dātaडाट
ਸੰਗ੍ਯਾ- ਬੋਤਲ ਆਦਿ ਦਾ ਮੂੰਹ ਬੰਦ ਕਰਨ ਦਾ ਗੱਟਾ (Cork)¹ ੨. ਮਿਹ਼ਰਾਬ ਲਾਉਣ ਦਾ ਢਾਂਚਾ। ੩. ਮਿਹਰਾਬ। ੪. ਦੇਖੋ, ਡਾਟਣਾ.
संग्या- बोतल आदि दा मूंह बंद करन दा गॱटा (Cork)¹ २. मिह़राब लाउण दा ढांचा। ३. मिहराब। ४. देखो, डाटणा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅੰ. Bottle. ਲੰਮੀ ਗਰਦਨ ਦਾ ਇੱਕ ਕੱਚ ਦਾ ਪਾਤ੍ਰ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਮੁਖ। ੨. ਚੇਹਰਾ....
ਫ਼ਾ. [بند] ਸੰਗ੍ਯਾ- ਸ਼ਰੀਰ ਦਾ ਜੋੜ। ੨. ਯੁਕ੍ਤਿ ਤਦਬੀਰ। ੩. ਛੰਦਾਂ ਦਾ ਸਮੁਦਾਂਯ, ਜਿਸ ਦੇ ਅੰਤ ਦੇ ਪਦ ਇੱਕ ਹੀ ਮੇਲ ਦੇ ਹੋਣ, ਜੈਸੇ ਅਕਾਲਉਸਤਤਿ ਵਿੱਚ- "ਜੈ ਜੈ ਹੋਸੀ ਮਹਿਖਾਸੁਰ ਮਰਦਨਿ" ਆਦਿ। ੪. ਪ੍ਰਤਿਗ੍ਯਾ। ੫. ਰੱਸੀ. ਤਣੀ. ਭਾਵ- ਬੰਨ੍ਹ ਰੱਖਣ ਦੀ ਸ਼ਕਤਿ. "ਮਿਰਤਕ ਭਏ ਦਸੈ ਬੰਦ ਛੂਟੇ." (ਆਸਾ ਕਬੀਰ) ਸ਼ਰੀਰ ਦੇ ਦਸ਼ ਦ੍ਵਾਰਿਆਂ ਵਿੱਚ ਜੋ ਰੋਕਣ ਦੀ ਸ਼ਕਤੀ ਸੀ. ਉਹ ਮਿਟ ਗਈ। ੬. ਬੰਧਨ. ਕੈਦ. "ਬੰਦ ਨ ਹੋਤ ਸੁਨੇ ਉਪਦੇਸ." (ਗੁਪ੍ਰਸੂ) ੭. ਅੰਗਰਖੇ ਦੀ ਤਣੀਆਂ ਕੋਲ ਲਾਏ ਬੰਦ, ਜੋ ਗੋਡੇ ਤੋਂ ਹੇਠ ਤੀਕ ਲਟਕਦੇ ਰਹਿਂਦੇ ਹਨ. "ਸੁੰਦਰ ਬੰਦ ਸੁ ਦੁੰਦ ਬਲੰਦੇ." (ਗੁਪ੍ਰਸ) ੮. ਵਿ- ਬੰਨ੍ਹਣ ਵਾਲਾ. "ਤੇਗ ਬੰਦ ਗੁਣ ਧਾਤੁ." (ਸ੍ਰੀ ਮਃ ੧) ੯. ਸੰ. वन्द्. ਧਾ- ਸ੍ਤਤਿ (ਤਾਰੀਫ) ਕਰਨਾ। ੧੦. ਪ੍ਰਣਾਮ ਕਰਨਾ. "ਲਸਕੋਰ ਤਰਕਸਬੰਦ, ਬੰਦ ਜੀਉ ਜੀਉ ਸਗਲੀ ਕੀਤ." (ਸ਼੍ਰੀ ਅਃ ਮਃ ੫) ਤੀਰਕਸ਼ਬੰਦ ਲਸ਼ਕਰ, ਵੰਦਨਾ ਕਰਕੇ ਜੀ! ਜੀ! ਕਹਿਂਦੇ ਹਨ। ੧੧. ਸੰ. ਵੰਦ੍ਯ. ਵਿ- ਵੰਦਨਾ (ਪ੍ਰਣਾਮ) ਯੋਗ੍ਯ. ਵੰਦਨੀਯ. "ਬੰਦਕ ਹੋਇ ਬੰਦ ਸੁਧਿ ਲਹੈ." (ਗਉ ਬਾਵਨ ਕਬੀਰ) ਜੋ ਵੰਦਨਾ ਕਰਨ ਵਾਲਾ ਹੁੰਦਾ ਹੈ, ਉਹ ਵੰਦਨੀਯ (ਕਰਤਾਰ) ਦੀ ਸੁਧ ਲਭਦਾ ਹੈ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਡਾਟ. ਡੱਟਾ. ੨. ਹਲਵਾਈਆਂ ਦੇ ਸੰਕੇਤ ਵਿੱਚ ਖੰਡ ਜਾਂ ਗੁੜ ਦੀ ਚਾਸ਼ਨੀ ਜਮਾਕੇ ਉਸ ਦੀ ਕੱਢੀ ਹੋਈ ਮੋਟੀ ਤਾਰ, ਜਿਸ ਨੂੰ ਕੱਟਕੇ ਰੇਵੜੀਆਂ ਬਣਦੀਆਂ ਹਨ। ੩. ਦੇਖੋ, ਗਟਾ....
ਸੰਗ੍ਯਾ- ਸੰਚਾ. ਕਲਬੂਤ (ਕਾਲਬੁਦ). ੨. ਠੱਟਰ. ਪਿੰਜਰ....
ਅ਼. [مِحراب] ਮਿਹ਼ਰਾਬ. ਸੰਗ੍ਯਾ- ਡਾਟ. ਕਮਾਣ ਦੀ ਸ਼ਕਲ ਦੀ ਦਰਵਾਜ਼ੇ ਆਦਿ ਦੀ ਚਿਣਾਈ। ੨. ਮਸੀਤ ਦਾ ਉਹ ਡਾਟ, ਜੋ ਮੱਕੇ ਵੱਲ ਹੁੰਦਾ ਹੈ, ਜਿਸ ਦੇ ਸਾਮ੍ਹਣੇ ਖੜੇ ਹੋਕੇ ਨਮਾਜ਼ ਪੜ੍ਹੀ ਜਾਂਦੀ ਹੈ. "ਸੁੱਤਾ ਜਾਇ ਮਸੀਤ ਵਿੱਚ ਵਲ ਮਿਹਰਾਬੇ ਪਾਇ ਪਸਾਰੀ." (ਭਾਗੁ)...