jāpuजापु
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)
देखो, जप, जपु अते जापु. "जाप तापु गिआनु सभ धिआनु." (सुखमनी) २. दशमेश दी बाणी, जो जपु दे तुॱल ही सिॱखां दा निॱत दा पाठ है. देखो, जापजी। ३. जाप्य. जपण योग्य. "रामनाम जप जापु." (स्री मः ५)
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...
ਸੰ. ਸੰਗ੍ਯਾ- ਵਾਹਗੁਰੂ ਦੇ ਨਾਮ ਅਥਵਾ ਕਿਸੇ ਮੰਤ੍ਰ ਦਾ ਜਪਣਾ. ਜਪ। ੨. ਭਾਈ ਗੁਰਦਾਸ ਜੀ ਨੇ ਜਪੁਜੀ ਦੇ ਥਾਂ ਭੀ ਜਾਪ ਸ਼ਬਦ ਵਰਤਿਆ ਹੈ. "ਅੰਮ੍ਰਿਤ ਵੇਲੇ ਜਾਪ ਉਚਾਰਾ." (ਵਾਰ ੧) ੩. ਗ੍ਯਾਨ. ਦੇਖੋ, ਗ੍ਯਪ ਧਾ। ੪. ਦੇਖੋ, ਜਾਪਜੀ. "ਜਪ ਜਾਪ ਜਪੇ ਬਿਨਾ ਜੋ ਜੇਵੈ ਪਰਸਾਦ। ਸੋ ਵਿਸਟਾ ਕਾ ਕਿਰਮ ਹੁਇ." xxx (ਰਹਿਤ) ੫. ਦੇਖੋ, ਜਾਪਿ। ੬. ਦੇਖੋ, ਜਾਪਨ। ੭. ਦੇਖੋ, ਜਾਪੇ ੨....
ਜ੍ਵਰ. ਬੁਖ਼ਾਰ ਦੇਖੋ, ਤਾਪ. "ਤਾਪੁ ਗਇਆ." (ਸੋਰ ਮਃ ੫) ੨. ਸੰਤਾਪ. ਸਾੜਾ....
ਸੰ. ਧ੍ਯੈ ਦਾ ਅਰਥ ਹੈ ਸੋਚ ਵਿਚਾਰ, ਇਸ ਤੋਂ ਧ੍ਯਾਨ ਸ਼ਬਦ ਬਣਦਾ ਹੈ, ਜਿਸ ਦਾ ਅਰਥ ਹੈ ਕਿਸੇ ਵਸ੍ਤੁ ਵਿੱਚ ਵ੍ਰਿੱਤਿ ਦਾ ਲਿਵਲੀਨ ਕਰਨਾ. ਚਾਰੇ ਪਾਸਿਓਂ ਮਨ ਨੂੰ ਰੋਕਕੇ ਇੱਕ ਵਿਸਯ ਤੇ ਟਿਕਾਉਣ ਦੀ ਕ੍ਰਿਯਾ. ਪਾਤੰਜਲ ਦਰ੍ਸ਼ਨ ਨੇ ਲਿਖਿਆ ਹੈ- ''तत्र प्रत्ययैकता ध्यानं'' (ਯੋਗਸੂਤ੍ਰ, ੩- ੨) "ਸੁਣਿਐ ਲਾਗੈ ਸਹਜਿ ਧਿਆਨੁ." (ਜਪੁ) "ਧਿਆਨੀ ਧਿਆਨੁ ਲਾਵਹਿ." (ਸ੍ਰੀ ਅਃ ਮਃ ੫) ੨. ਅੰਤਹਕਰਣ ਵਿਚ ਕਿਸੇ ਵਸਤੁ ਦਾ ਪ੍ਰਤੱਖ ਭਾਵ। ੩. ਖਿਆਲ. ਚਿੰਤਨ....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ." (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਕ ਅਤੇ ਰਾਜਸ ਦੇ ਜੀਵ ਹਨ। ੨. ਸੰਗ੍ਯਾ- ਰਚਨਾ. ਬਨਾਵਟ. "ਬਰ ਖਸਿ ਬਾਣੀ ਬੁਦਬੁਦਾ ਹੇਰ." (ਬਸੰ ਅਃ ਮਃ ੧) ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ। ੩. ਬਾਣਾ ਕਰਕੇ. ਤੀਰਾਂ ਨਾਲ. "ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪) ੪. ਸੰਗ੍ਯਾ- ਵੰਨੀ. ਵਰ੍ਣ. ਰੰਗ. "ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ." (ਆਸਾ ਅਃ ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। ੫. ਸੰ. ਵਾਣੀ. ਕਥਨ. ਵ੍ਯਾਖ੍ਯਾ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) ੬. ਸਰਸ੍ਵਤੀ। ੭. ਪਦਰਚਨਾ. ਤਸਨੀਫ. "ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ." (ਅਨੰਦੁ) ੮. ਮਰਾ. ਬਾਣੀਆ ਵਣਿਕ। ੯. ਕਮੀ. ਘਾਟਾ। ੧੦. ਕ੍ਸ਼ੋਭ. ਚਟਪਟੀ. "ਅੰਤਰਿ. ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ." (ਰਾਮ ਮਃ ੧)...
ਦੇਖੋ, ਨਿਤ....
ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪਠਨ. ਪੜ੍ਹਾਈ। ੨. ਸਬਕ਼ ਸੰਥਾ. "ਪਾਠ ਪੜਿਓ ਅਰੁ ਬੇਦ ਬੀਚਾਰਿਓ." (ਸੋਰ ਅਃ ਮਃ ੫) ੩. ਪੁਸਤ੍ਤਕ ਦਾ ਭਾਗ. ਅਧ੍ਯਾਯ। ੪. ਕਿਸੇ ਪੁਸ੍ਤਕ ਅਤਵਾ ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ....
ਜਾਪੁ. ਜਪੁਜੀ ਤੁਲ੍ਯ ਪਵਿਤ੍ਰ ਗੁਰਬਾਣੀ, ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ. ਇਹ ਨਿਤ੍ਯ ਗੁਰਸਿੱਖਾਂ ਕਰਕੇ ਪੜ੍ਹੀ ਜਾਂਦੀ ਹੈ. ਕਿਤਨੇ ਵਿਦ੍ਵਾਨ ਇਸ ਨੂੰ "ਅਕਾਲ ਸਹਸ੍ਰਨਾਮ." ਆਖਦੇ ਹਨ. ਜਾਪਜੀ ਬਾਣੀ ਦੇ ਛੰਦ ੧੯੯ ਹਨ, ਜੋ ਜਾਤਿਭੇਦ ਕਰਕੇ ੧੦. ਹਨ.¹...
ਸੰ. ਵਿ- ਜਪਣ ਯੋਗ੍ਯ। ