padhamāsanaपदमासन
ਸੰਗ੍ਯਾ- ਯੋਗਮਤ ਅਨੁਸਾਰ ਕਮਲ ਦੇ ਆਕਾਰ ਦੀ ਇੱਕ ਬੈਠਕ. ਸੱਜਾ ਪੈਰ ਖੱਬੇ ਪੱਟ ਉੱਤੇ, ਅਰ ਖੱਬਾ ਪੈਰ ਸੱਜੇ ਪੱਟ ਉੱਪਰ ਰੱਖਕੇ, ਛਾਤੀ ਦਾ ਵਲ ਕੱਢਕੇ ਸਿੱਧੇ ਬੈਠਣਾ. ਸੱਜੀ ਬਾਂਹ ਪਿੱਠ ਪਿੱਛੋਂ ਦੀ ਲਿਆਕੇ ਸੱਜੇ ਪੈਰ ਦਾ ਅਤੇ ਖੱਬੀ ਨਾਲ ਖੱਬਾ ਅੰਗੂਠਾ ਫੜਨਾ. ਠੋਡੀ ਛਾਤੀ ਨਾਲ ਲਾਕੇ ਨੇਤ੍ਰਾਂ ਦੀ ਟਕ ਨੱਕ ਦੀ ਨੋਕ ਪੁਰ ਜਮਾਉਣੀ। ੨. ਬ੍ਰਹਮਾ, ਜੋ ਕਮਲ ਪੁਰ ਆਸਣ ਲਾ ਕੇ ਬੈਠਦਾ ਹੈ। ੨. ਪਦਮਾਸਨ ਲਗਾਕੇ ਬੈਠਣ ਵਾਲਾ। ੪. ਸ਼ਿਵ। ੫. ਸੂਰਜ.
संग्या- योगमत अनुसार कमल दे आकार दी इॱक बैठक. सॱजा पैर खॱबे पॱट उॱते, अर खॱबा पैर सॱजे पॱट उॱपर रॱखके, छाती दा वल कॱढके सिॱधे बैठणा. सॱजी बांह पिॱठ पिॱछों दी लिआके सॱजे पैर दा अते खॱबी नाल खॱबा अंगूठा फड़ना. ठोडी छाती नाल लाके नेत्रां दी टक नॱक दी नोक पुर जमाउणी। २. ब्रहमा, जो कमल पुर आसण ला के बैठदा है। २. पदमासन लगाके बैठण वाला। ४. शिव। ५. सूरज.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਸੰਗ੍ਯਾ- ਨਿਸ਼ਸ੍ਤ. ਬੈਠਣ ਦੀ ਕ੍ਰਿਯਾ। ੨. ਬੈਠਣ ਦਾ ਮਕਾਨ. ਨਿਸ਼ਸ੍ਤਗਾਹ....
ਸੰ. सव्य ਸਵ੍ਯ. ਦਹਿਨਾ. ਦਕ੍ਸ਼ਿਣ। ੨. ਖੱਬਾ ਭੀ ਇਸ ਦਾ ਅਰਥ ਹੈ। ੩. ਸੰ. शय्या. ਸ਼ੱਯਾ. ਸੰਗ੍ਯਾ- ਸੇਜਾ. ਪਲੰਘ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਪੱਟਣਾ ਦਾ ਅਮਰ ਖੋਦ. ਪੁੱਟ। ੨. ਸੰਗ੍ਯਾ- ਉਰੁ. ਰਾਨ. ਗੋਡੇ ਤੋਂ ਉੱਪਰ ਅਤੇ ਲੱਕ ਤੋਂ ਹੇਠ ਲੱਤ ਦਾ ਮੋਟਾ ਭਾਗੁ। ੩. ਟੋਆ। ੪. ਤ੍ਰੇੜ. ਦਰਾਰ। ੫. ਵਿੱਥ। ੬. ਪਾਟ. ਦੋਹਾਂ ਕੰਢਿਆਂ ਦੇ ਮੱਧ ਦਰਿਆ ਦੀ ਚੌੜਾਈ। ੭. ਸੰ. ਪੱਟ. ਨਗਰ। ੮. ਮੁਲਕ। ੯. ਚੌਰਾਹਾ. ਚੁਰਸਤਾ। ੧੦. ਪਟੜਾ. ਤਖ਼ਤਾ। ੧੧. ਰਾਜਾ ਵੱਲੋਂ ਦਾਨ ਬਖ਼ਸ਼ਿਸ਼ ਆਦਿ ਦਾ ਲੇਖਪਤ੍ਰ. ਪੱਟਾ। ੧੨. ਢਾਲ। ੧੩. ਰਾਜਸਿੰਘਾਸਨ। ੧੪. ਓਢਣ ਦਾ ਵਸਤ੍ਰ। ੧੫. ਰੇਸ਼ਮ। ੧੬. ਉਹ ਪੱਥਰ, ਜਿਸ ਪੁਰ ਕੋਈ। ਵਸਤੁ ਪੀਠੀ ਜਾਵੇ....
ਸੰ. ਸਵ੍ਯ. ਵਿ- ਬਾਇਆਂ. ਚਪ....
ਸੰਗ੍ਯਾ- ਸੀਨਾ. ਵਕ੍ਸ਼੍ਸ੍ਥਲ. Thorax. "ਛਾਤੀ ਸੀਤਲ ਮਨ ਸੁਖੀ." (ਬਾਵਨ)...
ਕ੍ਰਿ- ਉਪਵਿਸ੍ਟ ਹੋਣਾ. ਆਸਨ ਪੁਰ ਇਸਥਿਤ ਹੋਣਾ. "ਊਠਤ ਬੈਠਤ ਸੋਵਤ ਨਾਮ." (ਸੁਖਮਨੀ) ੨. ਹੇਠਾਂ ਨੂੰ ਜਾਣਾ. ਅਧੋਗਤਿ ਹੋਣੀ....
ਸੱਜਾ ਦਾ ਇਸਤ੍ਰੀ ਲਿੰਗ। ੨. ਸੰ. सर्जी ਸੰਗ੍ਯਾ- ਇੱਕ ਪ੍ਰਕਾਰ ਦਾ ਖਾਰ, ਜੋ ਬੂਈਂ ਦੀ ਭਸਮ ਤੋਂ ਬਣਦਾ ਹੈ. ਸੱਜੀ ਵਸਤ੍ਰ ਧੋਣ ਦੇ ਕੰਮ ਆਉਂਦੀ ਹੈ। ੩. ਸੰ. सज्जी ਵਿ- ਸੰਨੱਧ. ਕਵਚ ਪਹਿਨੇ ਹੋਏ। ੪. ਸਜ੍ਯੀ. ਜਯਾ (ਚਿੱਲਾ) ਚੜ੍ਹਾਏ ਹੋਏ. ਸਹਿਤ ਜੇਹ ਦੇ....
ਸੰ. ਬਾਹੁ. ਸੰਗ੍ਯਾ- ਭੁਜਾ....
ਦੇਖੋ, ਪਿਠ....
ਦੇਖੋ, ਪਿਛਹੁ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਗੂਠਾ. ਦੇਖੋ, ਅੰਗੁਸ੍ਠ ਅਤੇ ਅੰਗੁਲਿ ੨....
ਕ੍ਰਿ- ਪਕੜਨਾ. ਪ੍ਰਗ੍ਰਹਣ....
ਸੰਗ੍ਯਾ- ਚਿਬੁਕ. ਮੁਖ ਦੇ ਹੇਠ ਦਾ ਗੋਲ ਭਾਗ (chin)....
ਨਾਕ. ਦੇਖੋ, ਨਕ੍ਰ। ੨. ਸੰ. नक्क्. ਧਾ- ਵਧ (ਕ਼ਤਲ) ਕਰਨਾ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਸੰ. ਆਸਨ. ਸੰਗ੍ਯਾ- ਸ੍ਥਿਤਿ (ਇਸਥਿਤ). ਬੈਠਕ। ੨. ਬੈਠਣ ਦਾ ਵਸਤ੍ਰ, ਜਿਸ ਨੂੰ ਵਿਛਾਕੇ ਬੈਠੀਏ। ੩. ਯੋਗ ਦਾ ਤੀਜਾ ਅੰਗ, ਜਿਸ ਅਨੁਸਾਰ ਅਭ੍ਯਾਸੀ ਆਪਣੀ ਬੈਠਕ ਸਾਧਦੇ ਹਨ. ਯੋਗਸ਼ਾਸਤ੍ਰ ਵਿੱਚ ੮੪ ਆਸਨ ਪਸ਼ੂ ਪੰਛੀਆਂ ਦੀ ਨਿਸ਼ਸਤ ਅਤੇ ਵਸਤੂਆਂ ਦੇ ਆਕਾਰ ਤੋਂ ਲਏ ਹਨ, ਉਨ੍ਹਾਂ ਵਿੱਚੋਂ ਚਾਰ ਪਰਮ ਉੱਤਮ ਲਿਖੇ ਹਨ-#(ੳ) ਸਿੱਧਾਸਨ. ਖੱਬੇ ਪੈਰ ਦੀ ਅੱਡੀ ਗੁਦਾ ਪੁਰ, ਸੱਜੇ ਪੈਰ ਦੀ ਅੱਡੀ ਲਿੰਗ ਪੁਰ ਰੱਖਕੇ ਬੈਠਣਾ.