panchatantraपंचतंत्र
ਵਿਸਨੁਸ਼ਰਮਾ ਨਾਮਕ ਵਿਦ੍ਵਾਨ ਦਾ ਈਸਵੀ ਤੀਜੀ ਸਦੀ ਵਿੱਚ ਰਚਿਆ ਮਨੋਹਰ ਨੀਤਿਸ਼ਾਸਤ੍ਰ, ਜਿਸ ਦੇ ਪੰਜ ਖੰਡ ਹਨ- ਮਿਤ੍ਰਭੇਦ, ਮਿਤ੍ਰਸੰਪ੍ਰਾਪਤਿ, ਕਾਕੋਲੂਕੀਯ (ਜਿਸ ਵਿੱਚ ਕਾਉਂ ਅਤੇ ਉੱਲੂ ਦਾ ਪ੍ਰਸੰਗ ਹੈ) ਲਬਧਪ੍ਰਣਾਸ਼ ਅਤੇ ਅਪਰੀਕ੍ਸ਼ਿਤਕਾਰਕ.#ਸਭ ਤੋਂ ਪਹਿਲਾਂ ਸੰਸਕ੍ਰਿਤ ਭਾਸਾ ਵਿੱਚੋਂ ਪੰਚਤੰਤ੍ਰ ਦਾ ਅਨੁਵਾਦ ਬਾਦਸ਼ਾਹ ਨੌਸ਼ੀਰਵਾਂ ਨੇ ਪਹਲਵੀ ਭਾਸਾ ਵਿੱਚ ਕਰਵਾਇਆ. ਸਨ ੭੫੦ ਵਿੱਚ ਅਬਦੁੱਲਾ ਨੇ ਅਰਬੀ ਵਿੱਚ ਤਰਜੁਮਾ ਕੀਤਾ. ਪੰਚਤੰਤ੍ਰ ਦਾ ਅਨੁਵਾਦ ਸਨ ੧੧੦੦ ਵਿੱਚ ਇਬਰਾਨੀ ਵਿੱਚ, ਸਨ ੧੨੫੧ ਵਿੱਚ ਸਪੇਨ ਭਾਸਾ ਵਿੱਚ ਹੋਇਆ ਅਤੇ ਸਨ ੧੪੮੦ ਵਿੱਚ ਲੈਟਿਨ ਅਰ ਸਨ ੧੫੭੦ ਵਿੱਚ ਅੰਗ੍ਰੇਜ਼ੀ ਵਿੱਚ ਛਪਿਆ. ਦੇਖੋ, ਅੱਬੁਲਫਜਲ.#ਮਹਾਰਾਜਾ ਰਣਜੀਤ ਸਿੰਘ ਦੇ ਕਵਿ ਬੁਧ ਸਿੰਘ ਨੇ ਪੰਚਤੰਤ੍ਰ ਦਾ ਤਰਜੁਮਾ ਵ੍ਰਿਜਭਾਸਾ ਮਿਲੀ ਪੰਜਾਬੀ ਵਿੱਚ ਸੰਮਤ ੧੮੬੮ ਵਿੱਚ ਕੀਤਾ ਹੈ, ਜਿਸ ਦਾ ਨਾਮ "ਬੁੱਧਿਵਾਰਧਿ" ਹੈ. ਮਹਾਰਾਜਾ ਦੇ ਪ੍ਰਸ੍ਤਕਾਲਯ ਦੀ ਇਸ ਗ੍ਰੰਥ ਦੀ ਇੱਕ ਬਹੁਤ ਸੁੰਦਰ ਕਾਪੀ ਅਸੀਂ ਇੰਡੀਆ ਆਫਿਸ ਲੰਡਨ ਵਿੱਚ ਵੇਖੀ ਹੈ. ਦੇਖੋ, ਤਨਸੁਖ ਅਤੇ ਬੁੱਧਿਵਾਰਧਿ.
