chādharaचादर
ਫ਼ਾ. [چادر] ਸੰਗ੍ਯਾ- ਚੱਦਰ. ਸ਼ਰੀਰ ਪੁਰ ਓਢਣ ਦਾ ਵਸਤ੍ਰ. ਸੰਵ੍ਯਾਨ। ੨. ਜਲਜੰਤ੍ਰ (ਫੁਹਾਰੇ) ਅੱਗੇ ਲਹਿਰੀਏਦਾਰ ਪੱਥਰ ਆਦਿ ਦਾ ਤਖ਼ਤਾ, ਜਿਸ ਉੱਪਰਦੀਂ ਪਾਣੀ ਡਿਗਦਾ ਸੁੰਦਰ ਪ੍ਰਤੀਤ ਹੁੰਦਾ ਹੈ. ਆਬਸ਼ਾਰ. "ਨੀਰ ਝਰੈ ਕਹੁਁ ਚਾਦਰ." (ਕ੍ਰਿਸਨਾਵ) ੩. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ, ਜਿਸ ਦੇ ਫੁੱਲ ਖਿੜਕੇ ਚਾਦਰ ਵਾਂਙ ਫੈਲ ਜਾਂਦੇ ਹਨ. "ਚਾਦਰ ਝਾਰ ਛੁਟਤ ਫੁਲਵਾਰੀ." (ਗੁਪ੍ਰਸੂ)
फ़ा.[چادر] संग्या- चॱदर. शरीर पुर ओढण दा वसत्र. संव्यान। २. जलजंत्र (फुहारे) अॱगे लहिरीएदार पॱथर आदि दा तख़ता, जिस उॱपरदीं पाणी डिगदा सुंदर प्रतीत हुंदा है. आबशार. "नीर झरै कहुँ चादर." (क्रिसनाव) ३. इॱक प्रकार दी आतिशबाज़ी, जिस दे फुॱल खिड़के चादर वांङ फैल जांदे हन. "चादर झार छुटत फुलवारी." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰ. संव्यान ਸੰਗ੍ਯਾ- ਸ਼ਰੀਰ ਢਕਣ ਦਾ ਵਸਤ੍ਰ. ਚਾਦਰ. "ਤਾਨ ਸੰਵ੍ਯਾਨ ਸਰੀਰ ਕੇ ਊਪਰ." (ਨਾਪ੍ਰ) "ਸੰਵ੍ਯਾਨਾ ਸੁੰਦਰ ਸਜੈ". (ਨਾਪ੍ਰ)...
ਦੇਖੋ, ਪਥਰ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਫ਼ਾ. [تختہ] ਤਫ਼ਤਹ. ਸੰਗ੍ਯਾ- ਚੀਰਿਆ ਹੋਇਆ ਲੱਕੜ ਦਾ ਫੱਟ. ਪੱਲਾ। ੨. ਕਾਗ਼ਜ਼ ਦਾ ਤਾਉ। ੩. ਮੁਰਦਾ ਲੈ ਜਾਣ ਦੀ ਸੀੜ੍ਹੀ, ਜੋ ਤਖ਼ਤੇ ਦੀ ਬਣੀ ਹੋਵੇ. ਵਿਮਾਨ। ੪. ਖੇਤ ਦਾ ਚੌਕੋਰ ਚਮਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਸੰ. ਵਿ- ਪ੍ਰਸਿੱਧ. ਮਸ਼ਹੂਰ। ੨. ਜਾਣਿਆ ਹੋਇਆ। ੩. ਪ੍ਰਸੰਨ. ਖ਼ੁਸ਼....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਵਿ- ਪਾਸ. ਸਮੀਪ. "ਜਮੁ ਨਹੀ ਆਵੈ ਨੀਰ." (ਵਾਰ ਮਾਰੂ ੨. ਮਃ ਪ) ਦੇਖੋ, ਨੀਅਰ। ੨. ਮੁਲ. ਸੰਗ੍ਯਾ- ਅੰਝੂ. ਆਂਸੂ. ਹੰਝੂ। ੩. ਵਿਖੇਰਨਾ। ੪. ਵਰਤਾਉਣਾ. ਪਰੋਸਣਾ। ਪ ਸੰ. ਰਸ। ੬. ਜਲ. ਪਾਣੀ. "ਸ਼੍ਯਾਮਲ ਨੀਰ ਬਹੈ ਜਮਨਾ." (ਗੁਪ੍ਰਸੂ)...
