dholaदोल
(ਸੰ. दुल्. ਧਾ- ਉਠਾਉਣਾ, ਡੋਲਾਉਣਾ, ਹਿਲਾਉਣਾ) ਸੰਗ੍ਯਾ- ਡੋਲਾ। ੨. ਚੰਡੋਲ. ਝੂਲਾ. "ਸੰਪਤ ਦੋਲ ਝੋਲ ਸੰਗ ਝੂਲਤ." (ਸਵੈਯੇ ਸ੍ਰੀ ਮੁਖਵਾਕ ਮਃ ੫) ੩. ਫ਼ਾ. [دول] ਡੋਲ. ਪਾਣੀ ਕੱਢਣ ਦਾ ਪਾਤ੍ਰ। ੪. ਖੀਸਾ. ਥੈਲੀ। ੫. ਵਿ- ਨਿਰਲੱਜ. ਬੇਸ਼ਰਮ.
(सं. दुल्. धा- उठाउणा, डोलाउणा, हिलाउणा) संग्या- डोला। २. चंडोल. झूला. "संपत दोल झोल संग झूलत." (सवैये स्री मुखवाक मः ५) ३. फ़ा. [دول] डोल. पाणी कॱढण दा पात्र। ४. खीसा. थैली। ५. वि- निरलॱज. बेशरम.
ਚੁੱਕਣਾ. ਦੇਖੋ, ਉਠਣਾ ਅਤੇ ਉਠਾਰਨਾ. "ਬੰਨ੍ਹਿ ਉਠਾਈ ਪੋਟਲੀ." (ਸਃ ਫਰੀਦ) ੨. ਦੂਰ ਕਰਨਾ. ਰੱਦ ਕਰਨਾ. "ਸਭ ਲੇਖਾ ਰਖਹੁ ਉਠਾਈ." (ਸੋਰ ਮਃ ੫) ੩. ਵਾਚਣਾ. ਕਿਸੇ ਲਿਖਤ ਨੂੰ ਪੜ੍ਹਨਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਡੀ ਡੋਲੀ. ਇਸਤ੍ਰੀਆਂ ਦੀ ਸਵਾਰੀ ਦਾ ਪਰਦੇਦਾਰ ਝੰਪਾਨ. ਸੰ. ਦੋਲਾ. ਦੇਖੋ, ਡੋਲੀ। ੨. ਡੋਲੀ ਵਿੱਚ ਸਵਾਰ ਹੋਣ ਵਾਲੀ ਵਹੁਟੀ। ੩. ਡੋਲਣ ਦਾ ਭਾਵ. ਚੰਚਲਤਾ. "ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ." (ਆਸਾ ਮਃ ੫)...
ਸੰਗ੍ਯਾ- ਖਾਕੀ ਰੰਗ ਦਾ ਇੱਕ ਛੋਟਾ ਪੰਛੀ, ਜੋ ਜਮੀਨ ਤੇ ਬੈਠਕੇ ਅਮ੍ਰਿਤ ਵੇਲੇ ਬਹੁਤ ਮਿੱਠੀ ਅਤੇ ਕਈ ਪੰਛੀਆਂ ਦੀ ਬੋਲੀ ਬੋਲਦਾ ਹੈ. ਇਹ ਅਗਨ ਤੋਂ ਜੁਦਾ ਹੈ. ਇਸ ਦੇ ਸਿਰ ਤੇ ਕਲਗੀ ਜੇਹੀ ਵਾਲਾਂ ਦੀ ਟੋਪੀ ਹੁੰਦੀ ਹੈ. ਇਹ ਪੰਜਾਬ ਦਾ ਵਸਨੀਕ ਪੰਛੀ ਹੈ. ਆਲਣਾ ਘਾਹ ਵਿੱਚ ਜਮੀਨ ਉੱਤੇ ਬਣਾਉਂਦਾ ਹੈ. ਇਸ ਦੀ ਖੁਰਾਕ ਅੰਨ ਅਤੇ ਟਿੱਡੀ ਕੀੜੇ ਹਨ. Lark. ਕਈ ਇਸ ਨੂੰ 'ਹਜਾਰਦਾਸਤਾਂ' ਭੀ ਆਖ ਦਿੰਦੇ ਹਨ. ਦੇਖੋ, ਹਜਾਰਦਾਸਤਾਂ। ੨. ਸੰ. हिन्दोल ਹਿੰਦੋਲ. ਝੂਲਾ. ਝੂਟਣ ਦਾ ਮੰਚ (ਪੰਘੂੜਾ). ੩. ਝੰਪਾਨ. "ਐਯਹੁ ਆਪ ਚੰਡੋਲ ਚੜ੍ਹੈਕੈ." (ਚਰਿਤ੍ਰ ੧੧੨) ੪. ਚਤੁਰ ਹਿੰਦੋਲ. ਚਾਰ ਝੂਲਿਆਂ ਦਾ ਇੱਕ ਯੰਤ੍ਰ, ਜਿਸ ਪੁਰ ਬੈਠਕੇ ਲੋਕ ਝੂਟੇ (ਹੂਟੇ) ਲੈਂਦੇ ਹਨ....
