chāchara, chācharīचाचर, चाचरी
ਦੇਖੋ, ਚਰਚਰੀ। ੨. ਇੱਕ ਛੰਦ. ਇਹ "ਸੁਧੀ" ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਜ, ਗ, , .#ਉਦਾਹਰਣ-#ਅਲੇਖ ਹੈ। ਅਭੇਖ ਹੈ।#ਅਨਾਮ ਹੈ। ਅਕਾਮ ਹੈ।।#(ਜਾਪੁ)#(ਅ) ਚਾਚਰੀ ਦਾ ਦੂਜਾ ਰੂਪ ਹੈ "ਸ਼ਸ਼ੀ" ਛੰਦ. ਅਰਥਾਤ- ਪ੍ਰਤਿ ਚਰਣ ਇੱਕ ਯਗਣ, ਯਥਾ-#ਗੁਬਿੰਦੇ। ਮੁਕੰਦੇ। ਉਦਾਰੇ. ਅਪਾਰੇ।। (ਜਾਪੁ)#ਕਲਕੀ ਅਵਤਾਰ ਵਿੱਚ ਭੀ ਇਹੀ ਰੂਪ ਦਿੱਤਾ ਹੈ, ਯਥਾ-#ਹਕਾਰੈਂ। ਪਚਾਰੈਂ। ਪ੍ਰਹਾਰੈਂ। ਕ੍ਰਵਾਰੈਂ।#ਗੁਰੁਪ੍ਰਤਾਪ ਸੂਰਯ ਵਿੱਚ ਭੀ ਇਹੀ ਰੂਪ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ, ਯਥਾ-#ਤੁਫੰਗੈਂ। ਨਿਸੰਗੈਂ। ਉਠਾਈ। ਚਲਾਈ।। ੩. ਸੰ. ਚਾਚਲਿ. ਵਿ- ਅਤਿ ਚੰਚਲ। ੪. ਟੇਢਾ ਜਾਣ ਵਾਲਾ। ੫. ਸੰਗ੍ਯਾ- ਤਲਵਾਰ. ਖੜਗ. ਜਿਸ ਦੀ ਚਾਲ ਤਿਰਛੀ ਹੈ. "ਚਾਚਰ ਚਮਕਾਰਨ." (ਅਕਾਲ)
देखो, चरचरी। २. इॱक छंद. इह "सुधी" छंद दा ही नामांतर है. लॱछण- चार चरण, प्रति चरण ज, ग, , .#उदाहरण-#अलेख है। अभेख है।#अनाम है। अकाम है।।#(जापु)#(अ) चाचरी दा दूजा रूप है "शशी" छंद. अरथात- प्रति चरण इॱक यगण, यथा-#गुबिंदे। मुकंदे। उदारे. अपारे।। (जापु)#कलकी अवतार विॱच भी इही रूप दिॱता है, यथा-#हकारैं। पचारैं। प्रहारैं। क्रवारैं।#गुरुप्रताप सूरय विॱच भी इही रूप भाई संतोख सिंघ ने लिखिआ है, यथा-#तुफंगैं। निसंगैं। उठाई। चलाई।। ३. सं. चाचलि. वि- अति चंचल। ४. टेढा जाण वाला। ५. संग्या- तलवार. खड़ग. जिस दी चाल तिरछी है. "चाचर चमकारन." (अकाल)
ਦੇਖੋ, ਚਚਰੀਆ। ੨. ਸੰ. ਚਰ੍ਚਰੀ. ਸੰਗ੍ਯਾ- ਫਾਗ ਦਾ ਗੀਤ. ਹੋਲੀ ਦਾ ਗਾਇਨ। ੩. ਡਫ। ੪. ਨ੍ਰਿਤ੍ਯ ਅਤੇ ਗਾਇਨ ਦੀ ਧੂੰਮ. "ਕਰਤ ਕਰਤ ਚਰਚ ਚਰਚ ਚਰਚਰੀ." (ਕਾਨ ਮਃ ੫) ਪੂਜਕ ਲੋਕ ਚਰਚਨ ਅਤੇ ਨ੍ਰਿਤ੍ਯ ਕਰਦੇ ਹਨ। ੫. ਗਿੱਧਾ। ੬. ਇੱਕ ਛੰਦ. ਦੇਖੋ, ਚਾਚਰੀ। ੭. ਯੋਗ ਦੀ ਇੱਕ ਮੁਦ੍ਰਾ....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਵਿ- ਉੱਤਮ ਹੈ ਧੀ (ਬੁੱਧਿ) ਜਿਸ ਦੀ. "ਸੁਧੀਨ ਪਾਨ ਕੈ ਧਰੈਂ." (ਕਲਕੀ) ਸ਼੍ਰੇਸ੍ਠ ਬੁੱਧਿ ਵਾਲਿਆਂ ਨੂੰ ਅਪਸਰਾ ਹੱਥ ਫੜਦੀਆਂ ਹਨ। ੨. ਦੇਖੋ, ਹੋਹਾ ਅਤੇ ਚਾਚਰੀ ਦਾ ਨੰਬਰ ੨. ਰੂਪ ੳ। ੩. ਦੇਖੋ, ਸੁੱਧੀ....
