ਦੋਧਕ

dhodhhakaदोधक


ਸੰ. ਵਿ- ਆਪਣੇ ਮਾਲਿਕ ਨੂੰ ਠਗਣ ਵਾਲਾ। ੨. ਸੰਗ੍ਯਾ- ਇੱਕ ਛੰਦ. ਇਸ ਦਾ ਨਾਮ "ਬੰਧੁ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਤਿੰਨ ਭਗਣ ਦੋ ਗੁਰੂ- , , , , .#ਉਦਾਹਰਣ-#ਬ੍ਯਾਹ ਸੁਤਾ ਨ੍ਰਿਪ ਕੀ ਨ੍ਰਿਪ ਬਾਲੰ,#ਮਾਂਗ ਬਿਦਾ ਮੁਖ ਲੀਨ ਉਤਾਲੰ,#ਮਾਤਨ ਵਾਰ ਪਿਯੋ ਜਲ ਪਾਨੰ,#ਦੇਖ ਨਰੇਸ ਰਹੇ ਛਬਿ ਮਾਨੰ.#(ਰਾਮਾਵ)#ਬਾਂਹ ਗਹੀ ਤੁ ਨਿਬਾਹਦਈ ਹੈ,#ਪ੍ਰੀਤਿ ਕਦੀ ਨਹਿ ਭੰਗਕਈ ਹੈ,#ਸ੍ਵਾਰਥ ਤ੍ਯਾਗ ਕਰੰਤ ਭਲਾਈ,#ਹੈਂ ਗੁਰੁ ਕੇ ਸਿਖ ਤੇ ਜਗ ਭਾਈ,#(ਅ) ਦਸਮਗ੍ਰੰਥ ਵਿੱਚ "ਮੋਦਕ" ਛੰਦ ਦਾ ਨਾਮਾਂਤਰ ਦੋਧਕ ਆਇਆ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਭਗਣ- , , , .#ਉਦਾਹਰਣ-#ਬਾਹ ਕ੍ਰਿਪਾਣ ਸੁ ਬਾਣ ਭਟੱਗਣ#ਅੰਤ ਗਿਰੇ ਪੁਨ ਜੂਝ ਮਹਾਰਣ. ×××#(ਨਰਸਿੰਘਾਵ)#੩. ਦੁਧਕਲ ਨਾਮ ਦੀ ਬੂਟੀ, ਜਿਸ ਵਿੱਚ ਦੁੱਧ ਹੁੰਦਾ ਹੈ. ਕਈ ਦੱਦ ਰੋਗ ਦੂਰ ਕਰਨ ਲਈ ਇਸ ਦਾ ਦੁੱਧ ਲਾਉਂਦੇ ਹਨ. ਇਹ ਧਾਤੁ ਪੁਸ੍ਟ ਕਰਦੀ ਹੈ.


सं. वि- आपणे मालिक नूं ठगण वाला। २. संग्या- इॱक छंद. इस दा नाम "बंधु" भी है. लॱछण- चार चरण, प्रति चरण तिंन भगण दो गुरू- , , , , .#उदाहरण-#ब्याह सुता न्रिप की न्रिप बालं,#मांग बिदा मुख लीन उतालं,#मातन वार पियो जल पानं,#देख नरेस रहे छबि मानं.#(रामाव)#बांह गही तु निबाहदई है,#प्रीति कदी नहि भंगकई है,#स्वारथ त्याग करंत भलाई,#हैं गुरु के सिख ते जग भाई,#(अ) दसमग्रंथ विॱच "मोदक" छंद दा नामांतर दोधक आइआ है. लॱछण- चार चरण,प्रति चरण चार भगण- , , , .#उदाहरण-#बाह क्रिपाण सु बाण भटॱगण#अंत गिरे पुन जूझ महारण. ×××#(नरसिंघाव)#३. दुधकल नाम दी बूटी, जिस विॱच दुॱध हुंदा है. कई दॱद रोग दूर करन लई इस दा दुॱध लाउंदे हन. इह धातु पुस्ट करदी है.