jamālagotāजमालगोटा
ਸੰ. ਜਯਪਾਲ. L. Croton liglium. ਇੱਕ ਬਿਰਛ, ਜਿਸ ਦੇ ਫਲਾਂ ਦੇ ਬੀਜਾਂ ਵਿੱਚੋਂ ਤੇਲ ਕੱਢੀਦਾ ਹੈ, ਜੋ ਜੁਲਾਬ ਲਈ ਵਰਤੀਦਾ ਹੈ. ਜਮਾਲਗੋਟਾ ਖ਼ੁਸ਼ਕ, ਬਹੁਤ ਗਰਮ ਤੇ ਤਿੱਖਾ (ਤੀਕ੍ਸ਼੍ਣ) ਹੁੰਦਾ ਹੈ. ਇਸ ਦਾ ਵਰਤਣਾ ਸਾਵਧਾਨੀ ਨਾਲ ਵੈਦ੍ਯ ਦੀ ਸਿਖ੍ਯਾ ਅਨੁਸਾਰ ਕਰਨਾ ਚਾਹੀਏ. ਇਹ ਸਰੀਰ ਦੀ ਰਤੂਬਤ ਖ਼ੁਸ਼ਕ ਕਰਦਾ, ਲਹੂ ਅਤੇ ਖਲੜੀ ਦੇ ਰੋਗ ਮਿਟਾਉਂਦਾ ਹੈ.
सं. जयपाल. L. Croton liglium. इॱक बिरछ, जिस दे फलां दे बीजां विॱचों तेल कॱढीदा है, जो जुलाब लई वरतीदा है. जमालगोटा ख़ुशक, बहुत गरम ते तिॱखा (तीक्श्ण) हुंदा है. इस दा वरतणा सावधानी नाल वैद्य दी सिख्या अनुसार करना चाहीए. इह सरीर दी रतूबत ख़ुशक करदा, लहू अते खलड़ी दे रोग मिटाउंदा है.
ਹਿਤਪਾਲ ਦਾ ਪੁਤ੍ਰ ਪੰਜਾਬ ਦਾ ਬ੍ਰਾਹਮਣ ਰਾਜਾ, ਜਿਸ ਦੀ ਰਾਜਧਾਨੀ ਲਹੌਰ ਅਤੇ ਭਟਿੰਡਾ¹ ਸੀ. ਸੁਬਕਤਗੀਨ ਗ਼ਜ਼ਨੀ ਦੇ ਬਾਦਸ਼ਾਹ ਨੇ ਸਨ ੯੮੬ ਵਿੱਚ ਇਸ ਨੂੰ ਭਾਰੀ ਹਾਰ ਦਿੱਤੀ. ਫੇਰ ਸੁਬਕਤਗੀਨ ਦੇ ਪੁਤ੍ਰ ਸੁਲਤ਼ਾਨ ਮਹ਼ਮੂਦ ਨੇ ੨੭ ਨਵੰਬਰ ਸਨ ੧੦੦੧ ਨੂੰ ਜਯਪਾਲ ਨੂੰ ਜਿੱਤਕੇ ਸੰਬੰਧੀਆਂ ਸਮੇਤ ਕੈਦੀ ਕਰ ਲਿਆ. ਜਯਪਾਲ ਨੇ ਮਹ਼ਮੂਦ ਦੀ ਤਾਬੇਦਾਰੀ ਮੰਨਕੇ ਰਿਹਾਈ ਪਾਈ ਅਤੇ ਆਪਣੇ ਪੁਤ੍ਰ ਅਨੰਗਪਾਲ² ਨੂੰ ਰਾਜ ਦੇ ਕੇ ਚਿਤਾ (ਚਿਖਾ) ਵਿੱਚ ਪ੍ਰਵੇਸ਼ ਕਰਕੇ ਦੇਹ ਤ੍ਯਾਗ ਦਿੱਤੀ. ਕਈ ਇਤਿਹਾਸਕਾਰਾਂ ਨੇ ਜਯਪਾਲ ਨੂੰ ਰਾਜਪੂਤ ਅਤੇ ਜੱਟ ਭੀ ਲਿਖਿਆ ਹੈ, ਜਯਪਾਲ ਦੇ ਪ੍ਰਸਿੱਧ ਪੰਡਿਤ ਉਗ੍ਰਭੂਤੀ ਨੇ ਸੰਸਕ੍ਰਿਤ ਦਾ ਉੱਤਮ ਵ੍ਯਾਕਰਣ ਰਚਿਆ ਹੈ.