dhhruvapadhaध्रुवपद
ਸੰ. ਧ੍ਰੁਵਕ. ਸੰਗੀਤਰਤਨਾਕਰ ਅਨੁਸਾਰ ਚਾਰ ਤਾਲ ਦਾ ਗੀਤ ਹੈ.¹ ਜਿਸ ਵਿੱਚ ਅਸਥਾਈ, ਅੰਤਰਾ, ਸੰਚਾਰੀ ਅਤੇ ਆਭੋਗ ਦੇ ਪਦ ਹੋਇਆ ਕਰਦੇ ਹਨ. ਪਦਾਂ ਦੀ ਗਿਣਤੀ ਚਾਰ ਤੋਂ ਲੈਕੇ ਛੀ ਤਕ ਹੁੰਦੀ ਹੈ. ਅੱਖਰਾਂ ਦੀ ਗਿਣਤੀ ਪ੍ਰਤਿ ਚਰਣ ੧੧. ਤੋਂ ਲੈਕੇ ੨੬ ਤੀਕ ਹੋਇਆ ਕਰਦੀ ਹੈ.#ਸੰਗੀਤ ਦਾਮੋਦਰ ਦੇ ਮਤ ਅਨੁਸਾਰ ਧ੍ਰੁਵਪਦ ਦੇ ਸੋਲਾਂ ਭੇਦ ਹਨ- ਜਯੰਤ, ਸ਼ੇਖਰ, ਉਤਸਾਹ, ਮਧੁਰ, ਨਿਰਮਲ, ਕੁੰਤਲ, ਕਮਲ, ਸਾਨੰਦ, ਚੰਦ੍ਰਸ਼ੇਖਰ, ਸੁਖਦ, ਕੁਮੁਦ, ਜਾਯੀ, ਕੰਦਰਪ, ਜਯਮੰਗਲ, ਤਿਲਕ ਅਤੇ ਲਲਿਤ. ਜਯੰਤ ਦੇ ਪ੍ਰਤਿ ਚਰਣ ੧੧. ਅੱਖਰ ਹੁੰਦੇ ਹਨ, ਸ਼ੇਖਰ ਦੇ ਬਾਰਾਂ, ਇਸੇ ਤਰ੍ਹਾਂ ਲਲਿਤ ਦੇ ਪ੍ਰਤਿ ਚਰਣ ੨੬ ਹੋਇਆ ਕਰਦੇ ਹਨ.#ਛੀ ਪਦਾਂ ਦਾ ਧ੍ਰੁਵਪਦ ਉੱਤਮ, ਪੰਜ ਦਾ ਮੱਧਮ ਅਤੇ ਚਾਰ ਦਾ ਅਧਮ ਮੰਨਿਆ ਗਿਆ ਹੈ.#ਧ੍ਰੁਵਪਦ ਨਾਲ ਪਖਾਵਜ ਦੀ ਗਤਿ ਨਹੀਂ ਬਜਾਈ ਜਾਂਦੀ, "ਸਾਥ" ਬਜਾਈਦਾ ਹੈ.
सं. ध्रुवक. संगीतरतनाकर अनुसार चार ताल दा गीत है.¹ जिस विॱच असथाई, अंतरा, संचारी अते आभोग दे पद होइआ करदे हन. पदां दी गिणती चार तों लैके छी तक हुंदी है. अॱखरां दी गिणती प्रति चरण ११. तों लैके २६ तीक होइआ करदी है.#संगीत दामोदर दे मत अनुसार ध्रुवपद दे सोलां भेद हन- जयंत, शेखर, उतसाह, मधुर, निरमल, कुंतल, कमल, सानंद, चंद्रशेखर, सुखद, कुमुद, जायी, कंदरप, जयमंगल, तिलक अते ललित. जयंत दे प्रति चरण ११. अॱखर हुंदे हन, शेखर दे बारां, इसे तर्हां ललित दे प्रति चरण २६ होइआ करदे हन.#छी पदां दा ध्रुवपद उॱतम, पंज दा मॱधम अते चार दा अधम मंनिआ गिआ है.#ध्रुवपद नाल पखावज दी गति नहीं बजाई जांदी, "साथ" बजाईदा है.
ਦੇਖੋ, ਧ੍ਰੁਵਪਦ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਸੰਗ੍ਯਾ- ਹਥੇਲੀ. ਹੱਥ ਦਾ ਤਲ। ੨. ਸੰਗੀਤ ਅਨੁਸਾਰ ਸਮੇਂ ਅਤੇ ਲੈ ਦੀ ਵੰਡ ਕਰਨ ਲਈ ਤਾਲੀ ਦੀ ਧੁਨਿ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ਸੰਗੀਤਸ਼ਾਸਤ੍ਰ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਤਾਂਡਵ ਨ੍ਰਿਤ੍ਯ ਤੋਂ 'ਤਾ' ਅਤੇ ਪਾਰਵਤੀ ਦੀ ਲਾਸ੍ਯ ਨ੍ਰਿਤ੍ਯ ਤੋਂ "ਲ" ਲੈਕੇ 'ਤਾਲ' ਸ਼ਬਦ ਬਣਿਆ ਹੈ. ਦੇਖੋ, ਸੰਗੀਤਗ੍ਰੰਥਾਂ ਵਿੱਚ ਤਾਲਾਂ ਦੇ ਅਨੇਕ ਭੇਦ। ੩. ਝਾਂਜ. ਛੈਣੇ. "ਭਗਤਿ ਕਰਤ ਮੇਰੇ ਤਾਲ ਛਿਨਾਏ." (ਭੈਰ ਨਾਮਦੇਵ) "ਰਬਾਬ ਪਖਾਵਜ ਤਾਲ ਘੁੰਘਰੂ." (ਆਸਾ ਮਃ ੫) ੪. ਹਾਥੀ ਦੇ ਕੰਨਾਂ ਦੇ ਹਿੱਲਣ ਤੋਂ ਹੋਈ ਧੁਨਿ। ੫. ਇੱਕ ਗਿੱਠ ਦੀ ਲੰਬਾਈ ਗਜ਼ ਦਾ ਚੌਥਾ ਭਾਗ। ੬. ਤਾਲਾ. ਜਿੰਦਾ (ਜੰਦ੍ਰਾ). ੭. ਤਲਵਾਰ ਦੀ ਮੁੱਠ. ਕ਼ਬਜਾ। ੮. ਤਾਲ ਬਿਰਛ. Borassus Flabelliformis. "ਤਾਲ ਤਮਾਲ ਕਦੰਬਨ ਜਾਲ." (ਗੁਪ੍ਰਸੂ) ੯. ਤਲਾਉ. ਸਰ. "ਧਰਤਿ ਸੁਹਾਵੀ ਤਾਲ ਸੁਹਾਵਾ." (ਸੂਹੀ ਛੰਤ ਮਃ ੫) ੧੦. ਦੇਖੋ, ਤਾਲਿ ਅਤੇ ਤਾਲੁ। ੧੧. ਹਰਿਤਾਲ....
