julābaजुलाब
ਅ਼. [جُّلاب] ਜੁੱਲਾਬ. ਸੰਗ੍ਯਾ- ਇਸ ਦਾ ਮੂਲ ਗੁਲ- ਆਬ ਹੈ. ਗੁਲਾਬ ਦਾ ਅ਼ਰਕ਼. ਗੁਲਾਬ ਦਾ ਅ਼ਰਕ਼ ਦਸ੍ਤਾਵਰ ਹੈ, ਇਸ ਲਈ ਦ੍ਰਾਵਕ ਦਵਾਈਆਂ ਲਈ ਇਹ ਸ਼ਬਦ ਆਮ ਹੋ ਗਿਆ ਹੈ.
अ़. [جُّلاب] जुॱलाब. संग्या- इस दा मूल गुल- आब है. गुलाब दा अ़रक़. गुलाब दा अ़रक़ दस्तावर है, इस लई द्रावक दवाईआं लई इह शबद आम होगिआ है.
ਦੇਖੋ, ਜੁਲਾਬ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
ਫ਼ਾ. [گُل] ਸੰਗ੍ਯਾ- ਫੁੱਲ. ਪੁਸਪ. "ਗੁਲ ਮੇ ਜਿਮ ਗੰਧ." (ਨਾਪ੍ਰ) ੨. ਖਾਸ ਕਰਕੇ ਗੁਲਾਬ ਦਾ ਫੁੱਲ। ੩. ਲੋਹਾ ਤਪਾਕੇ ਸ਼ਰੀਰ ਪੁਰ ਲਾਇਆ ਹੋਇਆ ਦਾਗ਼. ਚਾਚੂਆ. "ਨਿਜ ਤਨ ਗੁਲਨ ਨ ਖਾਹੁ." (ਚਰਿਤ੍ਰ ੨੩੬) ੪. ਦੀਵੇ ਦੀ ਬੱਤੀ ਦਾ ਉਹ ਹਿੱਸਾ, ਜੋ ਜਲਕੇ ਵਧ ਆਉਂਦਾ ਹੈ। ੫. ਅ਼. [غُل] ਗ਼ੁਲ. ਸ਼ੋਰ. ਡੰਡ. ਰੌਲਾ. "ਦਾਨਵ ਕਰੈਂ ਗੁਲ." (ਸਲੋਹ)...
ਫ਼ਾ. [گُلاب] ਸੰਗ੍ਯਾ- ਸ੍ਥਲਕਮਲ. Rose ਭਾਰਤ ਵਿੱਚ ਇਹ ਅਨੇਕ ਜਾਤਾਂ ਦਾ ਹੁੰਦਾ ਹੈ ਅਤੇ ਬਹੁਤ ਜਾਤੀਆਂ ਵਿਦੇਸ਼ ਤੋਂ ਆਈਆਂ ਹਨ. ਗੁਲਕ਼ੰਦ, ਅਰਕ ਅਤੇ ਇਤਰ ਲਈ ਚੇਤੀ ਗੁਲਾਬ ਸਭ ਤੋਂ ਉੱਤਮ ਹੁੰਦਾ ਹੈ....
ਵਿ- ਪਘਰਾਉਣ ਵਾਲਾ. ਪਤਲਾ ਕਰਨ ਵਾਲਾ। ੨. ਦਿਲ ਪੁਰ ਅਸਰ ਪਾਉਣ ਵਾਲਾ. ੩. ਸੰਗ੍ਯਾ- ਸੁਹਾਗਾ। ੪. ਚੰਦ੍ਰਕਾਂਤ ਮਣਿ। ੫. ਜੁਲਾਬ ਦੀ ਦਵਾਈ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....