dharīदरी
ਸੰਗ੍ਯਾ- ਫ਼ਰਸ਼ ਦਾ ਮੋਟਾ ਵਸਤ੍ਰ. ਸ਼ਤਰੰਜੀ। ੨. ਸੰ. ਕੰਦਰਾ. ਗੁਫਾ. ਪਹਾੜ ਦੀ ਖੋਹ. "ਅਤਿ ਆਰਤਵੰਤ ਦਰੀਨ ਧਸੇ ਹੈਂ." (ਚੰਡੀ ੧) ੩. ਖਿੜਕੀ. ਤਾਕੀ. ਇਹ ਦਰੀਚੇ ਦਾ ਸੰਖੇਪ ਹੈ। ੪. ਫ਼ਾ. [دری] ਫ਼ਾਰਸੀ ਭਾਸਾ ਦੀ ਇੱਕ ਕ਼ਿਸਮ, ਜਿਸ ਵਿੱਚ ਬਹੁਤ ਕੋਮਲ ਸ਼ਬਦ ਵਰਤੇ ਜਾਂਦੇ ਹਨ। ੫. ਰਾਜੇ ਦੇ ਦਰ ਪੁਰ ਬੱਜਣਵਾਲੀ ਨੌਬਤ. "ਦੀਹ ਦਮਾਮੇ ਬਾਜਤ ਦਰੀ." (ਗੁਪ੍ਰਸੂ)
संग्या- फ़रश दा मोटा वसत्र. शतरंजी। २. सं. कंदरा. गुफा. पहाड़ दी खोह. "अति आरतवंत दरीन धसे हैं." (चंडी १) ३. खिड़की. ताकी. इह दरीचे दा संखेप है। ४. फ़ा. [دری] फ़ारसी भासा दी इॱक क़िसम, जिस विॱच बहुत कोमल शबद वरते जांदे हन। ५. राजे दे दर पुर बॱजणवाली नौबत. "दीह दमामे बाजत दरी." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [فرش] ਫ਼ਰਸ਼. ਸੰਗ੍ਯਾ- ਵਿਛਾਈ ਦਾ ਵਸਤ੍ਰ. ਵਿਛਾਉਣਾ। ੨. ਅ਼. [فرس] ਫ਼ਰਸ. ਘੋੜਾ....
ਵਿ- ਪੁਸ. ਸ੍ਥੁਲ. ਭਾਰੀ. ਮੁਟਿਆਈ ਵਾਲਾ। ੨. ਵਡਾ. "ਮੋਟਉ ਠਾਕੁਰ ਮਾਣ." (ਮਃ ੧. ਵਾਰ ਮਾਰੂ ੧) "ਮੋਟਾ ਨਾਉ ਧਰਾਈਐ." (ਮਾਰੂ ਅਃ ਮਃ ੧) ੩. ਡਿੰਗ. ਧਨੀ. ਦੌਲਤਮੰਦ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਫ਼ਾ. [شطرنجی] ਸੰਗ੍ਯਾ- ਉਹ ਬਿਛਾਉਣਾ, ਜਿਸ ਉੱਪਰ ਸ਼ਤ਼ਰੰਜ ਦੇ ਖਾਨੇ ਬਣੇ ਹੋਣ। ੨. ਹੁਣ ਦਰੀਮਾਤ੍ਰ ਦੀ ਸ਼ਤਰੰਜੀ ਸੰਗ੍ਯਾ ਹੋ ਗਈ ਹੈ. "ਜਾਜਮ ਅਰੁ ਸਤਰੰਜੀ ਸੰਗ." (ਗੁਪ੍ਰਸੂ)...
ਸੰ. ਸੰਗ੍ਯਾ- ਕੰ (ਪਾਣੀ) ਦੀ ਬਣਾਈ ਹੋਈ ਦਰਾਰ. ਉਹ ਖੁੱਡ, ਜੋ ਪਾਣੀ ਦੇ ਵਹਾਉ ਨਾਲ ਬਣੀ ਹੋਵੇ. ਪਹਾੜਾਂ ਵਿੱਚ ਕੰਦਰਾ ਇਸੇ ਤਰਾਂ ਬਣਦੀਆਂ ਹਨ, ਜੋ ਰਿਖੀਆਂ ਦਾ ਨਿਵਾਸ ਅਸਥਾਨ ਹੁੰਦੀਆਂ ਹਨ....