ਸੰਗ੍ਯਾ- ਹਿੰਡੋਲਾ. ਚੰਡੋਲ। ਇੱਕ ਛੰਦ. ਦਸਮਗ੍ਰੰਥ ਵਿੱਚ "ਸੋਮਰਾਜੀ" ਅਥਵਾ "ਅਰਧ ਭੁਜੰਗ" ਦਾ ਨਾਮ "ਝੂਲਾ" ਆਇਆ ਹੈ.#ਲੱਛਣ- ਚਾਰ ਚਰਣ. ਪ੍ਰਤਿ ਚਰਣ ਦੋ ਯਗਣ, , .#ਉਦਾਹਰਣ-#ਇਤੈ ਰਾਮ ਰਾਜੰ। ਕਰੈਂ ਦੇਵ ਕਾਜੰ।#ਧਰੇ ਬਾਨ ਪਾਨੰ। ਭਰੇ ਬੀਰ ਮਾਨੰ। (ਰਾਮਾਵ)...
ਸੰ. संपद सम्पत्ति् ਸੰਗ੍ਯਾ- (ਸੰ- ਪਦ੍) ਬਹੁਤ ਪਦਵੀ. ਬਡਾ ਐਸ਼੍ਵਰਯ. "ਸੰਪਤ ਹਰਖ ਨ ਆਪਤ ਦੂਖਾ." (ਗਉ ਮਃ ੫) "ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ." (ਤਿਲੰ ਮਃ ੯) ੨. ਕਿਰ. ਵਿ- साम्प्रत ਸਾਂਪ੍ਰਤ ਦੀ ਥਾਂ ਭੀ ਸੰਪਤਾ ਸ਼ਬਦ ਆਇਆ ਹੈ, ਜਿਸ ਦਾ ਅਰਥ ਹੈ- ਯੋਗ੍ਯ ਰੀਤਿ ਨਾਲ. ਠੀਕ ਤੌਰ ਪੁਰ. ਹੁਣ ਇਸ ਵੇਲੇ. "ਪਤ੍ਰ ਭੁਰਜੇਣ ਝੜੀਅੰ, ਨਹ ਜੜੀਅੰ ਪੇਡ ਸੰਪਤਾ." (ਗਾਥਾ)...
(ਸੰ. दुल्. ਧਾ- ਉਠਾਉਣਾ, ਡੋਲਾਉਣਾ, ਹਿਲਾਉਣਾ) ਸੰਗ੍ਯਾ- ਡੋਲਾ। ੨. ਚੰਡੋਲ. ਝੂਲਾ. "ਸੰਪਤ ਦੋਲ ਝੋਲ ਸੰਗ ਝੂਲਤ." (ਸਵੈਯੇ ਸ੍ਰੀ ਮੁਖਵਾਕ ਮਃ ੫) ੩. ਫ਼ਾ. [دول] ਡੋਲ. ਪਾਣੀ ਕੱਢਣ ਦਾ ਪਾਤ੍ਰ। ੪. ਖੀਸਾ. ਥੈਲੀ। ੫. ਵਿ- ਨਿਰਲੱਜ. ਬੇਸ਼ਰਮ....
