tēvara, tēvaruतेवर, तेवरु
ਸੰਗ੍ਯਾ- ਤਿੰਨ ਵਸਤ੍ਰਾਂ ਦਾ ਸਮੁਦਾਯ. ਖ਼ਾਸ ਕਰਕੇ ਇਸਤ੍ਰੀਆਂ ਦੇ ਤਿੰਨ ਵਸਤ੍ਰ- ਸੁੱਥਣ, ਕੁੜਤੀ ਅਤੇ ਚਾਦਰ। ੨. ਵਿ- ਤਿਹੁਰਾ. ਤਿਗੁਣਾ. "ਦੇਵਰ ਕੋਟ ਅਰੁ ਤੇਵਰ ਖਾਈ." (ਭੈਰ ਕਬੀਰ) ਤ੍ਰਿਗੁਣਾਤਮਕ ਖਾਈ। ੩. ਦੇਖੋ, ਤਿਉਰ ੧.
संग्या- तिंन वसत्रां दा समुदाय. ख़ास करके इसत्रीआं दे तिंन वसत्र- सुॱथण, कुड़ती अते चादर। २. वि- तिहुरा. तिगुणा. "देवर कोट अरु तेवर खाई." (भैर कबीर) त्रिगुणातमक खाई। ३. देखो, तिउर १.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਤੀਨ. ਤ੍ਰਯ (ਤ੍ਰੈ)....
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰਗ੍ਯਾ- ਇਸਤ੍ਰੀਆਂ ਦਾ ਪਜਾਮਾ. ਸਲਵਾਰ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [چادر] ਸੰਗ੍ਯਾ- ਚੱਦਰ. ਸ਼ਰੀਰ ਪੁਰ ਓਢਣ ਦਾ ਵਸਤ੍ਰ. ਸੰਵ੍ਯਾਨ। ੨. ਜਲਜੰਤ੍ਰ (ਫੁਹਾਰੇ) ਅੱਗੇ ਲਹਿਰੀਏਦਾਰ ਪੱਥਰ ਆਦਿ ਦਾ ਤਖ਼ਤਾ, ਜਿਸ ਉੱਪਰਦੀਂ ਪਾਣੀ ਡਿਗਦਾ ਸੁੰਦਰ ਪ੍ਰਤੀਤ ਹੁੰਦਾ ਹੈ. ਆਬਸ਼ਾਰ. "ਨੀਰ ਝਰੈ ਕਹੁਁ ਚਾਦਰ." (ਕ੍ਰਿਸਨਾਵ) ੩. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ, ਜਿਸ ਦੇ ਫੁੱਲ ਖਿੜਕੇ ਚਾਦਰ ਵਾਂਙ ਫੈਲ ਜਾਂਦੇ ਹਨ. "ਚਾਦਰ ਝਾਰ ਛੁਟਤ ਫੁਲਵਾਰੀ." (ਗੁਪ੍ਰਸੂ)...
ਵਿ- ਤਿੰਨ ਗੁਣਾਂ. ਤਿੰਨ ਵਾਰ ਅਧਿਕ. ਤ੍ਰਿਗੁਣ....
ਸੰਗ੍ਯਾ- ਪਤਿ ਦਾ ਛੋਟਾ ਭਾਈ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫)...
ਸੰ. ਸੰਗ੍ਯਾ- ਦੁਰਗ. ਕਿਲਾ. "ਕੋਟ ਨ ਓਟ ਨ ਕੋਸ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ਹਰਪਨਾਹ। ੩. ਰਾਜੇ ਦਾ ਮੰਦਿਰ। ੪. ਸੰ. ਕੋਟਿ. ਕਰੋੜ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ਸੁਵਰਣ ਦੇ ਕੋਟਿ ਭਾਰ ਦਾਨ ਕਰੇ। ੫. ਭਾਵ- ਬੇਸ਼ੁਮਾਰ. ਬਹੁਤ. ਅਨੰਤ. "ਕੋਟਨ ਮੇ ਨਾਨਕ ਕੋਊ." (ਸ. ਮਃ ੯) ੬. ਇੱਕ ਅੰਗ੍ਰੇਜ਼ੀ ਵ੍ਯੋਂਤ ਦਾ ਵਸਤ੍ਰ, ਜੋ ਬਟਨਦਾਰ ਹੁੰਦਾ ਹੈ. Coat....
