nidhānāनिथाणा
ਦਖੋ, ਨਥਾਣਾ। ੨. ਜਿਲਾ ਫਿਰੋਜ਼ਪੁਰ ਵਿੱਚ ਇੱਕ ਮਸ਼ਹੂਰ ਪਿੰਡ, ਜੋ ਰੇਲਵੇ ਸਟੇਸ਼ਨ ਭੁੱਚੋ ਤੋਂ ਸੱਤ ਮੀਲ ਉੱਤਰ ਹੈ. ਇਸ ਪਿੰਡ ਦੇ ਵਿੱਚ ਹੀ ਢਾਬ ਦੇ ਕਿਨਾਰੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਇੱਥੇ ਇੱਕ ਕਾਲੂਨਾਥ ਸਾਧੂ ਰਹਿਂਦਾ ਸੀ, ਜੋ ਗੁਰੂ ਜੀ ਦਾ ਪ੍ਰੇਮੀ ਅਤੇ ਨਾਮ ਜਪਣ ਵਾਲਾ ਸੀ. ਇਸ ਨੇ ਗੁਰੂਸਰ ਮੇਹਰਾਜ ਦੇ ਜੰਗ ਸਮੇਂ ਸਤਿਗੁਰੂ ਦੀ ਬਹੁਤ ਸੇਵਾ ਅਤੇ ਸਹਾਇਤਾ ਕੀਤੀ. ਜੰਗ ਫਤੇ ਹੋਣ ਪੁਰ ਗੁਰੂ ਜੀ ਨੂੰ ਇੱਥੇ ਲੈਆਇਆ ਅਤੇ ਪ੍ਰੇਮ ਨਾਲ ਸੇਵਾ ਕੀਤੀ. ਗੁਰਉਪਦੇਸ਼ ਦੇ ਪ੍ਰਭਾਵ ਨਾਲ ਪਰਮਗਤਿ ਦਾ ਅਧਿਕਾਰੀ ਬਣਿਆ. ਗੁਰਦ੍ਵਾਰਾ ਬਣਿਆਹੋਇਆ ਹੈ ਅਤੇ ੨੭ ਘੁਮਾਉਂ ਜ਼ਮੀਨ ਪਿੰਡ ਵੱਲੋਂ ਗੁਰਦ੍ਵਾਰੇ ਦੇ ਨਾਮ ਹੈ. ਚੇਤ੍ਰਚੋਦਸ ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ.
दखो, नथाणा। २. जिला फिरोज़पुर विॱच इॱक मशहूर पिंड, जो रेलवे सटेशन भुॱचो तों सॱत मील उॱतर है. इस पिंड दे विॱच ही ढाब दे किनारे स्री गुरू हरिगोबिंद साहिब जी दा गुरद्वारा है. इॱथे इॱक कालूनाथ साधू रहिंदा सी, जो गुरू जी दा प्रेमी अते नाम जपण वाला सी. इस ने गुरूसर मेहराज दे जंग समें सतिगुरू दी बहुत सेवा अते सहाइता कीती. जंग फते होण पुर गुरू जी नूं इॱथे लैआइआ अते प्रेम नाल सेवा कीती. गुरउपदेश दे प्रभाव नाल परमगति दा अधिकारी बणिआ. गुरद्वाराबणिआहोइआ है अते २७ घुमाउं ज़मीन पिंड वॱलों गुरद्वारे दे नाम है. चेत्रचोदस नूं मेला हुंदा है. पुजारी सिंघ है.