#(ਅ) ਪਦਮਾਸਨ. ਸੱਜੇ ਪੱਟ ਤੇ ਖੱਬਾ ਪੈਰ, ਖੱਬੇ ਪੱਟ ਤੇ ਸੱਜਾ ਪੈਰ ਰੱਖਕੇ, ਪਿੱਠ ਪਿੱਛੋਂ ਦੀ ਹੱਥ ਕਰਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅੰਗੂਠਾ ਅਤੇ ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਫੜਨਾ. ਛਾਤੀ ਤੋਂ ਚਾਰ ਉਂਗਲ ਦੀ ਵਿੱਥ ਤੇ ਠੋਡੀ ਰੱਖਕੇ ਨੱਕ ਦੀ ਨੋਕ ਉੱਪਰ ਨਜਰ ਜਮਾਉਣੀ.#(ੲ) ਸਿੰਹਾਸਨ. ਗੁਦਾ ਅਰ ਲਿੰਗ ਦੇ ਵਿਚਕਾਰ ਜੋ ਸਿਉਣ ਹੈ, ਉਸ ਉੱਪਰ ਪੈਰਾਂ ਦੇ ਗਿੱਟੇ ਜਮਾਕੇ ਬੈਠਣਾ, ਗੋਡਿਆਂ ਤੇ ਦੋਵੇਂ ਹੱਥ ਰੱਖਕੇ ਨੱਕ ਦੀ ਨੋਕ ਤੇ ਟਕਟਕੀ ਲਾਉਣੀ.#(ਸ) ਭਦ੍ਰਾਸਨ. ਸਿਉਣ ਤੇ ਰੱਖੇ ਪੈਰਾਂ ਦੇ ਅੰਗੂਠੇ ਪਦਮਾਸਨ ਵਾਂਙ ਫੜਨ ਤੋਂ, ਸਿੰਹਾਸਨ ਤੋਂ "ਭਦ੍ਰਾਸਨ" ਬਣ ਜਾਂਦਾ ਹੈ. "ਜੋਗ ਸਿਧ ਆਸਣ ਚਉਰਾਸੀਹ ਏਭੀ ਕਰਿ ਕਰਿ ਰਹਿਆ." (ਸੋਰ ਅਃ ਮਃ ੫) ੪. ਸੰ. आसन्. ਜਬਾੜਾ. ਮੂੰਹ ਦਾ ਉਹ ਭਾਗ, ਜਿਸ ਵਿੱਚ ਦੰਦ ਅਤੇ ਦਾੜਾਂ ਜੜੇ ਹੋਏ ਹਨ. ਹੜਵਾਠਾ. Jaw....
ਸੰਗ੍ਯਾ- ਯੋਗਮਤ ਅਨੁਸਾਰ ਕਮਲ ਦੇ ਆਕਾਰ ਦੀ ਇੱਕ ਬੈਠਕ. ਸੱਜਾ ਪੈਰ ਖੱਬੇ ਪੱਟ ਉੱਤੇ, ਅਰ ਖੱਬਾ ਪੈਰ ਸੱਜੇ ਪੱਟ ਉੱਪਰ ਰੱਖਕੇ, ਛਾਤੀ ਦਾ ਵਲ ਕੱਢਕੇ ਸਿੱਧੇ ਬੈਠਣਾ. ਸੱਜੀ ਬਾਂਹ ਪਿੱਠ ਪਿੱਛੋਂ ਦੀ ਲਿਆਕੇ ਸੱਜੇ ਪੈਰ ਦਾ ਅਤੇ ਖੱਬੀ ਨਾਲ ਖੱਬਾ ਅੰਗੂਠਾ ਫੜਨਾ. ਠੋਡੀ ਛਾਤੀ ਨਾਲ ਲਾਕੇ ਨੇਤ੍ਰਾਂ ਦੀ ਟਕ ਨੱਕ ਦੀ ਨੋਕ ਪੁਰ ਜਮਾਉਣੀ। ੨. ਬ੍ਰਹਮਾ, ਜੋ ਕਮਲ ਪੁਰ ਆਸਣ ਲਾ ਕੇ ਬੈਠਦਾ ਹੈ। ੨. ਪਦਮਾਸਨ ਲਗਾਕੇ ਬੈਠਣ ਵਾਲਾ। ੪. ਸ਼ਿਵ। ੫. ਸੂਰਜ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....