tākaताक
ਸੰਗ੍ਯਾ- ਅਵਲੋਕਨ. ਤੱਕਣ ਦੀ ਕ੍ਰਿਯਾ. ਨਜਰ ਦੀ ਟਕ। ੨. ਖੋਜ. ਤਲਾਸ. ਭਾਲ। ੩. ਕ੍ਰਿ. ਵਿ- ਤੱਕਕੇ. ਦੇਖਕੇ. "ਰੀਝਤ ਤਾਕ ਬਡੇ ਨ੍ਰਿਪ ਐਸਹਿ." (ਅਜਰਾਜ) ੪. ਅ਼. [طاق] ਤ਼ਾਕ਼. ਮਿਹਰਾਬ. ਡਾਟ। ੫. ਡਾਟਦਾਰ ਮਕਾਨ। ੬. ਤਾਕੀ. ਦਰੀਚੀ। ੭. ਆਲ੍ਹਾ. ਆਲਮਾਰੀ। ੮. ਕਪਾਟ. ਖਿੜਕੀ. "ਉਘਰਿਗਏ ਬਿਖਿਆ ਕੇ ਤਾਕ." (ਕਾਨ ਮਃ ੪) ੯. ਵਿ- ਅਦੁਤੀ. ਲਾਸਾਨੀ. "ਵਰਤੈ ਤਾਕ ਸਬਾਇਆ." (ਮਾਰੂ ਸੋਲਹੇ ਮਃ ੧) ੧੦. ਖਾਸ. ਮਖ਼ਸੂਸ। ੧੧. ਅ਼ਜੀਬ। ੧੨. ਟੌਂਕ. ਵਿਖਮ. ਤਾਖ. ਜੈਸੇ ਇੱਕ, ਤਿੰਨ, ਪੰਜ ਆਦਿ। ੧੩. ਸੰ. ताक. ਸੰਗ੍ਯਾ- ਸੰਤਾਨ. ਔਲਾਦ। ੧੪. ਸਿੰਧੀ. ਤਾਕ. ਮਾਰਗ. ਰਾਹ। ੧੫. ਲਹਿਂਦੀ ਪੰਜਾਬੀ ਵਿੱਚ ਤਾਕ ਦਾ ਅਰਥ ਨਿਪੁਣ ਹੈ. ਜਿਵੇਂ- ਉਹ ਗੁਣਾਂ ਵਿੱਚ ਤਾਕ ਹੈ.
संग्या- अवलोकन. तॱकण दी क्रिया. नजर दी टक। २. खोज. तलास. भाल। ३. क्रि. वि- तॱकके. देखके. "रीझत ताक बडे न्रिप ऐसहि." (अजराज) ४. अ़. [طاق] त़ाक़. मिहराब.डाट। ५. डाटदार मकान। ६. ताकी. दरीची। ७. आल्हा. आलमारी। ८. कपाट. खिड़की. "उघरिगए बिखिआ के ताक." (कान मः ४) ९. वि- अदुती. लासानी. "वरतै ताक सबाइआ." (मारू सोलहे मः १) १०. खास. मख़सूस। ११. अ़जीब। १२. टौंक. विखम. ताख. जैसे इॱक, तिंन, पंज आदि। १३. सं. ताक. संग्या- संतान. औलाद। १४. सिंधी. ताक. मारग. राह। १५. लहिंदी पंजाबी विॱच ताक दा अरथ निपुण है. जिवें- उह गुणां विॱच ताक है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਅਵਲੋਕਨ. ਦੇਖਣ ਦੀ ਕ੍ਰਿਯਾ। ਨਿਹਾਰਨ. "ਕਰਿ ਕਿਰਪਾ ਪ੍ਰਭੁ ਨਦਰਿ ਅਵਲੋਕਨ." (ਆਸਾ ਮਃ ੫) "ਅਵਲੋਕ੍ਯਾ ਬ੍ਰਹਮ ਭਰਮ ਸਭ ਛੁਟਕ੍ਯਾ." (ਸਵੈਯੇ ਮਃ ੪. ਕੇ) ੨. ਜਾਂਚ. ਪੜਤਾਲ. ਪਰਖਣਾ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰਗ੍ਯਾ- ਢੂੰਡ. ਤਲਾਸ਼. "ਬੰਦੇ ਖੋਜੁ ਦਿਲ ਹਰਿ ਰੋਜ." (ਤਿਲੰ ਕਬੀਰ) ੨. ਪੈਰ ਦਾ ਜ਼ਮੀਨ ਪੁਰ ਚਿੰਨ੍ਹ. "ਗੁਰਮਤਿ ਖੋਜ ਪਰੇ ਤਬ ਪਕਰੇ." (ਬਸੰ ਮਃ ੪) ਗੁਰਮਤਿ ਦ੍ਵਾਰਾ ਪੰਜ ਚੋਰਾਂ ਦੇ ਖੋਜ ਪਿੱਛੇ ਜਦ ਪਏ, ਤਦ ਫੜ ਲਏ. ਦੇਖੋ, ਬਾਛਰ ਖੋਜ। ੩. ਮਾਰਗ. ਰਸਤਾ. "ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ." (ਖਾਮ) ੪. ਚਰਣ. ਪੈਰ. "ਨਦੀ ਤਰੰਦੜੀ ਮੈਡਾ ਖੋਜ ਨ ਖੁੰਭੈ." (ਵਾਰ ਗੂਜ ੨. ਮਃ ੫)...
ਸੰਗ੍ਯਾ- ਢੂੰਢ. ਤਲਾਸ਼. "ਮਿਟਿ ਗਈ ਭਾਲ ਮਨੁ ਸਹਜਿ ਸਮਾਨਾ." (ਆਸਾ ਮਃ ੫) ੨. ਵਿ- ਭਲਾ. ਨੇਕ. ਦੇਖੋ, ਭਲਭਾਲ। ੩. ਸੰਗ੍ਯਾ- ਭਾਲਾ. ਨੇਜ਼ਾ. "ਅਸਿ ਭਾਲ ਗਦਾ ਅਰੁ ਲੋਹਹਥੀ." (ਕ੍ਰਿਸਨਾਵ) ੪. ਸੰ. ਮਸ੍ਤਕ. ਮੱਥਾ. ਲਲਾਟ। ੫. ਤੇਜ। ੬. ਸਿੰਧੀ. ਨੇਕੀ. ਭਲਿਆਈ....
ਸੰਗ੍ਯਾ- ਅਵਲੋਕਨ. ਤੱਕਣ ਦੀ ਕ੍ਰਿਯਾ. ਨਜਰ ਦੀ ਟਕ। ੨. ਖੋਜ. ਤਲਾਸ. ਭਾਲ। ੩. ਕ੍ਰਿ. ਵਿ- ਤੱਕਕੇ. ਦੇਖਕੇ. "ਰੀਝਤ ਤਾਕ ਬਡੇ ਨ੍ਰਿਪ ਐਸਹਿ." (ਅਜਰਾਜ) ੪. ਅ਼. [طاق] ਤ਼ਾਕ਼. ਮਿਹਰਾਬ. ਡਾਟ। ੫. ਡਾਟਦਾਰ ਮਕਾਨ। ੬. ਤਾਕੀ. ਦਰੀਚੀ। ੭. ਆਲ੍ਹਾ. ਆਲਮਾਰੀ। ੮. ਕਪਾਟ. ਖਿੜਕੀ. "ਉਘਰਿਗਏ ਬਿਖਿਆ ਕੇ ਤਾਕ." (ਕਾਨ ਮਃ ੪) ੯. ਵਿ- ਅਦੁਤੀ. ਲਾਸਾਨੀ. "ਵਰਤੈ ਤਾਕ ਸਬਾਇਆ." (ਮਾਰੂ ਸੋਲਹੇ ਮਃ ੧) ੧੦. ਖਾਸ. ਮਖ਼ਸੂਸ। ੧੧. ਅ਼ਜੀਬ। ੧੨. ਟੌਂਕ. ਵਿਖਮ. ਤਾਖ. ਜੈਸੇ ਇੱਕ, ਤਿੰਨ, ਪੰਜ ਆਦਿ। ੧੩. ਸੰ. ताक. ਸੰਗ੍ਯਾ- ਸੰਤਾਨ. ਔਲਾਦ। ੧੪. ਸਿੰਧੀ. ਤਾਕ. ਮਾਰਗ. ਰਾਹ। ੧੫. ਲਹਿਂਦੀ ਪੰਜਾਬੀ ਵਿੱਚ ਤਾਕ ਦਾ ਅਰਥ ਨਿਪੁਣ ਹੈ. ਜਿਵੇਂ- ਉਹ ਗੁਣਾਂ ਵਿੱਚ ਤਾਕ ਹੈ....