ਰਿਆਸਤ ਪਟਿਆਲਾ, ਤਸੀਲ ਥਾਣਾ ਘਨੌਰ ਦਾ ਇੱਕ ਪਿੰਡ "ਜੰਡ ਮਘੌਲੀ" ਹੈ, ਇਸ ਤੋਂ ਪੱਛਮ ਉੱਤਰ ਇੱਕ ਮੀਲ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜੋ ਲੰਮੇ ਕਮਰੇ ਦੀ ਸ਼ਕਲ ਦਾ ਬਣਿਆ ਹੋਇਆ ਹੈ. ਪਾਸ ਕੁਝ ਰਹਾਇਸ਼ੀ ਮਕਾਨ ਹਨ. ੧੦੦ ਵਿੱਘੇ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹੈ. ਮੇਲਾ ਲੋੜ੍ਹੀ ਨੂੰ ਹੁੰਦਾ ਹੈ. ਰੇਲਵੇ ਸਟੇਸ਼ਨ ਸੰਭੂ ਤੋਂ ਦੱਖਣ ਪੱਛਮ ਤਿੰਨ ਮੀਲ ਦੇ ਕ਼ਰੀਬ ਘਨੌਰ ਵਾਲੀ ਕੱਚੀ ਸੜਕ ਦੇ ਕਿਨਾਰੇ ਹੈ। ੨. ਦੇਖੋ, ਨਿਥਾਣਾ....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਫ਼ਿਰੋਜ਼ਸ਼ਾਹ ਤੁਗਲਕ ਨੇ ਇਹ ਨਾਮ ਸਰਹਿੰਦ ਦਾ ਰੱਖਿਆ ਸੀ। ੨. ਸਤਲੁਜ ਦੇ ਕਿਨਾਰੇ ਇੱਕ ਨਗਰ, ਜੋ ਲਹੌਰੋਂ ੫੭ ਮੀਲ ਹੈ. ਇਸ ਨਾਮ ਦਾ ਸੰਬੰਧ ਭੀ ਫ਼ਿਰੋਜ਼ਸ਼ਾਹ ਨਾਲ ਹੀ ਦੱਸਿਆ ਜਾਂਦਾ ਹੈ. ਇਸ ਤੇ ਸਨ ੧੮੩੫ ਵਿੱਚ ਅੰਗ੍ਰੇਜ਼ਾਂ ਨੇ ਕਬਜਾ ਕੀਤਾ. ਇੱਥੇ ਸਿੱਖਰਾਜ ਦੀ ਹੱਦ ਸਮਝਕੇ ਅੰਗ੍ਰੇਜ਼ੀ ਸਰਕਾਰ ਨੇ ਛਾਉਣੀ ਬਣਾਈ ਸੀ. ਸਨ ੧੮੯੭ ਵਿੱਚ ੩੬ ਸਿੱਖ ਪਲਟਨ ਦੇ ਬਹਾਦੁਰ ਸਿਪਾਹੀ, ਜੋ ਸਾਰਾਗੜ੍ਹੀ ਵਿੱਚ ਅਦੁਤੀ ਬਹਾਦੁਰੀ ਨਾਲ ਸ਼ਹੀਦ ਹੋਏ ਸਨ, ਉਨ੍ਹਾਂ ਦੀ ਯਾਦ ਵਿੱਚ ਇੱਥੇ ਸੁੰਦਰ ਮੰਦਿਰ ਹੈ, ਜਿਸ ਨੂੰ ਸਨ ੧੯੦੩ ਵਿੱਚ ਲਾਟ ਸਾਹਿਬ ਪੰਜਾਬ ਨੇ ਖੋਲ੍ਹਿਆ....
ਅ਼. [مشہوُر] ਮਸ਼ਹੂਰ. ਵਿ- ਸ਼ੁਹਰਤ ਵਾਲਾ. ਪ੍ਰਸਿੱਧ. "ਆਬਾਦਾਨੁ ਸਦਾ ਮਸਹੂਰ." (ਗਉ ਰਵਿਦਾਸ)...
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਅੰ. (Railway) ਧਾਤੂ ਦੀ ਲੀਕ ਦੀ ਸੜਕ, ਜਿਸ ਉੱਪਰਦੀ ਰੇਲਗੱਡੀ ਚਲਦੀ ਹੈ. ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸਨ ੧੮੦੨ ਵਿੱਚ ਇਸ ਦਾ ਆਰੰਭ ਹੋਇਆ. ਹੁਣ ਦੁਨੀਆਂ ਵਿੱਚ ੭੨੦, ੦੦੦ ਮੀਲ ਰੇਲਵੇ ਹੈ, ਜਿਸ ਵਿੱਚੋਂ ਭਾਰਤ ਅੰਦਰ ੩੩੦੦੦ ਮੀਲ ਹੈ....
