ਭੰਡ

bhandaभंड


ਸੰ. भण्ड. ਧਾ- ਮਖੌਲ ਕਰਨਾ, ਨਿੰਦਾ ਕਰਨਾ। ੨. ਸੰਗ੍ਯਾ- ਭਾਂਡ. ਨਿਰਲੱਜ ਗੱਲਾਂ ਕਰਨ ਵਾਲਾ। ੩. ਸੰ. ਭਾਂਡ. ਪਾਤ੍ਰ. ਬਰਤਨ। ੪. ਭਾਵ- ਇਸਤ੍ਰੀ, ਜੋ ਸੰਤਾਨ ਉਤਪੰਨ ਕਰਨ ਲਈ ਸ਼ੁਭ ਪਾਤ੍ਰ ਹੈ. "ਭੰਡਹੁ ਹੀ ਭੰਡ ਊਪਜੈ ਭੰਡੈ ਬਾਝੁ ਨ ਕੋਇ." (ਵਾਰ ਆਸਾ)


सं. भण्ड. धा- मखौल करना, निंदा करना। २. संग्या- भांड. निरलॱज गॱलां करन वाला। ३. सं. भांड. पात्र. बरतन। ४. भाव- इसत्री, जो संतान उतपंन करन लई शुभ पात्र है. "भंडहु ही भंड ऊपजै भंडै बाझु न कोइ." (वार आसा)