dhāmodharaदामोदर
ਸੰਗ੍ਯਾ- ਦਾਮ (ਰੱਸੀ) ਬੰਨ੍ਹੀ ਹੋਵੇ ਜਿਸ ਦੇ ਉਦਰ ਨੂੰ, ਕ੍ਰਿਸਨ. ਇੱਕ ਵਾਰ ਇੱਲਤ ਤੋਂ ਵਰਜਣ ਲਈ ਯਸ਼ੋਦਾ ਨੇ ਕ੍ਰਿਸਨ ਜੀ ਨੂੰ ਰੱਸੀ ਪਾਕੇ ਉੱਖਲ ਨਾਲ ਬੰਨ੍ਹ ਦਿੱਤਾ ਸੀ।¹ ੨. ਕਰਤਾਰ. ਜਿਸ ਦੇ ਪੇਟ ਵਿੱਚ ਸਾਰਾ ਬ੍ਰਹਮਾਂਡ ਹੈ. ''दामानि लाक नामानि तानि यस्येदरान्तरे । तेन दामोदरो देव. ''² "ਦਾਮੋਦਰ ਦਇਆਲ ਸੁਆਮੀ." (ਬਿਲਾ ਮਃ ੫) ੩. ਬੰਗਾਲ ਦਾ ਇੱਕ ਦਰਿਆ, ਜੋ ਛੋਟੇ ਨਾਗਪੁਰ ਦੇ ਪਹਾੜ ਤੋਂ ਨਿਕਲਕੇ ੩੫੦ ਮੀਲ ਵਹਿਂਦਾ ਹੋਇਆ ਕਲਕੱਤੇ ਤੋਂ ੨੭ ਮੀਲ ਦੱਖਣ, ਭਾਗੀਰਥੀ ਵਿੱਚ ਜਾ ਮਿਲਦਾ ਹੈ। ੪. ਸੁਲਤਾਨਪੁਰ ਨਿਵਾਸੀ ਗੁਰੂ ਅਰਜਨਦੇਵ ਜੀ ਦਾ ਇੱਕ ਸਿੱਖ.
संग्या- दाम (रॱसी) बंन्ही होवे जिस दे उदर नूं, क्रिसन. इॱक वार इॱलत तों वरजण लई यशोदा ने क्रिसन जी नूं रॱसी पाके उॱखल नाल बंन्ह दिॱता सी।¹ २. करतार. जिस दे पेट विॱच सारा ब्रहमांड है. ''दामानि लाक नामानि तानि यस्येदरान्तरे । तेन दामोदरो देव. ''² "दामोदर दइआल सुआमी." (बिला मः ५) ३. बंगाल दा इॱक दरिआ, जो छोटे नागपुर दे पहाड़ तों निकलके ३५० मील वहिंदा होइआ कलकॱते तों २७ मील दॱखण, भागीरथी विॱच जा मिलदा है। ४. सुलतानपुर निवासी गुरू अरजनदेव जी दा इॱक सिॱख.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. दामन. ਸੰਗ੍ਯਾ- ਰੱਸੀ. "ਪ੍ਰੇਮ ਦਾਮ ਤੇ ਐਂਚਨ ਹੋਏ." (ਗੁਪ੍ਰਸੂ) ੨. ਮਾਲਾ. ਜਪਨੀ। ੩. ਹਾਰ। ੪. ਸਮੂਹ. ਝੁੰਡ। ੫. ਲੋਕ. ਵਿਸ਼੍ਟ। ੬. ਫ਼ਾ. [دام] ਜਾਲ. ਫੰਧਾ। ੭. ਪੁਰਾਣਾ ਤਾਂਬੇ ਦਾ ਸਿੱਕਾ, ਜੋ ਰੁਪਯੇ ਦਾ ਪੰਜਾਹਵਾਂ ਹਿੱਸਾ ਲਿਖਿਆ ਹੈ. ਕਿਤਨਿਆਂ ਨੇ ਚਾਲੀਹਵਾਂ ਹਿੱਸਾ ਲਿਖਿਆ ਹੈ. ਦੇਖੋ, ਦੰਮ। ੮. ਮੁੱਲ. ਕ਼ੀਮਤ। ੯. ਧਨ. ਮਾਲ. "ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ." (ਮਾਝ ਬਾਰਹਮਾਹਾ) ੧੦. ਰੁਪਯਾ. ਨਕ਼ਦੀ. "ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ." (ਗਉ ਮਃ ੫) "ਜਿਉ ਕਿਰਪਨ ਕੇ ਨਿਰਾਰਥ ਦਾਮ." (ਸੁਖਮਨੀ)...
ਛੋਟਾ ਰੱਸਾ....
ਬੰਨ੍ਹ (ਬਾਂਧ) ਕੇ, "ਬੰਨ੍ਹਿ ਉਠਾਈ ਪੋਟਲੀ." (ਸ. ਫਰੀਦ) ੨. ਸੰ. वन्हि- ਵਹ੍ਨਿ. ਸੰਗ੍ਯਾ- ਅਗਨਿ. "ਖੰ ਪੌਨ ਬੰਨ੍ਹਿ ਪਾਣੀ." (ਨਾਪ੍ਰ) ੩. ਭਿਲਾਵਾ। ੪. ਦੇਖੋ, ਚਿਤ੍ਰਕ ੩....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. उदर. ਪੇਟ. ਢਿੱਡ. ਜਠਰ. "ਉਦਰੈ ਕਾਰਣਿ ਆਪਣੈ." (ਵਾਰ ਰਾਮ ੧) ੨. ਛਾਤੀ. ਸੀਨਹ. "ਅਬਕੀ ਸਰੂਪਿ ਸੁਜਾਨਿ ਸੁਲਖਨੀ ਸਹਿਜੇ ਉਦਰਿ ਧਰੀ." (ਆਸਾ ਕਬੀਰ) ੩. ਮੇਦਾ. ਪ੍ਰਕ੍ਵਾਸ਼੍ਯ। ੪. ਅੰਤੜੀ। ੫. ਗਰਭ। ੬. ਅੰਦਰਲਾ ਪਾਸਾ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਕ੍ਰਿਸਨ ਜੀ ਦੀ ਪਾਲਕ ਮਾਤਾ. ਦੇਖੋ, ਜਸੁਦਾ। ੨. ਇੱਕ ਛੰਦ. ਦੇਖੋ, ਉਗਾਧ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਬੰਧੁ। ੨. ਦੇਖੋ, ਮੁੰਦ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰ. ਸੰਗ੍ਯਾ- ਚਪੇੜ. ਧੱਫਾ। ੨. ਸੰ. ਪੇਟਕ. ਪਿਟਾਰਾ. ਥੈਲਾ। ੩. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. "ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ." (ਸਾਰ ਪਰਮਾਨੰਦ) "ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?" (ਵਿਚਿਤ੍ਰ) ੪. ਗਰਭ. ਢਿੱਡ. ਹਮਲ....
ਵਿ- ਪੂਰਾ. ਸਰਵ। ੨. ਦੇਖੋ, ਸਾਰ। ੩. ਸਾਲਾ. ਵਹੁਟੀ ਦਾ ਭਾਈ. ਦੇਖੋ, ਸਾਰੋ....
ਬ੍ਰਹਮਾਂਡ. ਬ੍ਰਹਮ- ਅੰਡ. ਬ੍ਰਹ੍ਮ ਦਾ ਆਂਡਾ. ਗੋਲਾਕਾਰ ਜਗਤ. ਖਗੋਲ ਅਤੇ ਭੂਗੋਲ। ੨. ਮਨੁ ਸਿਮ੍ਰਿਤਿ ਅਤੇ ਪੁਰਾਣਾਂ ਵਿੱਚ ਕਥਾ ਹੈ ਕਿ ਜਗਤ- ਰਚਨਾ ਤੋਂ ਪਹਿਲਾਂ ਇੱਕ ਸੋਨੇਰੰਗਾ ਆਂਡਾ ਪੈਦਾ ਹੋਇਆ, ਜੋ ਹਜ਼ਾਰ ਵਰ੍ਹੇ ਪਿੱਛੋਂ ਫੁੱਟਕੇ ਦੋ ਖੰਡ ਹੋ ਗਿਆ, ਜਿਸ ਤੋਂ ਸੱਤ ਉੱਪਰਲੇ ਅਤੇ ਸੱਤ ਹੇਠਲੇ ਲੋਕ ਬਣੇ. ਇਸ ਵਿਸਯ ਦੇਖੋ, ਛਾਂਦੋਗ੍ਯ ਉਪਨਿਸਦ ਖੰਡ ੧੯....