ਇੱਕ ਪਿੰਡ, ਜੋ ਜਿਲਾ ਫਿਰੋਜਪੁਰ, ਤਸੀਲ ਥਾਣਾ ਨਥਾਣਾ ਵਿੱਚ ਹੈ ਅਤੇ ਭਟਿੰਡਾ ਰਾਜਪੁਰਾ ਲੈਨ ਦਾ ਰੇਲਵੇ ਸਟੇਸ਼ਨ ਹੈ. ਭਾਈ ਭਗਤੂਵੰਸ਼ੀ ਦਿਆਲਦਾਸ ਨੇ ਇਹ ਪਿੰਡ ਆਬਾਦ ਕੀਤਾ ਸੀ, ਹੁਣ ਉਸ ਦੀ ਔਲਾਦ ਇੱਥੇ ਬਿਸਵੇਦਾਰ ਹੈ. ਕਲਗੀਧਰ ਨੇ ਜਿਸ ਵੇਲੇ ਇੱਥੇ ਚਰਣ ਪਾਏ, ਤਦ ਇੱਕ ਝਿੜੀ ਵਿੱਚ ਵਿਰਾਜੇ ਸਨ. ਜਿਸ ਨੂੰ ਲੋਕ "ਗੁਰੂਸਰ" ਆਖਦੇ ਹਨ. ਭਾਈਕਿਆਂ ਦੀ ਅਨਗਹਿਲੀ ਕਰਕੇ ਸਤਿਗੁਰੂ ਦਾ ਗੁਰੁਦ੍ਵਾਰਾ ਨਹੀਂ ਬਣ ਸਕਿਆ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸੰਗ੍ਯਾ- ਦੇਹ- ਆਬ. ਪਿੰਡ ਦਾ ਪਾਣੀ ਰੁੜ੍ਹਕੇ ਜਿਸ ਥਾਂ ਜਮਾ ਹੋਵੇ, ਅਜੇਹਾ ਟੋਭਾ. ਪਿੰਡ ਦੇ ਵਰਤਣ ਦਾ ਪਾਣੀ ਜਿਸ ਕੱਚੇ ਤਾਲ ਵਿੱਚ ਹੋਵੇ. ਡਾਬਰ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਖਾਰਾ ਸਾਹਿਬ। ੨. ਦੇਖੋ, ਹਰਿਗੋਬਿੰਦ ਸਤਿਗੁਰੂ। ੩. ਦੇਖੋ, ਖੁਸਾਲ ਸਿੰਘ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਦੇਖੋ, ਗੁਰਦੁਆਰਾ ੩....
ਕ੍ਰਿ. ਵਿ- ਇਸ ਥਾਂ. ਯਹਾਂ....
ਜਿਲਾ ਫ਼ਿਰੋਜ਼ਪੁਰ ਦੇ ਨਿਥਾਣੇ ਪਿੰਡ ਦਾ ਵਸਨੀਕ ਇੱਕ ਯੋਗੀ. ਇਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ ਬਣਕੇ ਮੁਕਤਿ ਦਾ ਅਧਿਕਾਰੀ ਹੋਇਆ. ਇਸ ਦਾ ਅਸਥਾਨ ਮਾਲਵੇ ਵਿੱਚ ਪ੍ਰਸਿੱਧ ਹੈ. ਦੇਖੋ, ਨਿਥਾਣਾ। ੨. ਦੇਖੋ, ਕਾਲੂ ੪....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਉਹ ਤਾਲ, ਜੋ ਸਤਿਗੁਰੂ ਦਾ ਲਗਵਾਇਆ ਅਥਵਾ ਗੁਰੂ ਨਾਲ ਸੰਬੰਧ ਰਖਦਾ ਹੈ. ਇਸ ਨਾਉਂ ਦੇ ਅਨੇਕਾਂ ਤਾਲ ਅਤੇ ਗੁਰਦ੍ਵਾਰੇ ਹਨ, ਪਰ ਜੋ ਬਹੁਤ ਪ੍ਰਸਿੱਧ ਹਨ ਉਹ ਇੱਥੇ ਲਿਖਦੇ ਹਾਂ-#੧. ਫਿਰੋਜ਼ਪੁਰ ਦੇ ਜਿਲੇ ਮੇਹਰਾਜ ਪਿੰਡ ਦੀ ਹੱਦ ਵਿੱਚ ਛੀਵੇਂ ਸਤਿਗੁਰੂ ਦਾ ਤਾਲ, ਜਿਸ ਦੇ ਕਿਨਾਰੇ ਡੇਰਾ ਜਮਾਕੇ ਸ਼ਾਹੀਸੈਨਾ ਨਾਲ ਤੀਜਾ ਜੰਗ ਗੁਰੂ ਸਾਹਿਬ ਨੇ ਕੀਤਾ. ਇੱਥੇ ਇੱਕ ਦਮਦਮਾ ਹੈ, ਜਿਸ ਹੇਠ ਫੌਜੀ ਸਰਦਾਰ ਦਬਾਏ ਹੋਏ ਹਨ. ਜਿਸ ਥਾਂ ਗੁਰੂ ਸਾਹਿਬ ਦਾ ਤੰਬੂ ਸੀ ਉੱਥੇ ਮਹਾਰਾਜਾ ਹੀਰਾ ਸਿੰਘ ਸਾਹਿਬ ਨਾਭਾਪਤੀ ਨੇ ਬਹੁਤ ਸੁੰਦਰ ਗੁਰਦ੍ਵਾਰਾ ਬਣਵਾਇਆ ਹੈ. ਇਸ ਥਾਂ ਦੇ ਮਹੰਤ ਭਾਈ ਗੱਜਾ ਸਿੰਘ ਜੀ ਸਿੱਖਾਂ ਵਿੱਚ ਅਦੁਤੀ ਰਾਗ ਵਿਦ੍ਯਾ ਦੇ ਪੰਡਿਤ ਹੋਏ ਹਨ. ਜਿਨ੍ਹਾਂ ਨੇ ਉਨਾਂ ਦੇ ਤਾਊਸ ਦਾ ਆਲਾਪ ਸੁਣਿਆ ਹੈ ਉਹ ਕਦੇ ਉਨ੍ਹਾਂ ਨੂੰ ਨਹੀਂ ਭੁੱਲਦੇ.#੨. ਦਸ਼ਮੇਸ਼ ਦਾ ਦਮਦਮੇਂ (ਸਾਬੋ ਕੀ ਤਲਵੰਡੀ) ਇੱਕ ਤਾਲ. ਇਹ ਨੌਵੇਂ ਸਤਿਗੁਰੂ ਅਤੇ ਦਸਵੇਂ ਪਾਤਸ਼ਾਹ ਦੇ ਚਰਣਾਂ ਨਾਲ ਪਵਿਤ੍ਰ ਹੋਇਆ ਹੈ.#੩. ਮਾਛੀਵਾੜੇ ਤੋਂ ਪੰਜ ਕੋਹ ਦੱਖਣ ਵੱਲ ਲੱਲ ਪਿੰਡ ਵਿੱਚ ਦਸ਼ਮੇਸ਼ ਦਾ ਅਸਥਾਨ.#੪. ਪਿੰਡ ਸਰਾਵ (ਸਰਾਵਾਂ) ਅਤੇ ਬਹਿਬਲ ਦੇ ਮੱਧ ਇੱਕ ਗੁਰਅਸਥਾਨ, ਜੋ ਰਿਆਸਤ ਫਰੀਦਕੋਟ ਥਾਣਾ ਕੋਟਕਪੂਰਾ ਵਿੱਚ ਹੈ. ਇਸ ਦੀ ਇਮਾਰਤ ਦੀ ਸੇਵਾ ਰਿਆਸਤ ਵੱਲੋਂ ਹੋਈ ਹੈ. ਇੱਕ ਹਲ ਦੀ ਜਮੀਨ ਮੁਆਫ ਹੈ, ਇੰਤਜਾਮ ਰਿਆਸਤ ਦੀ ਗੁਰਦ੍ਵਾਰਾ ਪ੍ਰਬੰਧਕ ਕਮੇਟੀ ਦੇ ਹੱਥ ਹੈ.#੫. ਰਿਆਸਤ ਫਰੀਦਕੋਟ, ਥਾਣਾ ਕੋਟਕਪੂਰਾ ਵਿੱਚ ਇੱਕ ਪਿੰਡ, ਜਿਸ ਦੇ ਪਾਸ ਹੀ ਦੱਖਣ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰਦ੍ਵਾਰੇ ਪਾਸ ਕੱਚਾ ਤਾਲ ਗੁਰੂ ਸਾਹਿਬ ਦੇ ਵੇਲੇ ਦਾ ਹੈ. ਰਿਆਸਤ ਵੱਲੋਂ ੪੦ ਘੁਮਾਉਂ ਜ਼ਮੀਨ ਹੈਂ. ਵੈਸਾਖੀ ਅਤੇ ਮਾਘੀ ਨੂੰ ਮੇਲਾ ਹੁੰਦਾ ਹੈ. ਇਹ ਰੇਲਵੇ ਸਟੇਸ਼ਨ ਰੁਮਾਣਾ ਅਲਬੇਲ ਸਿੰਘ ਤੋਂ ਤਿੰਨ ਮੀਲ ਪੂਰਵ ਹੈ।