mundhhaमुंध
ਸਿੰਧੀ. ਇਸਤ੍ਰੀ. ਨਾਰੀ. "ਮੁੰਧ ਇਆਣੀ ਮਨਮੁਖੀ." (ਸੂਹੀ ਮਃ ੪) "ਤੇਰੇ ਮੁੰਧ ਕਟਾਰੇ ਜੇਵਡਾ, ਤਿਨਿ ਲੋਭੀ ਲੋਭ ਲੁਭਾਇਆ." (ਵਡ ਮਃ ੧) ਹੇ ਮੁੰਧ! ਤੇਰੇ ਕਟਾਰੇ (ਕਟਾਕ੍ਸ਼੍) ਜੇਵੜਾ (ਫੰਧਾ) ਹਨ, ਤਿਨ੍ਹਾਂ ਨੇ ਲੋਭੀ (ਪ੍ਰੇਮੀ) ਨੂੰ ਮੋਹਿਤ ਕਰ ਲਿਆ ਹੈ। ੨. ਸੰ. ਮੁਗਧਾ (मुग्धा). ਦੇਖੋ, ਮੁਗਧਾ. ੨.
सिंधी. इसत्री. नारी. "मुंध इआणी मनमुखी." (सूही मः ४) "तेरे मुंध कटारे जेवडा, तिनि लोभी लोभ लुभाइआ." (वड मः १) हे मुंध! तेरे कटारे (कटाक्श्) जेवड़ा (फंधा) हन, तिन्हां ने लोभी (प्रेमी) नूं मोहित कर लिआ है। २. सं. मुगधा (मुग्धा). देखो, मुगधा. २.
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. ਨਾਡੀ. ਸੰਗ੍ਯਾ- ਰਗ. ਨਾੜੀ. "ਪਵਨ ਦ੍ਰਿੜ਼ ਸੁਖਮਨ ਨਾਰੀ." (ਗਉ ਕਬੀਰ) ਦੇਖੋ, ਸੁਖਮਨਾ। ੨. ਸੰ. ਨਰ ਦੀ ਮਦੀਨ. ਇਸਤ੍ਰੀ. ਔਰਤ. "ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ." (ਵਾਰ ਮਾਝ ਮਃ ੧)#ਕਾਮਾਸ਼ਾਸਤ੍ਰ ਵਿੱਚ ਨਾਰੀ ਦੀਆਂ ਚਾਰ ਜਾਤੀਆਂ ਲਿਖੀਆਂ ਹਨ- ਪਦਮਿਨੀ, ਚਿਤ੍ਰਿਨੀ, ਸ਼ੰਖਿਨੀ ਅਤੇ ਹਸ੍ਤਿਨੀ. ਇਨ੍ਹਾਂ ਦੇ ਕ੍ਰਮ ਅਨੁਸਾਰ ਚਾਰ ਨਰ ਹਨ- ਸ਼ਸ਼ਕ, ਮ੍ਰਿਗ, ਵ੍ਰਿਸਭ ਅਤੇ ਅਸ਼੍ਵ. ਦੇਖੋ, ਪਦਮਿਨੀ ਆਦਿ ਸ਼ਬਦ ਅਤੇ ਪੁਰੁਸਜਾਤਿ.#ਉਮਰ ਦੇ ਲਿਹਾਜ ਨਾਲ ਨਾਰੀ ਦੇ ਚਾਰ ਭੇਦ ਹਨ- ਬਾਲਾ, ਤਰੁਣੀ, ਪ੍ਰੌਢਾ ਅਤੇ ਵ੍ਰਿੱਧਾ. ਸੋਲਾਂ ਵਰ੍ਹੇ ਤੀਕ ਦੀ ਬਾਲਾ, ਤੀਹ ਵਰ੍ਹੇ ਤੀਕ ਦੀ ਤਰੁਣੀ, ਪੰਜਾਹ ਤੀਕ ਦੀ ਪ੍ਰੌਢਾ ਅਤੇ ਇਸ ਤੋਂ ਅੱਗੇ ਵ੍ਰਿੱਧਾ ਹੈ.