ਸੰਗ੍ਯਾ- ਦਾਮ (ਰੱਸੀ) ਬੰਨ੍ਹੀ ਹੋਵੇ ਜਿਸ ਦੇ ਉਦਰ ਨੂੰ, ਕ੍ਰਿਸਨ. ਇੱਕ ਵਾਰ ਇੱਲਤ ਤੋਂ ਵਰਜਣ ਲਈ ਯਸ਼ੋਦਾ ਨੇ ਕ੍ਰਿਸਨ ਜੀ ਨੂੰ ਰੱਸੀ ਪਾਕੇ ਉੱਖਲ ਨਾਲ ਬੰਨ੍ਹ ਦਿੱਤਾ ਸੀ।¹ ੨. ਕਰਤਾਰ. ਜਿਸ ਦੇ ਪੇਟ ਵਿੱਚ ਸਾਰਾ ਬ੍ਰਹਮਾਂਡ ਹੈ. ''दामानि लाक नामानि तानि यस्येदरान्तरे । तेन दामोदरो देव. ''² "ਦਾਮੋਦਰ ਦਇਆਲ ਸੁਆਮੀ." (ਬਿਲਾ ਮਃ ੫) ੩. ਬੰਗਾਲ ਦਾ ਇੱਕ ਦਰਿਆ, ਜੋ ਛੋਟੇ ਨਾਗਪੁਰ ਦੇ ਪਹਾੜ ਤੋਂ ਨਿਕਲਕੇ ੩੫੦ ਮੀਲ ਵਹਿਂਦਾ ਹੋਇਆ ਕਲਕੱਤੇ ਤੋਂ ੨੭ ਮੀਲ ਦੱਖਣ, ਭਾਗੀਰਥੀ ਵਿੱਚ ਜਾ ਮਿਲਦਾ ਹੈ। ੪. ਸੁਲਤਾਨਪੁਰ ਨਿਵਾਸੀ ਗੁਰੂ ਅਰਜਨਦੇਵ ਜੀ ਦਾ ਇੱਕ ਸਿੱਖ....
ਦੇਖੋ, ਦਇਆਰ ੧. "ਦਇਆਲ, ਤੇਰੈ ਨਾਮਿ ਤਰਾ." (ਧਨਾ ਮਃ ੧) ੨. ਦੇਣ ਵਾਲਾ. ਦਾਤਾਰ. "ਸਭਿ ਜਾਚਕ ਪ੍ਰਭੁ ਤੁਮ ਦਇਆਲ." (ਬਸੰ ਮਃ ੫)...
ਸੰ स्वामिन- ਸ੍ਵਾਮੀ. ਸੰਗ੍ਯਾ- ਪਤਿ. ਭਰਤਾ। ੨. ਮਾਲਿਕ. ਆਕ਼ਾ. "ਮਾਤ ਪਿਤਾ ਸੁਆਮਿ ਸਜਣੁ." (ਵਡ ਮਃ ੫) "ਸੁਆਮੀ ਕੋ ਗ੍ਰਿਹ ਜਿਉ ਸਦਾ ਸੁਆਨ ਤਜਤ ਨਹਿ." (ਸਃ ਮਃ ੯)...