विसनुशरमा नामक विद्वान दा ईसवी तीजी सदी विॱच रचिआ मनोहर नीतिशासत्र, जिस दे पंज खंड हन- मित्रभेद, मित्रसंप्रापति, काकोलूकीय (जिस विॱच काउं अते उॱलू दा प्रसंग है) लबधप्रणाश अते अपरीक्शितकारक.#सभ तों पहिलां संसक्रित भासा विॱचों पंचतंत्र दा अनुवाद बादशाह नौशीरवां ने पहलवी भासा विॱच करवाइआ. सन ७५० विॱच अबदुॱला ने अरबी विॱच तरजुमा कीता. पंचतंत्र दा अनुवाद सन ११०० विॱच इबरानी विॱच, सन १२५१ विॱच सपेन भासा विॱच होइआ अते सन १४८० विॱच लैटिन अर सन १५७० विॱच अंग्रेज़ी विॱच छपिआ. देखो, अॱबुलफजल.#महाराजा रणजीत सिंघ दे कवि बुध सिंघ ने पंचतंत्र दा तरजुमा व्रिजभासा मिली पंजाबी विॱच संमत १८६८ विॱच कीता है, जिस दा नाम "बुॱधिवारधि" है. महाराजा दे प्रस्तकालय दी इस ग्रंथ दी इॱक बहुत सुंदर कापी असीं इंडीआ आफिस लंडन विॱच वेखी है. देखो, तनसुख अते बुॱधिवारधि.
ਸੰ. ਵਿ- ਨਾਮ ਰੱਖਣ ਵਾਲਾ. "ਇੱਕ ਗੁਰਮੁਖ ਨਾਮਕ ਸਿੱਖ ਸਤਿਗੁਰੂ ਦੀ ਸੇਵਾ ਕਰਦਾ ਸੀ." (ਜਸਭਾਮ) ੨. ਨਾਮ ਕਰਕੇ ਪ੍ਰਸਿੱਧ. "ਹੋਇਗਏ ਤਨਮੈ ਕਛੁ ਨਾਮਕ." (ਕ੍ਰਿਸਨਾਂਵ)...
ਵਿ- ਵਿਦ੍ਯਾ (ਇ਼ਲਮ) ਵਾਲਾ. ਪੰਡਿਤ. ਆ਼ਲਿਮ। ੨. ਸੰਗ੍ਯਾ- ਪੰਜਾਬੀ ਦਾ ਇੱਕ ਇਮਤਹ਼ਾਨ....
ਅ਼. [عیِسوی] ਵਿ- ਈ਼ਸਾ ਨਾਲ ਸੰਬੰਧਿਤ. ਈ਼ਸਾ ਦਾ. ਜਿਵੇਂ- ਈਸਵੀ ਸਨ....
ਫ਼ਾ. [صدی] ਸਦੀ. ਸੰ शताब्द. ਸੰਗ੍ਯਾ- ਸ਼ਤ- ਅਬ੍ਦ. ਸੌ ਵਰ੍ਹੇ ਦਾ ਸਮਾ। ੨. ਸੈਂਕੜਾ. ਜਿਵੇਂ- ਦੋ ਫ਼ੀ ਸਦੀ ਅਤੇ ਵੀਹਵੀਂ ਸਦੀ....
ਵਿ- ਮਨ ਖਿੱਚਣ ਵਾਲਾ. ਦਿਲਕਂਸ਼. "ਸਾਧ ਕੇ ਸੰਗਿ ਮਨੋਹਰ ਖੈਨ" (ਸੁਖਮਨੀ) ੨. ਸੰਗ੍ਯਾ- ਇੱਕ ਛੰਦ. ਇਹ ਬਿਜੈ ਅਤੇ ਮੱਤਗਯੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਭਗਣ, ਅੰਤ ਦੋ ਗੁਰੁ. , , , , , , , , .#ਉਦਾਹਰਣ-#ਸ਼੍ਰੀ ਜਗਨਾਥ ਕਮਾਨ ਲਿ ਹਾਥ#ਪ੍ਰਮਾਥਿਨ ਸੰਗ ਸਜਯੋ ਜਬ ਜੁੱਧੰ,#ਗਾਹਤ ਸੈਨ ਸ਼ੰਘਾਰਤ ਸੂਰ#ਬਬੰਕਤ ਸਿੰਘ ਭ੍ਰਮੇਯੋ ਕਰ ਕ੍ਰੁੱਧੰ. ××× (ਚੰਡੀ ੨)...
