dhāja, dhājuदाज, दाजु
ਸਿੰਧੀ. ਡਾਜੁ. ਅ਼. [جہیز] ਜਹੇਜ਼. ਸੰ. ਦਾਯ. ਉਹ ਧਨ ਆਦਿ ਪਦਾਰਥ, ਜੋ ਵਿਆਹ ਸਮੇਂ ਕੰਨ੍ਯਾ ਨੂੰ ਪਿਤਾ, ਭ੍ਰਾਤਾ ਆਦਿ ਸੰਬੰਧੀਆਂ ਵੱਲੋਂ ਮਿਲੇ. ਦਹੇਜ. Dowry. "ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁਪਾਜੋ." (ਸ੍ਰੀ ਛੰਤ ਮਃ ੪)
सिंधी. डाजु. अ़. [جہیز] जहेज़. सं. दाय. उह धन आदि पदारथ, जो विआह समें कंन्या नूं पिता, भ्राता आदि संबंधीआं वॱलों मिले. दहेज. Dowry. "होरि मनमुख दाजु जि रखि दिखालहि सु कूड़ु अहंकारु कचुपाजो." (स्री छंत मः ४)
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਦੇਖੋ, ਦਾਜੁ....
ਅ਼. [جہیز] ਸੰਗ੍ਯਾ- ਦਹੇਜ਼, ਦਾਜ. ਕੰਨ੍ਯਾਂ ਦੇ ਵਿਆਹ ਸਮੇਂ ਦਿੱਤਾ ਧਨ ਪਦਾਰਥ. ਇਹ ਜਹਾਜ਼ ਸ਼ਬਦ ਦਾ ਹੀ ਰੂਪਾਂਤਰ ਹੈ, ਅਲਫ਼ ਯੇ ਨਾਲ ਬਦਲ ਗਿਆ ਹੈ....
ਸੰਗ੍ਯਾ- ਦੇਖੋ, ਦਾਉ। ੨. ਸੰ. ਦੇਣ ਯੋਗ ਧਨ। ੩. ਦਾਜ (ਦਹੇਜ) ਵਿੱਚ ਦੇਣ ਲਾਇਕ਼ ਧਨ। ੪. ਉਹ ਧਨ, ਜੋ ਪੁਤ੍ਰ ਆਦਿ ਸੰਬੰਧੀਆਂ ਨੂੰ ਹ਼ੱਕ਼ ਅਨੁਸਾਰ ਮਿਲ ਸਕੇ। ੫. ਦਾਨ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਦੇਖੋ, ਵਿਵਾਹ....
ਦੇਖੋ, ਕਨ੍ਯਕਾ ਅਤੇ ਕਨ੍ਯਾ। ੨. ਦੇਖੋ, ਨੌ ਕੰਨ੍ਯਾ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਸੰ. भ्रातृ- ਭ੍ਰਾਤ੍ਰਿ. ਸ਼ਕਾ ਭਾਈ। ੨. ਭ੍ਰਾਂਤਿ ਦੀ ਥਾਂ ਭੀ ਭ੍ਰਾਤਾ ਸ਼ਬਦ ਆਇਆ ਹੈ. "ਤਜਿ ਮਾਇਆ ਹਉਮੈ ਭ੍ਰਾਤਾ." (ਮਾਰੂ ਸੋਲਹੇ ਮਃ ੧)...
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਦੇਖੋ, ਦਾਜ....
ਅਪਰ. ਔਰ. ਹੋਰ ਦਾ ਬਹੁ ਵਚਨ. "ਹੋਰਿ ਕੇਤੇ ਗਾਵਿਨ." (ਜਪੁ)...
ਮਨ (ਨਾ) ਮੁਖ. ਵਿਮੁਖ. ਗੁਰਮਤ ਤੋਂ ਉਲਟ. "ਸੇ ਮਨਮੁਖੁ ਜੋ ਸ਼ਬਦੁ ਨਾ ਪਛਾਣਹਿ। ਗੁਰ ਕੇ ਭੈ ਕੀ ਸਾਰ ਨ ਜਾਣਹਿ।।" (ਮਾਰੂ ਸੋਲਹੇ ਮਃ ੩) ੨. ਜਿਸ ਨੇ ਆਪਣੇ ਮਨ (ਸੰਕਲਪ) ਨੂੰ ਹੀ ਮੁੱਖ ਜਾਣਿਆ ਹੈ. ਮਨਮਤ ਧਾਰਨ ਵਾਲਾ. "ਮਨਮੁਖ ਅਗਿਆਨੁ, ਦੁਰਮਤਿ ਅਹੰਕਾਰੀ." (ਮਃ ੩. ਵਾਰ ਗਉ ੧)...
ਸਿੰਧੀ. ਡਾਜੁ. ਅ਼. [جہیز] ਜਹੇਜ਼. ਸੰ. ਦਾਯ. ਉਹ ਧਨ ਆਦਿ ਪਦਾਰਥ, ਜੋ ਵਿਆਹ ਸਮੇਂ ਕੰਨ੍ਯਾ ਨੂੰ ਪਿਤਾ, ਭ੍ਰਾਤਾ ਆਦਿ ਸੰਬੰਧੀਆਂ ਵੱਲੋਂ ਮਿਲੇ. ਦਹੇਜ. Dowry. "ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁਪਾਜੋ." (ਸ੍ਰੀ ਛੰਤ ਮਃ ੪)...
ਦੇਖੋ, ਰਖਿਲੇਵਹੁ। ੨. ਕ੍ਰਿ. ਵਿ- ਰੱਖਕੇ. ਧਰਕੇ. "ਨਾਚਹੁ ਰਖਿ ਰਖਿ ਪਾਉ." (ਆਸਾ ਮਃ ੧) ੩. ਬਚਾਕੇ. ਰੁਕਕੇ. "ਰਖਿ ਰਖਿ ਚਰਨ ਧਰੇ ਵੀਚਾਰੀ." (ਧਨਾ ਅਃ ਮਃ ੧)...
ਦੇਖੋ, ਕੂੜ. "ਕੂੜੁ ਰਾਜਾ ਕੂੜੁ ਪਰਜਾ." (ਵਾਰ ਆਸਾ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....