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਵਿ- ਜੋ ਲਿਖਿਆ ਨਾ ਜਾ ਸਕੇ. ਅਲੇਖ੍ਯ. "ਅਲੇਖ ਹੈ." (ਜਾਪੁ) ੨. ਅਲਕ੍ਸ਼੍ਯ. ਅਲਖ. ਜੋ ਲਖਿਆ (ਵੇਖਿਆ) ਨਹੀਂ ਜਾਂਦਾ। ੩. ਭਿੱਖ੍ਯਾ ਮੰਗਣ ਅਤੇ ਪਰਸਪਰ ਮਿਲਣ ਸਮੇਂ ਯੋਗੀਆਂ ਦਾ ਧਾਰਮਿਕ ਸ਼ਬਦ "ਭੇਖ ਅਲੇਖ ਉਚਾਰ ਕੈ ਰਾਵਨ." (ਰਾਮਾਵ) ਯੋਗੀ ਭੇਖ ਦੀ "ਅਲੱਖ" ਬੋਲਕੇ ਰਾਵਨ ਸੀਤਾ ਪਾਸ ਆਇਆ।#੪. ਜੋ ਲੇਖੇ ਵਿੱਚ ਨਹੀਂ ਆ ਸਕਦਾ. "ਤਾਂਤੇ ਜਨਮ ਅਲੇਖੈ." (ਆਸਾ ਕਬੀਰ) ੫. ਜਿਸ ਦੇ ਮੱਥੇ ਕੋਈ ਲੇਖ ਨਹੀਂ. ਕਰਮ ਬੰਧਨ ਤੋਂ ਮੁਕਤ. "ਅਲੇਖ ਹਰੀ." (ਅਕਾਲ)...
ਸੰ. ਅਭੇਸ ਵਿ- ਭੇਸ ਬਿਨਾ ਜਿਸ ਦਾ ਕੋਈ ਲਿਬਾਸ ਨਹੀਂ। ੨. ਬੁਰਾ ਭੇਖ। ੩. ਲੋਪ. ਨੇਸ੍ਤ ਨਾਬੂਦ. ਮਲੀਆਮੇਟ. "ਕੀਜਿਯੈ ਅਭੇਸ ਉਨੈ ਬਡੋ ਯਹਿ ਕਾਮ ਹੈ." (ਚੰਡੀ ੧) "ਸਭ ਦੁਸ੍ਟ ਮਾਰ ਕੀਨੇ ਅਭੇਖ." (ਨਰਸਿੰਘਾਵ)...
ਸੰ. अनामन् ਵਿ- ਨਾਮ ਰਹਿਤ. ਜਿਸ ਦਾ ਕੋਈ ਨਾਉਂ ਨਹੀਂ. "ਅਨਾਮ ਹੈ." (ਜਾਪੁ) "ਜਗ ਨਾਮ ਸਹੰਸ ਅਨਾਮ ਅਹੋ." (ਨਾਪ੍ਰ) ੨. ਸੰ. ਅਨਾਮਯ. ਆਮਯ (ਰੋਗ) ਰਹਿਤ. ਅਰੋਗ. "ਤਨ ਅਨਾਮ ਮਨ ਅਨਦ ਹੈ." (ਨਾਪ੍ਰ) ੩. ਦੇਖੋ, ਇਨਾਮ....
