utdhāunāउठाउणा
ਚੁੱਕਣਾ. ਦੇਖੋ, ਉਠਣਾ ਅਤੇ ਉਠਾਰਨਾ. "ਬੰਨ੍ਹਿ ਉਠਾਈ ਪੋਟਲੀ." (ਸਃ ਫਰੀਦ) ੨. ਦੂਰ ਕਰਨਾ. ਰੱਦ ਕਰਨਾ. "ਸਭ ਲੇਖਾ ਰਖਹੁ ਉਠਾਈ." (ਸੋਰ ਮਃ ੫) ੩. ਵਾਚਣਾ. ਕਿਸੇ ਲਿਖਤ ਨੂੰ ਪੜ੍ਹਨਾ.
चुॱकणा. देखो, उठणा अते उठारना. "बंन्हि उठाई पोटली." (सः फरीद) २. दूर करना. रॱद करना. "सभ लेखा रखहु उठाई." (सोर मः ५) ३. वाचणा. किसे लिखत नूं पड़्हना.
ਕ੍ਰਿ- ਉੱਚਕਰਣ. ਉਠਾਉਣ। ੨. ਉਭਾਰਨਾ. ਭੜਕਾਉਣਾ....
ਸੰ. उत्थान- ਉੱਥਾਨ. ਕ੍ਰਿ- ਖੜਾ ਹੋਣਾ। ੨. ਨੀਂਦ੍ਰ ਛੱਡਕੇ ਜਾਗ੍ਰਤ ਅਵਸਥਾ ਵਿੱਚ ਹੋਣਾ। ੩. ਸਾਵਧਾਨ ਹੋਣਾ. ਕਾਰਜ ਕਰਨ ਨੂੰ ਤਿਆਰ ਹੋਣਾ। ੪. ਉਪਜਣਾ. ਉਤਪੰਨ ਹੋਣਾ. "ਜਹਿ ਤੇ ਉਠਿਓ ਤਹਿ ਹੀ ਆਇਓ." (ਸਾਰ ਮਃ ੫) "ਜਿ ਓਸੁ ਮਿਲੈ ਤਿਸੁ ਕੁਸਟ ਉਠਾਹੀ." (ਵਾਰ ਗਉ ੧, ਮਃ ੪)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ- ਉਠਾਉਣਾ. ਖੜਾ ਕਰਨਾ. "ਪਕਰਿ ਕੇਸ ਜਮ ਉਠਾਰਿਓ." (ਆਸਾ ਮਃ ੫. ਪੜਤਾਲ) "ਇਕਨਾ ਸੁਤਿਆਂ ਦੇਇ ਉਠਾਲਿ." (ਸਃ ਫਰੀਦ) ੨. ਆਰੰਭਣਾ. "ਹਰਿ ਜਨ ਸਿਉ ਬਾਦ ਉਠਰੀਐ." (ਬਿਲਾ ਮਃ ੫) ੩. ਸਹਾਰਨਾ. ਭੋਗਣਾ. "ਦੁਖ ਬਹੁਤ ਉਠਾਯੋ." (ਗੁਪ੍ਰਸੂ) ੪. ਹਟਾਉਣਾ. ਵਰਜਣਾ। ੫. ਮਿਟਾਉਣਾ. ਖ਼ਤਮ ਕਰਨਾ. ਦੇਖੋ, ਉਠਾਉਣਾ....
ਬੰਨ੍ਹ (ਬਾਂਧ) ਕੇ, "ਬੰਨ੍ਹਿ ਉਠਾਈ ਪੋਟਲੀ." (ਸ. ਫਰੀਦ) ੨. ਸੰ. वन्हि- ਵਹ੍ਨਿ. ਸੰਗ੍ਯਾ- ਅਗਨਿ. "ਖੰ ਪੌਨ ਬੰਨ੍ਹਿ ਪਾਣੀ." (ਨਾਪ੍ਰ) ੩. ਭਿਲਾਵਾ। ੪. ਦੇਖੋ, ਚਿਤ੍ਰਕ ੩....
ਸੰ. ਪੋਟਲ. ਸੰਗ੍ਯਾ- ਗਠੜੀ. ਪੋਟਲਿਕਾ. ਪੰਡ. "ਜਉ ਲਉ ਪੋਟ ਉਠਾਈ ਚਲਿਆਉ ਤਉ ਲਉ ਡਾਨ ਭਰੇ." (ਗਉ ਮਃ ੫) "ਬੰਨਿ ਉਠਾਈ ਪੋਟਲੀ." (ਸ. ਫਰੀਦ)...
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਅ਼. [رّد] ਸੰਗ੍ਯਾ- ਖੰਡਨ। ੨. ਵਮਨ. ਡਾਕੀ. ਕ਼ਯ. ਛਰਦਿ....
ਸੰਗ੍ਯਾ- ਲਿਖਿਆ ਹੋਇਆ ਹਿਸਾਬ. ਗਿਣਤੀ. ਸ਼ੁਮਾਰ. ਗਣਿਤ ਦੀ ਫੈਲਾਵਟ (calculation) "ਲੇਖਾ ਹੋਇ ਤ ਲਿਖੀਐ." (ਜਪੁ) ੨. ਲਿਖਿਆ. "ਸੇ ਕਰ ਭਲੇ, ਜਿਨੀ ਹਰਿਜਸ ਲੇਖਾ." (ਮਾਝ ਮਃ ੫)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਪੜ੍ਹਨਾ. ਕਥਨ ਕਰਨਾ. ਪੜ੍ਹਕੇ ਸੁਣਾਉਣਾ. "ਵਾਚਹਿ ਪੁਸਤਕ ਵੇਦ ਪੁਰਾਨਾ." (ਮਾਰੂ ਸੋਲਹੇ ਮਃ ੧)...
ਸੰ. ਲਿਖਤ. ਸੰਗ੍ਯਾ- ਲਿਪਿ. ਦਸ੍ਤਖਤ. ਤਹਰੀਰ. ਲੇਖ. "ਪੂਰਬਿ ਲਿਖਤ ਲਿਖੇ ਗੁਰੂ ਪਾਇਆ." (ਸੋਹਿਲਾ)...
ਦੇਖੋ, ਪਠਨ ਅਤੇ ਪੜਨਾ....