ਨਵੇਲ, ਨਵੇਲੜਾ, ਨਵੇਲੜੀ, ਨਵੇਲਾ, ਨਵੇਲੀ

navēla, navēlarhā, navēlarhī, navēlā, navēlīनवेल, नवेलड़ा, नवेलड़ी, नवेला, नवेली


ਵਿ- ਨਵਲ. ਨਵਲਾ. ਨਵ. ਨਵੀਨ. ਜਵਾਨ. ਯੁਵਾ. ਤਰੁਣੀ. "ਨਾਨਕ ਮੁੰਧ ਨਵੇਲ ਸੁੰਦਰਿ." (ਬਿਲਾ ਛੰਤ ਮਃ ੧) "ਮੁੰਧ ਨਵੇਲੜੀਆ ਗੋਇਲਿ ਆਈ." (ਬਿਲਾ ਛੰਤ ਮਃ ੧) "ਓਹੁ ਨੇਹੁ ਨਵੇਲਾ ਅਪਨੇ ਪ੍ਰੀਤਮ ਸਿਉ ਲਾਗਿਰਹੈ." (ਆਸਾ ਮਃ ੫)


वि- नवल. नवला. नव. नवीन. जवान. युवा. तरुणी. "नानक मुंध नवेल सुंदरि." (बिला छंत मः १) "मुंध नवेलड़ीआ गोइलि आई." (बिला छंत मः १) "ओहु नेहु नवेला अपने प्रीतम सिउ लागिरहै." (आसा मः ५)