jūtdhaजूठ
ਸੰ. ਜੁਸ੍ਟ. ਸੰਗ੍ਯਾ- ਖਾਧੇ ਪਿੱਛੋਂ ਬਚਿਆ ਹੋਇਆ ਅੰਨ. ਉੱਛਿਸ੍ਟ। ੨. ਜੂਠੀ ਵਸਤੁ। ੩. ਅਪਵਿਤ੍ਰਤਾ। ੪. ਸਿੰਧੀ. ਜੂਠ. ਅਸਤ੍ਯ.
सं. जुस्ट. संग्या- खाधे पिॱछों बचिआ होइआ अंन. उॱछिस्ट। २. जूठी वसतु। ३. अपवित्रता। ४. सिंधी. जूठ. असत्य.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਿਛਹੁ....
ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ....
ਜੂਠਾ ਦਾ ਇਸਤ੍ਰੀ ਲਿੰਗ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਸੰਗ੍ਯਾ- ਅਸ਼ੁੱਧੀ. ਮਲਿਨਤਾ. "ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ." (ਗਉ ਥਿਤੀ ਮਃ ੫)...
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰ. ਜੁਸ੍ਟ. ਸੰਗ੍ਯਾ- ਖਾਧੇ ਪਿੱਛੋਂ ਬਚਿਆ ਹੋਇਆ ਅੰਨ. ਉੱਛਿਸ੍ਟ। ੨. ਜੂਠੀ ਵਸਤੁ। ੩. ਅਪਵਿਤ੍ਰਤਾ। ੪. ਸਿੰਧੀ. ਜੂਠ. ਅਸਤ੍ਯ....
ਵਿ- ਜੋ ਨਹੀਂ ਸਤ੍ਯ. ਮਿਥ੍ਯਾ। ੨. ਸੱਚ ਦੇ ਵਿਰੁੱਧ. ਝੂਠ....