ਵਿ- ਨਿਕੰਮਾ. ਵ੍ਰਿਥਾ। ੨. ਸੰ. ਕਾਮਨਾ ਰਹਿਤ. ਨਿਸਕਾਮ. ਇੱਛਾ ਬਿਨਾ. "ਅਕਾਮ ਹੈ." (ਜਾਪੁ) ੩. ਜਿਸ ਤੇ ਕਾਮਦੇਵ (ਅਨੰਗ) ਦਾ ਅਸਰ ਨਹੀਂ....
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...
ਦੇਖੋ, ਚਰਚਰੀ। ੨. ਇੱਕ ਛੰਦ. ਇਹ "ਸੁਧੀ" ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਜ, ਗ, , .#ਉਦਾਹਰਣ-#ਅਲੇਖ ਹੈ। ਅਭੇਖ ਹੈ।#ਅਨਾਮ ਹੈ। ਅਕਾਮ ਹੈ।।#(ਜਾਪੁ)#(ਅ) ਚਾਚਰੀ ਦਾ ਦੂਜਾ ਰੂਪ ਹੈ "ਸ਼ਸ਼ੀ" ਛੰਦ. ਅਰਥਾਤ- ਪ੍ਰਤਿ ਚਰਣ ਇੱਕ ਯਗਣ, ਯਥਾ-#ਗੁਬਿੰਦੇ। ਮੁਕੰਦੇ। ਉਦਾਰੇ. ਅਪਾਰੇ।। (ਜਾਪੁ)#ਕਲਕੀ ਅਵਤਾਰ ਵਿੱਚ ਭੀ ਇਹੀ ਰੂਪ ਦਿੱਤਾ ਹੈ, ਯਥਾ-#ਹਕਾਰੈਂ। ਪਚਾਰੈਂ। ਪ੍ਰਹਾਰੈਂ। ਕ੍ਰਵਾਰੈਂ।#ਗੁਰੁਪ੍ਰਤਾਪ ਸੂਰਯ ਵਿੱਚ ਭੀ ਇਹੀ ਰੂਪ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ, ਯਥਾ-#ਤੁਫੰਗੈਂ। ਨਿਸੰਗੈਂ। ਉਠਾਈ। ਚਲਾਈ।। ੩. ਸੰ. ਚਾਚਲਿ. ਵਿ- ਅਤਿ ਚੰਚਲ। ੪. ਟੇਢਾ ਜਾਣ ਵਾਲਾ। ੫. ਸੰਗ੍ਯਾ- ਤਲਵਾਰ. ਖੜਗ. ਜਿਸ ਦੀ ਚਾਲ ਤਿਰਛੀ ਹੈ. "ਚਾਚਰ ਚਮਕਾਰਨ." (ਅਕਾਲ)...
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਦੇਖੋ, ਸਸਿ। ੨. ਇੱਕ ਛੰਦ. ਦੇਖੋ, ਅਨਕਾ ਅਤੇ ਏਕਾਕ੍ਸ਼੍ਰੀ ਦਾ ਚੌਥਾ ਭੇਦ, ਤਥਾ ਚਾਚਰੀ ਦਾ ਰੂਪ ੨....
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਇਕ ਵਰਣਿਕ ਗਣ, ਜਿਸ ਦਾ ਰੂਪ ਆਦਿ ਲਘੁ ਹੈ. ....
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ....
ਸੰ. ਸੰਗ੍ਯਾ- ਜਨਮ. "ਮਾਨੁਖਾ ਅਵਤਾਰ ਦੁਰਲਭ." (ਆਸਾ ਰਵਦਾਸ) ੨. ਜਨਮ ਗ੍ਰਹਿਣ. ਜਨਮ ਧਾਰਨਾ। ੩. ਉਤਰਨਾ. ਹੇਠ ਆਉਣ ਦੀ ਕ੍ਰਿਯਾ। ੪. ਪੁਰਾਣਮਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿੱਚ ਪ੍ਰਗਟ ਹੋਣਾ. ਦੇਖੋ, ਚੌਬੀਸ ਅਵਤਾਰ ਅਤੇ ਦਸ ਅਵਤਾਰ. "ਅਵਤਾਰ ਨਾ ਜਾਨਹਿ ਅੰਤ। ਪਰਮੇਸਰ ਪਾਰਬ੍ਰਹਮ ਬਿਅੰਤ." (ਰਾਮ ਮਃ ੫)#੫. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ੧੩. ਅਤੇ ੧੦. ਤੇ ਵਿਸ਼੍ਰਾਮ, ਅੰਤ ਲਘੁ ਗੁਰੁ. ਦਸਮ ਗ੍ਰੰਥ ਵਿੱਚ ਅਰਧ ਅਵਤਾਰ ਦੇਖੀਦਾ ਹੈ, ਜਿਸ ਦਾ ਸਿਰਲੇਖ ਲਿਖਾਰੀ ਦੀ ਭੁੱਲ ਨਾਲ ਦੋਹਰਾ ਹੋ ਗਿਆ ਹੈ, ਯਥਾ:-#"ਅਸਥਨ ਮੁਖ ਲੈ ਕ੍ਰਿਸ੍ਨ ਤਿਹ, ਊਪਰ ਸੋਇ ਗਏ,#ਧਾਇ ਤਬੈ ਬ੍ਰਿਜ ਲੋਕ ਸਭ, ਗੋਦ ਉਠਾਇ ਲਏ."#(ਕ੍ਰਿਸਨਾਵ)...