#੬. ਜਿਲਾ ਫਿਰੋਜ਼ਪੁਰ ਵਿੱਚ ਮੁਕਤਸਰ ਤੋਂ ਅੱਠ ਕੋਹ ਦੱਖਣ ਇੱਕ ਪਿੰਡ, ਜਿਸ ਦੀ ਢਾਬ ਦੇ ਕਿਨਾਰੇ ਦਸ਼ਮੇਸ਼ ਵਿਰਾਜੇ ਹਨ. ਗੁਰਦ੍ਵਾਰੇ ਨਾਲ ੨੫ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਰੇਲਵੇ ਸਟੇਸ਼ਨ ਫਕਰਸਰ ਤੋਂ ਪੰਜ ਮੀਲ ਉੱਤਰ ਹੈ।#੭. ਰਾਜ ਨਾਭਾ, ਨਜਾਮਤ ਫੂਲ ਦੇ ਥਾਣਾ ਦਯਾਲਪੁਰੇ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਰਾਮਪੁਰਾਫੂਲ ਤੋਂ ੧੮. ਮੀਲ ਉੱਤਰ ਹੈ. ਪਿੰਡ ਦੇ ਨਾਲ ਹੀ ਪੱਛਮ ਵੱਲ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਦੀਨੇ ਤੋਂ ਏਥੇ ਸੈਰ ਕਰਦੇ ਹੋਏ ਆਏ ਹਨ. ਇਹ ਗੁਰੂਸਰ ਪਿੰਡ ਉਸ ਵੇਲੇ ਨਹੀਂ ਸੀ, ਪਿੱਛੋਂ ਆਬਾਦ ਹੋਇਆ ਹੈ. ਗੁਰਦ੍ਵਾਰੇ ਨਾਲ ਰਿਆਸਤ ਨਾਭੇ ਵੱਲੋਂ ੭੦ ਘੁਮਾਉਂ ਜ਼ਮੀਨ ਹੈ. ਮਾਘੀ ਨੂੰ ਮੇਲਾ ਹੁੰਦਾ ਹੈ.#੮. ਜਿਲਾ ਅਮ੍ਰਿਤਸਰ, ਤਸੀਲ ਅਜਨਾਲਾ, ਥਾਣਾ ਲੋਪੋਕੇ ਦਾ ਪਿੰਡ "ਬੈਰਾੜ ਮਾਦੋਕੇ" ਹੈ. ਉਸ ਤੋਂ ਅੱਧ ਮੀਲ ਅਗਨਿਕੋਣ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰਦ੍ਵਾਰੇ ਪਾਸ ਇੱਕ ਪੱਕਾ ਤਾਲ ਹੈ. ੧੮. ਕਨਾਲ ਜ਼ਮੀਨ ਇਸੇ ਪਿੰਡ ਹੈ. ਮੇਲਾ ੧- ੨- ੩ ਜੇਠ ਨੂੰ ਹੁੰਦਾ ਹੈ, ਇਸ ਥਾਂ ਛੀਵੇਂ ਸਤਿਗੁਰੂ ਦਾ ਇੱਕ ਬੀਸ ਇੰਚ ਲੰਮਾ ਕਟਾਰ ਹੈ. ਰੇਲਵੇ ਸਟੇਸ਼ਨ ਗੁਰੂਸਰਸਤਲਾਣੀ ਤੋਂ ਚਾਰ ਮੀਲ ਉੱਤਰ ਹੈ.#੯. ਦੇਖੋ, ਅਜਿੱਤ ਗਿੱਲ।#੧੦ ਦੇਖੋ, ਸਧਾਰ ੨.।#੧੧ ਦੇਖੋ, ਖੇਮ ਕਰਨ।#੧੨ ਦੇਖੋ, ਗੁੱਜਰਵਾਲ।#੧੩ ਦੇਖੋ, ਚਕਰ।#੧੪ ਦੇਖੋ, ਢਿੱਲਵਾਂ ਕਲਾਂ।#੧੫ ਦੇਖੋ, ਤਿਲਕਪੁਰ।#੧੬ ਦੇਖੋ, ਪੱਤੋ ੨.।#੧੭ ਦੇਖੋ, ਭੁੱਚੋ।#੧੮ ਦੇਖੋ, ਮਹਿਰੋਂ।#੧੯ ਦੇਖੋ, ਰਹਿਸਮਾ।#੨੦ ਦੇਖੋ, ਰਣਜੀਤਗੜ੍ਹ।#੨੧ ਦੇਖੋ, ਲੋਪੋ।#੨੨ ਦੇਖੋ, ਵਜੀਦਪੁਰ।...