ਸੰ. नृप. ਸੰਗ੍ਯਾ- ਆਦਮੀਆਂ ਦਾ ਪਾਲਕ. ਰਾਜਾ. ਨਰਪਤਿ. "ਕੋਪ ਦੇਖ ਮੁਨੀਸ ਕੋ ਨ੍ਰਿਪ ਪੂਤ ਤਾਂ ਸੰਗ ਦੀਨ." (ਰਾਮਾਵ)...
ਅ਼. [مِحراب] ਮਿਹ਼ਰਾਬ. ਸੰਗ੍ਯਾ- ਡਾਟ. ਕਮਾਣ ਦੀ ਸ਼ਕਲ ਦੀ ਦਰਵਾਜ਼ੇ ਆਦਿ ਦੀ ਚਿਣਾਈ। ੨. ਮਸੀਤ ਦਾ ਉਹ ਡਾਟ, ਜੋ ਮੱਕੇ ਵੱਲ ਹੁੰਦਾ ਹੈ, ਜਿਸ ਦੇ ਸਾਮ੍ਹਣੇ ਖੜੇ ਹੋਕੇ ਨਮਾਜ਼ ਪੜ੍ਹੀ ਜਾਂਦੀ ਹੈ. "ਸੁੱਤਾ ਜਾਇ ਮਸੀਤ ਵਿੱਚ ਵਲ ਮਿਹਰਾਬੇ ਪਾਇ ਪਸਾਰੀ." (ਭਾਗੁ)...
ਸੰਗ੍ਯਾ- ਬੋਤਲ ਆਦਿ ਦਾ ਮੂੰਹ ਬੰਦ ਕਰਨ ਦਾ ਗੱਟਾ (Cork)¹ ੨. ਮਿਹ਼ਰਾਬ ਲਾਉਣ ਦਾ ਢਾਂਚਾ। ੩. ਮਿਹਰਾਬ। ੪. ਦੇਖੋ, ਡਾਟਣਾ....
ਸਰਵ- ਉਸ ਦੀ. ਤਾਂਕੀ. "ਤਾਕੀ ਸਰਨਿ ਪਰਿਓ ਨਾਨਕ ਦਾਸ." (ਬਿਲਾ ਮਃ ੫) ੨. ਉਸ ਦੇ. ਤਾਂਕੇ. "ਆਦਿ ਜੁਗਾਦਿ ਭਗਤਜਨ ਸੇਵਕ ਤਾਕੀ ਬਿਖੈ ਅਧਾਰਾ." (ਦੇਵ ਮਃ ੫) ਤਾਂਕੇ ਵਿਸਯ ਆਧਾਰ। ੩. ਸੰਗ੍ਯਾ- ਛੋਟਾ ਤਾਕ। ੪. ਤੱਕੀ. ਤਕਾਈ. ਦੇਖੀ. ਦੇਖੋ, ਤਕਣਾ. "ਏਕ ਬਾਤ ਸੁਨਿ ਤਾਕੀ ਓਟਾ." (ਗਉ ਮਃ ੫) ੫. ਅ਼. [طاقی] ਤ਼ਾਕ਼ੀ ਦੋ ਰੰਗੀ ਅੱਖਾਂ ਵਾਲਾ ਘੋੜਾ। ੬. ਉੱਚੀ ਟੋਪੀ....