#੨. ਅਨੰਗਪਾਲ ਦਾ ਪੁਤ੍ਰ ਜਯਪਾਲ ੨, ਜੋ ਸਨ ੧੦੧੩ ਵਿੱਚ ਲਹੌਰ ਦੇ ਰਾਜਸਿੰਘਾਸਨ ਤੇ ਬੈਠਾ. ਇਸ ਨੂੰ ਸੁਲਤ਼ਾਨ ਮਹ਼ਮੂਦ ਨੇ ਰਾਵੀ ਦੇ ਕਿਨਾਰੇ ਸਨ ੧੦੨੨ ਵਿੱਚ ਭਾਰੀ ਹਾਰ ਦਿੱਤੀ. ਜਯਪਾਲ ਅਜਮੇਰ ਵੱਲ ਭੱਜ ਗਿਆ ਅਰ ਪੰਜਾਬ ਵਿੱਚ ਮੁਸਲਮਾਨਾਂ ਦੀ ਬਾਦਸ਼ਾਹੀ ਪੱਕੀ ਜਮਗਈ....
ਦੇਖੋ, ਬਿਰਖ ੧....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਅ਼. [فلان] ਫ਼ੁਲਾਂ. ਵਿ- ਅਮੁਕ. ਕੋਈ ਇੱਕ। ੨. ਸਰਵ- ਕੋਈ....
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ....
ਅ਼. [جُّلاب] ਜੁੱਲਾਬ. ਸੰਗ੍ਯਾ- ਇਸ ਦਾ ਮੂਲ ਗੁਲ- ਆਬ ਹੈ. ਗੁਲਾਬ ਦਾ ਅ਼ਰਕ਼. ਗੁਲਾਬ ਦਾ ਅ਼ਰਕ਼ ਦਸ੍ਤਾਵਰ ਹੈ, ਇਸ ਲਈ ਦ੍ਰਾਵਕ ਦਵਾਈਆਂ ਲਈ ਇਹ ਸ਼ਬਦ ਆਮ ਹੋ ਗਿਆ ਹੈ....
ਸੰ. ਜਯਪਾਲ. L. Croton liglium. ਇੱਕ ਬਿਰਛ, ਜਿਸ ਦੇ ਫਲਾਂ ਦੇ ਬੀਜਾਂ ਵਿੱਚੋਂ ਤੇਲ ਕੱਢੀਦਾ ਹੈ, ਜੋ ਜੁਲਾਬ ਲਈ ਵਰਤੀਦਾ ਹੈ. ਜਮਾਲਗੋਟਾ ਖ਼ੁਸ਼ਕ, ਬਹੁਤ ਗਰਮ ਤੇ ਤਿੱਖਾ (ਤੀਕ੍ਸ਼੍ਣ) ਹੁੰਦਾ ਹੈ. ਇਸ ਦਾ ਵਰਤਣਾ ਸਾਵਧਾਨੀ ਨਾਲ ਵੈਦ੍ਯ ਦੀ ਸਿਖ੍ਯਾ ਅਨੁਸਾਰ ਕਰਨਾ ਚਾਹੀਏ. ਇਹ ਸਰੀਰ ਦੀ ਰਤੂਬਤ ਖ਼ੁਸ਼ਕ ਕਰਦਾ, ਲਹੂ ਅਤੇ ਖਲੜੀ ਦੇ ਰੋਗ ਮਿਟਾਉਂਦਾ ਹੈ....