ਇਹ ਦੇ ਅੰਤ ਈ ਪ੍ਰਤ੍ਯਯ ਨਿਸ਼ਚਾ ਅਤੇ ਕੇਵਲ ਅਰਥ ਪ੍ਰਗਟ ਕਰਦਾ ਹੈ. ਇਹੋ. ਯਹੀ. ਕੇਵਲ ਇਹ. "ਇਹੀ ਹਮਾਰੈ ਸਫਲ ਕਾਜ." (ਮਾਲੀ ਮਃ ੫) "ਇਹੀ ਤੇਰਾ ਅਉਸਰ ਇਹ ਤੇਰੀ ਬਾਰ." (ਭੈਰ ਕਬੀਰ)...
ਦੇਖੋ, ਸੂਰਜ। ੨. ਬਾਰਾਂ ਗਿਣਤੀ ਦਾ ਬੋਧਕ, ਕਿਉਂਕਿ ਸੂਰਜ ਬਾਰਾਂ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਦੇਖੋ, ਤੁਸ ਅਤੇ ਤੋਖ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰਗ੍ਯਾ- ਚਲਣ ਦੀ ਕ੍ਰਿਯਾ. ਚਲਣ ਦਾ ਭਾਵ। ੨. ਗਤਿ. ਚਾਲ। ੩. ਜਿਕਰ. ਪ੍ਰਸੰਗ. "ਮਾਨੁਖ ਕੀ ਕਹੁ ਕੇਤ ਚਲਾਈ?" (ਆਸਾ ਮਃ ੫) ਆਦਮੀ ਦੀ ਕੀ ਕਥਾ ਕਹਿਣੀ ਹੈ?...
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਵਿ- ਚਲਾਇਮਾਨ. ਜੋ ਸ੍ਥਿਰ ਨਹੀਂ. ਦੇਖੋ, ਚੰਚ ਧਾ. "ਚੰਚਲ ਸੁਪਨੈ ਹੀ ਉਰਝਾਇਓ." (ਦੇਵ ਮਃ ੫) ੨. ਕੁਮਾਤੁਰ. "ਚੰਚਲ ਚੀਤ ਨ ਰਹਿਈ ਠਾਇ." (ਓਅੰਕਾਰ) ੩. ਸੰਗ੍ਯਾ- ਪਵਨ. ਹਵਾ. ਕਵੀਆਂ ਨੇ ਇਹ ਪਦਾਰਥ ਚੰਚਲ ਲਿਖੇ ਹਨ-#ਹਾਥੀ ਦੇ ਕੰਨ, ਘੋੜਾ, ਪੌਣ, ਬਾਂਦਰ, ਬਾਲਕ, ਬਿਜਲੀ, ਭੌਰਾ, ਮਨ, ਮਮੋਲਾ, ਵੇਸ਼੍ਯਾ ਦੇ ਨੇਤ੍ਰ....
ਵਿ- ਵਿੰਗਾ. ਵਕ੍ਰ। ੨. ਛਲ ਸਹਿਤ. ਕਪਟੀ. "ਚਲਤ ਕਤ ਟੇਢੇ ਟੇਢੇ?" (ਕੇਦਾ ਕਬੀਰ) "ਟੇਢੀ ਪਾਗ ਟੇਢੇ ਚਲੇ." (ਕੇਦਾ ਕਬੀਰ)...
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਤਰਵਾਰ....