ਸੰ. ਗੁਹਾ. ਸੰਗ੍ਯਾ- ਕੰਦਰਾ। ੨. ਭੌਰਾ. ਤਹਖ਼ਾਨਾ "ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ." (ਮਾਰੂ ਕਬੀਰ) ੩. ਭਾਵ- ਅੰਤਹਕਰਣ. "ਇਸ ਗੁਫਾ ਮਹਿ ਅਖੁਟ ਭੰਡਾਰਾ." (ਮਾਝ ਅਃ ਮਃ ੩) ੪. ਦੇਹ. ਸ਼ਰੀਰ. "ਹਰਿ ਜੀਉ ਗੁਫਾ ਅੰਦਰਿ ਰਖਿਕੈ ਵਾਜਾ ਪਵਣੁ ਵਜਾਇਆ." (ਅਨੰਦੁ)...
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸੰਗ੍ਯਾ- ਅੱਚਵੀ. ਹੱਡਭੰਨਣੀ। ੨. ਗੁਹਾ. ਕੰਦਰਾ. "ਗਿਰਿ ਕੀ ਖੋਹਨ ਮੇ ਵਿਚਰੰਤੇ." (ਗੁਪ੍ਰਸੂ) ੩. ਦੇਖੋ ਖੋਹਣਾ. "ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ." (ਮਾਝ ਬਾਰਹਮਾਹਾ) ੪. ਦੇਖੋ, ਖੋਣਾ. "ਸਚਿਸਬਦਿ ਮਲ ਖੋਹੁ." (ਆਸਾ ਛੰਤ ਮਃ ੩)...
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰ खडक्किका ਖਡੱਕਿਕਾ. ਸੰਗ੍ਯਾ- ਤਾਕੀ. ਮੋਰੀ. ਦਰੀਚਾ. ਬਾਰੀ. "ਖਿੜਕੀ ਊਪਰਿ ਦਸਵਾਂ ਦੁਆਰ." (ਭੈਰ ਕਬੀਰ) ੨. ਪੰਜਾਬੀ ਵਿੱਚ ਡੰਡੇਦਾਰ ਕਪਾਟ ਨੂੰ ਭੀ ਖਿੜਕਾ ਅਤੇ ਖਿੜਕੀ ਆਖਦੇ ਹਨ....
ਸਰਵ- ਉਸ ਦੀ. ਤਾਂਕੀ. "ਤਾਕੀ ਸਰਨਿ ਪਰਿਓ ਨਾਨਕ ਦਾਸ." (ਬਿਲਾ ਮਃ ੫) ੨. ਉਸ ਦੇ. ਤਾਂਕੇ. "ਆਦਿ ਜੁਗਾਦਿ ਭਗਤਜਨ ਸੇਵਕ ਤਾਕੀ ਬਿਖੈ ਅਧਾਰਾ." (ਦੇਵ ਮਃ ੫) ਤਾਂਕੇ ਵਿਸਯ ਆਧਾਰ। ੩. ਸੰਗ੍ਯਾ- ਛੋਟਾ ਤਾਕ। ੪. ਤੱਕੀ. ਤਕਾਈ. ਦੇਖੀ. ਦੇਖੋ, ਤਕਣਾ. "ਏਕ ਬਾਤ ਸੁਨਿ ਤਾਕੀ ਓਟਾ." (ਗਉ ਮਃ ੫) ੫. ਅ਼. [طاقی] ਤ਼ਾਕ਼ੀ ਦੋ ਰੰਗੀ ਅੱਖਾਂ ਵਾਲਾ ਘੋੜਾ। ੬. ਉੱਚੀ ਟੋਪੀ....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਫ਼ਾ. [فارسی] ਫ਼ਾਰਿਸੀ. ਸੰਗ੍ਯਾ- ਪਾਰਸ ਦੇਸ਼ ਦੀ ਭਾਸਾ. ਫ਼ਾਰਿਸੀ ਦੀਆਂ ਸੱਤ ਕਿਸਮਾਂ ਹਨ- ਫ਼ਾਰਿਸੀ. ਪਹਲਵੀ, ਦਰੀ, ਹਰਵੀ, ਜ਼ਾਬੁਲੀ, ਸਕਜ਼ੀ ਅਤੇ ਸਗਦੀ। ੨. ਫ਼ਾਰਿਸ ਦਾ ਵਸਨੀਕ। ੩. ਦੇਖੋ, ਪਾਰਸੀ....