ਸੰ. ਸੰਗ੍ਯਾ- ਗਾਉਣ ਯੋਗ੍ਯ ਛੰਦ ਅਥਵਾ ਵਾਕ. "ਗਿਆਨ ਵਿਹੂਣਾ ਗਾਵੈ ਗੀਤ." (ਵਾਰ ਸਾਰ ਮਃ ੧) ੨. ਵਡਾਈ. ਯਸ਼। ੩. ਉਹ, ਜਿਸ ਦਾ ਯਸ਼ ਗਾਇਆ ਜਾਵੇ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. स्थायिन- ਸ੍ਥਾਈ. ਵਿ- ਇਸਥਿਤ (ਸ੍ਥਿਤ) ਹੋਣ ਵਾਲਾ. ਠਹਿਰਨ ਵਾਲਾ। ੨. ਰਹਿਣ ਵਾਲਾ. ਨਿਵਾਸ ਕਰਤਾ। ੩. ਦੇਖੋ, ਅਸਥਾਈ ਭਾਵ। ੪. ਅਸ੍ਥਾਈ. ਸੰਗੀਤ ਅਨੁਸਾਰ ਧ੍ਰੁਪਦ ਆਦਿ ਦੇ ਆਲਾਪ ਦਾ ਪਹਿਲਾ ਭਾਗ। ੫. ਰਹਾਉ. ਟੇਕ....
ਸੰਗ੍ਯਾ- ਟੇਕ (ਸ੍ਥਾਈ- ਰਹਾਉ) ਦੀਆਂ ਤੁਕਾਂ ਤੋਂ ਭਿੰਨ, ਸ਼ਬਦ ਦੀਆਂ ਬਾਕੀ ਤੁਕਾਂ. ਉਹ ਪਦ ਅਤੇ ਵਾਕ, ਜੋ ਰਹਾਉ ਦੀ ਤੁਕ ਦੇ ਅੰਦਰ ਗਾਏ ਜਾਣ। ੨. ਫਾਸਲਾ. ਵਿੱਥ। ੩. ਪੜਦਾ. ਆਵਰਣ. "ਜਿਨ ਕੈ ਭੀਤਰਿ ਹੈ ਅੰਤਰਾ। ਜੈਸੇ ਪਸੁ ਤੈਸੇ ਉਇ ਨਰਾ." (ਭੈਰ ਨਾਮਦੇਵ) ੪. ਯੋਗ ਮਤ ਅਨੁਸਾਰ ਅੰਤਰਾ ਉਸ ਵਿਘਨ ਨੂੰ ਆਖਦੇ ਹਨ, ਜੋ ਮਨ ਦੀ ਇਸਥਿਤੀ ਵਿੱਚ ਵਿਘਨ ਪਾਵੇ. ਦੇਖੋ, ਯੋਗ ਦਰਸ਼ਨ ੧- ੩੦ ੫. ਕ੍ਰਿ. ਵਿ- ਸਿਵਾਇ. ਬਿਨਾ....
ਸੰ. सत्र्चारिन ਵਿ- ਚਲਨੇ ਵਾਲਾ. ਫਿਰਨ ਵਾਲਾ। ੨. ਕਾਵ੍ਯ ਅਨੁਸਾਰ ਭਾਵ ਦਾ ਭੇਦ. ਦੇਖੋ, ਰਸ। ੩. ਸੰਗ੍ਯਾ- ਪਵਨ. ਹਵਾ। ੪. ਸੰਗੀਤ ਅਨੁਸਾਰ ਆਰੋਹੀ ਅਵਰੋਹੀ ਕਰਕੇ ਤਿੰਨ ਤਿੰਨ ਸ੍ਵਰਾਂ ਦੀ ਤਾਨ, ਯਥਾ- ਸਾ ਰੇ ਗਾ, ਗਾ ਰੇ ਸਾ, ਮਾ ਪਾ ਧਾ, ਧਾ ਪਾ ਮਾ, ਪਾ ਧਾ ਨੀ, ਨੀ ਧਾ ਪਾ ਆਦਿ। ੫. ਧ੍ਰੁਨ ਪਦ ਆਦਿ ਦਾ ਆਸਥਾਈ ਅਤੇ ਆਭੋਗ ਦੇ ਵਿਚਲਾ ਹਿੱਸਾ, ਜੋ ਆਲਾਪ ਵੇਲੇ ਆਸਥਾਈ ਤੋਂ ਪਿੱਛੋਂ ਗਾਵੀਦਾ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗੀਤ ਅਨੁਸਾਰ ਧ੍ਰੁਵਪਦ ਆਦਿ ਦਾ ਅੰਤਿਮ ਭਾਗ. ਭੋਗ ਦਾ ਹਿੱਸਾ....
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ....
