dhhuraधुर
ਸੰ. ਸੰਗ੍ਯਾ- ਗੱਡੀ ਰਥ ਆਦਿ ਦੀ ਉਹ ਕੀਲੀ, ਜਿਸ ਪੁਰ ਪਹੀਆ ਫਿਰਦਾ ਹੈ. ਅਕ੍ਸ਼੍ (axis) ੨. ਪ੍ਰਧਾਨ ਅਸਥਾਨ. ਮੁੱਖ ਜਗਾ. "ਧੁਰ ਕੀ ਬਾਣੀ ਆਈ." (ਸੋਰ ਮਃ ੫) ੩. ਭਾਰ. ਬੋਝ। ੪. ਆਰੰਭ. ਮੁੱਢ. "ਧੁਰਹੁ ਵਿਛੁੰਨੀ ਕਿਉ ਮਿਲੈ?" (ਸ੍ਰੀ ਮਃ ੧) ੫. ਗੱਡੇ ਰਥ ਆਦਿ ਦਾ ਜੂਲਾ, ਜਿਸ ਨਾਲ ਬੈਲ ਘੋੜੇ ਆਦਿ ਜੋਤੇ ਜਾਂਦੇ ਹਨ। ੬. ਧਨ। ੭. ਪ੍ਰਾਣ.
सं. संग्या- गॱडी रथ आदि दी उह कीली, जिस पुर पहीआ फिरदा है. अक्श् (axis) २. प्रधान असथान. मुॱख जगा. "धुर की बाणी आई." (सोर मः ५) ३. भार. बोझ। ४. आरंभ. मुॱढ. "धुरहु विछुंनी किउ मिलै?" (स्री मः १) ५. गॱडे रथ आदि दा जूला, जिस नाल बैल घोड़े आदि जोते जांदे हन। ६. धन। ७. प्राण.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸ਼ਕਟ. ਸ਼ਕਟੀ. ਦੋ ਪਹੀਆਂ ਦਾ ਛਕੜਾ, ਜੋ ਬੋਝ ਲੱਦਣ ਲਈ ਹੁੰਦਾ ਹੈ. ਛੋਟੀ ਗਾਡੀ (ਗਾੜੀ) ਸਵਾਰੀ ਦੇ ਕੰਮ ਭੀ ਆਉਂਦੀ ਹੈ, ਅਤੇ ਕਈ ਤਰਾਂ ਦੀ ਹੁੰਦੀ ਹੈ. ਹਣ ਇਹ ਪਦ ਪਹੀਏਦਾਰ ਸਵਾਰੀ ਲਈ ਆਮ ਵਰਤੀਦਾ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਮੇਖ਼. ਖੂੰਟੀ. ਕਿੱਲੀ। ੨. ਚੱਕੀ ਦੀ ਮੇਖ਼, ਜੋ ਮਾਨਵੀ ਦੇ ਛਿਦ੍ਰ ਵਿੱਚ ਰਹਿੰਦੀ ਹੈ. "ਸ਼੍ਰੀਗੁਰੁ ਪਗ ਹੈਂ ਕੀਲਿਕਾ ਮਨ ਦਾਨੋ ਢਿਗ ਕੀਨ." (ਨਾਪ੍ਰ) ਕੀਲੀ ਨਾਲ ਲੱਗਿਆ ਦਾਣਾ ਪਿਸਣੋਂ ਬਚ ਜਾਂਦਾ ਹੈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰਗ੍ਯਾ- ਗੱਡੇ ਰਥ ਆਦਿ ਦਾ ਚਕ੍ਰ। ੨. ਮੁਸਾਫ਼ਿਰ. ਰਾਹੀ. ਪਾਂਥ. "ਆਵਤ ਪਹੀਆ ਖੂਧੇ ਜਾਹਿ." (ਗੌਂਡ ਕਬੀਰ) ਰਾਹੀ ਆਏ ਭੁੱਖੇ ਜਾਂਦੇ ਹਨ. "ਪੂਰ ਭਰੇ ਪਹੀਆਹ." (ਮਾਰੂ ਅਃ ਮਃ ੧) ਮੁਸਾਫ਼ਿਰਾਂ ਦੇ ਪੂਰ ਭਰੇ ਹੋਏ ਹਨ....