ਸੰਗ੍ਯਾ- ਉਹ ਸ਼ਾਸਤ੍ਰ, ਜਿਸ ਵਿੱਚ ਸਮਾਜ ਅਤੇ ਰਾਜ ਨੂੰ ਉੱਤਮ ਰੀਤਿ ਨਾਲ ਚਲਾਉਣ ਦੇ ਨਿਯਮ ਦੱਸੇ ਹੋਣ (The work on political ethics).#ਇਸ ਵੇਲੇ ਨੀਤਿਸ਼ਾਸਤ੍ਰ ਅਨੇਕ ਬੋਲੀਆਂ ਵਿੱਚ ਅਨੰਤ ਦੇਖੇ ਜਾਂਦੇ ਹਨ, ਪਰ ਪੁਰਾਣੇ ਨੀਤਿਸ਼ਾਸਤ੍ਰ ਇਹ ਪ੍ਰਧਾਨ ਹਨ- ਸ਼ੁਕ੍ਰਨੀਤਿ, ਚਾਣਿਕ੍ਯਨੀਤਿ, ਪੰਚਤੰਤ੍ਰ, ਯੁਧਿਸ੍ਠਰਨੀਤਿ ਅਤੇ ਵਿਦੁਰਨੀਤਿ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਉਲੂਕ। ੨. ਭਾਵ ਮਹਾਂ ਮੂਰਖ. ਬੁੱਧਿਹੀਨ....
ਸੰਗ੍ਯਾ- ਕਥਾ ਕਹਾਣੀ। ੨. ਸੰਬੰਧ. ਲਗਾਉ। ੩. ਲਗਨ. ਪ੍ਰੀਤਿ। ੪. ਇਸਤ੍ਰੀ ਪੁਰਖ ਦਾ ਸੰਜੋਗ. ਮੈਥੁਨ। ੫. ਕਾਰਣ. ਸਬਬ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਵਿਸਨੁਸ਼ਰਮਾ ਨਾਮਕ ਵਿਦ੍ਵਾਨ ਦਾ ਈਸਵੀ ਤੀਜੀ ਸਦੀ ਵਿੱਚ ਰਚਿਆ ਮਨੋਹਰ ਨੀਤਿਸ਼ਾਸਤ੍ਰ, ਜਿਸ ਦੇ ਪੰਜ ਖੰਡ ਹਨ- ਮਿਤ੍ਰਭੇਦ, ਮਿਤ੍ਰਸੰਪ੍ਰਾਪਤਿ, ਕਾਕੋਲੂਕੀਯ (ਜਿਸ ਵਿੱਚ ਕਾਉਂ ਅਤੇ ਉੱਲੂ ਦਾ ਪ੍ਰਸੰਗ ਹੈ) ਲਬਧਪ੍ਰਣਾਸ਼ ਅਤੇ ਅਪਰੀਕ੍ਸ਼ਿਤਕਾਰਕ.#ਸਭ ਤੋਂ ਪਹਿਲਾਂ ਸੰਸਕ੍ਰਿਤ ਭਾਸਾ ਵਿੱਚੋਂ ਪੰਚਤੰਤ੍ਰ ਦਾ ਅਨੁਵਾਦ ਬਾਦਸ਼ਾਹ ਨੌਸ਼ੀਰਵਾਂ ਨੇ ਪਹਲਵੀ ਭਾਸਾ ਵਿੱਚ ਕਰਵਾਇਆ. ਸਨ ੭੫੦ ਵਿੱਚ ਅਬਦੁੱਲਾ ਨੇ ਅਰਬੀ ਵਿੱਚ ਤਰਜੁਮਾ ਕੀਤਾ. ਪੰਚਤੰਤ੍ਰ ਦਾ ਅਨੁਵਾਦ ਸਨ ੧੧੦੦ ਵਿੱਚ ਇਬਰਾਨੀ ਵਿੱਚ, ਸਨ ੧੨੫੧ ਵਿੱਚ ਸਪੇਨ ਭਾਸਾ ਵਿੱਚ ਹੋਇਆ ਅਤੇ ਸਨ ੧੪੮੦ ਵਿੱਚ ਲੈਟਿਨ ਅਰ ਸਨ ੧੫੭੦ ਵਿੱਚ ਅੰਗ੍ਰੇਜ਼ੀ ਵਿੱਚ ਛਪਿਆ. ਦੇਖੋ, ਅੱਬੁਲਫਜਲ.