ਸੰ. ਸੰ- ਗੀਤ. ਸੰਗ੍ਯਾ- ਨ੍ਰਿਤ੍ਯ, ਗਾਯਨ ਅਤੇ ਬਜਾਉਣਾ. ਇਨ੍ਹਾਂ ਤਿੰਨਾਂ ਦਾ ਸਮੁਦਾਯ। ੨. ਇਨ੍ਹਾਂ ਤੇਹਾਂ ਦਾ ਜਿਸ ਵਿੱਚ ਵਰਣਨ ਹੋਵੇ, ਉਹ ਗ੍ਰੰਥ। ੩. ਵਿ- ਚੰਗੀ ਤਰਾਂ ਗਾਇਆ ਹੋਇਆ। ੪. ਸੰਗ੍ਰਹੀਤ ਦਾ ਸੰਖੇਪ. ਜਮਾ ਕੀਤਾ. "ਬਹੁ ਭੋਜਨ ਕਾਪਰ ਸੰਗੀਤ." (ਸੁਖਮਨੀ) ੫. ਸੰਗਤਿ ਦ੍ਵਾਰਾ. "ਸੁਖ ਗਰਧਭ ਭਸਮ ਸੰਗੀਤ." (ਧਨਾ ਮਃ ੫)...
ਸੰਗ੍ਯਾ- ਦਾਮ (ਰੱਸੀ) ਬੰਨ੍ਹੀ ਹੋਵੇ ਜਿਸ ਦੇ ਉਦਰ ਨੂੰ, ਕ੍ਰਿਸਨ. ਇੱਕ ਵਾਰ ਇੱਲਤ ਤੋਂ ਵਰਜਣ ਲਈ ਯਸ਼ੋਦਾ ਨੇ ਕ੍ਰਿਸਨ ਜੀ ਨੂੰ ਰੱਸੀ ਪਾਕੇ ਉੱਖਲ ਨਾਲ ਬੰਨ੍ਹ ਦਿੱਤਾ ਸੀ।¹ ੨. ਕਰਤਾਰ. ਜਿਸ ਦੇ ਪੇਟ ਵਿੱਚ ਸਾਰਾ ਬ੍ਰਹਮਾਂਡ ਹੈ. ''दामानि लाक नामानि तानि यस्येदरान्तरे । तेन दामोदरो देव. ''² "ਦਾਮੋਦਰ ਦਇਆਲ ਸੁਆਮੀ." (ਬਿਲਾ ਮਃ ੫) ੩. ਬੰਗਾਲ ਦਾ ਇੱਕ ਦਰਿਆ, ਜੋ ਛੋਟੇ ਨਾਗਪੁਰ ਦੇ ਪਹਾੜ ਤੋਂ ਨਿਕਲਕੇ ੩੫੦ ਮੀਲ ਵਹਿਂਦਾ ਹੋਇਆ ਕਲਕੱਤੇ ਤੋਂ ੨੭ ਮੀਲ ਦੱਖਣ, ਭਾਗੀਰਥੀ ਵਿੱਚ ਜਾ ਮਿਲਦਾ ਹੈ। ੪. ਸੁਲਤਾਨਪੁਰ ਨਿਵਾਸੀ ਗੁਰੂ ਅਰਜਨਦੇਵ ਜੀ ਦਾ ਇੱਕ ਸਿੱਖ....
ਸੰ. ਧ੍ਰੁਵਕ. ਸੰਗੀਤਰਤਨਾਕਰ ਅਨੁਸਾਰ ਚਾਰ ਤਾਲ ਦਾ ਗੀਤ ਹੈ.¹ ਜਿਸ ਵਿੱਚ ਅਸਥਾਈ, ਅੰਤਰਾ, ਸੰਚਾਰੀ ਅਤੇ ਆਭੋਗ ਦੇ ਪਦ ਹੋਇਆ ਕਰਦੇ ਹਨ. ਪਦਾਂ ਦੀ ਗਿਣਤੀ ਚਾਰ ਤੋਂ ਲੈਕੇ ਛੀ ਤਕ ਹੁੰਦੀ ਹੈ. ਅੱਖਰਾਂ ਦੀ ਗਿਣਤੀ ਪ੍ਰਤਿ ਚਰਣ ੧੧. ਤੋਂ ਲੈਕੇ ੨੬ ਤੀਕ ਹੋਇਆ ਕਰਦੀ ਹੈ.#ਸੰਗੀਤ ਦਾਮੋਦਰ ਦੇ ਮਤ ਅਨੁਸਾਰ ਧ੍ਰੁਵਪਦ ਦੇ ਸੋਲਾਂ ਭੇਦ ਹਨ- ਜਯੰਤ, ਸ਼ੇਖਰ, ਉਤਸਾਹ, ਮਧੁਰ, ਨਿਰਮਲ, ਕੁੰਤਲ, ਕਮਲ, ਸਾਨੰਦ, ਚੰਦ੍ਰਸ਼ੇਖਰ, ਸੁਖਦ, ਕੁਮੁਦ, ਜਾਯੀ, ਕੰਦਰਪ, ਜਯਮੰਗਲ, ਤਿਲਕ ਅਤੇ ਲਲਿਤ. ਜਯੰਤ ਦੇ ਪ੍ਰਤਿ ਚਰਣ ੧੧. ਅੱਖਰ ਹੁੰਦੇ ਹਨ, ਸ਼ੇਖਰ ਦੇ ਬਾਰਾਂ, ਇਸੇ ਤਰ੍ਹਾਂ ਲਲਿਤ ਦੇ ਪ੍ਰਤਿ ਚਰਣ ੨੬ ਹੋਇਆ ਕਰਦੇ ਹਨ.#ਛੀ ਪਦਾਂ ਦਾ ਧ੍ਰੁਵਪਦ ਉੱਤਮ, ਪੰਜ ਦਾ ਮੱਧਮ ਅਤੇ ਚਾਰ ਦਾ ਅਧਮ ਮੰਨਿਆ ਗਿਆ ਹੈ.#ਧ੍ਰੁਵਪਦ ਨਾਲ ਪਖਾਵਜ ਦੀ ਗਤਿ ਨਹੀਂ ਬਜਾਈ ਜਾਂਦੀ, "ਸਾਥ" ਬਜਾਈਦਾ ਹੈ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸੰ. जयन्त ਵਿ- ਵਿਜਯੀ. ਜਿੱਤਣ ਵਾਲਾ। ੨. ਬਹੁਰੂਪੀਆ। ੩. ਸੰਗ੍ਯਾ- ਇੰਦ੍ਰ। ੪. ਇੰਦ੍ਰ ਦਾ ਪੁਤ੍ਰ। ੫. ਸ਼ਿਵ ਦਾ ਬੇਟਾ ਕਾਰਤਿਕੇਯ। ੬. ਅਕ੍ਰੂਰ ਯਾਦਵ ਦਾ ਪਿਤਾ। ੭. ਰਾਜਾ ਦਸ਼ਰਥ ਦਾ ਇੱਕ ਮੰਤ੍ਰੀ। ੮. ਭੀਮਸੇਨ ਦਾ ਉਪਨਾਮ, ਜਦ ਉਹ ਲੁਕਕੇ ਵਿਰਾਟ ਰਾਜਾ ਦੇ ਘਰ ਰਿਹਾ ਸੀ....
