vidhuranītiविदुरनीति
ਵਿਦੁਰ ਦੀ ਰਚੀ ਹੋਈ ਰਾਜਨੀਤਿ, ਜੋ ਸੰਸਕ੍ਰਿਤ ਦਾ ਪ੍ਰਸਿੱਧ ਨੀਤਿਗ੍ਰੰਥ ਹੈ. ਇਹ ਮਹਾਭਾਰਤ ਦੇ ਪੰਜਵੇਂ ਪਰਵ ਦੇ ਅਃ ੩੨ ਤੋਂ ੩੯ ਤੀਕ ਦਾ ਪਾਠ ਹੈ.
विदुर दी रची होई राजनीति, जो संसक्रितदा प्रसिॱध नीतिग्रंथ है. इह महाभारत दे पंजवें परव दे अः ३२ तों ३९ तीक दा पाठ है.
ਵਿ- ਦਾਨਾ. ਗਿਆਨੀ। ੨. ਸੰਗ੍ਯਾ- ਰਾਜਾ ਵਿਚਿਤ੍ਰਵੀਰਯ ਦੀ ਦਾਸੀ ਸੁਦੇਸਨਾ (सुदेष्णा) ਦੇ ਉਦਰ ਤੋਂ ਵ੍ਯਾਸ ਦਾ ਪੁਤ੍ਰ. ਇਹ ਵਡਾ ਗੁਣੀ, ਨੀਤਿਵੇੱਤਾ, ਈਸ਼੍ਵਰਭਗਤ ਅਤੇ ਸਤ੍ਯਵਕਤਾ ਸੀ. ਇਹ ਕੌਰਵ ਅਤੇ ਪਾਂਡਵਾਂ ਨੂੰ ਸਦਾ ਸੁਭ ਸਿਖ੍ਯਾ ਦਿੰਦਾ ਰਿਹਾ. ਮਹਾਭਾਰਤ ਦੇ ਜੰਗ ਸਮੇਂ ਇਹ ਕੌਰਵਾਂ ਵੱਲ ਸੀ, ਇਸ ਦੇ ਸਦਾਚਾਰ ਪੁਰ ਮੋਹਿਤ ਹੋਕੇ ਕ੍ਰਿਸਨ ਜੀ ਰਾਜਾ ਦੁਰਯੋਧਨ ਦਾ ਘਰ ਛੱਡਕੇ ਇਸ ਦੇ ਘਰ ਰਹੇ ਸਨ.#ਮਹਾਭਾਰਤ ਵਿੱਚ ਕਥਾ ਹੈ ਕਿ ਅਣੀਮਾਂਡਵ੍ਯ ਧਰਮਾਤਮਾ ਰਿਖੀ ਸੀ. ਇੱਕ ਬਾਰ ਚੋਰਾਂ ਦਾ ਟੋਲਾ ਚੋਰੀ ਕਰਕੇ ਰਿਖੀ ਦੇ ਆਸ਼੍ਰਮ ਆ ਲੁਕਿਆ. ਜਦ ਪੈੜੂ ਆਏ, ਤਦ ਚੋਰ ਸਾਮਾਨ ਛੱਡਕੇ ਨੱਠ ਗਏ. ਸਿਪਾਹੀਆਂ ਨੇ ਰਿਖੀ ਨੂੰ ਚੋਰ ਜਾਣਕੇ ਰਾਜੇ ਦੇ ਪੇਸ਼ ਕੀਤਾ, ਜਿਸ ਪੁਰ ਸੂਲੀ ਚਾੜ੍ਹਨ ਦੀ ਆਗ੍ਯਾ ਹੋਈ. ਸੂਲੀ ਨਾਲ ਵਿੰਨ੍ਹਿਆ ਹੋਇਆ ਰਿਖੀ ਧਰਮਰਾਜ ਪਾਸ ਗਿਆ ਅਤੇ ਕਾਰਣ ਪੁੱਛਿਆ ਕਿ ਮੈਨੂੰ ਇਹ ਦੁੱਖ ਕਿਉਂ ਮਿਲਿਆ. ਧਰਮਰਾਜ ਨੇ ਆਖਿਆ ਕਿ ਤੈਂ ਬਾਲ ਅਵਸਥਾ ਵਿੱਚ ਇੱਕ ਟਿੱਡੇ ਨੂੰ ਸੂਲ ਨਾਲ ਵਿੰਨ੍ਹਿਆ ਸੀ. ਮਾਂਡਵਯ ਨੇ ਤਦ ਤੋਂ ਇਹ ਰੀਤਿ ਥਾਪੀ ਕਿ ਚੌਦਾਂ ਵਰ੍ਹੇ ਤੋਂ ਹੇਠਲੀ ਉਮਰ ਦਾ ਕੀਤਾ ਕਰਮ ਫਲਦਾਇਕ ਨਾ ਹੋਵੇ, ਅਰ ਧਰਮਰਾਜ ਨੂੰ ਸ੍ਰਾਪ ਦਿੱਤਾ ਕਿ ਤੂੰ ਸ਼ੂਦ੍ਰ ਹੋਕੇ ਜਨਮ ਲੈ. ਇਸ ਪੁਰ ਧਰਮਰਾਜ ਵਿਦੁਰ ਹੋਕੇ ਜਨਮਿਆ. ਦੇਖੋ, ਬਿਦਰ ੨....