#ਮਹਾਰਾਜਾ ਰਣਜੀਤ ਸਿੰਘ ਦੇ ਕਵਿ ਬੁਧ ਸਿੰਘ ਨੇ ਪੰਚਤੰਤ੍ਰ ਦਾ ਤਰਜੁਮਾ ਵ੍ਰਿਜਭਾਸਾ ਮਿਲੀ ਪੰਜਾਬੀ ਵਿੱਚ ਸੰਮਤ ੧੮੬੮ ਵਿੱਚ ਕੀਤਾ ਹੈ, ਜਿਸ ਦਾ ਨਾਮ "ਬੁੱਧਿਵਾਰਧਿ" ਹੈ. ਮਹਾਰਾਜਾ ਦੇ ਪ੍ਰਸ੍ਤਕਾਲਯ ਦੀ ਇਸ ਗ੍ਰੰਥ ਦੀ ਇੱਕ ਬਹੁਤ ਸੁੰਦਰ ਕਾਪੀ ਅਸੀਂ ਇੰਡੀਆ ਆਫਿਸ ਲੰਡਨ ਵਿੱਚ ਵੇਖੀ ਹੈ. ਦੇਖੋ, ਤਨਸੁਖ ਅਤੇ ਬੁੱਧਿਵਾਰਧਿ....
ਸੰ. ਸੰਗ੍ਯਾ- ਉਲਥਾ. ਤਰਜੁਮਾ। ੨. ਦੁਹਰਾਉਣ ਦੀ ਕ੍ਰਿਯਾ. ਕਿਸੇ ਵਾਕ ਨੂੰ ਫੇਰ ਆਖਣਾ. ਪੁਨਰੁਕ੍ਤਿ। ੩. ਬਦਗੋਈ. ਨਿੰਦਾ....
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
ਫ਼ਾ. [نوَشیروان] ਨੌਸ਼ੀਰਵਾਂ. ਈਰਾਨ ਦਾ ਇੱਕ ਪ੍ਰਸਿੱਧ ਨ੍ਯਾਯਕਾਰੀ (ਆ਼ਦਿਲ) ਬਾਦਸ਼ਾਹ, ਜੋ ਕ਼ੁਬਾਦ ਦਾ ਪੁਤ੍ਰ ਅਤੇ ਅਗਨਿਪੂਜਕ ਸੀ. ਇਹ ਸਨ ੫੩੧ ਵਿੱਚ ਤਖ਼ਤ ਤੇ ਬੈਠਾ. ਨੌਸ਼ੀਰਵਾਂ ਨੇ ੪੮ ਵਰ੍ਹੇ ਵਡੇ ਤੇਜ ਪ੍ਰਤਾਪ ਨਾਲ ਰਾਜ ਕੀਤਾ. ਇਸੇ ਦੇ ਸਮੇਂ ਮੁਹ਼ੰਮਦ ਸਾਹਿਬ ਦਾ ਜਨਮ ਹੋਇਆ ਹੈ. "ਅਦਲ ਕੀਤਾ ਨੌਸ਼ੇਰਵਾਂ ਜਸ ਜਗ ਵਿਚ ਛਾਇਆ." (ਜੰਗਨਾਮਾ)...
ਦੇਖੋ, ਫਾਰਸੀ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਇਸ ਦਾ ਮੂਲ "ਪਹ੍ਲਵੀ" ਮੰਨਿਆ ਹੈ. ਪਹ੍ਲਵ (ਈਰਾਨੀਆਂ) ਦੀ ਬੋਲੀ....