ਸੰ. शेखर ਸ਼ੇਖਰ. ਸੰਗ੍ਯਾ- ਸ਼ਿਖਰ (ਸਿਰ) ਨਾਲ ਹੈ ਜਿਸ ਦਾ ਸੰਬੰਧ. ਮੁਕੁਟ. ਤਾਜ. "ਸੇਖਰ ਸੋਹਿ ਲਿਲਾਰ ਉਦਾਰ ਕੇ." (ਨਾਪ੍ਰ) ੨. ਜੂੜਾ. ਚੋਟੀ। ੩. ਇੱਕ ਕਵਿ, ਜਿਸ ਦਾ ਨਾਉਂ ਚੰਦ੍ਰ ਸ਼ੇਖਰ ਹੈ. ਇਹ ਪਟਿਆਲਾਪਤਿ ਮਹਾਰਾਜਾ ਨਰੇਂਦ੍ਰ ਸਿੰਘ ਜੀ ਦੇ ਦਰਬਾਰ ਦਾ ਭੂਸਣ ਸੀ. ਇਸ ਦਾ ਜਨਮ ਸਨ ੧੭੯੮ ਅਤੇ ਦੇਹਾਂਤ ੧੮੭੫ ਨੂੰ ਹੋਇਆ. ਇਸ ਕਵੀ ਨੇ ਕਈ ਉੱਤਮ ਗ੍ਰੰਥ ਲਿਖੇ ਹਨ. ਗੁਰੁਮਹਿਮਾ ਪੁਰ ਲਿਖੀ ਕਵਿਤਾ ਵਿੱਚੋਂ ਗੁਰੁਪਚਾਸਾ ਮਨੋਹਰ ਕਾਵ੍ਯ ਹੈ, ਜਿਸ ਦੇ ਕੁਝ ਛੰਦ ਇਹ ਹਨ-#ਜਪ ਤਪ ਜੋਗ ਜੱਗ ਜਜਨ ਕਰਤ ਜੇਤੇ#ਜੁਗਨ ਪ੍ਰਮਾਨ ਤੇਤੇ ਸਾਧਨ ਕਰਨ ਹੈਂ,#ਸਿੱਧ ਹੋਤ ਕੋਈ ਕਾਲ ਪਾਯਕੈ ਪ੍ਰਸਿੱਧ ਹੋਤ#ਰਿੱਧਿ ਕੀ ਸਮ੍ਰਿੱਧਿ ਹੋਤ ਕਾਹੂੰ ਕੇ ਘਰਨ ਹੈਂ,#ਸ਼ੇਖਰ ਅਸੇਖ ਕਲਿਕਲੁਖ ਨਸਾਯਬੇ ਕੋ#ਮੁਕ੍ਤਿ ਬਤਾਯਬੇ ਕੋ ਔਢਰ ਢਰਨ ਹੈਂ,#ਸੰਤਨ ਸ਼ਰਨ ਸਾਚੇ ਮਮਤਾ ਹਰਨ ਏਈ#ਗੁਰੁਦੇਵ ਨਾਨਕ ਕੇ ਪੰਕਜ ਚਰਨ ਹੈਂ#ਪੂਰਨ ਪ੍ਰਤਾਪ ਪੁੰਜ ਸਰਦ ਸੁਧਾਕਰ ਜੋ#ਮੰਦ ਮੰਦ ਹਾਸ ਚੰਦ੍ਰਿਕਾ ਤੇ ਚਾਰੁ ਸਰਸੈ,#ਕੁੰਦ ਦੀ ਕਲੀ ਸੀ ਦਸਨਾਵਲੀ ਅਨੂਪ ਲਸੈ#ਲੋਚਨ ਵਿਸਾਲ ਕੰਜ ਮੰਜੁਤਾਈ ਪਰਸੈ,#ਬਾਨੀ ਕੋ ਸਦਨ ਕਵਿ ਸ਼ੇਖਰ ਪ੍ਰਸੰਨ ਸਦਾ#ਸਰਸ ਸੁਧਾ ਤੇ ਬੈਨ ਮਕਰੰਦ ਬਰਸੈ,#ਬਰਦ ਬਿਨੋਦ ਭਰਯੋ ਵਿਸ਼੍ਵ ਕੋ ਦਰਦ ਹਰ#ਸ਼੍ਰੀ ਗੋਬਿੰਦ ਸਿੰਘ ਕੋ ਮੁਖਾਰਬਿੰਦ ਦਰਸੈ.#ਅਮਲ ਅਸ਼ਿਤ ਖਲ ਦਲਨ ਦਲਨ ਦੁਤਿ#ਮਲਿਨ ਕਰਤ ਸਸਿ ਪਰਿਵੇਖ ਲਾਜੈ ਹੈ,#ਚਿਤ੍ਰਿਤ ਵਿਚਿਤ੍ਰ ਹੇਮ ਹੀਰਨ ਜਟਿਤ ਆਰ#ਧਾਰ ਅਤਿ ਤੀਖੀ ਉਗ੍ਰ ਸਾਨ ਧਰ ਸਾਜੈ ਹੈ,#ਸ਼ੇਖਰ ਗੋਬਿੰਦ ਕੈਸੋਆਯੁਧ ਅਮੋਘ, ਕਰ#ਸ਼੍ਰੀ ਗੋਬਿੰਦ ਸਿੰਘ ਜੂ ਕੇ ਚਕ੍ਰ ਛਬਿ ਛਾਜੈ ਹੈ,#ਲੋਕ ਤਮ ਹਰਨ ਮਯੂਖਨ ਸਮੇਤ ਮਾਨੋ#ਕਮਲ ਸਨਾਲ ਪੈ ਪ੍ਰਭਾਕਰ ਵਿਰਾਜੈ ਹੈ.