trikhaत्रिख
ਸੰ. ਸੰਗ੍ਯਾ- ਖੀਰਾ. ਇੱਕ ਕ਼ਿਸਮ ਦੀ ਕਕੜੀ। ੨. ਸੰ. तृष. ਧਾ- ਪ੍ਯਾਸ ਦਾ ਲੱਗਣਾ, ਇੱਛਾ ਕਰਨਾ। ੩. ਸੰਗ੍ਯਾ- ਤ੍ਰਿਸਾ. ਪ੍ਯਾਸ.
सं. संग्या- खीरा. इॱक क़िसम दी ककड़ी। २. सं. तृष. धा- प्यास दा लॱगणा, इॱछा करना। ३. संग्या- त्रिसा. प्यास.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੁੱਧ. ਦੇਖੋ, ਖੀਰ. "ਮੁਖਿ ਨਾਮ ਤੁਮਾਰੋ ਖੀਰਾ." (ਟੋਡੀ ਮਃ ੫) ੨. ਉਹ ਪਸ਼ੂ, ਜਿਸ ਦੇ ਖੀਰ ( ਦੁੱਧ) ਦੰਦ ਹੋਣ। ੩. ਸੰ. ਕ੍ਸ਼ੀਰਕ. ਸੰਗ੍ਯਾ- ਕੱਕੜੀ ਦੀ ਕ਼ਿਸਮ ਦਾ ਇੱਕ ਫਲ, ਜੋ ਬਰਸਾਤ ਦੀ ਮੌਸਮ ਹੁੰਦਾ ਹੈ. L. Cucumis sativus । ੪. ਫ਼ਾ. [خیِرہ] ਵਿ- ਬੇਸ਼ਰਮ. ਨਿਰਲੱਜ। ੫. ਬੇਅਦਬ. ਗੁਸਤਾਖ਼। ੬. ਦਿਲੇਰ। ੭. ਹੈਰਾਨ ਹੋਇਆ. ਚਕਿਤ। ੮. ਸੰਗ੍ਯਾ- ਅੱਖਾਂ ਅੱਗੇ ਹੋਇਆ ਧੁੰਧਲਾਪਨ. ਅੱਖਾਂ ਦੇ ਚੁੰਧਿਆਉਂਣ ਦਾ ਭਾਵ....
ਅ਼. [قِسم] ਸੰਗ੍ਯਾ- ਭੇਦ. ਜਾਤਿ। ੨. ਪ੍ਰਕਾਰ. ਢੰਗ. ਭਾਂਤਿ....
ਸੰ. ਕਰ੍ਕਟੀ. ਖੱਖੜੀ. ਤਰ....
ਦੇਖੋ, ਪਿਆਸ....
ਦੇਖੋ, ਇਛਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....