ਸੰਗ੍ਯਾ- ਕੇਸ਼ ਸਾਫ ਕਰਨ ਲਈ ਪਾਣੀ ਵਿੱਚ ਘੋਲਿਆ ਖਾਰ। ੨. ਗਿਲਟ. ਚਾਂਦੀ ਸੁਵਰਣ ਦਾ ਕਿਸੇ ਧਾਤੁ ਤੇ ਪੋਚਾ। ੩. ਹਿਲਾਉਣ ਦੀ ਕ੍ਰਿਯਾ. ਦਹੀਂ ਰਿੜਕਣ ਪਿੱਛੋਂ ਮੱਖਣ ਕੱਢਣ ਲਈ ਲੱਸੀ ਨੂੰ ਝਕੋਲਣ ਦੀ ਕ੍ਰਿਯਾ. "ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ." (ਨਟ ਅਃ ਮਃ ੪) ੪. ਨਿਵਾਰਣ (ਹਟਾਉਣ) ਦਾ ਭਾਵ. "ਜੈਸੇ ਤੋ ਸਰੋਵਰ ਸਿਵਾਲਕੈ ਅਛਾਦ੍ਯੋ ਜਲ, ਝੋਲ ਪੀਐ ਨਿਰਮਲ ਦੇਖਿਯੇ ਅਛੋਤ ਹੈ." (ਭਾਗੁ ਕ) ੫. ਬੁਛਾੜ. ਵਰਖਾ ਦਾ ਜ਼ੋਰ ਨਾਲ ਗਿਰਨਾ. "ਕਾਲਾਂ ਗੰਢੁ ਨਦੀਆਂ ਮੀਹ ਝੋਲ." (ਵਾਰ ਮਾਝ ਮਃ ੧) ੬. ਝੂਟਾ. ਹਿਲੋਰਾ. "ਮਾਇਆ ਤਾਸੁ ਨ ਝੋਲੈ ਦੇਵ." (ਬਿਲਾ ਕਬੀਰ) ੭. ਹਵਾ ਦਾ ਝੋਕਾ। ੮. ਪਸੂ ਪੰਛੀਆਂ ਦੇ ਇੱਕ ਵਾਰ ਦੇ ਜਣੇ ਹੋਏ ਬੱਚੇ। ੯. ਹਾਥੀ ਦਾ ਝੁੱਲ. ਝੂਲ. "ਟਿਰੜੰਤ ਟੀਕ ਝਿਰੜੰਤ ਝੋਲ." (ਕਲਕੀ) ਹਾਥੀਆਂ ਦੇ ਮੱਥੇ ਦੇ ਟਿੱਕੇ ਡਿਗਦੇ ਅਤੇ ਝੁੱਲ ਝਰੀਟੀਦੇ ਹਨ। ੧੦. ਖ਼ਮ. ਝੁਕਾਉ....
ਵ੍ਯ- ਸਾਥ. ਨਾਲ. "ਜਿਸ ਕੇ ਸੰਗ ਨ ਕਛੂ ਅਲਾਈ." (ਨਾਪ੍ਰ) ੨. ਸੰਗ੍ਯਾ- ਮਿਲਾਪ. ਸੰਬੰਧ. "ਹਰਿ ਇਕ ਸੈ ਨਾਲਿ ਮੈ ਸੰਗ." (ਵਾਰ ਰਾਮ ੨. ਮਃ ੫) ੩. ਸਾਥੀਆਂ ਦਾ ਗਰੋਹ. ਮੰਡਲੀ. ਟੋਲਾ. "ਸੰਗ ਚਲਤ ਹੈ ਹਮ ਭੀ ਚਲਨਾ." (ਸੂਹੀ ਰਵਿਦਾਸ) "ਘਰ ਤੇ ਚਲ੍ਯੋ ਸੰਗ ਕੇ ਸੰਗ" (ਗੁਪ੍ਰਸੂ) ੪. ਸ਼ੰਕਾ. ਲੱਜਾ. ਸੰਕੋਚ. "ਮਨ ਪਾਪ ਕਰਤ ਤੂੰ ਸਦਾ ਸੰਗ." (ਬਸੰ ਮਃ ੫) ੫. ਸੰਸਾ. ਸ਼ੱਕ. "ਸਾਧੁ ਸੰਗਿ ਬਿਨਸੈ ਸਭ ਸੰਗ." (ਸੁਖਮਨੀ) ੬. ਫ਼ਾ. [سنگ] ਪੱਥਰ. "ਹਮ ਪਾਪੀ ਸੰਗ ਤਰਾਹ." (ਵਾਰ ਕਾਨ ਮਃ ੪) ੭. ਫ਼ਾ. [شنگ] ਸ਼ੰਗ. ਡਾਕੂ. ਫੰਧਕ. "ਜਮ ਸੰਗ ਨ ਫਾਸਹਿ." (ਮਾਰੂ ਸੋਲਹੇ ਮਃ ੫) ਜਮ ਫੰਧਕ ਫਸਾਊਗਾ ਨਹੀਂ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਸ੍ਰੀ ਮੁਖਵਾਕ....
ਸੰ. ਦੋਲ. ਸੰਗ੍ਯਾ- ਝੂਲਾ। ੨. ਰੱਸੀ (ਡੋਰੀ) ਨਾਲ ਝੂਲਣ ਵਾਲਾ ਇੱਕ ਪਾਤ੍ਰ, ਜਿਸ ਨਾਲ ਖੂਹ ਵਿਚੋਂ ਪਾਣੀ ਕੱਢੀਦਾ ਹੈ. "ਡੋਲੁ ਬਧਾ ਕਸਿ ਜੇਵਰੀ." (ਗਉ ਅਃ ਮਃ ੧) ਕਰਮ ਦੀ ਰੱਸੀ ਨਾਲ ਬੱਧਾ ਜੀਵ ਡੋਲ। ੩. ਬੇਰੀ ਦੀ ਇੱਕ ਜਾਤਿ, ਜਿਸ ਦੇ ਮੋਟੇ ਅਤੇ ਮਿੱਠੇ ਫਲ, ਧੜ ਮੋਟਾ ਅਤੇ ਕੱਦ ਉੱਚਾ ਹੁੰਦਾ ਹੈ. ਇਸ ਦੀ ਲੱਕੜ ਇਮਾਰਤਾਂ ਵਿੱਚ ਵਰਤੀ ਜਾਂਦੀ ਹੈ। ੪. ਝੋੱਲਾ. ਧੱਕਾ। ੫. ਡੋਲਣ ਕਰਕੇ ਜ਼ਖ਼ਮ ਵਿੱਚ ਹੋਈ ਸੋਜ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰ. ਸੰਗ੍ਯਾ- ਜਿਸ ਵਿੱਚ ਪੀਤਾ ਜਾਵੇ. ਭਾਂਡਾ. ਬਰਤਨ। ੨. ਅਧਿਕਾਰੀ. ਕਿਸੇ ਵਸਤੁ ਦੇ ਪਾਉਣ ਯੋਗ੍ਯ ਪੁਰੁਸ।#੩. ਨਾਟਕ ਦੇ ਨਾਇਕ ਨਾਇਕਾ ਆਦਿ। ੪. ਨਾਟਕ ਖੇਡਣ ਵਾਲੇ ਮਨੁੱਖ. ਨਟ। ੫. ਰਾਜਮੰਤ੍ਰੀ। ੬. ਇੱਕ ਤੋਲ, ਜੋ ਚਾਰ ਸੇਰ ਬਰਾਬਰ ਹੈ। ੭. ਪੱਤਾ. ਪਤ੍ਰ....
ਫ਼ਾ. [کیِسہ] ਕੀਸਹ. ਸੰਗ੍ਯਾ- ਕੁੜਤੇ ਕੋਟ ਆਦਿਕ ਦੀ ਜੇਬ (ਗੁੱਥੀ)....
ਸੰਗ੍ਯਾ- ਛੋਟਾ ਥੈਲਾ। ੨. ਹਜ਼ਾਰ ਰੁਪਯੇ ਦੀ ਗੁਥਲੀ। ੩. ਢਾਲੇਹੋਏ ਸੁਵਰਣ ਦੀ ਡਲੀ. "ਅਲੰਕਾਰ ਮਿਲਿ ਥੈਲੀ ਹੋਈ ਹੈ ਤਾਤੇ ਕਨਿਕ ਵਖਾਨੀ." (ਧਨਾ ਮਃ ੫) ੪. ਨਕ਼ਦੀ. "ਸੰਚਤ ਸੰਚਤ ਥੈਲੀ ਕੀਨੀ." (ਆਸਾ ਮਃ ੫) ੫. ਮਾਇਆ. ਦੌਲਤ. "ਥੈਲੀ ਸੰਚਹੁ ਸ੍ਰਮ ਕਰਹੁ ਥਾਕਿਪਰਹੁ ਗਾਵਾਰ." (ਬਾਵਨ)...
ਵਿ- ਨਿਰ੍ਲੱਜ. ਲੱਜਾ (ਸ਼ਰਮ) ਰਹਿਤ. ਬੇਹਯਾ. "ਸਿਮਰਹਿ ਨਾਹੀ ਜੋਨਿਦੁਖ ਨਿਰਲਜੇ ਭਾਂਡ." (ਬਿਲਾ ਮਃ ੫)...