bhuchoभुॱचो
ਇੱਕ ਪਿੰਡ, ਜੋ ਜਿਲਾ ਫਿਰੋਜਪੁਰ, ਤਸੀਲ ਥਾਣਾ ਨਥਾਣਾ ਵਿੱਚ ਹੈ ਅਤੇ ਭਟਿੰਡਾ ਰਾਜਪੁਰਾ ਲੈਨ ਦਾ ਰੇਲਵੇ ਸਟੇਸ਼ਨ ਹੈ. ਭਾਈ ਭਗਤੂਵੰਸ਼ੀ ਦਿਆਲਦਾਸ ਨੇ ਇਹ ਪਿੰਡ ਆਬਾਦ ਕੀਤਾ ਸੀ, ਹੁਣ ਉਸ ਦੀ ਔਲਾਦ ਇੱਥੇ ਬਿਸਵੇਦਾਰ ਹੈ. ਕਲਗੀਧਰ ਨੇ ਜਿਸ ਵੇਲੇ ਇੱਥੇ ਚਰਣ ਪਾਏ, ਤਦ ਇੱਕ ਝਿੜੀ ਵਿੱਚ ਵਿਰਾਜੇ ਸਨ. ਜਿਸ ਨੂੰ ਲੋਕ "ਗੁਰੂਸਰ" ਆਖਦੇ ਹਨ. ਭਾਈਕਿਆਂ ਦੀ ਅਨਗਹਿਲੀ ਕਰਕੇ ਸਤਿਗੁਰੂ ਦਾ ਗੁਰੁਦ੍ਵਾਰਾ ਨਹੀਂ ਬਣ ਸਕਿਆ.
इॱक पिंड, जो जिला फिरोजपुर, तसील थाणा नथाणा विॱच है अते भटिंडा राजपुरा लैन दा रेलवे सटेशन है. भाई भगतूवंशी दिआलदास ने इह पिंड आबाद कीता सी, हुण उस दी औलाद इॱथे बिसवेदार है. कलगीधर ने जिस वेले इॱथे चरण पाए, तद इॱक झिड़ी विॱच विराजे सन. जिस नूं लोक "गुरूसर" आखदे हन. भाईकिआं दी अनगहिली करके सतिगुरू दा गुरुद्वारा नहीं बण सकिआ.
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਫ਼ਿਰੋਜ਼ਸ਼ਾਹ ਤੁਗਲਕ ਨੇ ਇਹ ਨਾਮ ਸਰਹਿੰਦ ਦਾ ਰੱਖਿਆ ਸੀ। ੨. ਸਤਲੁਜ ਦੇ ਕਿਨਾਰੇ ਇੱਕ ਨਗਰ, ਜੋ ਲਹੌਰੋਂ ੫੭ ਮੀਲ ਹੈ. ਇਸ ਨਾਮ ਦਾ ਸੰਬੰਧ ਭੀ ਫ਼ਿਰੋਜ਼ਸ਼ਾਹ ਨਾਲ ਹੀ ਦੱਸਿਆ ਜਾਂਦਾ ਹੈ. ਇਸ ਤੇ ਸਨ ੧੮੩੫ ਵਿੱਚ ਅੰਗ੍ਰੇਜ਼ਾਂ ਨੇ ਕਬਜਾ ਕੀਤਾ. ਇੱਥੇ ਸਿੱਖਰਾਜ ਦੀ ਹੱਦ ਸਮਝਕੇ ਅੰਗ੍ਰੇਜ਼ੀ ਸਰਕਾਰ ਨੇ ਛਾਉਣੀ ਬਣਾਈ ਸੀ. ਸਨ ੧੮੯੭ ਵਿੱਚ ੩੬ ਸਿੱਖ ਪਲਟਨ ਦੇ ਬਹਾਦੁਰ ਸਿਪਾਹੀ, ਜੋ ਸਾਰਾਗੜ੍ਹੀ ਵਿੱਚ ਅਦੁਤੀ ਬਹਾਦੁਰੀ ਨਾਲ ਸ਼ਹੀਦ ਹੋਏ ਸਨ, ਉਨ੍ਹਾਂ ਦੀ ਯਾਦ ਵਿੱਚ ਇੱਥੇ ਸੁੰਦਰ ਮੰਦਿਰ ਹੈ, ਜਿਸ ਨੂੰ ਸਨ ੧੯੦੩ ਵਿੱਚ ਲਾਟ ਸਾਹਿਬ ਪੰਜਾਬ ਨੇ ਖੋਲ੍ਹਿਆ....