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਦੇਖੋ, ਬੰਗ ੩. ਅੱਜ ਕੱਲ ਦੀ ਵੰਡ ਅਨੁਸਾਰ ਬੰਗਾਲ Bangal ਦਾ ਰਕਬਾ ੭੮, ੬੯੯ ਵਰਗਮੀਲ ਅਤੇ ਜਨਸੰਖ੍ਯਾ ੪੬, ੫੦੦, ੦੦੦ ਹੈ, ਪ੍ਰਧਾਨ ਸ਼ਹਿਰ ਕਲਕੱਤਾ ਹੈ। ੨. ਭੈਰਵ ਠਾਟ ਦਾ ਇੱਕ ਸਾੜਵ ਰਾਗ, ਇਸ ਵਿੱਚ ਨਿਸਾਦ ਵਰਜਿਤ ਹੈ. ਸੜਜ ਗਾਂਧਾਰ ਮੱਧਮ ਪੰਚਮ ਸ਼ੁੱਧ ਹਨ, ਰਿਸਭ ਅਤੇ ਧੈਵਤ ਕੋਮਲ ਹਨ. ਇਸ ਵਿੱਚ ਸੜਜ ਅਤੇ ਧੈਵਤ ਦੀ ਸੰਗਤਿ ਹੈ. ਗ੍ਰਹਸੁਰ. ਸੜਜ, ਵਾਦੀ ਧੈਵਤ ਅਤੇ ਸੰਵਾਦੀ ਰਿਸਭ ਹੈ. ਇਸ ਦਾ ਜ਼ਿਕਰ ਸਰਵਲੋਹ ਵਿੱਚ ਆਇਆ ਹੈ. ਗਾਉਣ ਦਾ ਵੇਲਾ ਦਿਨ ਚੜ੍ਹਨ ਸਮੇਂ ਹੈ.#ਆਰੋਹੀ- ਸ ਰਾ ਗ ਮ ਪ ਧਾ ਸ.#ਅਵਰੋਹੀ- ਸ ਧਾ ਪ ਮ ਗ ਰਾ ਸ....
ਦੇਖੋ, ਦਰਯਾ....
ਦੇਖੋ, ਹਸ੍ਤਿਨਾਪੁਰ। ੨. ਮੱਧਭਾਰਤ (C. P. ) ਦਾ ਪ੍ਰਧਾਨ ਨਗਰ ਜੋ ਗਵਰਨਰ ਦੀ ਰਾਜਧਾਨੀ ਹੈ. ਇਹ ਬੰਬਈ ਤੋਂ ਰੇਲ ਦੇ ਰਸਤੇ ੫੨੦, ਅਤੇ ਕਲਕੱਤੇ ਤੋਂ ੭੦੧ ਮੀਲ ਹੈ. ਨਾਗ ਨਦੀ ਤੇ ਵਸਣ ਕਾਰਣ ਇਸ ਦਾ ਨਾਉਂ ਨਾਗਪੁਰ ਹੋਇਆ ਹੈ. ਇਹ ਨਗਰ ਈਸਵੀ ਅਠਾਰਵੀਂ ਸਦੀ ਵਿੱਚ ਗੋਂਡ ਰਾਜਾ ਬਖ਼ਤਬਲੰਦ ਨੇ ਆਬਾਦ ਕੀਤਾ ਹੈ. ਨਾਗਪੁਰ ਦੇ ਸੰਗਤਰੇ ਭਾਰਤ ਵਿੱਚ ਬਹੁਤ ਮਿੱਠੇ ਸਮਝੇ ਗਏ ਹਨ.#ਗੁਰੂ ਗੋਬਿੰਦ ਸਿੰਘ ਸਾਹਿਬ ਨੰਦੇੜ ਨੂੰ ਜਾਂਦੇ ਇੱਥੇ ਵਿਰਾਜੇ ਹਨ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਦੇਖੋ, ਦਕ੍ਸ਼ਿਣ....
ਭਗੀਰਥ ਦੀ ਲਿਆਂਦੀ ਹੋਈ ਨਦੀ, ਗੰਗਾ. ਦੇਖੋ, ਭਗੀਰਥ। ੨. ਗੰਗਾ ਦੀ ਇੱਕ ਖਾਸ ਸ਼ਾਖ਼, ਜੋ ਮੁਰਸ਼ਦਾਬਾਦ ਦੇ ਜਿਲੇ, ਗੰਗਾ ਤੋਂ ਅਲਗ ਹੋਕੇ ਬਰਦਵਾਨ ਅਤੇ ਨਦੀਆ ਜਿਲੇ ਦੀ ਹੱਦ ਵੱਖ ਕਰਦੀ ਹੋਈ ਜਲੰਗੀ ਨਦੀ ਵਿੱਚ ਜਾ ਮਿਲਦੀ ਹੈ....