ਅ਼. [قِسم] ਸੰਗ੍ਯਾ- ਭੇਦ. ਜਾਤਿ। ੨. ਪ੍ਰਕਾਰ. ਢੰਗ. ਭਾਂਤਿ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਵਿ- ਨਰਮ. ਮੁਲਾਯਮ. ਕਠੋਰਤਾ ਰਹਿਤ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਕਵੀਆਂ ਨੇ ਇਹ ਪਦਾਰਥ ਕੋਮਲ ਗਿਣੇ ਹਨ- ਸੰਤਮਨ, ਪ੍ਰੇਮ, ਫੁੱਲ, ਮੱਖਣ, ਰੇਸ਼ਮ। ੨. ਸੁੰਦਰ. ਮਨੋਹਰ। ੩. ਸੰਗ੍ਯਾ- ਜਲ। ੪. ਸੰਗੀਤ ਅਨੁਸਾਰ ਉਤਰਿਆ ਹੋਇਆ ਸੁਰ. ਰਿਖਭ (ਰਿਸਭ), ਗਾਂਧਾਰ, ਧੈਵਤ ਅਤੇ ਨਿਸਾਦ, ਇਹ ਚਾਰ ਸੁਰ ਕੋਮਲ ਹੋਇਆ ਕਰਦੇ ਹਨ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਰੱਜੇ. ਤ੍ਰਿਪਤ ਹੋਏ. "ਮਨਿ ਸੰਤੋਖ ਸਬਦਿਗੁਰ ਰਾਜੇ." (ਰਾਮ ਮਃ ੫) ੨. ਰਾਜਾ ਦਾ ਬਹੁਵਚਨ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਅ਼. [نوَبت] ਸੰਗ੍ਯਾ- ਵਡਾ ਨਗਾਰਾ। ੨. ਬਾਰੀ (ਵਾਰੀ). ੩. ਦਸ਼ਾ. ਹਾਲਤ। ੪. ਪਹਿਰਾ. ਚੌਕੀ। ੫. ਦਰਬਾਰੀ ਖ਼ੇਮਾ....
ਵਿ- ਦੀਰਘ. ਲੰਬਾ (ਲੰਮਾ). ੨. ਵਡਾ. "ਦੈਰੇ ਦੈਰੇ ਦੀਹ ਦਮਾਮਾ." (ਪਾਰਸਾਵ) ੩. ਗੁਰੁ ਅਕ੍ਸ਼੍ਰ. ਦੋ ਮਾਤ੍ਰਾ ਵਾਲਾ ਅੱਖਰ। ੪. ਡਿੰਗ. ਦਿਨ. ਦੇਖੋ, ਦਿਹ....
ਸੰਗ੍ਯਾ- ਫ਼ਰਸ਼ ਦਾ ਮੋਟਾ ਵਸਤ੍ਰ. ਸ਼ਤਰੰਜੀ। ੨. ਸੰ. ਕੰਦਰਾ. ਗੁਫਾ. ਪਹਾੜ ਦੀ ਖੋਹ. "ਅਤਿ ਆਰਤਵੰਤ ਦਰੀਨ ਧਸੇ ਹੈਂ." (ਚੰਡੀ ੧) ੩. ਖਿੜਕੀ. ਤਾਕੀ. ਇਹ ਦਰੀਚੇ ਦਾ ਸੰਖੇਪ ਹੈ। ੪. ਫ਼ਾ. [دری] ਫ਼ਾਰਸੀ ਭਾਸਾ ਦੀ ਇੱਕ ਕ਼ਿਸਮ, ਜਿਸ ਵਿੱਚ ਬਹੁਤ ਕੋਮਲ ਸ਼ਬਦ ਵਰਤੇ ਜਾਂਦੇ ਹਨ। ੫. ਰਾਜੇ ਦੇ ਦਰ ਪੁਰ ਬੱਜਣਵਾਲੀ ਨੌਬਤ. "ਦੀਹ ਦਮਾਮੇ ਬਾਜਤ ਦਰੀ." (ਗੁਪ੍ਰਸੂ)...