ਵਿ- ਅ਼ਬਦ (ਦਾਸ) ਅੱਲਾ ਦਾ।#੨. ਸੰਗ੍ਯਾ- ਗੁਰੂ ਹਰਿਗੋਬਿੰਦ ਸਾਹਿਬ ਦਾ ਢਾਡੀ, ਜੋ ਸਿੱਖਸੈਨਾ ਵਿੱਚ ਯੋਧਿਆਂ ਦੀਆਂ ਵਾਰਾਂ ਗਾਕੇ ਵੀਰਰਸ ਦਾ ਉਤਸ਼ਾਹ ਵਧਾਇਆ ਕਰਦਾ ਸੀ. ਦੇਖੋ, ਅਬਦੁਲ। ੩. ਕੁਰੈਸ਼ ਵੰਸ਼ੀ ਅਬਦੁਲ ਮੁੱਤਲਿਬ ਦਾ ਵਡਾ ਪੁਤ੍ਰ ਅਤੇ ਪੈਗੰਬਰ ਮੁਹ਼ੰਮਦ ਦਾ ਪਿਤਾ, ਜਿਸ ਦਾ ਦੇਹਾਂਤ ਸਨ ੫੭੧ ਵਿੱਚ ਹੋਇਆ....
ਵਿ- ਅਰਬ ਦੇਸ਼ ਦਾ ਘੋੜਾ। ੨. ਅਰਬ ਦਾ ਵਸਨੀਕ। ੩. ਅਰਬ ਦੀ ਬੋਲੀ। ੪. ਦੇਖੋ, ਅਰਵੀ....
ਅ਼. [ترجُمہ] ਸੰਗ੍ਯਾ- ਉਲਥਾ. ਅਨੁਵਾਦ (translation)....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਅ਼. [عِبارانی] ਸੰਗ੍ਯਾ- ਫ਼ਲਸ੍ਤ਼ੀਨ ਦੇਸ਼ ਦੀ ਪੁਰਾਣੀ ਬੋਲੀ. ਠੀਬ੍ਰੂ (Hebrew). ੨. ਯਹੂਦੀ. Jew....
Latin. ਲਾਤੀਨੀ ਭਾਸਾ. ਇਹ ਪਹਿਲਾਂ ਇਟਲੀ ਵਿੱਚ ਬੋਲੀ ਜਾਂਦੀ ਹੈ. ਖ਼ਾਸ ਕਰਕੇ ਵਿਦ੍ਵਾਨਾਂ ਅਤੇ ਪਾਦਰੀਆਂ ਦੀ ਬੋਲੀ ਸੀ. ਹੁਣ ਇਹ ਸੰਸਕ੍ਰਿਤ ਵਾਂਙ ਪੁਰਾਣੀ ਭਾਸਾ ਹੋ ਗਈ ਹੈ. ਯੂਰਪ ਦੇ ਕਾਲਿਜਾਂ ਵਿੱਚ ਇਸ ਦੀ ਹੁਣ ਭੀ ਪੜ੍ਹਾਈ ਹੁੰਦੀ ਹੈ....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਦੇਖੋ, ਮਹਾਰਾਜ....