#ਗ੍ਯਾਨਿਨ ਕੋ ਗ੍ਯਾਨ ਯੋਗਧ੍ਯਾਨ ਦੀਨੇ ਧ੍ਯਾਨਿਨ ਕੋ#ਭਕ੍ਤਨ ਕੋ ਦੀਨੀ ਭਕ੍ਤਿ ਪੂਰਨ ਵਿਧਾਨ ਕੀ,#ਯਾਚਕਨ ਗ੍ਰਾਮ ਦੀਨੇ ਮੁਲਕ ਆਰਾਮ ਦੀਨੇ#ਦੀਨੀ ਪਾਤਸ਼ਾਹੀ ਪਾਤਸ਼ਾਹਨ ਪ੍ਰਮਾਨ ਕੀ,#ਸ਼ੇਖਰ ਰਜਤ ਹੇਮ ਹਾਥੀ ਹਯ ਹੀਰਾ ਹਾਰ#ਦੀਨੇ ਕਵਿ ਲੋਗਨ ਵਧਾਈ ਯਸ ਗਾਨ ਕੀ,#ਸਾਚੇ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਗੁਰੂ ਜੂ ਕੀ#ਦੇਖ ਦਾਨ ਧਾਰਾ ਭੂਲੀ ਮਤਿ ਮਘਵਾਨ ਕੀ....
ਸੰ. उत्साह. ਸੰਗ੍ਯਾ- ਹੌਸਲਾ. ਹਿੰਮਤ।#੨. ਉੱਦਮ. ਪੁਰਖਾਰਥ. "ਦੀਨਦਇਆਲ, ਕਰਹੁ ਉਤਸਾਹਾ." (ਸੂਹੀ ਮਃ ੫)...
ਵਿ- ਮਿੱਠਾ। ੨. ਪ੍ਰਿਯ. ਪ੍ਯਾਰੀ. ਮਿਨੀ. ਕੰਨਾ ਨੂੰ ਡਾਉਣ ਵਾਲੀ. "ਮਧੁਰ ਬਾਨੀ ਪਿਰਹਿ ਮਲੀ." (ਆਸਾ ਛੰਤ ਮਃ ੫) ੩. ਸੰਗ੍ਯਾ- ਗੰਨਾ. ਧੁੜ। ੪. ਮਹੂਆ। ੫. ਚਿੱਟਾ ਸੇਮ। ੬. ਬਾਦਾਮ....
ਵਿ- ਨਿਰ੍ਮਲ. ਮੈਲ ਰਹਿਤ. ਸ਼ੁੱਧ. "ਨਿਰਮਲ ਉਦਕ ਗੋਬਿੰਦ ਕਾ ਨਾਮ." (ਗਉ ਮਃ ਪ) "ਨਿਰਮਲ ਤੇ, ਜੋ ਰਾਮਹਿ ਜਾਨ." (ਭੈਰ ਕਬੀਰ) ੨. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ." (ਮਾਝ ਅਃ ਮਃ ੩) ੩. ਪ੍ਰਕਾਸ਼. ਉਜਾਲਾ. "ਕਿਉ ਕਰਿ ਨਿਰਮਲੁ, ਕਿਉ ਕਰਿ ਅੰਧਿਆਰਾ ?" (ਸਿਧਗੋਸਟਿ) ੪. ਵਿ- ਰੌਸ਼ਨ. ਦੇਖੋ, ਚਾਖੈ ੨....
ਸੰ. ਸੰਗ੍ਯਾ- ਕੁੰਤ (ਬਰਛੀ)ਜੇਹੀ ਨੋਕ ਵਾਲਾ, ਕੇਸ਼. "ਕੁੰਤਲ ਲਲਿਤ ਅਲਕ ਅਹਿਛੌਨੰ." (ਨਾਪ੍ਰ) ੨. ਜੌਂ, ਜੋ ਤਿੱਖੀਆਂ ਨੋਕਾਂ ਵਾਲੇ ਹੁੰਦੇ ਹਨ। ੩. ਹਲ, ਜਿਸ ਦਾ ਫਾਲਾ ਬਰਛੀ ਜੇਹਾ ਤਿੱਖਾ ਹੁੰਦਾ ਹੈ। ੪. ਮੁਰਗਾ, ਤਿੱਖੇ ਨੌਹਾਂ ਵਾਲਾ....
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਸ- ਆਨੰਦ. ਆਨੰਦ ਨਾਲ....
ਸੰ. चन्द्रशाोखर. ਸੰਗ੍ਯਾ- ਚੰਦ੍ਰਮਾ ਨੂੰ ਸਿਰ ਪੁਰ ਧਾਰਨ ਵਾਲਾ ਸ਼ਿਵ. ਮਹਾਦੇਵ। ੨. ਦੇਖੋ, ਸੇਖਰ ੩....
ਵਿ- ਸੁਖ ਦੇਣ ਵਾਲਾ....