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਰਾਜਾ ਦੀ ਉਹ ਰੀਤਿ ਅਤੇ ਵਿਦ੍ਯਾ, ਜਿਸ ਨਾਲ ਰਾਜ ਦਾ ਪ੍ਰਬੰਧ ਉੱਤਮ ਢੰਗ ਨਾਲ ਚਲਾਇਆ ਜਾ ਸਕੇ। ੨. ਰਾਜਨੀਤਿ ਦੱਸਣ ਵਾਲਾ ਸ਼ਾਸਤ੍ਰ. ਦੇਖੋ, ਨੀਤਿ ਅਤੇ ਨੀਤਿਸ਼ਾਸਤ੍ਰ....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਭਰਤਵੰਸ਼ੀ ਕੌਰਵ ਅਤੇ ਪਾਂਡਵਾਂ ਦਾ ਜਿਸ ਗ੍ਰੰਥ ਵਿੱਚ ਵਿਸ੍ਤਾਰ ਨਾਲ ਹਾਲ ਹੈ.¹ ਇਹ ਪੁਸ੍ਤਕ ਵ੍ਯਾਸ ਮੁਨਿ ਕ੍ਰਿਤ ਦੱਸਿਆ ਜਾਂਦਾ ਹੈ. ਇਸ ਦੇ ੧੮. ਪਰਵ ਅਤੇ ਸਲੋਕਸੰਖ੍ਯਾ ੯੦੦੦੦ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਆਪਣੇ ਦਰਬਾਰੀ ਕਵੀਆਂ ਤੋਂ ਇਸ ਗ੍ਰੰਥ ਦਾ ਹਿੰਦੀ ਵਿੱਚ ਅਨੁਵਾਦ ਕਰਵਾਇਆ ਸੀ, ਜੋ ਆਨੰਦਪੁਰ ਦੇ ਯੁੱਧ ਸਮੇਂ ਵਿਦ੍ਯਾਵਿਰੋਧੀਆਂ ਦ੍ਵਾਰਾ ਨਸ੍ਟ ਹੋਗਿਆ. ਕੁਝ ਪਰਵ ਜੋ ਪ੍ਰੇਮੀ ਪਾਠਕਾਂ ਹੱਥ ਪਹੁਚ ਚੁੱਕੇ ਸਨ. ਉਹ ਬਚਗਏ. ਮਹਾਰਾਜਾ ਨਰੇਂਦ੍ਰਸਿੰਘ ਜੀ ਪਟਿਆਲਾ ਪਤਿ ਨੇ ਗੁੰਮ ਹੋਏ ਪਰਵਾਂ ਦਾ ਅਨੁਵਾਦ ਆਪਣੇ ਕਵੀਆਂ ਤੋਂ ਕਰਵਾਕੇ ਪੁਸ੍ਤਕ ਸੰਪੂਰਣ ਕੀਤਾ. ਅਠਾਰਾਂ ਪਰਵਾਂ ਦੇ ਨਾਮ ਇਹ ਹਨ- ਆਦਿ, ਸਭਾ, ਵਨ, ਵਿਰਾਟ, ਉਦਯੋਗ, ਭੀਸਮ, ਦ੍ਰੋਣ, ਕਰਣ, ਸ਼ਲ੍ਯ, ਸੌਪਤਿਕ, ਸ੍ਤ੍ਰੀ. ਸ਼ਾਂਤਿ, ਅਨੁਸ਼ਾਸਨ, ਅਸ੍ਵਮੇਧ. ਆਸ਼੍ਰਮਵਾਸੀ, ਮੌਸ਼ਲ, ਮਹਾਪ੍ਰਸ੍ਥਾਨ ਅਤੇ ਸ੍ਵਰਗਾਰੋਹਣ ਪਰਵ। ੨. ਭਰਤਵੰਸ਼ੀ ਕੌਰਵ ਪਾਂਡਵਾਂ ਦਾ ਕੁਰੁਕ੍ਸ਼ੇਤ੍ਰ ਦੇ ਮੈਦਾਨ ਵਿੱਚ ਕੀਤਾ ਘੋਰ ਸੰਗ੍ਰਾਮ. ਵਿਦ੍ਵਾਨਾਂ ਨੇ ਇਸ ਜੰਗ ਦਾ ਸਮਾਂ ੯੫੦ ਬੀ. ਸੀ. ਮੰਨਿਆ ਹੈ। ੩. ਮਹਾਹਵ. ਵਡਾਜੰਗ....
ਦੇਖੋ, ਪਰਬ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪਠਨ. ਪੜ੍ਹਾਈ। ੨. ਸਬਕ਼ ਸੰਥਾ. "ਪਾਠ ਪੜਿਓ ਅਰੁ ਬੇਦ ਬੀਚਾਰਿਓ." (ਸੋਰ ਅਃ ਮਃ ੫) ੩. ਪੁਸਤ੍ਤਕ ਦਾ ਭਾਗ. ਅਧ੍ਯਾਯ। ੪. ਕਿਸੇ ਪੁਸ੍ਤਕ ਅਤਵਾ ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ....