dhhanīāधनीआ
ਸੰ. ਧਾਨਕ ਅਥਵਾ ਧਨ੍ਯਾਕ. L. Coriandrum Sativum. ਇੱਕ ਛੋਟਾ ਪੌਧਾ, ਜੋ ਸਿਆਲ ਵਿੱਚ ਹੁੰਦਾ ਹੈ. ਇਸ ਨੂੰ ਸੁਗੰਧ ਵਾਲੇ ਫਲ ਲਗਦੇ ਹਨ, ਜੋ ਮਸਾਲੇ ਵਿੱਚ ਵਰਤੀਦੇ ਹਨ. ਇਸ ਦੇ ਹਰੇ ਪੱਤੇ ਚਟਨੀ ਅਤੇ ਤਰਕਾਰੀ ਵਿੱਚ ਵਰਤੇ ਜਾਂਦੇ ਹਨ. ਵੈਦ੍ਯਕ ਅਨੁਸਾਰ ਇਸ ਦੀ ਤਾਸੀਰ ਸਰਦ ਤਰ ਹੈ. ਧਨੀਏ ਦਾ ਤੇਲ ਭੀ ਬਹੁਤ ਗੁਣਕਾਰੀ ਹੈ। ੨. ਕਮਾਲ ਦੀ ਵਹੁਟੀ, ਕਬੀਰ ਜੀ ਦੀ ਨੂੰਹ. "ਮੇਰੀ ਬਹੁਰੀਆ ਕੋ ਧਨੀਆ ਨਾਉ." (ਆਸਾ ਕਬੀਰ)
सं. धानक अथवा धन्याक. L. Coriandrum Sativum. इॱक छोटा पौधा, जो सिआल विॱच हुंदा है. इस नूं सुगंध वाले फल लगदे हन, जो मसाले विॱच वरतीदे हन. इस दे हरे पॱते चटनी अते तरकारी विॱच वरते जांदे हन. वैद्यक अनुसार इस दी तासीर सरद तर है. धनीए दा तेल भी बहुत गुणकारी है। २. कमाल दी वहुटी, कबीर जी दी नूंह. "मेरी बहुरीआ को धनीआ नाउ." (आसा कबीर)
ਦੇਖੋ, ਧਾਣਕ....
ਵ੍ਯ- ਯਾ. ਵਾ. ਕਿੰਵਾ. ਜਾਂ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਪੋਤ ਦੇਖੋ, ਪੌਦ ਅਤੇ ਪੌਦਾ....
ਸੰ. ਸ੍ਰਿਗਾਲ. ਗਿੱਦੜ. "ਕਾਢ ਦੇਇ ਸਿਆਲ ਬਪੁਰੇ ਕਉ." (ਮਾਰੂ ਮਃ ੫) ਇਸ ਥਾਂ ਗਿੱਦੜ ਤੋਂ ਭਾਵ ਆਲਸ ਹੈ। ੨. ਇੱਕ ਖਤ੍ਰੀਆਂ ਦਾ ਗੋਤ। ੩. ਮੁਸਲਮਾਨਾਂ ਦੀ ਇੱਕ ਜਾਤਿ, ਜੋ ਜਿਲੇ ਝੰਗ ਵਿੱਚ ਬਹੁਤ ਹੈ। ੪. ਸੰ. ਸ਼ੀਤਕਾਲ. ਸਰਦੀ ਦੀ ਰੁੱਤ। ੫. ਦੇਖੋ, ਸ੍ਯਾਲ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰਗ੍ਯਾ- ਖ਼ੁਸ਼ਬੂ. ਉੱਤਮ ਗੰਧ। ੨. ਕਮਲ। ੩. ਚੰਦਨ। ੪. ਸੌਗੰਦ. ਪ੍ਰਣ. ਪ੍ਰਤਿਗ੍ਯਾ. "ਪਾਰਸ ਚੰਦਨੈ ਤਿਨ ਹੈ ਏਕ ਸੁਗੰਧ." (ਸ. ਕਬੀਰ) ਪਾਰਸ ਅਤੇ ਚੰਦਨ ਦਾ ਨੇਮ ਹੈ ਕਿ ਸਪਰਸ਼ ਕਰਨ ਵਾਲੇ ਨੂੰ ਕੰਚਨ ਅਤੇ ਚੰਦਨ ਕਰਨਾ....
ਵਿ- ਹਰਿਤ. ਸ਼ਬਜ। ੨. ਹਰਣ ਕੀਤੇ. ਮਿਟਾਏ. "ਆਪਿ ਕਰੇ ਆਪੇ ਹਰੇ." (ਆਸਾ ਅਃ ਮਃ ੧) ੩. ਹ੍ਰਿਤ. ਲੈ ਕੀਤੇ. ਮਿਲਾਏ. "ਜੋ ਹਰਿ ਹਰੇ ਸੁ ਹੋਹਿ ਨ ਆਨਾ." (ਗਉ ਕਬੀਰ) ੪. ਕ੍ਰਿ. ਵਿ- ਧੀਰੇ. ਹੌਲੀ. "ਹਰੇ ਬੋਲ ਬਲ ਯੋਂ ਕਹ੍ਯੋ." (ਕ੍ਰਿਸਨਾਵ)...
ਸੰਗ੍ਯਾ- ਚੱਟਣ ਯੋਗ੍ਯ ਪਦਾਰਥ. ਲੇਹ੍ਯ ਵਸਤੁ। ੨. ਪੋਦੀਨਾ, ਖਟਾਈ, ਨਮਕ, ਮਿਰਚ ਆਦਿਕ ਵਸਤੂਆਂ ਦਾ ਚਰਪਰਾ ਚੱਟਣ ਲਾਇਕ ਭੋਜਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਤਰ ਕੜ੍ਹੀ. ਭਾਜੀ. ਲਾਵਣ। ੨. ਉਹ ਵਸਤੁ ਜਿਸ ਦੀ ਭਾਜੀ ਬਣਾਈ ਜਾਵੇ। ੩. ਸੰ. ਤਰ੍ਕਾਰਿ. ਕੱਦੂ. ਅੱਲ. ਘੀਆ....
ਵੈਦ੍ਯ ਲਈ ਰਚਿਆ ਗ੍ਰੰਥ. ਆਯੁਰਵੇਦ. ਹਕੀਮੀ ਵਿਦ੍ਯਾ ਅਤੇ ਉਸ ਦਾ ਗ੍ਰੰਤ. ਤ਼ਿੱਬ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਫ਼ਾ. [سرد] ਵਿ- ਠੰਢਾ. ਸੀਤਲ। ੨. ਸੰ. ਸ਼ਰਦ੍. ਸੰਗ੍ਯਾ- ਅੱਸੂ ਕੱਤਕ ਦੀ ਰੁਤ. "ਰੁਤਿ ਸਰਦ ਅਡੰਬਰੋ ਅਸੂ ਕਤਿਕੇ ਹਰਿ ਪਿਆਸ ਜੀਉ." (ਰਾਮ ਰੁਤੀ ਮਃ ੫) ੩ਸਾਲ. ਵਰ੍ਹਾ। ੪. ਤੀਰਕਸ਼. ਸ਼ਰਧਿ. ਭੱਥਾ....
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵਿ- ਗੁਣ ਕਰਨ ਵਾਲਾ. "ਗੁਰਮੁਖਿ ਸਜਣੁ ਗੁਣਕਾਰੀਆ." (ਸ੍ਰੀ ਮਃ ੪) "ਜਿਸੁ ਅੰਤਰਿ ਹਰਿ ਗੁਣਕਾਰੀ." (ਵਾਰ ਵਡ ਮਃ ੪) ੨. ਲਾਭਦਾਇਕ। ੩. ਇਨਸਾਫ਼ ਕਰਨ ਵਾਲਾ. ਨ੍ਯਾਯਕਰਤਾ. ਦੇਖੋ, ਗੁਣ ੧੮....
ਅ਼. [کمال] ਵਿ- ਪੂਰਣ. ਤਮਾਮ. "ਕਰੀਮੁਲ ਕਮਾਲ ਹੈ." (ਜਾਪੁ) ੨. ਸੰਗ੍ਯਾ- ਕਬੀਰ ਜੀ ਦਾ ਪੁਤ੍ਰ. "ਉਪਜਿਓ ਪੂਤ ਕਮਾਲ." (ਸ. ਕਬੀਰ) ੩. ਇੱਕ ਕਸ਼ਮੀਰੀ ਮੁਸਲਮਾਨ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋ ਕੇ ਵਡਾ ਕਰਣੀ ਵਾਲਾ ਹੋਇਆ. ਇਹ ਸਤਿਗੁਰਾਂ ਦੀ ਸੇਵਾ ਵਿੱਚ ਕੀਰਤਪੁਰ ਹਾਜਿਰ ਰਿਹਾ। ੪. ਈਰਾਨ ਦੇ ਦੋ ਪ੍ਰਸਿੱਧ ਕਵੀ ਇਸ ਨਾਉਂ ਦੇ ਹੋਏ ਹਨ, ਇੱਕ ਅਫ਼ਹਾਨ ਦਾ ਵਸਨੀਕ, ਦੂਜਾ ਖ਼ਜੰਦ ਦਾ ਰਹਿਣ ਵਾਲਾ ਸੀ. ਪਹਿਲੇ ਦਾ ਦੇਹਾਂਤ ਸਨ ੬੩੯ ਹਿਜਰੀ, ਦੂਜੇ ਦਾ ੮੮੩ ਵਿੱਚ ਹੋਇਆ....