ਦੇਖੋ, ਤਹਸੀਲ....
ਅਸਥਾਨ. ਥਾਂ. ਜਗਾ. ਠਹਿਰਨ ਦਾ ਠਿਕਾਣਾ। ੨. ਪੋਲੀਸ (Police) ਦੇ ਠਹਿਰਨ ਦੀ ਵਡੀ ਚੌਕੀ, ਜਿੱਥੇ ਥਾਣੇਦਾਰ ਰਹਿਂਦਾ ਹੈ....
ਰਿਆਸਤ ਪਟਿਆਲਾ, ਤਸੀਲ ਥਾਣਾ ਘਨੌਰ ਦਾ ਇੱਕ ਪਿੰਡ "ਜੰਡ ਮਘੌਲੀ" ਹੈ, ਇਸ ਤੋਂ ਪੱਛਮ ਉੱਤਰ ਇੱਕ ਮੀਲ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜੋ ਲੰਮੇ ਕਮਰੇ ਦੀ ਸ਼ਕਲ ਦਾ ਬਣਿਆ ਹੋਇਆ ਹੈ. ਪਾਸ ਕੁਝ ਰਹਾਇਸ਼ੀ ਮਕਾਨ ਹਨ. ੧੦੦ ਵਿੱਘੇ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹੈ. ਮੇਲਾ ਲੋੜ੍ਹੀ ਨੂੰ ਹੁੰਦਾ ਹੈ. ਰੇਲਵੇ ਸਟੇਸ਼ਨ ਸੰਭੂ ਤੋਂ ਦੱਖਣ ਪੱਛਮ ਤਿੰਨ ਮੀਲ ਦੇ ਕ਼ਰੀਬ ਘਨੌਰ ਵਾਲੀ ਕੱਚੀ ਸੜਕ ਦੇ ਕਿਨਾਰੇ ਹੈ। ੨. ਦੇਖੋ, ਨਿਥਾਣਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਭੱਟੀਰਾਉ ਰਾਜਪੂਤ ਦਾ ਵਸਾਇਆ ਨਗਰ, ਜਿਸ ਦੇ ਭਟਨੇਰ ਆਬਾਦ ਕੀਤੀ. ਇਹ ਹੁਣ ਮਹਾਰਾਜਾ ਪਟਿਆਲਾ ਦੀ ਨਜਾਮਤ ਬਰਨਾਲਾ ਵਿੱਚ ਹੈ. ਇਸ ਨਗਰ ਦੇ ਪਾਸ ਰਾਜਾ ਬਿਨੈਪਾਲ ਦਾ ਰਚਿਆ ਬਹੁਤ ਉੱਚਾ ਕਿਲਾ ਹੈ, ਜਿਸ ਦੀ ਬਲੰਦੀ ੧੧੮ ਫੁਟ ਹੈ. ਬਹੁਤ ਲੇਖਕਾਂ ਨੇ ਇਸ ਨੂੰ ਜੈਪਾਲ ਦੀ ਰਾਜਧਾਨੀ ਭੀ ਲਿਖਿਆ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਇਸ ਨਗਰ ਪਧਾਰੇ ਹਨ. ਇੱਕ ਗੁਰਦ੍ਵਾਰਾ ਕਿਲੇ ਦੇ ਅੰਦਰ ਹੈ, ਜਿਸ ਨੂੰ ਰਿਆਸਤ ਪਟਿਆਲੇ ਵੱਲੋਂ ੫੦ ਘੁਮਾਉਂ ਜ਼ਮੀਨ ਹੈ. ਦੂਜਾ ਰਤਨਹਾਜੀ ਦੇ ਮਕਾਨ ਪਾਸ ਹੈ (ਜਿਸ ਥਾਂ ਗੁਰੂ ਸਾਹਿਬ ਦਾ ਕੈਂਪ ਸੀ). ਇਸ ਗੁਰਦ੍ਵਾਰੇ ਨੂੰ ੨੫ ਘੁਮਾਉਂ ਜ਼ਮੀਨ ਹੈ. ਪੁਜਾਰੀ ਦੋਹੀਂ ਥਾਈਂ ਸਿੰਘ ਹਨ.#ਭਟਿੰਡੇ ਤੇ ਰਾਜਾ ਅਮਰਸਿੰਘ ਪਟਿਆਲਾਪਤਿ ਨੇ ਸਨ ੧੭੭੧ ਵਿੱਚ ਕਬਜਾ ਕੀਤਾ ਸੀ.¹ ਮਹਾਰਾਜਾ ਕਰਮਸਿੰਘ ਨੇ ਭਟਿੰਡੇ ਦੇ ਕਿਲੇ ਦਾ ਨਾਮ ਗੋਬਿੰਦਗੜ੍ਹ ਰੱਖਿਆ.#ਭਟਿੰਡੇ ਦਾ ਪੁਰਾਣਾ ਸੰਸਕ੍ਰਿਤ ਨਾਮ ਵਿਕ੍ਰਮਗੜ੍ਹ ਹੈ. ਇਹ ਨਾਰਥ ਵੈਸਟਰਨ, ਸਦਰਨ ਪੰਜਾਬ, ਜੋਧਪੁਰ ਬੀਕਾਨੇਰ ਅਤੇ ਰਾਜਪੂਤਾਨਾ ਰੇਲਵੇ ਦਾ ਮਿਲਾਪਅਸਥਾਨ junction ਹੈ....