#ਬ੍ਰਹਮਵੈਵਰਤ ਵਿੱਚ ਤਿੰਨ ਪ੍ਰਕਾਰ ਦੀ ਨਾਰੀ ਲਿਖੀ ਹੈ- ਸਾਧ੍ਵੀ, ਭੋਗ੍ਯਾ ਅਤੇ ਕੁਲਟਾ, ਪਤਿ ਵਿੱਚ ਭਗਤੀ- ਭਾਵ ਰੱਖਕੇ ਸੇਵਾ ਕਰਨ ਅਤੇ ਕੇਵਲ ਸੰਤਾਨ ਦੇ ਮਨੋਰਥ ਨਾਲ ਪਤਿ ਦਾ ਸੰਗ ਕਰਨ ਵਾਲੀ ਸਾਧ੍ਵੀ ਹੈ. ਪਦਾਰਥਾਂ ਦੀ ਇੱਛਾ ਅਤੇ ਭੋਗਵਾਸਨਾ ਨਾਲ ਪਤਿ ਨੂੰ ਸੇਵਨ ਵਾਲੀ ਭੋਗ੍ਯਾ ਹੈ. ਕਪਟ ਅਰ ਲਾਲਚ ਨਾਲ ਪਤਿ ਦੀ ਸੇਵਾ ਕਰਨ ਵਾਲੀ ਅਤੇ ਕਾਮਵਸ਼ ਹੋਕੇ ਪਰਾਏ ਪੁਰਖਾਂ ਨਾਲ ਪ੍ਰੀਤਿ ਰੱਖਣ ਵਾਲੀ ਕੁਲਟਾ ਹੈ.#ਹਿੰਦੂਮਤ ਅਨੁਸਾਰ ਨਾਰੀ ਨੂੰ ਕਦੇ ਸੁਤੰਤ੍ਰਤਾ (ਆਜ਼ਾਦੀ) ਨਹੀਂ ਹੈ. ਦੇਖੋ, ਮਨੁਸਿਮ੍ਰਿਤਿ ਅਃ ੫, ਸ਼ਲੋਕ ੧੪੭- ੪੮ ਅਰ ਵੇਦਵਿਦ੍ਯਾ ਦਾ ਅਧਿਕਾਰ ਤਾਂ ਕੀ ਹੋਣੀ ਸੀ, ਇਸਤ੍ਰੀਆਂ ਦੇ ਸੰਸਕਾਰ ਭੀ ਵੇਦਮੰਤ੍ਰਾਂ ਨਾਲ ਕਰਨੇ ਵਰਜੇ ਹਨ, ਯਥਾ- "ਇਸਤ੍ਰੀਆਂ ਦੇ ਸੰਸਕਾਰ ਵੇਦਮੰਤ੍ਰਾਂ ਨਾਲ ਨਹੀਂ ਕਰੇ ਜਾਂਦੇ, ਇਹ ਧਰਮ ਦਾ ਫੈਸਲਾ ਹੈ. ਇਸਤ੍ਰੀਆਂ ਅਗਿਆਨਣਾਂ, ਵੇਦਮੰਤ੍ਰਾਂ ਦੇ ਅਧਿਕਾਰ ਤੋਂ ਵਾਂਜੀਆਂ ਅਤੇ ਝੂਠ ਦੀ ਮੂਰਤਿ ਹਨ." (ਮਨੁ ਅਃ ੯. ਸ਼ਃ ੧੮)#ਸਿੱਖਧਰਮ ਵਿੱਚ ਨਾਰੀ ਦੇ ਅਧਿਕਾਰ ਬਾਬਤ ਦੇਖੋ, ਆਸਾ ਮਃ ੫, ਸ਼ਬਦ ਨੰਃ ੩, ਵਾਰ ਆਸਾ ਦੀ ਪੌੜੀ ੧੯. ਦਾ ਸ਼ਲੋਕ "ਭੰਡਿ ਜੰਮੀਐ," ਅਤੇ ਵਾਰ ਭਾਈ ਗੁਰੁਦਾਸ ੫, ਪੌੜੀ ੧੬।#੩. ਨਾਰੀ ਦਾ ਖਾਸ ਚਿੰਨ੍ਹ. ਯੋਨਿ. ਭਗ. "ਤਗੁ ਨ ਇੰਦ੍ਰੀ ਤਗੁ ਨ ਨਾਰੀ." (ਵਾਰ ਆਸਾ) ੪. ਪ੍ਰਾਃ ਨਾਰ. ਗਰਦਨ. ਗ੍ਰੀਵਾ. "ਮੁਖ ਨਾਇ ਰਹੀ ਨ ਉਚਾਵਤ ਨਾਰੀ." (ਚਰਿਤ੍ਰ ੨੩੩) ੫. ਅ਼. [ناری] ਨਾਰ (ਅਗਨਿ) ਤੋਂ ਬਣਿਆ ਹੋਇਆ ਸ਼ੈਤਾਨ. "ਨਾਰੀ ਹੁਕਮ ਨ ਮੰਨਿਆ ਰਖਿਆ ਨਾਉਂ ਸ਼ੈਤਾਨ." (ਮਗੋ) ੬. ਵਿ- ਦੋਜ਼ਖ਼ੀ. ਨਾਰਕੀ। ੭. ਫ਼ਾ. ਸੰਗ੍ਯਾ- ਪੋਸ਼ਾਕ. ਪੋਸ਼ਿਸ਼....