ਫ਼ਾ. [دریچہ] ਦਰੀਚਹ. ਸੰਗ੍ਯਾ- ਛੋਟਾ ਦਰਵਾਜ਼ਾ. ਤਾਕੀ. ਮੋਰੀ....
ਸੰ. ਸੰਗ੍ਯਾ- ਜੋ ਕ ((ਹਵਾ) ਨੂੰ ਬਾਹਰ ਕੱਢੇ ਅਤੇ ਰੋਕੇ. ਕਵਾਟ. ਕਿਵਾੜ. ਤਖ਼ਤਾ। ੨. ਭਾਵ, ਅਗ੍ਯਾਨ। ੩. ਦਸਮਦ੍ਵਾਰ. ਤਾਲੂਆ। ੪. ਕ (ਜਲ) ਨਾਲ ਭਿੱਜਿਆ ਪਟ. ਧੋਤਾ ਹੋਇਆ ਗਿੱਲਾ ਪਰਨਾ, ਜੋ ਸੰਧਿਆ ਕਰਮ ਸਮੇਂ ਮੋਢਿਆਂ ਪੁਰ ਰੱਖਣਾ ਵਿਧਾਨ ਹੈ. "ਦੁਇ ਧੋਤੀ ਵਸਤ੍ਰ ਕਪਾਟੰ." (ਵਾਰ ਆਸਾ)...
ਸੰ खडक्किका ਖਡੱਕਿਕਾ. ਸੰਗ੍ਯਾ- ਤਾਕੀ. ਮੋਰੀ. ਦਰੀਚਾ. ਬਾਰੀ. "ਖਿੜਕੀ ਊਪਰਿ ਦਸਵਾਂ ਦੁਆਰ." (ਭੈਰ ਕਬੀਰ) ੨. ਪੰਜਾਬੀ ਵਿੱਚ ਡੰਡੇਦਾਰ ਕਪਾਟ ਨੂੰ ਭੀ ਖਿੜਕਾ ਅਤੇ ਖਿੜਕੀ ਆਖਦੇ ਹਨ....
ਖਾ. ਸੰਗ੍ਯਾ- - ਤਮਾਕੂ. ਤੰਬਾਕੂ. "ਬਿਖਿਆ ਕਿਰਿਆ ਭੱਦਣ ਤ੍ਯਾਗੋ." (ਗੁਵਿ ੧੦) ੨. ਸੰ. ਵਿਸਯ. ਰੂਪ ਰਸ ਗੰਧ ਆਦਿ. "ਬਿਖਿਆ ਬਿਖ ਜਿਉ ਬਿਸਾਰਿ." (ਜੈਜਾ ਮਃ ੯)#"ਬਿਖਿਆ ਮਹਿ ਕਿਨਹੀ ਤ੍ਰਿਪਤਿ ਨ ਪਾਈ." (ਧਨਾ ਮਃ ੫) ੩. ਸੰ. ਵਿਸ. ਜ਼ਹਿਰ. "ਬਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖੁ ਸੁਜਾਣੁ." (ਓਅੰਕਾਰ) ੪. ਸ਼ਰਾਬ. ਮਦਿਰਾ. "ਅੰਮ੍ਰਿਤ ਕਉਰਾ ਬਿਖਿਆ ਮੀਠੀ। ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ਦੁੱਧ ਤੋਂ ਨਫ਼ਰਤ ਅਤੇ ਸ਼ਰਾਬ ਪ੍ਯਾਰੀ। ੫. ਵਿਸਰੂਪ ਮਾਯਾ. "ਜਿਸੁ ਬਿਖਿਆ ਕਉ ਤੁਮ ਅਪੁਨੀ ਕਰਿ ਜਾਨਹੁ, ਸਾ ਛਾਡਿਜਾਹੁ ਸਿਰਿਭਾਰੁ." (ਸਾਰ ਮਃ ੪) ੬. ਠਗ ਵਿਦ੍ਯਾ. "ਲਿਖਿਆ ਸੋ ਪੜੁ ਪੰਡਿਤ! ਅਵਰਾ ਨੌ ਨ ਸਿਖਾਲਿ ਬਿਖਿਆ." (ਆਸਾ ਪਟੀ ਮਃ ੩)...
