khīsāखीसा
ਫ਼ਾ. [کیِسہ] ਕੀਸਹ. ਸੰਗ੍ਯਾ- ਕੁੜਤੇ ਕੋਟ ਆਦਿਕ ਦੀ ਜੇਬ (ਗੁੱਥੀ).
फ़ा. [کیِسہ] कीसह. संग्या- कुड़ते कोट आदिक दी जेब (गुॱथी).
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਦੁਰਗ. ਕਿਲਾ. "ਕੋਟ ਨ ਓਟ ਨ ਕੋਸ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ਹਰਪਨਾਹ। ੩. ਰਾਜੇ ਦਾ ਮੰਦਿਰ। ੪. ਸੰ. ਕੋਟਿ. ਕਰੋੜ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ਸੁਵਰਣ ਦੇ ਕੋਟਿ ਭਾਰ ਦਾਨ ਕਰੇ। ੫. ਭਾਵ- ਬੇਸ਼ੁਮਾਰ. ਬਹੁਤ. ਅਨੰਤ. "ਕੋਟਨ ਮੇ ਨਾਨਕ ਕੋਊ." (ਸ. ਮਃ ੯) ੬. ਇੱਕ ਅੰਗ੍ਰੇਜ਼ੀ ਵ੍ਯੋਂਤ ਦਾ ਵਸਤ੍ਰ, ਜੋ ਬਟਨਦਾਰ ਹੁੰਦਾ ਹੈ. Coat....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਫ਼ਾ. [زیب] ਜ਼ੇਬ. ਸੰਗ੍ਯਾ- ਸ਼ੋਭਾ। ੨. ਤੁ. [جیب] ਜੇਬ. ਖੀਸਾ. ਪਾਕਟ pocket । ੩. ਅ਼. ਪਹੁੰਚੇ ਦੀ ਰਖ੍ਯਾ ਲਈ ਪਹਿਰਿਆ ਹੋਇਆ. ਲੋਹੇ ਦਾ ਕਫ਼. "ਜੇਬੋ ਟਿਕੈ ਨ ਬਖਤਰ ਰਹਿ ਹੈ." (ਚਰਿਤ੍ਰ ੧੯੫)...
ਸੰਗ੍ਯਾ- ਥੈਲੀ. ਝੋਲੀ. ਥੈਲਾ. ਝੋਲਾ ਬਟੂਆ....