ਸਿੰਧੀ. ਇਸਤ੍ਰੀ. ਨਾਰੀ. "ਮੁੰਧ ਇਆਣੀ ਮਨਮੁਖੀ." (ਸੂਹੀ ਮਃ ੪) "ਤੇਰੇ ਮੁੰਧ ਕਟਾਰੇ ਜੇਵਡਾ, ਤਿਨਿ ਲੋਭੀ ਲੋਭ ਲੁਭਾਇਆ." (ਵਡ ਮਃ ੧) ਹੇ ਮੁੰਧ! ਤੇਰੇ ਕਟਾਰੇ (ਕਟਾਕ੍ਸ਼੍) ਜੇਵੜਾ (ਫੰਧਾ) ਹਨ, ਤਿਨ੍ਹਾਂ ਨੇ ਲੋਭੀ (ਪ੍ਰੇਮੀ) ਨੂੰ ਮੋਹਿਤ ਕਰ ਲਿਆ ਹੈ। ੨. ਸੰ. ਮੁਗਧਾ (मुग्धा). ਦੇਖੋ, ਮੁਗਧਾ. ੨....
ਮਨਮੁਖਤਾ ਵਾਲੀ. "ਮਨਮੁਖੀ ਦੁਹਾਰਾਣਿ ਨਾਹਿ ਕੋਉ." (ਬਸੰ ਮਃ ੧) ੨. ਮਨਮੁਖੀਂ. ਮਨਮੁਖਾਂ ਨੇ. "ਮਨਮੁਖੀ ਜਨਮੁ ਗਵਾਇਆ." (ਵਾਰ ਆਸਾ)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਦੇਖੋ, ਜੇਵਡੁ। ੨. ਸੰਗ੍ਯਾ- ਜੇਵੜਾ. ਰੱਸਾ. ਬੰਧਨ. "ਤੇਰੇ ਮੁੰਧ ਕਟਾਰੇ ਜੇਵਡਾ." (ਵਡ ਮਃ ੧) ਹੇ ਮੁੰਧ (ਮੁਗਧੇ)! ਤੇਰੇ ਕਟਾਰੇ (ਕਟਾਕ੍ਸ਼੍) ਜੇਵੜਾ....
ਸਰਵ- ਉਨ੍ਹਾਂ ਨੇ. ਤਿਨ੍ਹਾਂ ਨੇ। ੨. ਤਿਸ ਨੇ. ਉਸ ਨੇ. "ਧੁਰ ਕੀ ਬਾਣੀ ਆਈ। ਤਿਨਿ ਸਗਲੀ ਚਿੰਤ ਮਿਟਾਈ." (ਸੋਰ ਮਃ ੫) ੩. ਕ੍ਰਿ. ਵਿ- ਤਿਧਰ. ਉਸ ਪਾਸੇ. "ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ." (ਸ੍ਰੀ ਮਃ ੪) ੪. त्रीणि- ਤ੍ਰੀਣਿ. ਤਿੰਨ. "ਤਿਨਿ ਚੇਲੇ ਪਰਵਾਣੁ." (ਜਪੁ) "ਥਾਲ ਵਿਚਿ ਤਿਨਿ ਵਸਤੂ ਪਈਓ." (ਮੁੰਦਾਵਣੀ) ੫. ਤ੍ਰਿਣ ਮੇਂ. "ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮ." (ਸੁਖਮਨੀ) ਬਣ ਵਿੱਚ, ਤ੍ਰਿਣ ਵਿੱਚ, ਪਰਬਤ ਵਿੱਚ ਪਾਰਬ੍ਰਹਮ ਵ੍ਯਾਪਕ ਹੈ....