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਫ਼ਾ. [گرم] ਵਿ- ਤੱਤਾ. ਦੇਖੋ, ਘਰਮ। ੨. ਸੰ. गरिमन ਭਾਰੀ. ਵਜ਼ਨਦਾਰ. "ਕਿਤੇ ਬਰਮ ਪੈ ਚਰਮ ਰੁਪ ਗਰਮ ਝਾਰੈ." (ਚਰਿਤ੍ਰ ੯੧)...
ਸੰ. ਤੀਕ੍ਸ਼੍ਣ. ਵਿ- ਜਿਸ ਦੀ ਧਾਰ ਬਹੁਤ ਤੇਜ਼ ਹੋਵੇ। ੨. ਆਲਸ ਰਹਿਤ. ਉੱਦਮੀ। ੩. ਤੁੰਦ ਮਿਜ਼ਾਜ. ਗੁਸੈਲਾ। ੪. ਚਰਪਰੇ ਸੁਆਦ ਵਾਲਾ। ੫. ਤੇਜ਼ ਚਾਲ ਚੱਲਣ ਵਾਲਾ, ਪੈਰਾਂ ਦਾ ਛੋਹਲਾ....
ਸੰ. तीक्ष्ण. ਵਿ- ਤਿੱਖਾ. ਤੇਜ਼। ੨. ਚਰਪਰਾ. ਮਿਰਚ ਜੇਹੇ ਸੁਆਦ ਵਾਲਾ। ੩. ਚਾਲਾਕ। ੪. ਸੰਗ੍ਯਾ- ਵਿਸ. ਜ਼ਹਿਰ। ੫. ਫ਼ੌਲਾਦ ਲੋਹਾ। ੬. ਯੁੱਧ. ਜੰਗ। ੭. ਮੌਤ। ੮. ਸਮੁੰਦ੍ਰੀ ਲੂਣ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਕ੍ਰਿ- ਵਰਤੋਂ (ਵਿਹਾਰ) ਵਿੱਚ ਲਿਆਉਣਾ। ੨. ਰਹਿਣਾ. ਨਿਵਾਸ ਕਰਨਾ. "ਜਿਥੈ ਜਾਇ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹਿ." (ਸ੍ਰੀ ਮਃ ੫) ੩. ਵਰਤੋਂ ਵਿੱਚ ਆਉਣਾ. "ਵਰਤੈ ਸਬਕਿਛੁ ਤੇਰਾ ਭਾਣਾ." (ਮਾਝ ਮਃ ੫)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਿਦ੍ਯਾ ਜਾਣਨ ਵਾਲਾ. ਵਿਦ੍ਵਾਨ. ਹਕੀਮ. (Doctor). । ੨. ਤ਼ਬੀਬ ਦੇਖੋ, ਵੈਦ ੨। ੩. ਵਿ- ਵੇਦ ਸੰਬੰਧੀ. ਵੇਦ ਦਾ....
ਦੇਖੋ, ਸਿਕ੍ਸ਼ਾ. "ਸਿਖ੍ਯਾ ਸੰਤ ਨਾਮੁ ਭਜੁ ਨਾਨਕ." (ਸਵੈਯੇ ਮਃ ੫. ਕੇ)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਦੇਖੋ, ਚਾਹਿਏ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਵਿ- ਲਘੁ. ਛੋਟਾ। ੨. ਸੰਗ੍ਯਾ- ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੩. ਸੰ. ਲੋਹਿਤ. ਲੋਹੂ. ਰਧਿਰ. ਖੂਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਚਰਮ. ਤੁਚਾ. ਖਾਲ. ਦੇਖੋ, ਖਲ। ੨. ਚੰਮ ਦੀ ਥੈਲੀ. "ਭਉ ਤੇਰਾ ਭਾਂਗ ਖਲੜੀ ਮੇਰਾ ਚੀਤ." (ਤਿਲੰ ਮਃ ੧) ੩. ਵਿ- ਦੇਖੋ, ਖਪਰੀ. "ਖਲੜੀ ਖਪਰੀ ਲਕੜੀ ਚਮੜੀ." (ਆਸਾ ਮਃ ੧)...
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....