ਕ੍ਰਿ. ਵਿ- ਕਹੂੰ. ਕਹੀਂ ਕਿਤੇ...
ਫ਼ਾ. [چادر] ਸੰਗ੍ਯਾ- ਚੱਦਰ. ਸ਼ਰੀਰ ਪੁਰ ਓਢਣ ਦਾ ਵਸਤ੍ਰ. ਸੰਵ੍ਯਾਨ। ੨. ਜਲਜੰਤ੍ਰ (ਫੁਹਾਰੇ) ਅੱਗੇ ਲਹਿਰੀਏਦਾਰ ਪੱਥਰ ਆਦਿ ਦਾ ਤਖ਼ਤਾ, ਜਿਸ ਉੱਪਰਦੀਂ ਪਾਣੀ ਡਿਗਦਾ ਸੁੰਦਰ ਪ੍ਰਤੀਤ ਹੁੰਦਾ ਹੈ. ਆਬਸ਼ਾਰ. "ਨੀਰ ਝਰੈ ਕਹੁਁ ਚਾਦਰ." (ਕ੍ਰਿਸਨਾਵ) ੩. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ, ਜਿਸ ਦੇ ਫੁੱਲ ਖਿੜਕੇ ਚਾਦਰ ਵਾਂਙ ਫੈਲ ਜਾਂਦੇ ਹਨ. "ਚਾਦਰ ਝਾਰ ਛੁਟਤ ਫੁਲਵਾਰੀ." (ਗੁਪ੍ਰਸੂ)...
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....
ਦੇਖੋ, ਵਾਂਗੂ। ੨. ਦੇਖੋ, ਵਾਂਙ੍ਹ੍ਹਮਯ....
ਦੇਖੋ, ਫੇਲ. "ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ." (ਸਵਾ ਮਃ ੧) ਫ਼ਿਅ਼ਲ (ਕਰਣੀ) ਕਰਕੇ ਫਕੀਰ ਵਿਰਲੇ ਹਨ। ੨. ਦੇਖੋ, ਫੈਲਣਾ....
ਸੰ. ਝਾਟ. ਸੰਗ੍ਯਾ- ਝਾੜ. "ਕਿਤਕ ਦੁਰੇ ਜਬ ਝਾਰ ਮਝਾਰੰ." (ਨਾਪ੍ਰ) ੨. ਦੇਖੋ, ਝਾੜਨਾ. "ਪਾਪਰਤ ਕਰਝਾਰ." (ਸਾਰ ਮਃ ੫) ਹੋਰ ਪਾਸਿਓਂ ਹੱਥ ਝਾੜਕੇ (ਹੱਥ ਧੋਕੇ) ਪਾਪ ਪਰਾਇਣ ਹੋਇਆ। ੩. ਫਾਨੂਸਾਂ ਦਾ ਪੁੰਜ. ਝਾੜ ਦੀ ਸ਼ਕਲ ਦੇ ਫਾਨੂਸ, ਜਿਨ੍ਹਾਂ ਵਿੱਚ ਮੋਮਬੱਤੀ ਆਦਿ ਮਚਾਉਂਦੇ ਹਨ. Chanzelier. "ਜਾਰਤ ਝਾਰਨ ਬ੍ਰਿੰਦ ਮਸਾਲ." (ਗੁਪ੍ਰਸੂ) ੪. ਝਾੜ ਦੀ ਸ਼ਕਲ ਦੀ ਆਤਿਸ਼ਬਾਜ਼ੀ। ੫. ਸ਼ਸਤ੍ਰਾਂ ਦੇ ਪ੍ਰਹਾਰ ਤੋਂ ਪੈਦਾ ਹੋਏ ਚਿੰਗਾੜੇ. "ਉਠੀ ਸਸਤ੍ਰ ਝਾਰੰ." (ਵਿਚਿਤ੍ਰ) ੬. ਸਮੁਦਾਯ. ਗਰੋਹ। ੭. ਦਸ੍ਤ. ਜੁਲਾਬ....
ਸੰਗ੍ਯਾ- ਫੁੱਲਵਾਟੀ. ਫੁੱਲਵਾਟਿਕਾ. ਪੁਸਪਾਂ ਦੀ ਵਾੜੀ।#੨. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ. ਫੁਲਝੜੀ. "ਬਰੂਦ ਕੇ ਝਾਰ ਮਤਾਬੀ ਛੂਟੈਂ ਫੁਲਵਾਈ." (ਨਾਪ੍ਰ)...