sādhhanāसाधना
ਦੇਖੋ, ਸਾਧਣਾ ਅਤੇ ਸਾਧਨ
देखो, साधणा अते साधन
ਕ੍ਰਿ- ਅਭ੍ਯਾਸ ਕਰਨਾ. "ਕਹੂੰ ਜੋਗਸਾਧੀ." (ਅਕਾਲ) ਕਿਤੇ ਯੋਗਾਭ੍ਯਾਸੀ ਹੋਂ। ੨. ਸਾਬਤ ਕਰਨਾ। ੩. ਸੰਵਾਰਨਾ. ਦੁਰੁਸ੍ਤ ਕਰਨਾ. "ਧਰਤਿ ਕਾਇਆ ਸਾਧਿਕੈ ਵਿਚਿ ਦੇਇ ਕਰਤਾ ਬੀਉ." (ਵਾਰ ਆਸਾ) "ਕਾਰਜ ਸਗਲੇ ਸਾਧਹੁ." (ਸੋਰ ਮਃ ੫) ੪. ਫਤੇ ਕਰਨਾ. "ਸਗਲ ਦੂਤ ਉਨਿ ਸਾਧੇ ਜੀਉ." (ਮਾਝ ਮਃ ੫) ੫. ਅਧੀਨ ਕਰਨਾ. "ਹਰਿ ਅਹੰਕਾਰੀਆਂ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ." (ਵਾਰ ਸ੍ਰੀ ਮਃ ੪) ੬. ਅਮਲ ਵਿੱਚ ਲਿਆਉਣਾ. "ਨਾ ਹਮ ਗੁਣ, ਨ ਸੇਵਾ ਸਾਧੀ." (ਮਾਰੂ ਸੋਲਹੇ ਮਃ ੩)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਸਾਧਨ ਦੀ ਸਾਮਗ੍ਰੀ। ੨. ਨਿਮਿੱਤ ਕਾਰਣ. ਜੈਸੇ ਰੋਟੀ ਦਾ ਸਾਧਨ ਅਗਨੀ, ਅੰਨ ਆਦਿ। ੩. ਯਤਨ. ਕੋਸ਼ਿਸ਼। ੪. ਸੰਦ. ਔਜ਼ਾਰ. "ਕਾਰੀਗਰ ਨਿਜ ਸਾਧਨ ਸਾਰੇ." (ਗੁਪ੍ਰਸੂ) ੫. ਗੁਰੁਬਾਣੀ ਵਿੱਚ ਸਾਧ੍ਵੀ ਲਈ ਸਾਧਨ ਸ਼ਬਦ ਅਨੇਕ ਥਾਂ ਵਰਤਿਆ ਹੈ. "ਸਾਧਨ ਬਿਨਉ ਕਰੈ." (ਤੁਖਾ ਬਾਰਹਮਾਹ) ਦੇਖੋ, ਸਾਧ੍ਵੀ....