ਬੈਰਾੜਵੰਸ਼ ਦਾ ਰਤਨ ਵਰਿਆਮ ਦਾ ਪੁੱਤ ਅਤੇ ਸਤੋਹ ਦਾ ਪਿਤਾ. ਦੇਖੋ, ਫੂਲਵੰਸ਼।#੨. ਮੇਹਰਾਜ ਦੇ ਨਾਮ ਪੁਰ ਗੁਰੂ ਸਾਹਿਬ ਦੀ ਆਗ੍ਯਾ ਨਾਲ ਸੰਮਤ ੧੬੮੪ ਵਿੱਚ ਮੋਹਨ ਦਾ ਵਸਾਇਆ ਨਗਰ, ਜੋ ਜਿਲਾ ਫਿਰੋਜਪੁਰ ਵਿੱਚ ਬਾਹੀਏ ਦਾ ਪ੍ਰਧਾਨ ਗ੍ਰਾਮ ਹੈ. ਦੇਖੋ, ਫੂਲਵੰਸ਼, ਬਾਹੀਆ ਅਤੇ ਜੈਦ ਪਰਾਣਾ. ਮੇਹਰਾਜ ਵਿੱਚ ਦੋ ਗੁਰਦ੍ਵਾਰੇ ਹਨ-#(੧) ਗੁਰੂਸਰ ਛੋਟਾ. ਇਹ ਪਿੰਡ ਤੋਂ ਪੌਣ ਮੀਲ ਦੱਖਣ ਪੱਛਮ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਮੋਹਨ ਦਾ ਪ੍ਰੇਮ ਦੇਖਕੇ ਠਹਿਰੇ ਹਨ. ਛੋਟਾ ਜਿਹਾ ਗੁਰਦ੍ਵਾਰਾ ਹੈ. ਪੁਜਾਰੀ ਸਿੰਘ ਹੈ.#(੨) ਗੁਰੂਸਰ. ਇਹ ਮੇਹਰਾਜ ਤੋਂ ਦੋ ਮੀਲ ਦੱਖਣ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ਼ਾਹੀ ਸੈਨਾ ਨਾਲ ਜੰਗ ਕੀਤਾ ਸੀ. ਤਾਲ ਤੋਂ ਕੁਝ ਵਿੱਥ ਪੁਰ ਇੱਕ ਦਮਦਮਾ ਹੈ, ਜਿਸ ਵਿੱਚ ਫੌਜੀ ਸਰਦਾਰ ਦੱਬੇ ਗਏ ਸਨ. ਗੁਰੂ ਸਾਹਿਬ ਦਾ ਜਿੱਥੇ ਤੰਬੂ ਸੀ, ਉੱਥੇ ਮਹਾਰਾਜਾ ਹੀਰਾਸਿੰਘ ਨਾਭਾਪਤਿ ਨੇ ਸੁੰਦਰ ਦਰਬਾਰ ਬਣਵਾਇਆ ਹੈ. ਗੁਰਦ੍ਵਾਰੇ ਨਾਲ ੨੫੦ ਘੁਮਾਉਂ ਜ਼ਮੀਨ ਸਿੱਖਰਾਜ ਸਮੇਂ ਦੀ ਹੈ. ਸਵਾ ਸੌ ਰੁਪਯਾ ਸਾਲਾਨਾ ਰਿਆਸਤ ਪਟਿਆਲੇ ਤੋਂ ਅਤੇ ੩੧ ਰੁਪਯੇ ਰਿਆਸਤ ਨਾਭੇ ਤੋਂ ਮਿਲਦੇ ਹਨ. ਸ਼੍ਰੀ ਗੁਰੂ ਹਰਿਰਾਇ ਸਾਹਿਬ ਭੀ ਇਸੇ ਥਾਂ ਵਿਰਾਜੇ ਹਨ. ਮੇਹਰਾਜ, ਰੇਲਵੇ ਸਟੇਸ਼ਨ ਰਾਮਪੁਰਾਫੂਲ ਤੋਂ ਚਾਰ ਮੀਲ ਉੱਤਰ ਪੱਛਮ ਹੈ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਸੰਗ੍ਯਾ- ਸਹਾਯਤਾ. ਮਦਦ. ਇਮਦਾਦ....