ਕਪੂਰਥਲਾ ਰਾਜ ਵਿੱਚ ਸਫੇਦ ਵੇਂਈ ਨਦੀ ਦੇ ਕਿਨਾਰੇ ਇੱਕ ਨਗਰ, ਜੋ ਰਾਜਧਾਨੀ ਤੋਂ ੧੬. ਮੀਲ ਦੱਖਣ ਹੈ. ਇਹ ਈਸਵੀ ਗ੍ਯਾਰਵੀਂ ਸਦੀ ਵਿੱਚ ਸੁਲਤਾਨ ਖ਼ਾਨ ਲੋਦੀ ਨੇ (ਜੋ ਮਹਮੂਦ ਗਜ਼ਨਵੀ ਦਾ ਫੌਜਦਾਰ ਸੀ) ਵਸਾਇਆ ਹੈ.¹ ਇਸ ਥਾਂ ਬੀਬੀ ਨਾਨਕੀ ਜੀ ਜੈਰਾਮ ਦਾਸ ਨੂੰ ਵਿਆਹੀ ਗਈ ਸੀ. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ- "ਤੇਰਾ ਹਾਂ! ਤੇਰਾ ਹਾਂ!"- ਕਹਿਕੇ ਤਰਾਜੂ ਨਾਲ ਤੋਲਦੇ ਹੋਏ ਦੌਲਤ ਖਾਂ ਲੋਦੀ ਦੇ ਮੋਦੀਖਾਨੇ ਦਾ ਕੰਮ ਕੀਤਾ ਹੈ.² ਹੁਣ ਸੁਲਤਾਨਪੁਰ ਨਾਰਥ ਵੈਸਟਰਨ ਰੇਲਵੇ ਦਾ ਸਟੇਸ਼ਨ ਹੈ. ਇਸ ਪਵਿਤ੍ਰ ਨਗਰ ਵਿੱਚ ਹੇਠ ਲਿਖੇ ਗੁਰੁਦ੍ਵਾਰੇ ਹਨ-#(੧) ਸੰਤਘਾਟ. ਬੇਈਂ ਦਾ ਉਹ ਘਾਟ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਟੁੱਬੀ ਮਾਰਕੇ ਲੋਪ ਹੋ ਗਏ ਸਨ, ਅਰ ਤੀਜੇ ਦਿਨ ਨਿਕਲਕੇ ਉਦਾਸੀ ਭੇਸ ਧਾਰਨ ਕੀਤਾ ਸੀ. ਰਿਆਸਤ ਵੱਲੋਂ ਪੰਜ ਘੁਮਾਉਂ ਜ਼ਮੀਨ ਇਸ ਗੁਰੁਦ੍ਵਾਰੇ ਦੇ ਨਾਉਂ ਹੈ.#(੨) ਹੱਟ ਸਾਹਿਬ. ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਰਕਾਰੀ ਮੋਦੀਖਾਨੇ ਦੀ ਦੁਕਾਨ ਖੋਲ੍ਹੀ ਹੋਈ ਸੀ, ਜਿਸ ਤੋਂ ਅਨੇਕ ਲੋਕ ਲਾਭ ਪ੍ਰਾਪਤ ਕਰਦੇ ਸਨ. ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਸ੍ਵਾਮੀ ਦੇ ੧੧. ਵੱਟੇ ਪੱਥਰ ਦੇ ਵਡੇ ਛੋਟੇ ਹਨ. ੨੦. ਘੁਮਾਉਂ ਜ਼ਮੀਨ ਅਤੇ ੮੧ ਰੁਪਯੇ ਨਕਦ ਰਿਆਸਤ ਕਪੂਰਥਲੇ ਵੱਲੋਂ ਇਸ ਗੁਰੁਦ੍ਵਾਰੇ ਦੇ ਨਾਉਂ ਹਨ.#(੩) ਕੋਠੜੀ ਸਾਹਿਬ. ਇਹ ਉਹ ਥਾਂ ਹੈ ਜਿੱਥੇ ਨਵਾਬ ਦੇ ਮੁਨਸ਼ੀਆਂ ਨੇ ਗੁਰੂ ਸਾਹਿਬ ਤੋਂ ਲੇਖਾ ਲਿਆ ਸੀ. ਰਿਆਸਤ ਵੱਲੋਂ ਤਿੰਨ ਘੁਮਾਉਂ ਜ਼ਮੀਨ ਇਸ ਗੁਰੁਦ੍ਵਾਰੇ ਦੇ ਨਾਉਂ ਹੈ.