ਵਿ- ਜੰਗ ਜਿੱਤਣ ਵਾਲਾ. "ਰਣਜੀਤ ਬੜਾ ਅਖਾੜਾ." (ਆਸਾ ਮਃ ੫) ਭਾਵ- ਵਿਕਾਰਦੰਗਲ ਫਤੇ ਕਰਨ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਨਗਾਰਾ, ਜੋ ਸਵਾਰੀ ਦੇ ਅੱਗੇ ਵੱਜਿਆ ਕਰਦਾ ਸੀ. "ਗੁਰੁਘਰ ਕੋ ਰਣਜੀਤ ਨਗਾਰਾ." (ਗੁਪ੍ਰਸੂ) ਇਹ ਨਗਾਰਾ ਸੰਮਤ ੧੭੪੧ ਵਿੱਚ ਆਨੰਦਪੁਰ ਤਿਆਰ ਹੋਇਆ ਸੀ। ੩. ਕਵਿ ਸੈਨਾਪਤਿ ਨੇ ਗੁਰੁਸੋਭਾ ਗ੍ਰੰਥ ਵਿੱਚ ਸਾਹਿਬਜ਼ਾਦਾ ਅਜੀਤਸਿੰਘ ਜੀ ਲਈ ਰਣਜੀਤ ਅਤੇ ਰਣਜੀਤਸਿੰਘ ਨਾਮ ਵਰਤਿਆ ਹੈ- "ਲਰਤ ਸਿੰਘਰਣਜੀਤ ਤਹਿਂ ਫੌਜ ਦਈ ਸਭ ਮੋਰ." (ਗੁਰੁਸ਼ੋਭਾ)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਸੰ. बृध. ਧਾ- ਜਾਣਨਾ, ਸਮਝਣਾ, ਜਾਣਨਾ ੨. ਵਿ- ਦਾਨਾ. ਬੁੱਧਿਮਾਨ. ਅਕਲਮੰਦ। ੩. ਸੰਗ੍ਯਾ- ਇੱਕ ਗ੍ਰਹ, ਜੋ ਸੂਰਜ ਦੇ ਬਹੁਤ ਨੇੜੇ ਹੈ, ਜਿਸ ਦੇ ਨਾਮ ਤੋਂ ਸਤਵਾਰੇ ਦਾ ਦਿਨ ਬੁਧਵਾਰ ਹੈ. Murcury ੪. ਚੰਦ੍ਰਵੰਸ਼ੀਆਂ ਦਾ ਵਡੇਰਾ. ਮਹਾਭਾਰਤ ਆਦਿ ਗ੍ਰੰਥਾਂ ਵਿੱਚ ਇਸ ਦੀ ਉਤਪੱਤੀ ਇਉਂ ਲਿਖੀ ਹੈ- ਵ੍ਰਿਹਸਪਤਿ (ਦੇਵਗੁਰੁ) ਦੀ ਇਸਤ੍ਰੀ ਤਾਰਾ ਉੱਤੇ ਚੰਦ੍ਰਮਾ ਮੋਹਿਤ ਹੋ ਗਿਆ ਅਰ ਉਸ ਨੂੰ ਉਧਾਲਕੇ ਘਰ ਲੈਗਿਆ, ਇਸ ਪੁਰ ਭਾਰੀ ਜੰਗ ਹੋਇਆ. ਚੰਦ੍ਰਮਾ ਦੀ ਸਹਾਇਤਾ ਵਿੱਚ ਸ਼ਿਵ, ਅਤੇ ਵ੍ਰਿਹਸਪਤਿ ਦੀ ਸਹਾਇਤਾ ਵਿੱਚ ਇੰਦ੍ਰ ਸੀ ਅੰਤ ਨੂੰ ਬ੍ਰਹਮਾ ਨੇ ਵਿੱਚ ਪੈਕੇ ਝਗੜਾ ਮਿਟਾਇਆ ਤਾਰਾ ਵ੍ਰਿਹਸਪਤਿ ਨੂੰ ਦਿਵਾ ਦਿੱਤੀ, ਪਰ ਉਸ ਦੇ ਗਰਭ ਤੋਂ ਜੋ ਸੁੰਦਰ ਪੁਤ੍ਰ ਬੁਧ ਪੈਦਾ ਹੋਇਆ ਸੀ. ਉਹ ਚੰਦਰਮਾ ਨੂੰ ਤਾਰਾ ਦੇ ਕਹਿਣ ਪੁਰ ਮਿਲਿਆ। ੫. ਦੇਵਤਾ। ੬. ਕੁੱਤਾ। ੭. ਦੇਖੋ, ਬੁੱਧ....
ਦੇਖੋ, ਵ੍ਰਜਨਾਥ, ਵ੍ਰਜਭਾਸਾ ਅਤੇ ਵ੍ਰਜਰਾਜ....
