ਪਰਧਾਨ

paradhhānaपरधान


ਵਿ- ਪ੍ਰਧਾਨ. ਸਭ ਤੋਂ ਉੱਚਾ. ਸ਼੍ਰੇਸ੍ਟ. ਮੁਖੀਆ. ਦੇਖੋ, ਯੂ- ਪ੍ਰਤਾਨ. "ਜਿਨਿ ਮਨਿ ਵਸਿਆ ਪਾਰਬ੍ਰਹਮ ਸੇ ਪੂਰੇ ਪਰਧਾਨ." (ਸ੍ਰੀ ਮਃ ੫) ੨. ਫੂਲਵੰਸ਼ ਦੇ ਰਤਨ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਟਿੱਕਾ ਸਰਦੂਲ ਸਿੰਘ ਤੋਂ ਛੋਟੀ ਸੀ. ਰਮਦਾਸ ਝੰਡੇ ਦੇ ਸਰਦਾਰ ਸ਼ਾਮ ਸਿੰਘ ਨਾਲ ਇਸ ਦੀ ਸ਼ਾਦੀ ਹੋਈ. ਇਹ ਵਡੀ ਧਰਮਾਤਮਾ ਅਤੇ ਵਿਦ੍ਵਾਨ ਸੀ. ਇਸ ਨੇ ਬਰਨਾਲੇ ਸੰਤ ਗਾਂਧਾ ਸਿੰਘ ਜੀ ਦੇ ਡੇਰੇ ਨੂੰ ਜਾਗੀਰ ਲਾਕੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਗੁਰਮਤ ਦੇ ਸੰਤਾਂ ਨੂੰ ਕਾਸ਼ੀ ਜਾਣ ਦੀ ਖੇਚਲ ਨਾ ਕਰਨੀ ਪਵੇ, ਇੱਥੇ ਹੀ ਸਭ ਵਿਦ੍ਯਾ ਪ੍ਰਾਪਤ ਕਰਕੇ ਪੰਥ ਅਤੇ ਦੇਸ਼ ਦਾ ਹਿੱਤ ਕਰਨ. ਬੀਬੀ ਜੀ ਦੀ ਲਾਈ ਜਾਗੀਰ ਹੁਣ ਬਰਾਬਰ ਜਾਰੀ ਹੈ, ਪਰ ਵਿਦ੍ਯਾ ਦੀ ਟਕਸਾਲ ਬਣਾਉਣ ਵੱਲ ਕਿਸੇ ਮਹੰਤ ਅਤੇ ਮਹਾਰਾਜੇ ਨੇ ਧਿਆਨ ਨਹੀਂ ਦਿੱਤਾ.


वि- प्रधान. सभ तों उॱचा. श्रेस्ट. मुखीआ. देखो, यू- प्रतान. "जिनि मनि वसिआ पारब्रहम से पूरे परधान." (स्री मः ५) २. फूलवंश दे रतन बाबा आला सिंघ जी दी सुपुत्री, जो टिॱका सरदूल सिंघ तों छोटी सी. रमदास झंडे दे सरदार शाम सिंघ नाल इस दी शादी होई. इह वडी धरमातमा अते विद्वान सी. इस ने बरनाले संत गांधा सिंघ जी दे डेरे नूं जागीर लाके इह इॱछा प्रगट कीती सी कि गुरमत दे संतां नूं काशी जाण दी खेचल ना करनी पवे, इॱथे ही सभ विद्या प्रापत करके पंथ अते देश दा हिॱत करन. बीबी जी दी लाई जागीर हुण बराबर जारी है, पर विद्या दी टकसाल बणाउण वॱल किसे महंत अते महाराजे ने धिआन नहीं दिॱता.