ਸੰਗ੍ਯਾ- ਪੰਕ੍ਤਿ. ਕਤਾਰ. ਸ਼੍ਰੇਣੀ. ਅੰ. Line. "ਲਗੀ ਤੁਰੰਗਨ ਲੈਨ ਬਡੇਰੀ." (ਗੁਪ੍ਰਸੂ) ੨. ਸਿੱਧੀ ਲਕੀਰ. ਰੇਖਾ। ੩. ਸਿਪਾਹੀਆਂ ਦੇ ਰਹਿਣ ਦੀ ਕੋਠੜੀਆਂ ਦੀ ਕਤਾਰ. ਬਾਰਕ। ੪. ਦੇਖੋ, ਲੈਣਾ. "ਬਿਖਮੁ ਨ ਜਾਈ ਲੈਨ." (ਧਨਾ ਮਃ ੫) ੫. ਸੰ. ਲਯਨ. ਲਯ ਹੋਣ ਦਾ ਭਾਵ। ੬. ਵਿਸ਼੍ਰਾਮ....
ਅੰ. (Railway) ਧਾਤੂ ਦੀ ਲੀਕ ਦੀ ਸੜਕ, ਜਿਸ ਉੱਪਰਦੀ ਰੇਲਗੱਡੀ ਚਲਦੀ ਹੈ. ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸਨ ੧੮੦੨ ਵਿੱਚ ਇਸ ਦਾ ਆਰੰਭ ਹੋਇਆ. ਹੁਣ ਦੁਨੀਆਂ ਵਿੱਚ ੭੨੦, ੦੦੦ ਮੀਲ ਰੇਲਵੇ ਹੈ, ਜਿਸ ਵਿੱਚੋਂ ਭਾਰਤ ਅੰਦਰ ੩੩੦੦੦ ਮੀਲ ਹੈ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਅ਼. [آباد] ਅਬਦ ਦਾ ਬਹੁ ਵਚਨ. ਯੁਗ (ਜੁਗ) ੨. ਫ਼ਾ. ਵਸਤੀ ਸ਼ਹਿਰ. ੩. ਉਸਤਤਿ। ੪. ਵਿ- ਵਸਿਆ ਹੋਇਆ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਅ਼. [اوَلاد] ਸੰਗ੍ਯਾ- ਵਲਦ ਦਾ ਬਹੁ ਵਚਨ. ਸੰਤਾਨ। ੨. ਵੰਸ਼. ਨਸਲ....
ਕ੍ਰਿ. ਵਿ- ਇਸ ਥਾਂ. ਯਹਾਂ....