ਸੰਗ੍ਯਾ- ਵਧੂਟੀ. ਬਹੂ. ਲਾੜੀ. "ਜਿੰਦੁ ਵਹੁਟੀ, ਮਰਣੁ ਵਰੁ." (ਸ. ਫਰੀਦ)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰਗ੍ਯਾ- ਸ੍ਨੁਸਾ. ਬੇਟੇ ਦੀ ਵਹੁਟੀ....
ਮੇਰਾ ਦਾ ਇਸਤ੍ਰੀਲਿੰਗ. "ਮੇਰੀ ਇਛ ਪੁੰਨੀ." (ਗਉ ਛੰਤ ਮਃ ੧) ੨. ਮੇਲੀ. ਮਿਲਾਈ. "ਗੁਰਿ ਪਿਰ ਸੰਗਿ ਮੇਰੀ." (ਆਸਾ ਮਃ ੫) ੩. ਵਿ- ਮੇਰ (ਅਪਣੱਤ) ਰੱਖਣਵਾਲਾ. "ਮਿਲਿਆ ਆਇ ਪ੍ਰਭੁ ਮੇਰੀ." (ਗਉ ਮਃ ੪)...
ਸੰਗ੍ਯਾ- ਵਧੂਟਿਕਾ. ਵਧੂਟੀ. ਵਹੁਟੀ. ਭਾਰਯਾ. "ਹਰਿ ਮੇਰੋ ਧਿਰੁ. ਹਉ ਹਰਿ ਕੀ ਬਹੁਰੀਆ." (ਆਸਾ ਕਬੀਰ) "ਮਹਾਂਨੰਦ ਮੁਰਦਾਰ ਕੀ ਹੁਤੀ ਬਹੁਰਿਯਾ ਏਕ." (ਚਰਿਤ੍ਰ ੪) ੨. ਨੂੰਹ. ਸ੍ਨੁਖਾ. ਪੁਤ੍ਰਵਧੂ....
ਸੰ. ਧਾਨਕ ਅਥਵਾ ਧਨ੍ਯਾਕ. L. Coriandrum Sativum. ਇੱਕ ਛੋਟਾ ਪੌਧਾ, ਜੋ ਸਿਆਲ ਵਿੱਚ ਹੁੰਦਾ ਹੈ. ਇਸ ਨੂੰ ਸੁਗੰਧ ਵਾਲੇ ਫਲ ਲਗਦੇ ਹਨ, ਜੋ ਮਸਾਲੇ ਵਿੱਚ ਵਰਤੀਦੇ ਹਨ. ਇਸ ਦੇ ਹਰੇ ਪੱਤੇ ਚਟਨੀ ਅਤੇ ਤਰਕਾਰੀ ਵਿੱਚ ਵਰਤੇ ਜਾਂਦੇ ਹਨ. ਵੈਦ੍ਯਕ ਅਨੁਸਾਰ ਇਸ ਦੀ ਤਾਸੀਰ ਸਰਦ ਤਰ ਹੈ. ਧਨੀਏ ਦਾ ਤੇਲ ਭੀ ਬਹੁਤ ਗੁਣਕਾਰੀ ਹੈ। ੨. ਕਮਾਲ ਦੀ ਵਹੁਟੀ, ਕਬੀਰ ਜੀ ਦੀ ਨੂੰਹ. "ਮੇਰੀ ਬਹੁਰੀਆ ਕੋ ਧਨੀਆ ਨਾਉ." (ਆਸਾ ਕਬੀਰ)...
ਸੰ. ਨੌਕਾ. ਨਾਵ. ਕਿਸ਼ਤੀ. "ਭਵਜਲ ਬਿਖਮ ਡਰਾਉ, ਗੁਰੁ ਤਾਰੇ ਹਰਿਨਾਉ." (ਸ੍ਰੀ ਅਃ ਮਃ ੧) ੨. ਨਾਮ. "ਨਾਉ ਸੁਣਿ ਮਨੁ ਰਹਸੀਐ." (ਵਾਰ ਆਸਾ) ੩. ਸਨਾਨ. ਦੇਖੋ, ਨ੍ਹਾਉਣਾ. "ਅੰਤਰਿਗਤਿ ਤੀਰਥਿ ਮਲਿ ਨਾਉ." (ਜਪੁ) ੪. ਨ੍ਯਾਯ. ਇਨਸਾਫ. "ਨਾਉ ਕਰਤਾ ਕਾਦਰ ਕਰੈ." (ਵਾਰ ਰਾਮ ੩)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...