ਸੰ. कुमुदः ਸੰਗ੍ਯਾ- ਵਿਸਨੁ, ਜੋ ਕੁ (ਪ੍ਰਿਥਿਵੀ) ਨੂੰ ਮੋਦ (ਆਨੰਦ) ਦਿੰਦਾ ਹੈ। ੨. ਭਮੂਲ. ਨੀਲੋਫ਼ਰ. ਰਾਤ ਨੂੰ ਖਿੜਨ ਵਾਲਾ ਕਮਲ। ੩. ਚੰਦ੍ਰਮਾ। ੪. ਰਾਜਾ....
ਸੰ. ਕੰਦਰ੍ਪ. ਸੰਗ੍ਯਾ- ਜਿਸ ਕਰਕੇ ਕੰ (ਨਿੰਦਿਤ) ਦਰ੍ਪ (ਗਰਬ) ਹੋਵੇ, ਕਾਮ. ਮਨੋਜ....
ਸੰ. तिलक. ਸੰਗ੍ਯਾ- ਤਿਲ ਦੇ ਫੁੱਲ ਵਾਂਙ ਜੋ ਸ਼ੋਭਾ ਦੇਵੇ, ਐਸਾ ਚੰਦਨ ਕੇਸਰ ਭਸਮ ਆਦਿ ਦਾ ਮੱਥੇ ਅਤੇ ਸ਼ਰੀਰ ਦੇ ਅੰਗਾਂ ਪੁਰ ਲਾਇਆ ਚਿੰਨ੍ਹ. ਟੀਕਾ. "ਗਲਿ ਮਾਲਾ ਤਿਲਕੁ ਲਿਲਾਟੰ." (ਵਾਰ ਆਸਾ) ਹਿੰਦੂਮਤ ਦੇ ਅਨੇਕ ਭੇਦ ਹੋਣ ਕਰਕੇ ਤਿਲਕਾਂ ਵਿੱਚ ਭੀ ਬਹੁਤ ਫ਼ਰਕ਼ ਹੈ. ਸ਼ੈਵ ਤ੍ਰਿਪੁੰਡ੍ਰ ਆੜਾ (ਟੇਢਾ) ਤਿਲਕ, ਅਤੇ ਵੈਸਨਵ ਖੜਾ ਤਿਲਕ (ਊਰਧਪੁੰਡ੍ਰ) ਲਗਾਉਂਦੇ ਹਨ. ਦੇਖੋ, ਤ੍ਰਿਪੁੰਡ੍ਰ.#ਪਦਮਪੁਰਾਣ ਵਿੱਚ ਲਿਖਿਆ ਹੈ ਕਿ ਵੈਸਨਵ ਨੂੰ ੧੨. ਤਿਲਕ ਬਾਰਾਂ ਨਾਮ ਲੈਕੇ ਲਾਉਣੇ ਚਾਹੀਏ:-#ਕੇਸ਼ਵ ਨਾਮ ਲੈਕੇ ਮੱਥੇ ਉੱਪਰ, ਪੇਟ ਪੁਰ ਨਾਰਾਯਣ ਨਾਮ ਨਾਲ, ਛਾਤੀ ਪੁਰ ਮਾਧਵ, ਕੰਠ ਪੁਰ ਗੋਬਿੰਦ, ਸੱਜੀ ਕੁੱਖ ਪੁਰ ਵਿਸਨੁ, ਸੱਜੀ ਬਾਂਹ ਪੁਰ ਮਧੁਸੂਦਨ, ਸੱਜੇ ਕੰਧੇ ਪੁਰ ਤ੍ਰਿਵਿਕ੍ਰਮ, ਖੱਬੀ ਕੁੱਖ ਪੁਰ ਵਾਮਨ, ਖੱਬੀ ਬਾਂਹ ਪੁਰ ਸ੍ਰੀਧਰ, ਖੱਬੇ ਕੰਧੇ ਪੁਰ ਹ੍ਰਿਸੀਕੇਸ਼, ਪਿੱਠ ਤੇ ਪਦਮਨਾਭ ਅਤੇ ਕਮਰ ਪੁਰ ਦਾਮੋਦਰ ਨਾਮ ਉੱਚਾਰਣ ਕਰਕੇ ਤਿਲਕ ਕਰਨਾ ਚਾਹੀਏ. "ਬਾਰਹਿ ਤਿਲਕ ਮਿਟਾਇਕੈ ਗੁਰਮੁਖ ਤਿਲਕ ਨੀਸਾਣ ਚੜਾਇਆ." (ਭਾਗੁ) ੨. ਰਾਜਸਿੰਘਾਸਨ ਤੇ ਬੈਠਣ ਸਮੇਂ ਤਿਲਕ (ਟਿੱਕੇ) ਦੀ ਰਸਮ। ੩. ਵਿਆਹ ਦਾ ਸੰਬੰਧ ਪੱਕਾ ਕਰਨ ਲਈ ਵਰ ਦੇ ਮੱਥੇ ਟਿੱਕਾ ਲਾਉਣ ਦੀ ਕ੍ਰਿਯਾ। ੪. ਪੁੰਨਾਗ ਜਾਤਿ ਦਾ ਇੱਕ ਬਿਰਛ, ਜੋ ਬਸੰਤ ਰੁਤ ਵਿੱਚ ਫੁਲਦਾ ਹੈ. L. Clerodendrum phlomoides । ੫. ਮਰੂਆ। ੬. ਗ੍ਰੰਥ ਦੀ ਵ੍ਯਾਖ੍ਯਾ. ਟੀਕਾ। ੭. ਤਿਲ ਦਾ ਬੂਟਾ। ੮. ਗੜ੍ਹਸ਼ੰਕਰ ਨਿਵਾਸੀ ਭਾਈ ਤਿਲਕ, ਜੋ ਸਤਿਗੁਰੂ ਦਾ ਅਨੰਨ ਸਿੱਖ ਸੀ. ਇੱਕ ਯੋਗੀ, ਜੋ ਪ੍ਰਗਟ ਕਰਦਾ ਸੀ ਕਿ ਮੇਰੇ ਦਰਸ਼ਨ ਤੋਂ ਵੈਕੁੰਠ ਦੀ ਪ੍ਰਾਪਤੀ ਹੁੰਦੀ ਹੈ, ਭਾਈ ਤਿਲਕ ਪਾਸ ਆਇਆ, ਤਿਲਕ ਨੇ ਵਸਤ੍ਰ ਨਾਲ ਨੇਤ੍ਰ ਢਕ ਲਏ ਅਰ ਆਖਿਆ ਕਿ ਮੈਂ ਆਪਣੇ ਗੁਰਾਂ ਤੋਂ ਛੁੱਟ ਕਿਸੇ ਤੋਂ ਵੈਕੁੰਠ ਆਦਿ ਦੀ ਪ੍ਰਾਪਤੀ ਨਹੀਂ ਚਾਹੁੰਦਾ. "ਤਿਲਕ ਤਿਲੋਕਾ ਪਾਠਕਾ ਸਾਧਸੰਗਤਿ ਸੇਵਾ ਹਿਤਕਾਰਾ." (ਭਾਗੁ) ੯. ਵਿ- ਸ਼ਿਰੋਮਣਿ. ਪ੍ਰਧਾਨ. ਮੁਖੀਆ. "ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾਕੀ ਸਰਣੰ." (ਸਵੈਯੇ ਮਃ ੪. ਕੇ) ੧੦. ਤਿਲਮਾਤ੍ਰ. ਥੋੜਾ. ਤਿਲ- ਇਕ। ੧੧. ਤੁ. [تِرلیک] ਤਿਰਲੀਕ. ਸੰਗ੍ਯਾ- ਜਨਾਨਾ ਕੁੜਤਾ. ਫ਼ਰਾਖ਼ ਕੁੜਤੀ. "ਦਸ ਦਸ ਮਨ ਤਿਲਕੈਂ ਭਈ ਖਟ ਮਨ ਭਈ ਇਜਾਰ." (ਚਰਿਤ੍ਰ ੧੬੮) ਪਾਣੀ ਪੈਕੇ ਦਸ ਦਸ ਮਣ ਦੀਆਂ ਕੁੜਤੀਆਂ ਅਤੇ ਛੀ ਛੀ ਮਣ ਦੀਆਂ ਸੁੱਥਣਾਂ ਹੋ ਗਈਆਂ....
ਸੰ. ਵਿ- ਸੁੰਦਰ. ਮਨੋਹਰ. "ਧੁਨਿਤ ਲਲਿਤ." (ਭੈਰ ਪੜਤਾਲ ਮਃ ੫) ੨. ਚਾਹਿਆ ਹੋਇਆ. ਲੋੜੀਂਦਾ। ੩. ਸੰਗ੍ਯਾ- ਕਾਵ੍ਯ ਅਨੁਸਾਰ ਇੱਕ ਹਾਵ- "ਬੋਲਨ ਹਸਨ ਬਿਲੋਕਬੋ ਚਲਨ ਮਨੋਹਰ ਰੂਪ। ਜੈਸੇ ਤੈਸੇ ਬਰਨਿਯੇ ਲਲਿਤ ਹਾਵ ਅਨੁਰੂਪ॥" (ਰਸਿਕਪ੍ਰਿਯਾ) ੪. ਭੈਰਵ ਠਾਟ ਦਾ ਇੱਕ ਸਾੜਵ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮੱਧਮ ਅਤੇ ਧੈਵਤ ਦੀ ਸੰਗਤਿ ਰਹਿਂਦੀ ਹੈ. ਮੱਧਮ ਵਾਦੀ ਅਤੇ ਸੜਜ ਸੰਵਾਦੀ ਹੈ. ਕੰਪ ਸਾਥ ਤੀਵ੍ਰ ਮੱਧਮ ਭੀ ਲਗ ਜਾਂਦਾ ਹੈ. ਸੜਜ ਗਾਂਧਾਰ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਗਾਉਣ ਦਾ ਵੇਲਾ ਤੜਕੇ ਤੋਂ ਪਹਿਰ ਦਿਨ ਚੜ੍ਹੇ ਤੀਕ ਹੈ.#ਆਰੋਹੀ- ਨ ਰਾ ਗ ਮ ਮੀ ਮ ਗ ਮੀ ਧਾ ਸ.#ਅਵਰੋਹੀ- ਗ ਨ ਧਾ ਮੀ ਧਾ ਮੀ ਮ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਲਲਿਤ ਨੂੰ ਸੂਹੀ ਨਾਲ ਮਿਲਾਕੇ ਲਿਖਿਆ ਹੈ।#੫. ਇੱਕ ਅਰਥਾਲੰਕਾਰ. ਜੋ ਬਾਤ ਕਹਿਣੀ ਹੈ, ਉਸ ਦੇ ਥਾਂ ਉਸ ਦਾ ਪ੍ਰਤਿਬਿੰਬ ਵਰਣਨ ਕਰੀਯੇ, ਅਰਥਾਤ ਕਹਿਣ ਯੋਗ੍ਯ ਬਾਤ ਦੀ ਝਲਕ. ਵਾਕਰਚਨਾ ਵਿੱਚ ਪਾਈ ਜਾਵੇ, ਇਹ "ਲਲਿਤ" ਅਲੰਕਾਰ ਹੈ.#ਕਹਿਯੇ ਕਛੁ ਪ੍ਰਤਿਬਿੰਬ ਸੋ, ਤਾਸੁ ਬਨਾਯ ਸੁ ਧੀਰ,#ਅਲੰਕਾਰ ਵਰਣੈ ਤਹਾਂ, ਲਲਿਤ ਸੁਮਤਿ ਗੰਭੀਰ.#(ਰਾਮਚੰਦ੍ਰ ਭੂਸਣ)#ਉਦਾਹਰਣ-#ਬੀਉ ਬੀਜਿ ਪਤਿ ਲੈਗਏ, ਅਬ ਕਿਉ ਉਗਵੈ ਦਾਲਿ? (ਵਾਰ ਆਸਾ) ੬. ਦੇਖੋ, ਸਵੈਯੇ ਦਾ ਰੂਪ ੮....