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਅਦਭੁਤ ਕਲਗੀ ਸੀਸ ਤੇ ਧਾਰਣ ਕਰਦੇ ਹਨ. "ਅਬ ਆਨਕੀ ਆਸ ਨਿਰਾਸ ਭਈ ਕਲਗੀਧਰ ਵਾਸ ਕਿਯੋ ਮਨ ਮਾਹੀ." (ਗੁਪ੍ਰਸੂ) ਲੇਡੀ Login ਲਿਖਦੀ ਹੈ ਕਿ ਜਦ ਲਾਹੌਰ ਪੁਰ ਅੰਗ੍ਰੇਜ਼ੀ ਕਬਜਾ ਹੋਇਆ, ਤਦ ਉਸ ਦੇ ਪਤੀ ਡਾਕਟਰ Login ਨੇ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਦੀ ਫ਼ਹਿਰਿਸ੍ਤ ਬਣਾਕੇ ਚਾਰਜ ਲਿਆ. ਤੋਸ਼ੇਖ਼ਾਨੇ ਵਿੱਚ ਉਸ ਵੇਲੇ ਦਸ਼ਮੇਸ਼ ਦੀ ਕਲਗੀ ਮੌਜੂਦ ਸੀ. ਪਤਾ ਨਹੀਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਕਬਜੇ ਕਿਸ ਤਰਾਂ ਆਈ, ਅਤੇ ਹੁਣ ਉਹ ਅਮੋਲਕ ਵਸਤੁ ਕਿੱਥੇ ਹੈ.¹...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਪ੍ਰਾਪਤ ਕੀਤੇ. "ਪਾਏ ਮਨੋਰਥ ਸਭਿ." (ਵਾਰ ਗੂਜ ੨. ਮਃ ੫) ੨. ਛਕੇ. ਖਾਂਦਾ ਹੈ. "ਭੋਜਨੁ ਨਾਨਕਾ ਵਿਰਲਾ ਪਾਏ ਕੋਇ" (ਵਾਰ ਰਾਮ ੧. ਮਃ ੩) ੩. ਕ੍ਰਿ. ਵਿ- ਪੈਰੀਂ. "ਲਗਿ ਸਤਿਗੁਰ ਪਾਏ." (ਭੈਰ ਮਃ ੫) ੪. ਪਾਯਹ ਦਾ ਬਹੁਵਚਨ. ਖੰਭੇ. ਥਮਲੇ। ੫. ਧਰਮ ਦੇ ਚਰਣ. "ਚਾਰ ਪਦਾਰਥ ਚਾਰੇ ਪਾਏ." (ਬਿਲਾ ਮਃ ੪) ੬. ਪਾਵੇ. ਡਾਲੇ. ਪਾਉਂਦਾ ਹੈ. "ਜੇਹਾ ਅੰਦਰਿ ਪਾਏ ਤੇਹਾ ਵਰਤੈ." (ਮਾਝ ਮਃ ੩) ੭. ਪਾਦਿੱਤੇ. ਡਾਲ ਦੀਏ. "ਨਿੰਦਕ ਦੁਸ਼ਟ ਸਭ ਪੈਰੀ ਪਾਏ." (ਵਾਰ ਸ੍ਰੀ ਮਃ ੫)...
ਸੰਗ੍ਯਾ- ਝਾੜੀਆਂ ਦਾ ਸਮੁਦਾਇ. ਛੋਟੇ ਝਾੜਾਂ ਦਾ ਬਣ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਸੰਗ੍ਯਾ- ਉਹ ਤਾਲ, ਜੋ ਸਤਿਗੁਰੂ ਦਾ ਲਗਵਾਇਆ ਅਥਵਾ ਗੁਰੂ ਨਾਲ ਸੰਬੰਧ ਰਖਦਾ ਹੈ. ਇਸ ਨਾਉਂ ਦੇ ਅਨੇਕਾਂ ਤਾਲ ਅਤੇ ਗੁਰਦ੍ਵਾਰੇ ਹਨ, ਪਰ ਜੋ ਬਹੁਤ ਪ੍ਰਸਿੱਧ ਹਨ ਉਹ ਇੱਥੇ ਲਿਖਦੇ ਹਾਂ-#੧. ਫਿਰੋਜ਼ਪੁਰ ਦੇ ਜਿਲੇ ਮੇਹਰਾਜ ਪਿੰਡ ਦੀ ਹੱਦ ਵਿੱਚ ਛੀਵੇਂ ਸਤਿਗੁਰੂ ਦਾ ਤਾਲ, ਜਿਸ ਦੇ ਕਿਨਾਰੇ ਡੇਰਾ ਜਮਾਕੇ ਸ਼ਾਹੀਸੈਨਾ ਨਾਲ ਤੀਜਾ ਜੰਗ ਗੁਰੂ ਸਾਹਿਬ ਨੇ ਕੀਤਾ. ਇੱਥੇ ਇੱਕ ਦਮਦਮਾ ਹੈ, ਜਿਸ ਹੇਠ ਫੌਜੀ ਸਰਦਾਰ ਦਬਾਏ ਹੋਏ ਹਨ. ਜਿਸ ਥਾਂ ਗੁਰੂ ਸਾਹਿਬ ਦਾ ਤੰਬੂ ਸੀ ਉੱਥੇ ਮਹਾਰਾਜਾ ਹੀਰਾ ਸਿੰਘ ਸਾਹਿਬ ਨਾਭਾਪਤੀ ਨੇ ਬਹੁਤ ਸੁੰਦਰ ਗੁਰਦ੍ਵਾਰਾ ਬਣਵਾਇਆ ਹੈ. ਇਸ ਥਾਂ ਦੇ ਮਹੰਤ ਭਾਈ ਗੱਜਾ ਸਿੰਘ ਜੀ ਸਿੱਖਾਂ ਵਿੱਚ ਅਦੁਤੀ ਰਾਗ ਵਿਦ੍ਯਾ ਦੇ ਪੰਡਿਤ ਹੋਏ ਹਨ. ਜਿਨ੍ਹਾਂ ਨੇ ਉਨਾਂ ਦੇ ਤਾਊਸ ਦਾ ਆਲਾਪ ਸੁਣਿਆ ਹੈ ਉਹ ਕਦੇ ਉਨ੍ਹਾਂ ਨੂੰ ਨਹੀਂ ਭੁੱਲਦੇ.#੨. ਦਸ਼ਮੇਸ਼ ਦਾ ਦਮਦਮੇਂ (ਸਾਬੋ ਕੀ ਤਲਵੰਡੀ) ਇੱਕ ਤਾਲ. ਇਹ ਨੌਵੇਂ ਸਤਿਗੁਰੂ ਅਤੇ ਦਸਵੇਂ ਪਾਤਸ਼ਾਹ ਦੇ ਚਰਣਾਂ ਨਾਲ ਪਵਿਤ੍ਰ ਹੋਇਆ ਹੈ.#੩. ਮਾਛੀਵਾੜੇ ਤੋਂ ਪੰਜ ਕੋਹ ਦੱਖਣ ਵੱਲ ਲੱਲ ਪਿੰਡ ਵਿੱਚ ਦਸ਼ਮੇਸ਼ ਦਾ ਅਸਥਾਨ.#੪. ਪਿੰਡ ਸਰਾਵ (ਸਰਾਵਾਂ) ਅਤੇ ਬਹਿਬਲ ਦੇ ਮੱਧ ਇੱਕ ਗੁਰਅਸਥਾਨ, ਜੋ ਰਿਆਸਤ ਫਰੀਦਕੋਟ ਥਾਣਾ ਕੋਟਕਪੂਰਾ ਵਿੱਚ ਹੈ. ਇਸ ਦੀ ਇਮਾਰਤ ਦੀ ਸੇਵਾ ਰਿਆਸਤ ਵੱਲੋਂ ਹੋਈ ਹੈ. ਇੱਕ ਹਲ ਦੀ ਜਮੀਨ ਮੁਆਫ ਹੈ, ਇੰਤਜਾਮ ਰਿਆਸਤ ਦੀ ਗੁਰਦ੍ਵਾਰਾ ਪ੍ਰਬੰਧਕ ਕਮੇਟੀ ਦੇ ਹੱਥ ਹੈ.#੫. ਰਿਆਸਤ ਫਰੀਦਕੋਟ, ਥਾਣਾ ਕੋਟਕਪੂਰਾ ਵਿੱਚ ਇੱਕ ਪਿੰਡ, ਜਿਸ ਦੇ ਪਾਸ ਹੀ ਦੱਖਣ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰਦ੍ਵਾਰੇ ਪਾਸ ਕੱਚਾ ਤਾਲ ਗੁਰੂ ਸਾਹਿਬ ਦੇ ਵੇਲੇ ਦਾ ਹੈ. ਰਿਆਸਤ ਵੱਲੋਂ ੪੦ ਘੁਮਾਉਂ ਜ਼ਮੀਨ ਹੈਂ. ਵੈਸਾਖੀ ਅਤੇ ਮਾਘੀ ਨੂੰ ਮੇਲਾ ਹੁੰਦਾ ਹੈ. ਇਹ ਰੇਲਵੇ ਸਟੇਸ਼ਨ ਰੁਮਾਣਾ ਅਲਬੇਲ ਸਿੰਘ ਤੋਂ ਤਿੰਨ ਮੀਲ ਪੂਰਵ ਹੈ।