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....
ਦੇਖੋ, ਅਦ੍ਵਿਤੀਯ....
ਵਿ- ਸਪਾਦ. ਸਵਾਇਆ. ਇੱਕ ਪੂਰਾ ਅਤੇ ਦੂਜੇ ਦੇ ਚੌਥੇ ਭਾਗ ਸਹਿਤ। ੨. ਸਰਵ. ਸਭ. "ਸੁਣਿਅਹੁ ਲੋਕ ਸਬਾਇਆ." (ਵਾਰ ਆਸਾ ਮਃ ੧) "ਠਾਕੁਰ ਏਕ ਸਬਾਈ ਨਾਰਿ." (ਓਅੰਕਾਰ) "ਰੁੰਨੇ ਬੀਰ ਸਬਾਏ." (ਵਡ ਮਃ ੧. ਅਲਾਹਣੀਆ) ੩. ਸੰ. ਸਮਵਾਯ. ਸ਼ੰਬੰਧ. ਮੇਲ. ਪੁਰਖ ਏਕ ਹੈ ਹੋਰ ਸਗਲੀ ਨਾਰਿ ਸਬਾਈ." (ਵਾਰ ਵਡ ਮਃ ੩) ੪. ਦੇਖੋ, ਸਮਵਾਯ ਸੰਬੰਧ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਵਿ- ਵਿਖਮ. ਜੋ ਗਿਣਤੀ ਵਿੱਚ ਸਮਾਨ ਨਾ ਹੋਵੇ. ਤਾਕ. ਜੈਸੇ- ਇੱਕ ਤਿੰਨ ਪੰਜ ਆਦਿ....
ਸੰ. ਵਿਸਮ. ਦੇਖੋ, ਬਿਖਮ। ੨. ਇੱਕ ਅਰਥਾਲੰਕਾਰ. ਭਿੰਨ ਧਰਮ ਵਾਲੀਆਂ (ਅਨਮੇਲ) ਵਸਤਾਂ ਦਾ ਸੰਬੰਧ ਜਿਸ ਰਚਨਾ ਵਿੱਚ ਵਰਣਨ ਹੋਵੇ, ਇਹ "ਵਿਖਮ" ਅਲੰਕਾਰ ਹੈ.#ਜਹਾਂ ਨ ਹ੍ਵੈਂ ਅਨੁਰੂਪ ਦ੍ਵੈ ਤਿਨ ਕੀ ਘਟਨਾ ਸੋਯ,#ਵਿਖਮ ਤਹਾਂ ਵਰਣਨ ਕਰਤ ਕਵਿ ਕੋਵਿਦ ਸਭਕੋਯ. ਲਲਿਤਲਲਾਮ.#(ਲਲਿਤਲਲਾਮ)#ਉਦਾਹਰਣ-#ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ,#ਓਹੁ ਬਿਖਈ, ਓਸ ਰਾਮ ਕੋ ਰੰਗੁ. (ਗਉ ਮਃ ੫)#ਹਮ ਨੀਵੀ ਪ੍ਰਭੁ ਅਤਿ ਊਚਾ,#ਕਿਉਕਰਿ ਮਿਲਿਆਜਾਏ ਰਾਮ?