लोभिन्. ਵਿ- ਲਾਲਚੀ. "ਲੋਭੀ ਕਾ ਵੇਸਾਹੁ ਨ ਕੀਜੈ." (ਸਵਾ ਮਃ ੩)...
ਸੰਗ੍ਯਾ- ਲਾਲਚ. ਦੂਸਰੇ ਦਾ ਪਦਾਰਥ ਲੈਣ ਦੀ ਇੱਛਾ. ਦੇਖੋ, ਲੁਭ ਧਾ. "ਲੋਭ ਲਹਰਿ ਸਭੁ ਸੁਆਨੁ ਹਲਕ ਹੈ." (ਨਟ ਅਃ ਮਃ ੪)...
ਸੰ. कटाक्ष ਸੰਗ੍ਯਾ- ਅੱਖ ਦੇ ਕੋਏ ਨਾਲ ਦੇਖਣਾ. ਟੇਢੀ ਨਜਰ. ਬਾਂਕੀ ਚਿਤਵਨ. "ਕ੍ਰਿਪਾ ਖਟਾਖ੍ਯ ਅਵਿਲੋਕਨ ਕੀਨਉ." (ਧਨਾ ਮਃ ੫) "ਜਿਨਿ ਕਉ ਤੁਮਰੇ ਵਡ ਕਟਾਖ ਹੈਂ ਤੇ ਗੁਰਮੁਖਿ ਹਰਿ ਸਿਮਰਣੇ." (ਨਟ ਮਃ ੪) ੨. ਵ੍ਯੰਗ ਵਾਕ੍ਯ. ਰਮਜ। ੩. ਤਾਨਾ. ਤਨਜ਼....
ਸੰਗ੍ਯਾ- ਜੇਉੜਾ. ਰੱਸਾ. ਬੰਧਨ. ਫਾਹੀ. ਜ੍ਯੋਰਾ. ਸੰ. ਜੀਵਾ. "ਚਹੁ ਦਿਸ ਪਸਰਿਓ ਹੈ ਜਮਜੇਵਰਾ." (ਸੋਰ ਕਬੀਰ) "ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ." (ਆਸਾ ਰਵਿਦਾਸ) "ਜਮ ਕਾ ਰਾਲਿ ਜੇਵੜਾ ਨਿਤ ਕਾਲ ਸੰਤਾਵੈ." (ਗਉ ਅਃ ਮਃ ੩) "ਗੁਰਿ ਕਟੀ ਮਿਹਡੀ ਜੇਵੜੀ." (ਸ੍ਰੀ ਮਃ ੫. ਪੈਪਾਇ)...
ਸੰਗ੍ਯਾ- ਬੰਧਨ. ਪਾਸ਼. "ਜਉ ਆਇਪਰੈ ਜਮਫੰਧੁ." (ਬਾਵਨ)...
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਵਿ- ਮੋਹਿਆ ਹੋਇਆ। ੨. ਬੇਹੋਸ਼ ਹੋਇਆ. ਮੂਰਛਿਤ. "ਲਾਗਤ ਹੀ ਸਰ ਮੋਹਿਤ ਭ੍ਯੋ." (ਕ੍ਰਿਸਨਾਵ) "ਕਰ ਮੋਹਿਤ ਕੇਸਨ ਤੇ ਗਹਿਲੀਨੋ," (ਕ੍ਰਿਸਨਾਵ)...
ਵਿ- ਮੁਗਧਤਾ (ਅਗ੍ਯਾਨਪਨ) ਸਹਿਤ. "ਮੂਰਖ ਮੁਗਧਾ ਜਨਮੁ ਭਇਆ." (ਸੋਪੁਰਖੁ) ੨. ਸੰਗ੍ਯਾ- ਕਾਵ੍ਯ ਅਨੁਸਾਰ ਨਾਯਿਕਾ ਦਾ ਭੇਦ-#"ਝਲਕਤ ਆਵੇ ਤਰੁਣਈ ਨਈ ਜਾਸੁ ਅਁਗ ਅੰਗ।#ਮੁਗਧਾ ਤਾਂਸੋਂ ਕਹਿਤ ਹੈਂ ਜੇ ਪ੍ਰਬੀਨ ਰਸਰੰਗ।।"#(ਜਗਦਵਿਨੋਦ)...