ਦੇਖੋ, ਅਖਰ....
ਦੇਖੋ, ਬਾਰਹ। ੨. ਫ਼ਾ. [باراں] ਸੰਗ੍ਯਾ- ਵਰਖਾ. "ਤੀਰ ਬਾਰਾਂ ਸ਼ੁਦ ਦੁਸੂ." (ਸਲੋਹ) ਦੋਹਾਂ ਪਾਸਿਆਂ ਤੋਂ ਵਾਣ ਵਰਖਾ ਹੋਈ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਵਿ- ਨੀਵਾਂ ਹੋਇਆ. ਨੀਚ. ਪਾਪੀ. ਦੁਸ੍ਟ. ਪਾਂਮਰ....
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਪਕ੍ਸ਼੍ਵਾਦ੍ਯ. ਜੋੜੀ ਤਬਲਾ. ਇਸ ਦਾ ਦਹਿਣਾ (ਸੱਜਾ) ਭਾਗ ਸਿਆਹੀ ਵਾਲਾ ਹੁੰਦਾ ਹੈ ਅਤੇ ਬਾਂਏਂ (ਖੱਬੇ) ਨੂੰ ਆਟਾ ਲਾਈਦਾ ਹੈ. ਇਹ ਸਾਜ ਲਯ ਤਾਰ ਠੀਕ ਰੱਖਣ ਵਾਸਤੇ ਵਰਤੀਦਾ ਹੈ. "ਫੀਲੁ ਰਬਾਬੀ ਬਲਦੁ ਪਖਾਵਜ."(ਆਸਾ ਕਬੀਰ) ਦੇਖੋ, ਫੀਲੁ....
ਦੇਖੋ, ਗਮ੍ ਧਾ. ਸੰ. ਸੰਗ੍ਯਾ- ਗਮਨ. ਚਾਲ. "ਕਰਪੂਰ ਗਤਿ ਬਿਨ ਅਕਾਲ ਦੂਜੇ ਕਵਨ?" (ਗ੍ਯਾਨ) ੨. ਮਾਰਗ. ਰਸਤਾ. "ਗੁਰਪਰਸਾਦਿ ਮੁਕਤਿ ਗਤਿ ਪਾਏ." (ਮਾਝ ਅਃ ਮਃ ੩) ੩. ਗਿਆਨ ਵਿਦ੍ਯਾ. "ਅਪਨੀ ਗਤਿ ਮਿਤਿ ਜਾਨਹੁ ਆਪੇ." (ਸੁਖਮਨੀ) "ਗਤਿ ਮੁਕਤਿ ਘਰੈ ਮਹਿ ਪਾਇ." (ਸ੍ਰੀ ਮਃ ੩) ਮੁਕਤਿ ਪਾਉਣ ਦਾ ਇ਼ਲਮ। ੪. ਪ੍ਰਾਪਤੀ. "ਗੁਰ ਕੈ ਦਰਸਨ ਮੁਕਤਿ ਗਤਿ ਹੋਇ." (ਆਸਾ ਮਃ ੩)੫ ਮੋਕ੍ਸ਼. ਮੁਕਤਿ. "ਜਿਹ ਸਿਮਰਤ ਗਤਿ ਪਾਈਐ." (ਸਃ ਮਃ ੯) ੬. ਵਿਸ਼੍ਰਾਮ. ਇਸਥਿਤਿ. ਟਿਕਾਉ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ." (ਗੂਜ ਕਬੀਰ) ੭. ਸ਼ੁੱਧੀ. ਪਵਿਤ੍ਰਤਾ. "ਮੁਇਆ ਜੀਵਦਿਆ ਗਤਿ ਹੋਵੈ ਜਾ ਸਿਰਿ ਪਾਈਐ ਪਾਣੀ." (ਵਾਰ ਮਾਝ ਮਃ ੧) "ਅੰਤਰ ਕੀ ਗਤਿ ਤਾਹੀ ਜੀਉ." (ਸੋਰ ਮਃ ੧) ੮. ਹਾਲਤ. ਦਸ਼ਾ. "ਅੰਤਰ ਕੀ ਗਤਿ ਤੁਮਹੀ ਜਾਨੀ." (ਸੋਰ ਮਃ ੫) "ਰੇ ਮਨ! ਕਉਨ ਗਤਿ ਹੋਇਹੈ ਤੇਰੀ?" (ਜੈਜਾ ਮਃ ੯) ੯. ਵਿਧਿ. ਤਰੀਕਾ. ਢੰਗ. ਜੁਗਤਿ."ਰਾਮਭਜਨ ਕੀ ਗਤਿ ਨਹਿ ਜਾਨੀ." (ਸੋਰ ਮਃ ੯) ੧੦. ਸਿਤਾਰ ਦੀ ਸਰਗਮ ਦਾ ਜੋੜ ਅਤੇ ਮ੍ਰਿਦੰਗ ਦਾ ਬੋਲ. ਦੇਖੋ ਜਤਿ ੩.। ੧੧. ਦਖ਼ਲ. ਪ੍ਰਵੇਸ਼। ੧੨. ਲੀਲਾ. ਖੇਲ. "ਹਰਿ ਕੀ ਗਤਿ ਨਹਿ ਕੋਊ ਜਾਨੈ." (ਬਿਹਾ ਮਃ ੯) ੧੩. ਨਤੀਜਾ. ਫਲ। ੧੪. ਵਿ- ਗਤ. ਪ੍ਰਾਪਤ ਹੋਇਆ. "ਅੰਤਰਗਤਿ ਤੀਰਥਿ ਮਲਿ ਨਾਉ." (ਜਪੁ) ਅੰਤਰਗਤ ਤੀਰਥ (ਆਤਮਤੀਰਥ) ਵਿੱਚ ਮਲਕੇ (ਮੈਲ ਉਤਾਰਕੇ) ਨ੍ਹਾਉ. ਭਾਵ- ਬਾਹਰਲੇ ਤੀਰਥਾਂ ਤੋਂ ਗਤਿ ਨਹੀਂ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...