#(ਸੂਹੀ ਛੰਤ ਮਃ ੫)#ਹਮ ਅਵਗੁਨ ਕਰਹਿ ਅਸੰਖ ਨੀਤਿ,#ਤੁਮ ਨਿਰਗੁਨ ਦਾਤਾਰੇ. ×××#ਤੁਮ ਦੇਵਹੁ ਸਭੁਕਿਛੁ ਦਇਆਧਾਰਿ,#ਹਮ ਅਕਿਰਤਘਨਾਰੇ. (ਬਿਲਾ ਮਃ ੫)#ਤੋਸੋ ਨਹੀ ਦਾਤਾ ਕੋਊ ਮੋਸੋ ਨ ਭਿਖਾਰੀ ਦੀਨ,#ਤੋਸੋ ਨ ਦਯਾਲੁ, ਦੁਖੀ ਮੋਸੋ ਨ ਅਲਾਇਯੇ,#ਮੋਸੇ ਨਹੀ ਕ੍ਰਿਤਘਨ, ਤੋਸੋ ਉਪਾਕਾਰੀ ਨਾਹਿ,#ਮੋਸੋ ਨ ਅਨਾਥ, ਨਾਥ ਤੋਸੋ ਨ ਬਤਾਇਯੇ,#ਔਗੁਨੀ ਨ. ਮੋਸੋ ਕੋਊ, ਗੁਨਵਾਨ ਤੋਸੋ ਨਹੀ#ਜਪ ਤਪ ਵ੍ਰਤ ਮੋ ਮੈ ਏਕ ਨਹਿ ਪਾਇਯੇ,#ਆਯੋ ਹੈ ਸ਼ਰਨ ਕਵਿ ਧਾਯਕੈ ਚਰਨ ਗਹੇ#ਤਾਰਨਤਰਨ ਨਿਜਹਾਬ ਦੈ ਬਚਾਇਯੇ, (ਨਾਪ੍ਰ)#(ਅ) ਕਾਰਣ ਦਾ ਹੋਰ ਰੰਗ ਹੋਵੇ ਅਤੇ ਉਸ ਤੋਂ ਕਾਰਯ ਹੋਰ ਰੰਗ ਦਾ ਪ੍ਰਗਟੇ, ਐਸਾ ਵਰਣਨ ਵਿਖਮ ਦਾ ਦੂਜਾ ਰੂਪ ਹੈ.#ਕਾਰਣ ਕੋ ਕਛੁ ਔਰ ਰਁਗ ਕਾਰਜ ਕੋ ਕਛੁ. ਔਰ.#(ਕਾਵ੍ਯਪ੍ਰਭਾਕਰ)#ਉਦਾਹਰਣ-#ਦੇਸ਼ ਕੇ ਵਿਰੋਧੀ ਮਾਰ ਰੁਧਿਰ ਬਹਾਈ ਨਦੀ#ਸ਼੍ਰੀ ਗੋਬਿੰਦਸਿੰਘ ਯਸ਼ ਸ੍ਵੇਤ ਪ੍ਰਗਟਾਯੇ ਹੈ.#(ੲ) ਕਰਨਾ ਯਤਨ ਭਲੇ ਲਈ, ਉਸ ਦਾ ਫਲ ਦੁਖਦਾਈ ਹੋਣਾ, ਐਸਾ ਕਥਨ ਵਿਖਮ ਦਾ ਤੀਜਾ ਰੂਪ ਹੈ.#ਔਰ ਭਲੋ ਉੱਦਮ ਕਿਯੇ ਹੋਤ ਬੁਰੋ ਫਲ ਆਯ.#(ਕਾਵ੍ਯਪ੍ਰਭਾਕਰ)#ਉਦਾਹਰਣ-#ਬੈਯੇ ਨੇ ਬਾਂਦਰ ਨੂੰ ਸਿਖ੍ਯਾ ਘਰ ਰਚਣੇ ਹਿਤ ਗਾਈ,#ਉਲਟਾ ਅਪਨਾ ਘਰ ਭੀ ਦੇਖੋ, ਬੈਠਾ ਮੂਲ ਗਵਾਈ.#ਵਿਖਮ ਸੂਕ੍ਸ਼੍ਮ. ਦੇਖੋ ਸੂਕ੍ਸ਼੍ਮ (ਅ)...