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਅੰ. India. ਸੰਗ੍ਯਾ- ਸਿੰਧੁਨਦ (Indus) ਵਾਲਾ ਦੇਸ਼. ਹਿੰਦੁਸਤਾਨ. ਭਾਰਤ. ਹਿੰਦ. ਦੇਖੋ, ਹਿੰਦੁਸਤਾਨ....
ਸੰਗ੍ਯਾ- ਨੈਨਸੁਖ ਜੇਹਾ ਇੱਕ ਬਾਰੀਕ ਵਸਤ੍ਰ, ਜੋ ਪੁਰਾਣੇ ਸਮੇਂ ਅਮੀਰਾਂ ਲਈ ਤਿਆਰ ਹੁੰਦਾ ਸੀ। ੨. ਲਹੌਰ ਨਿਵਾਸੀ ਇੱਕ ਕਵਿ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਸੀ. ਇਸ ਨੇ ਪੰਚਤੰਤ੍ਰ ਦਾ ਹਿੰਦੀ ਭਾਸਾ ਵਿੱਚ ਉਲਥਾ ਕੀਤਾ ਹੈ, ਯਥਾ-#"ਤਨਸੁਖ ਖਤ੍ਰੀ ਬਸੈ ਲਹੌਰ,#ਕਰਮਰੇਖ ਆਯੋ ਥੰਭੌਰ, ×××#ਸੰਮਤ ਸਤ੍ਰਹ ਸੈ ਇਕਤਾਲਿਸ,#ਔਰੰਗਜ਼ੇਬੀ ਸਨ ਸੱਤਾਇਸ,¹#ਹਿਤਚਿਤ ਲਾਇ ਕਥਾ ਅਨੁਸਾਰੀ,#ਬਰਨਤ ਹੀ ਅਤਿ ਲਗੀ ਪਿਆਰੀ, ×××#ਪੰਚਤੰਤ੍ਰ ਇਕ ਗ੍ਰੰਥ ਹੈ ਤਾਂਤੇ ਕਹੀ ਸੁਧਾਰ. ××#ਕਹਿਤ ਕਹਿਤ ਗੁਨ ਹਾਰ੍ਯੋ ਬ੍ਰਹ੍ਮਾ,#ਇਕ ਤਿਲ ਤਾਂਕੋ ਮਰਮ ਨ ਪਾਯਾ,#ਸੇਖ ਸਹਸ ਫਨਿ ਨਾਮ ਉਚਾਰਤ,#ਗਨਤ ਗਨਤ ਤਿਹ ਅੰਤ ਨ ਆਯਾ,#ਇੰਦਾਦਿਕ ਸੁਰ ਨਰ ਮੁਨਿ ਜੇਤੇ,#ਹੇਰਤ ਹੇਰਤ ਸਬੈ ਹਿਰਾਯਾ,#ਸੋ ਗੁਰੁ ਗੋਬਿੰਦ ਅੰਤਰਜਾਮੀ,#ਪ੍ਰਗਟ ਦਰਸ ਸੰਗਤਿ ਦਿਖਰਾਯਾ, ×××#ਕਲਿਜੁਗ ਮਾਹਿਂ ਭਯੋ ਗੁਰੁ ਗੋਬਿੰਦ,#ਜਾ ਸਮ ਦੂਸਰ ਔਰ ਨ ਕੋਈ,#ਰਿੱਧਿ ਸਿੱਧਿ ਦੋਊ ਦਰ ਠਾਢੇ,#ਨਿਸ ਬਾਸੁਰ ਤਿਂਹ ਆਗ੍ਯਾ ਜੋਈ,#ਮੁਕਤਿ ਬੰਦ ਆਯਸ ਤਿਹ ਮਾਹੀਂ,#ਤਾਤਕਾਲ ਜੋ ਕਰੈ ਸੁ ਹੋਈ,#ਤਨਸੁਖ ਹੋਇ ਦਰਸ ਦੇਖਤ ਹੀ,#ਦੇਹੁ ਦਰਸ ਦੁਖ ਰਹੈ ਨ ਕੋਈ." ਦੇਖੋ, ਪੰਚਤੰਤ੍ਰ....