#(੪) ਗੁਰੂ ਕਾ ਬਾਗ. ਇਹ ਅਸਥਾਨ ਬੀਬੀ ਨਾਨਕੀ ਜੀ ਦਾ ਘਰ ਅਤੇ ਗੁਰੂ ਨਾਨਕ ਦੇਵ ਜੀ ਦਾ ਰਹਾਇਸ਼ੀ ਮਕਾਨ ਸੀ. ਇਸੇ ਥਾਂ ਬਾਬਾ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਜਨਮੇ ਹਨ. ਇਸ ਗੁਰੁਦ੍ਵਾਰੇ ਦੇ ਨਾਉਂ ਤੇਰਾਂ ਘੁਮਾਉਂ ਜ਼ਮੀਨ ਕਪੂਰਥਲੇ ਵੱਲੋਂ ਹੈ. ਇਸ ਥਾਂ ਬਾਬਾ ਸ਼੍ਰੀ ਚੰਦ ਜੀ ਦੀ ਇੱਕ ਬੈਰਾਗਣ ਹੈ.#(੫) ਜਨਮ ਅਸਥਾਨ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਦਾ. ਦੇਖੋ, ਨੰਃ ੪.#(੬) ਧਰਮਸਾਲ ਗੁਰੂ ਅਰਜਨ ਸਾਹਿਬ ਜੀ. ਗੁਰੁਦ੍ਵਾਰਾ ਕੋਠੜੀ ਸਾਹਿਬ ਦੇ ਪਾਸ ਇਹ ਅਸਥਾਨ ਹੈ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਡੱਲੇ ਪਿੰਡ ਕਰਨ ਜਾਂਦੇ ਹੋਏ ਸ਼੍ਰੀ ਗੁਰੂ ਅਰਜਨ ਦੇਵ ਜੀ ਇੱਥੇ ਵਿਰਾਜੇ ਹਨ. ਰਿਆਸਤ ਕਪੂਰਥਲੇ ਵੱਲੋਂ ਗੁਰੁਦ੍ਵਾਰੇ ਦੇ ਨਾਉਂ ਬਾਰਾਂ ਘੁਮਾਉਂ ਜ਼ਮੀਨ ਹੈ.#(੭) ਬੇਰ ਸਾਹਿਬ. ਸ਼ਹਿਰ ਤੋਂ ਪੱਛਮ ਕਰੀਬ ਅੱਧ ਮੀਲ ਉਹ ਅਸਥਾਨ, ਜਿੱਥੇ ਬੇਈਂ ਵਿੱਚ ਨਿੱਤ ਇਸ਼ਨਾਨ ਕਰਨ ਗੁਰੂ ਸਾਹਿਬ ਜਾਇਆ ਕਰਦੇ ਸਨ. ਗੁਰੂ ਸਾਹਿਬ ਦੇ ਵੇਲੇ ਦੀ ਬੇਰੀ ਹੁਣ ਮੌਜੂਦ ਹੈ. ਇਸ ਗੁਰੁਧਾਮ ਨੂੰ ਤੇਰਾਂ ਸੌ ਸੱਠ ਰੁਪਯੇ ਸਾਲਾਨਾ ਜਾਗੀਰ ਰਿਆਸਤ ਕਪੂਰਥਲੇ ਵੱਲੋਂ, ਸਵਾ ਸੌ ਰੁਪੈਯਾ ਰਿਆਸਤ ਪਟਿਆਲੇ ਤੋਂ, ਇਕਵੰਜਾ ਰੁਪੈਯੇ ਨਾਭੇ ਵੱਲੋਂ ਹੈ, ਤੀਸ ਘੁਮਾਉਂ ਜਮੀਨ ਗੁਰੁਦ੍ਵਾਰੇ ਦੇ ਨਾਉਂ ਪਿੰਡ ਮਾਣਕ ਅਤੇ ਪਿੰਡ ਮਾਛੀਜੋਇਆ ਵਿੱਚ ਹੈ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...