਪਿੱਠ ਪਿੱਛੋਂਦੀ ਹੱਥ ਲੈ ਜਾਕੇ ਰਖਦਾ ਹੈ....
ਸੰਗ੍ਯਾ- ਪਾਣ. ਆਬ. ਚਮਕ. ਭੜਕ। ੨. ਆਗ੍ਯਾ. "ਦੀਜੈ ਪਾਨੰ." (ਰਾਮਾਵ) ੩. ਪਾਣਿ. ਹੱਥ. "ਖਾਨ ਪਾਨ ਕਰ ਪਾਨ ਪਖਾਰੇ." (ਗੁਪ੍ਰਸੂ) ੪. ਪਾਯਨ. ਪੈਰੀਂ."ਸਬੈ ਪਾਨ ਲਾਗੇ ਤਜ੍ਯੋ ਗਰਬ ਭਾਰੀ." (ਦੱਤਾਵ) ੫. ਪਰਾਯਣ. ਤਤਪਰ. "ਇਕ ਪਾਨ ਜਾਨ ਉਦਾਸ." (ਦੱਤਾਵ) ਇੱਕ ਪਰਾਯਣ ਹੋਇਆ। ੬. ਪ੍ਰਾਣ. ਸ੍ਵਾਸ. "ਪਾਨ ਤਜੇ ਤੁਮ ਤਾਹਿਤ ਪ੍ਰੀਤਮ, ਪਾਨ ਤਜੇ ਤੁਮਰੇ ਹਿਤ ਪ੍ਯਾਰੀ." (ਚਰਿਤ੍ਰ ੩੬੭) ੭. ਪਰ੍ਣ. ਪੱਤਾ. ਪਤ੍ਰ. "ਪੌਨ ਬਹੈ ਦ੍ਰਮ ਪਾਨ ਨਿਹਾਰੇ." (ਕਲਕੀ) ੮. ਨਾਗਰਬੇਲਿ ਦਾ ਪੱਤਾ. ਤਾਂਬੂਲ. ਫ਼ਾ. [پان] "ਪਾਨ ਸੁਪਾਰੀ ਖਾਤੀਆ." (ਤਿਲੰ ਮਃ ੪) ੯. ਸੰ. ਪੀਣ ਦੀ ਕ੍ਰਿਯਾ. ਪੀਣਾ. "ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ." (ਗਉ ਥਿਤੀ ਮਃ ੫) ੧੦. ਜਲ. "ਮਿਥਿਆ ਭੋਜਨ ਪਾਨ." (ਸਾਰ ਮਃ ੫) "ਨ ਪਾਨ ਫੇਰ ਜਾਚਤੇ ਨ ਪ੍ਰਾਨ ਦੇਹ ਧਾਰਤੇ." (ਗੁਪ੍ਰਸੂ) ੧੧. ਸ਼ਰਾਬ. "ਪਾਨ ਡਰਾਇ ਕਸੁੰਭੜੋ ਰੂਰੋ." (ਚਰਿਤ੍ਰ ੧੧੧) ਦੇਖੋ, ਕਸੁੰਭੜਾ। ੧੨. ਅੰਮ੍ਰਿਤ. "ਹਰੋਂ ਆਜ ਪਾਨੰ." (ਰਾਮਾਵ) ਅੱਜ ਇੰਦ੍ਰ ਤੋਂ ਅਮ੍ਰਿਤ ਖੋਹ ਸਕਦਾ ਹਾਂ। ੧੩. ਪੀਣ ਦਾ ਪਾਤ੍ਰ। ੧੪. ਕੂਲ੍ਹ. ਨਹਰ। ੧੫. ਰਕ੍ਸ਼ਾ. ਰਖ੍ਯਾ। ੧੬. ਪੌ. ਪ੍ਰਪਾ. ਜਿਸ ਥਾਂ ਪਾਣੀ ਪਿਆਇਆ ਜਾਵੇ। ੧੭. ਜਯ. ਫ਼ਤੇ. ਜਿੱਤ।...
ਸੰਗ੍ਯਾ- ਯੋਗਮਤ ਅਨੁਸਾਰ ਕਮਲ ਦੇ ਆਕਾਰ ਦੀ ਇੱਕ ਬੈਠਕ. ਸੱਜਾ ਪੈਰ ਖੱਬੇ ਪੱਟ ਉੱਤੇ, ਅਰ ਖੱਬਾ ਪੈਰ ਸੱਜੇ ਪੱਟ ਉੱਪਰ ਰੱਖਕੇ, ਛਾਤੀ ਦਾ ਵਲ ਕੱਢਕੇ ਸਿੱਧੇ ਬੈਠਣਾ. ਸੱਜੀ ਬਾਂਹ ਪਿੱਠ ਪਿੱਛੋਂ ਦੀ ਲਿਆਕੇ ਸੱਜੇ ਪੈਰ ਦਾ ਅਤੇ ਖੱਬੀ ਨਾਲ ਖੱਬਾ ਅੰਗੂਠਾ ਫੜਨਾ. ਠੋਡੀ ਛਾਤੀ ਨਾਲ ਲਾਕੇ ਨੇਤ੍ਰਾਂ ਦੀ ਟਕ ਨੱਕ ਦੀ ਨੋਕ ਪੁਰ ਜਮਾਉਣੀ। ੨. ਬ੍ਰਹਮਾ, ਜੋ ਕਮਲ ਪੁਰ ਆਸਣ ਲਾ ਕੇ ਬੈਠਦਾ ਹੈ। ੨. ਪਦਮਾਸਨ ਲਗਾਕੇ ਬੈਠਣ ਵਾਲਾ। ੪. ਸ਼ਿਵ। ੫. ਸੂਰਜ....
ਦੇਖੋ, ਸਾਧਣਾ ਅਤੇ ਸਾਧਨ...
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਕ੍ਰਿ. ਵਿ- ਧਾਰਨ ਕਰਦਾ। ੨. ਰਖ੍ਯਾ ਕਰਦਾ. ਬਚਾਉਂਦਾ. "ਪੈਜ ਰਖਦਾ ਆਇਆ." (ਆਸਾ ਛੰਤ ਮਃ ੪)...