ਸੰ. अक्ष- ਧਾ- ਘੁਸਣਾ. ਪੈਠਨਾ. ਮਨਵਾਂਛਿਤ ਪ੍ਰਾਪਤ ਹੋਣਾ. ਵ੍ਯਾਪਨਾ. ਜਮਾ ਹੋਣਾ। ੨. ਸੰਗ੍ਯਾ- ਰਾਵਣ ਦਾ ਇੱਕ ਪੁਤ੍ਰ, ਜਿਸ ਨੂੰ ਹਨੂਮਾਨ ਨੇ ਅਸ਼ੋਕਵਾਟਿਕਾ ਉਜਾੜਨ ਸਮੇਂ ਮਾਰਿਆ. ਇਸ ਦਾ ਪੂਰਾ ਨਾਉਂ ਅਕ੍ਸ਼੍ਯ ਕੁਮਾਰ ਹੈ। ੩. ਪਾਸਾ. ਗੋਟੀ. ਨਰਦ. ਡਾਲਨਾ। ੪. ਧੁਰ. ਲੱਠ। ੫. ਨੇਤ੍ਰ. ਅੱਖ। ੬. ਗਰੁੜ। ੭. ਰੁਦ੍ਰਾਕ੍ਸ਼੍। ੮. ਸੋਲਾਂ ਮਾਸ਼ੇ ਤੋਲ। ੯. ਆਤਮਾ। ੧੦. ਡਿੰਗ. ਬਹੇੜੇ ਦਾ ਬਿਰਛ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ....
ਸੰਗ੍ਯਾ- ਜਾਗਰਣ. ਜਗਾਣਾ. ਦੇਖੋ, ਰਾਤਜਾਗਾ। ੨. ਜਗਹ. ਜਾਯਗਾਹ. ਥਾਂ. ਸ੍ਥਾਨ। ੩. ਸੰਗੀਤ ਅਨੁਸਾਰ ਤਾਲ ਦੀ ਸਮਾਪਤੀ ਦਾ ਅਸਥਾਨ. ਸਮ....
ਸੰ. ਸੰਗ੍ਯਾ- ਗੱਡੀ ਰਥ ਆਦਿ ਦੀ ਉਹ ਕੀਲੀ, ਜਿਸ ਪੁਰ ਪਹੀਆ ਫਿਰਦਾ ਹੈ. ਅਕ੍ਸ਼੍ (axis) ੨. ਪ੍ਰਧਾਨ ਅਸਥਾਨ. ਮੁੱਖ ਜਗਾ. "ਧੁਰ ਕੀ ਬਾਣੀ ਆਈ." (ਸੋਰ ਮਃ ੫) ੩. ਭਾਰ. ਬੋਝ। ੪. ਆਰੰਭ. ਮੁੱਢ. "ਧੁਰਹੁ ਵਿਛੁੰਨੀ ਕਿਉ ਮਿਲੈ?" (ਸ੍ਰੀ ਮਃ ੧) ੫. ਗੱਡੇ ਰਥ ਆਦਿ ਦਾ ਜੂਲਾ, ਜਿਸ ਨਾਲ ਬੈਲ ਘੋੜੇ ਆਦਿ ਜੋਤੇ ਜਾਂਦੇ ਹਨ। ੬. ਧਨ। ੭. ਪ੍ਰਾਣ....
ਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ." (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਕ ਅਤੇ ਰਾਜਸ ਦੇ ਜੀਵ ਹਨ। ੨. ਸੰਗ੍ਯਾ- ਰਚਨਾ. ਬਨਾਵਟ. "ਬਰ ਖਸਿ ਬਾਣੀ ਬੁਦਬੁਦਾ ਹੇਰ." (ਬਸੰ ਅਃ ਮਃ ੧) ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ। ੩. ਬਾਣਾ ਕਰਕੇ. ਤੀਰਾਂ ਨਾਲ. "ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪) ੪. ਸੰਗ੍ਯਾ- ਵੰਨੀ. ਵਰ੍ਣ. ਰੰਗ. "ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ." (ਆਸਾ ਅਃ ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। ੫. ਸੰ. ਵਾਣੀ. ਕਥਨ. ਵ੍ਯਾਖ੍ਯਾ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) ੬. ਸਰਸ੍ਵਤੀ। ੭. ਪਦਰਚਨਾ. ਤਸਨੀਫ. "ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ." (ਅਨੰਦੁ) ੮. ਮਰਾ. ਬਾਣੀਆ ਵਣਿਕ। ੯. ਕਮੀ. ਘਾਟਾ। ੧੦. ਕ੍ਸ਼ੋਭ. ਚਟਪਟੀ. "ਅੰਤਰਿ. ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ." (ਰਾਮ ਮਃ ੧)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
(ਦੇਖੋ, ਭ੍ਰੀ ਧਾ) ਸੰ. ਬੋਝ. ਫ਼ਾ- ਬਾਰ. "ਬੰਨਿਭਾਰ ਉਚਾਇਨਿ ਛਟੀਐ." (ਵਾਰ ਰਾਮ ੩) ੨. ਅੱਠ ਹਜ਼ਾਰ ਤੋਲਾ ਪ੍ਰਮਾਣ. "ਏਕ ਏਕ ਸੁਵਰਣ ਕੋ ਦਿਜ ਏਕ ਦੀਜੈ ਭਾਰ." (ਗ੍ਯਾਨ) "ਜਗਨ ਕਰੈ ਬਹੁ ਭਾਰ ਅਫਾਰੀ." (ਗਉ ਅਃ ਮਃ ੧) ੩. ਅੰਨ ਆਦਿ ਵਸਤੂਆਂ ਦਾ ਭਾਰ ਵੀਹ ਧੜੀਆਂ ਦਾ ਮੰਨਿਆ ਹੈ, ਅਰਥਾਤ ਪੰਜ ਮਣ ਕੱਚਾ. "ਜਉ ਗੁਰਦੇਉ ਅਠਾਰਹ ਭਾਰ." (ਭੈਰ ਨਾਮਦੇਵ) ਅਠਾਰਹ ਭਾਰ ਵਨਸਪਤਿ ਠਾਕੁਰ ਨੂੰ ਭੇਟਾ ਹੋ ਗਈ. ਦੇਖੋ, ਅਠਾਰਹਭਾਰ। ੪. ਆਧਾਰ. "ਤੀਨਿ ਲੋਕ ਜਾਕੈ ਹਹਿ ਭਾਰ." (ਗਉ ਕਬੀਰ) ੫. ਮਾਨ, ਸਤਕਾਰ. "ਅਸਾਂ ਤੇਰਾ ਭਾਰ ਰਖਿਆ ਹੈ." (ਜਸਭਾਮ) ੬. ਅਹਸਾਨ. ਉਪਕਾਰ ਦਾ ਬੋਝ। ੭. ਮੁਸੀਬਤ. "ਜੋ ਤੇਰੀ ਸਰਣਾਗਤਾ, ਤਿਨ ਨਾਹੀ ਭਾਰ." (ਬਿਲਾ ਰਵਿਦਾਸ) ੮. ਕ੍ਰਿ. ਵਿ- ਤੇਰੇ ਮਾਤ੍ਰ. "ਗਛੇਣ ਨੰਣਭਾਰੇਣ." (ਗਾਥਾ) ਨੇਤ੍ਰ ਦੇ ਭੌਰ ਵਿੱਚ (ਪਲਕ ਭਰ ਮੇਂ) ਸਭ ਥਾਂ ਜਾ ਸਕੇ। ੯. ਸਮੁਦਾਯ. ਗਰੋਹ. "ਸਭਿ ਧਰਤੀ ਸਭਿ ਭਾਰ." (ਮਃ ੧. ਵਾਰ ਸਾਰ) ਪ੍ਰਿਥਿਵੀ ਦੇ ਸਾਰੇ ਪਦਾਰਥ....