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਸੰਗ੍ਯਾ- ਤਿੰਨ ਵਸਤ੍ਰਾਂ ਦਾ ਸਮੁਦਾਯ. ਖ਼ਾਸ ਕਰਕੇ ਇਸਤ੍ਰੀਆਂ ਦੇ ਤਿੰਨ ਵਸਤ੍ਰ- ਸੁੱਥਣ, ਕੁੜਤੀ ਅਤੇ ਚਾਦਰ। ੨. ਵਿ- ਤਿਹੁਰਾ. ਤਿਗੁਣਾ. "ਦੇਵਰ ਕੋਟ ਅਰੁ ਤੇਵਰ ਖਾਈ." (ਭੈਰ ਕਬੀਰ) ਤ੍ਰਿਗੁਣਾਤਮਕ ਖਾਈ। ੩. ਦੇਖੋ, ਤਿਉਰ ੧....
ਖਾਧੀ. ਛਕੀ. "ਬਿਖੈ ਠਗਉਰੀ ਜਿਨਿ ਜਨਿ ਖਾਈ." (ਗਉ ਮਃ ੫) ੨. ਸੰਗ੍ਯਾ- ਖਾਤ. ਪਰਿਖਾ. ਖਨਿ. ਕੋਟ ਦੇ ਚਾਰੇ ਪਾਸੇ ਪਾਣੀ ਠਹਿਰਣ ਲਈ ਖੋਦੀ ਹੋਈ ਖੰਦਕ, ਜਿਸ ਤੋਂ ਵੈਰੀ ਅੰਦਰ ਦਾਖ਼ਿਲ ਨਾ ਹੋ ਸਕੇ. "ਲੰਕਾ ਸਾ ਕੋਟ ਸਮੁੰਦ ਸੀ ਖਾਈ." (ਆਸਾ ਕਬੀਰ) ੩. ਖਾਣ ਵਾਲੀ. ਭਾਵ- ਤ੍ਰਿਸ੍ਨਾ "ਲਹਬਰ ਬੂਝੀ ਖਾਈ." (ਆਸਾ ਮਃ ੫) ਦੇਖੋ, ਲਹਬਰ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਵਿ- ਤਿੰਨ ਗੁਣਾਂ ਸਹਿਤ. ਸਤ ਰਜ ਤਮ ਦੇ ਧਾਰਨ ਵਾਲਾ....
ਸੰਗ੍ਯਾ- ਤ੍ਰਿਵਲ. ਮੱਥੇ ਪਏ ਤਿੰਨ ਵਲ. ਮੱਥੇ ਵੱਟ ਪਾਉਣ ਦੀ ਕ੍ਰਿਯਾ, ਤ੍ਰਿਵਲਿ. "ਤਿਉਰ ਚਢਾਏ ਮਾਥ." (ਕ੍ਰਿਸਨਾਵ) ੨. ਤਿੰਨ ਵਸਤਾਂ (ਦਹੀਂ- ਅਧਰਿੜਕ- ਦੁੱਧ) ਦਾ ਮਿਲਾਕੇ ਬਣਾਇਆ ਹੋਇਆ ਪੇਯ ਪਦਾਰਥ 'ਤਿਉੜ' ਕਹਾਉਂਦਾ ਹੈ. ਪੰਜਾਬ ਵਿੱਚ ਇਸਤ੍ਰੀਆਂ ਆਪਣੇ ਬੱਚਿਆਂ ਨੂੰ ਪਸ੍ਟ ਕਰਨ ਲਈ ਤਿਉੜ ਪਿਆਉਂਦੀਆਂ ਹਨ। ੩. ਤੇਵਰ (ਤਿੰਨ ਵਸਤ੍ਰ) ਵਾਸਤੇ ਭੀ ਤਿਉਰ ਸ਼ਬਦ ਪੰਜਾਬ ਵਿੱਚ ਵਰਤਦੇ ਹਨ. ਦੇਖੋ, ਤੇਵਰ....