ਦੇਖੋ, ਤਾਕ ੧੨....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਵਿ- ਤੀਨ. ਤ੍ਰਯ (ਤ੍ਰੈ)....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. सन्तान ਸੰਗ੍ਯਾ- ਔਲਾਦ. ਵੰਸ਼। ੨. ਕਲਪ ਬਿਹਛ. ਸੁਰਤਰੁ. "ਜਾਨਿਯੋ ਸੰਤਾਨ ਕੇ ਸਮਾਨ ਬਨੈ ਅਬਨ, ਦਾਨੀ ਮਨ ਕਾਮਨਾ, ਨ ਦਾਨੀ ਮੋਖ ਗ੍ਯਾਨ ਹੈ." (ਨਾਪ੍ਰ) ੩. ਵਿਸਤਾਰ. ਫੈਲਾਉ। ੪. ਇੰਤਜਾਮ. ਪ੍ਰਬੰਧ। ੫. ਨਿੱਤ ਵਹਿਣ ਵਾਲਾ ਜਲ ਦਾ ਪ੍ਰਵਾਹ....
ਅ਼. [اوَلاد] ਸੰਗ੍ਯਾ- ਵਲਦ ਦਾ ਬਹੁ ਵਚਨ. ਸੰਤਾਨ। ੨. ਵੰਸ਼. ਨਸਲ....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰ. मार्ग. ਧਾ- ਤਿਆਰ ਕਰਨਾ, ਢੂੰਡਣਾ (ਖੋਜਣਾ), ਜਾਣਾ। ੨. ਸੰਗ੍ਯਾ- ਮਾਰ੍ਗ. ਰਸ੍ਤਾ. ਰਾਹ। ੩. ਖੋਜ. ਭਾਲ. ਤਲਾਸ਼। ੪. ਰੀਤਿ. ਚਾਲ. "ਇਹੁ ਮਾਰਗ ਸੰਸਾਰ ਕੋ." (ਸਃ ਮਃ ੯) ੫. ਭਲਾ ਦਸ੍ਤੂਰ. ਨੇਕ ਰਿਵਾਜ....
ਫ਼ਾ. [راہ] ਸੰਗ੍ਯਾ- ਮਾਰਗ. ਰਾਸ੍ਤਹ. ਪੰਥ। ੨. ਮਜਹਬ. ਧਰਮ. "ਰਾਹ ਦੋਵੈ ਇਕੁ ਜਾਣੈ." (ਮਃ ੧. ਵਾਰ ਮਾਝ) ੩. ਕ਼ਾਇ਼ਦਾ. ਨਿਯਮ ਕ਼ਾਨੂਨ. "ਇਹੁ ਕਿਸ ਰਾਹ ਸੁ ਰੋਕੈ ਜਾਗਾ?" (ਗੁਪ੍ਰਸੂ) ੪. ਤਰੀਕਾ. ਢੰਗ. "ਘਾਹੁ ਖਾਨਿ ਤਿਨਾ ਮਾਸੁ ਖਵਾਲੇ, ਏਹਿ ਚਲਾਏ ਰਾਹ." (ਮਃ ੧. ਵਾਰ ਮਾਝ) ੫. ਰਾਹਣਾ ਕ੍ਰਿਯਾ ਦਾ ਅਮਰ. ਜਿਵੇਂ- ਚੱਕੀ ਰਾਹ ਦੇ। ੬. ਅ਼. [راح] ਰਾਹ਼, ਖ਼ੁਸ਼ੀ. ਪ੍ਰਸੰਨਤਾ. ਰਾਹ਼ਤ....
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰ. ਵਿ- ਜੋ ਚੰਗੀ ਤਰਾਂ ਗੁਣਾਂ ਨੂੰ ਪੁਣ (ਏਕਤ੍ਰ) ਕਰਦਾ ਹੈ. ਦੇਖੋ, ਪੁਣ ਧਾ. ਚਤੁਰ. ਪ੍ਰਵੀਣ. ਕਾਰਜ ਵਿੱਚ ਹੋਸ਼ਿਆਰ....