ਸੰਗ੍ਯਾ- ਭਾਰ. ਵਜ਼ਨ। ੨. ਵਾਹ੍ਯ (ਢੋਣ) ਯੋਗ੍ਯ....
ਸੰ. ਸੰਗ੍ਯਾ- ਮੁੱਢ. ਸ਼ੁਰੂ. "ਆਰੰਭ ਕਾਜ ਰਚਾਇਆ." (ਸੂਹੀ ਛੰਤ ਮਃ ੪) ੨. ਉਤਪੱਤਿ. ਪੈਦਾਇਸ਼....
ਸੰਗ੍ਯਾ- ਮੂਲ. ਜੜ. "ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ." (ਮਃ ੫. ਵਾਰ ਗਉ ੧)#੨. ਆਦਿ. ਮੁੱਢ. "ਮੁੰਢਹੁ ਘੁਥਾਜਾਇ." (ਸ੍ਰੀ ਅਃ ਮਃ ੩) "ਮੁੰਢੈ ਦੀ ਖਸਲਤਿ ਨ ਗਈਆ." (ਮਃ ੩. ਵਾਰ ਬਿਹਾ) ੩. ਭਾਵ- ਕਰਤਾਰ, ਜੋ ਸਭ ਦਾ ਮੂਲ ਹੈ. "ਮੁੰਢਹੁ ਭੁਲੇ ਮੁੰਢ ਤੇ, ਕਿਥੈ ਪਾਇਨਿ ਹਥੁ?" (ਮਃ ੫. ਗਉ ਵਾਰ ੧)...
ਕ੍ਰਿ. ਵਿ- ਮੁੱਢੋਂ. ਸ਼ੁਰੂ ਸੇ। ੨. ਮੁੱਖ ਅਸਥਾਨ ਤੋਂ....
ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ. "ਕਿਉ ਵਰਨੀ ਕਿਵ ਜਾਣਾ?" (ਜਪੁ) "ਕਿਉ ਕਰਿ ਇਹੁ ਮਨੁ ਮਾਰੀਐ." (ਵਾਰ ਰਾਮ ੧. ਮਃ ੩) "ਨਿਕਸਿਓ ਕਿਉਕੈ ਜਾਇ?" (ਸ. ਕਬੀਰ) ੨. ਕਿਸ ਵਾਸਤੇ. "ਸਮਝਤ ਨਹਿ ਕਿਉ ਗਵਾਰ?" (ਜੈਜਾ ਮਃ ੯)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਗੱਡੇ ਰਥ ਆਦਿ ਦਾ ਉਹ ਡੰਡਾ, ਜਿਸ ਨਾਲ ਬੈਲ ਘੋੜੇ ਆਦਿ ਜੋੜੀਦੇ ਹਨ. ਸੰ. ਯੋਕ੍ਤ੍ਰ. "ਜੂਲੇ ਸਾਥ ਜੋਰ ਕਰ ਹੇਰੇ ਕਛੁ ਤੋਰ ਕਰ." (ਗੁਪ੍ਰਸੂ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਬਲਦ. ਦੇਖੋ, ਬੈਲੁ। ੨. ਭਾਵ- ਮੂਰਖ. ਪਸ਼ੂ। ੩. ਵ੍ਯਸਨ. ਐਬ। ੪. ਸੰ. ਵਿ- ਬਿਲ (ਖੁੱਡ) ਵਿੱਚ ਰਹਿਣ ਵਾਲਾ....
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....