ਸੰ. खड़्ग ਖੜ੍ਗ. ਸੰਗ੍ਯਾ- ਜੋ ਖੰਡਨ (ਭੇਦਨ) ਕਰੇ ਸੋ ਖੜਗ. ਦੇਖੋ, ਖਡ੍ ਧਾ. ਕ੍ਰਿਪਾਣ. ਸ਼੍ਰੀ ਸਾਹਿਬ. ਧਨੁਰਵੇਦ ਅਨੁਸਾਰ ਖੜਗ ਚਾਰ ਅੰਗੁਲ ਚੌੜਾ ਅਤੇ ੫੦ ਅੰਗੁਲ ਲੰਮਾ ਹੋਣਾ ਚਾਹੀਏ. ਖੜਗ ਚਲਾਉਣ ਦੇ ਪ੍ਰਕਾਰ (ਤਲਵਾਰ ਦੇ ਹੱਥ) ੩੨ ਲਿਖੇ ਹਨ. "ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ। ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ." (ਸਨਾਮਾ) ੨. ਜਗਤਵਿਨਾਸ਼ਕ (ਲੈ ਕਰਨਵਾਲਾ) ਮੰਨਕੇ ਮਹਾਕਾਲ ਦਾ ਨਾਉਂ ਭੀ ਖੜਗ ਆਇਆ ਹੈ. "ਨਮਸਕਾਰ ਸ੍ਰੀ ਖੜਗ ਕੋ." (ਵਿਚਿਤ੍ਰ) "ਖੜਗ ਗੋਦ ਮੈ ਤੁਮ ਕੋ ਪਾਯੋ." (ਗੁਵਿ ੧੦) ੩. ਗੈਂਡੇ ਦਾ ਸਿੰਗ। ੪. ਗੈਂਡਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਗਤਿ. ਗਮਨ। ੨. ਆਚਰਣ. ਰੀਤਿ. ਮਰ੍ਯਾਦਾ. "ਭਗਤਾ ਕੀ ਚਾਲ ਸਚੀ ਅਤਿ ਨਿਰਮਲ." (ਸੂਹੀ ਛੰਤ ਮਃ ੩) "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੩. ਦੇਖੋ, ਗਤਿ....
ਦੇਖੋ, ਚਰਚਰੀ। ੨. ਇੱਕ ਛੰਦ. ਇਹ "ਸੁਧੀ" ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਜ, ਗ, , .#ਉਦਾਹਰਣ-#ਅਲੇਖ ਹੈ। ਅਭੇਖ ਹੈ।#ਅਨਾਮ ਹੈ। ਅਕਾਮ ਹੈ।।#(ਜਾਪੁ)#(ਅ) ਚਾਚਰੀ ਦਾ ਦੂਜਾ ਰੂਪ ਹੈ "ਸ਼ਸ਼ੀ" ਛੰਦ. ਅਰਥਾਤ- ਪ੍ਰਤਿ ਚਰਣ ਇੱਕ ਯਗਣ, ਯਥਾ-#ਗੁਬਿੰਦੇ। ਮੁਕੰਦੇ। ਉਦਾਰੇ. ਅਪਾਰੇ।। (ਜਾਪੁ)#ਕਲਕੀ ਅਵਤਾਰ ਵਿੱਚ ਭੀ ਇਹੀ ਰੂਪ ਦਿੱਤਾ ਹੈ, ਯਥਾ-#ਹਕਾਰੈਂ। ਪਚਾਰੈਂ। ਪ੍ਰਹਾਰੈਂ। ਕ੍ਰਵਾਰੈਂ।#ਗੁਰੁਪ੍ਰਤਾਪ ਸੂਰਯ ਵਿੱਚ ਭੀ ਇਹੀ ਰੂਪ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ, ਯਥਾ-#ਤੁਫੰਗੈਂ। ਨਿਸੰਗੈਂ। ਉਠਾਈ। ਚਲਾਈ।। ੩. ਸੰ. ਚਾਚਲਿ. ਵਿ- ਅਤਿ ਚੰਚਲ। ੪. ਟੇਢਾ ਜਾਣ ਵਾਲਾ। ੫. ਸੰਗ੍ਯਾ- ਤਲਵਾਰ. ਖੜਗ. ਜਿਸ ਦੀ ਚਾਲ ਤਿਰਛੀ ਹੈ. "ਚਾਚਰ ਚਮਕਾਰਨ." (ਅਕਾਲ)...
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....