#੬. ਜਿਲਾ ਫਿਰੋਜ਼ਪੁਰ ਵਿੱਚ ਮੁਕਤਸਰ ਤੋਂ ਅੱਠ ਕੋਹ ਦੱਖਣ ਇੱਕ ਪਿੰਡ, ਜਿਸ ਦੀ ਢਾਬ ਦੇ ਕਿਨਾਰੇ ਦਸ਼ਮੇਸ਼ ਵਿਰਾਜੇ ਹਨ. ਗੁਰਦ੍ਵਾਰੇ ਨਾਲ ੨੫ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਰੇਲਵੇ ਸਟੇਸ਼ਨ ਫਕਰਸਰ ਤੋਂ ਪੰਜ ਮੀਲ ਉੱਤਰ ਹੈ।#੭. ਰਾਜ ਨਾਭਾ, ਨਜਾਮਤ ਫੂਲ ਦੇ ਥਾਣਾ ਦਯਾਲਪੁਰੇ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਰਾਮਪੁਰਾਫੂਲ ਤੋਂ ੧੮. ਮੀਲ ਉੱਤਰ ਹੈ. ਪਿੰਡ ਦੇ ਨਾਲ ਹੀ ਪੱਛਮ ਵੱਲ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਦੀਨੇ ਤੋਂ ਏਥੇ ਸੈਰ ਕਰਦੇ ਹੋਏ ਆਏ ਹਨ. ਇਹ ਗੁਰੂਸਰ ਪਿੰਡ ਉਸ ਵੇਲੇ ਨਹੀਂ ਸੀ, ਪਿੱਛੋਂ ਆਬਾਦ ਹੋਇਆ ਹੈ. ਗੁਰਦ੍ਵਾਰੇ ਨਾਲ ਰਿਆਸਤ ਨਾਭੇ ਵੱਲੋਂ ੭੦ ਘੁਮਾਉਂ ਜ਼ਮੀਨ ਹੈ. ਮਾਘੀ ਨੂੰ ਮੇਲਾ ਹੁੰਦਾ ਹੈ.#੮. ਜਿਲਾ ਅਮ੍ਰਿਤਸਰ, ਤਸੀਲ ਅਜਨਾਲਾ, ਥਾਣਾ ਲੋਪੋਕੇ ਦਾ ਪਿੰਡ "ਬੈਰਾੜ ਮਾਦੋਕੇ" ਹੈ. ਉਸ ਤੋਂ ਅੱਧ ਮੀਲ ਅਗਨਿਕੋਣ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰਦ੍ਵਾਰੇ ਪਾਸ ਇੱਕ ਪੱਕਾ ਤਾਲ ਹੈ. ੧੮. ਕਨਾਲ ਜ਼ਮੀਨ ਇਸੇ ਪਿੰਡ ਹੈ. ਮੇਲਾ ੧- ੨- ੩ ਜੇਠ ਨੂੰ ਹੁੰਦਾ ਹੈ, ਇਸ ਥਾਂ ਛੀਵੇਂ ਸਤਿਗੁਰੂ ਦਾ ਇੱਕ ਬੀਸ ਇੰਚ ਲੰਮਾ ਕਟਾਰ ਹੈ. ਰੇਲਵੇ ਸਟੇਸ਼ਨ ਗੁਰੂਸਰਸਤਲਾਣੀ ਤੋਂ ਚਾਰ ਮੀਲ ਉੱਤਰ ਹੈ.#੯. ਦੇਖੋ, ਅਜਿੱਤ ਗਿੱਲ।#੧੦ ਦੇਖੋ, ਸਧਾਰ ੨.।#੧੧ ਦੇਖੋ, ਖੇਮ ਕਰਨ।#੧੨ ਦੇਖੋ, ਗੁੱਜਰਵਾਲ।#੧੩ ਦੇਖੋ, ਚਕਰ।#੧੪ ਦੇਖੋ, ਢਿੱਲਵਾਂ ਕਲਾਂ।#੧੫ ਦੇਖੋ, ਤਿਲਕਪੁਰ।#੧੬ ਦੇਖੋ, ਪੱਤੋ ੨.।#੧੭ ਦੇਖੋ, ਭੁੱਚੋ।#੧੮ ਦੇਖੋ, ਮਹਿਰੋਂ।#੧੯ ਦੇਖੋ, ਰਹਿਸਮਾ।#੨੦ ਦੇਖੋ, ਰਣਜੀਤਗੜ੍ਹ।#੨੧ ਦੇਖੋ, ਲੋਪੋ।#੨੨ ਦੇਖੋ, ਵਜੀਦਪੁਰ।...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...