ਦੇਖੋ, ਫਤਹ ਅਤੇ ਵਾਹਗੁਰੂ ਜੀ ਕੀ ਫਤਹ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਗੁਰੂਪਦੇਸ਼. ਗੁਰਸਿਖ੍ਯਾ. ਗੁਰੂ ਦਾ ਉਪਦੇਸ਼. "ਗੁਰੂ ਸਿਖ ਸਿਖ ਗੁਰੂ ਹੈ ਏਕੋ, ਗੁਰਉਪਦੇਸ ਚਲਾਏ." (ਆਸਾ ਛੰਤ ਮਃ ੪) "ਗੁਰ ਉਪਦੇਸ ਕਰਿ ਹਾਰ ਉਰਿ ਧਾਰੀਐ." (ਭਾਗੁ ਕ)...
ਸੰਗ੍ਯਾ- ਪ੍ਰਗਟ ਹੋਣ ਦੀ ਕ੍ਰਿਯਾ. ਪ੍ਰਾਦੁਰਭਾਵ। ੨. ਸਮਰਥ, ਸ਼ਕਤਿ। ੩. ਅਸਰ। ੪. ਮਹਿਮਾ. ਮਹਾਤਮ। ੫. ਰੋਬ. ਦਬਦਬਾ। ੬. ਸੂਰਜ ਦਾ ਇੱਕ ਪੁਤ੍ਰ, ਜੋ ਪ੍ਰਭਾ ਦੇ ਗਰਭ ਤੋਂ ਪੈਦਾ ਹੋਇਆ।...
ਸੰਗ੍ਯਾ- ਉੱਤਮਗਤਿ. ਮੋਕ੍ਸ਼੍. ਮੁਕਤਿ. "ਜਿਤੁ ਮਿਲਿਐ ਪਰਮਗਤਿ ਪਾਈਐ." (ਸ੍ਰੀ ਮਃ ੧. ਜੋਗੀ ਅੰਦਰਿ) ੨. ਉੱਚੀ ਪਦਵੀ. "ਛਾਰ ਕੀ ਪੁਤ੍ਰੀ ਪਰਮਗਤਿ ਪਾਈ." (ਬਾਵਨ)...
ਸੰ. अधिकारिन्- ਸੰਗ੍ਯਾ- ਹੱਕਦਾਰ। ੨. ਅਹੁਦੇਦਾਰ। ੩. ਮਾਲਿਕ. ਸ੍ਵਾਮੀ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਸੰਗ੍ਯਾ- ਮਿਲਾਪ. "ਮੇਲਾ ਸੰਜੋਗੀ ਰਾਮ." (ਆਸਾ ਛੰਤ ਮਃ ੧) ੨. ਲੋਕਾਂ ਦਾ ਏਕਤ੍ਰ ਹੋਇਆ ਸਮੁਦਾਯ. ਬਹੁਤ ਮਿਲੇ ਹੋਏ ਲੋਕ. "ਮੇਲਾ ਸੁਣਿ ਸਿਵਰਾਤਿ ਦਾ." (ਭਾਗੁ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰਗ੍ਯਾ- ਪੂਜਾਕਾਰੀ. ਪੂਜਾ ਕਰਨ ਵਾਲਾ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....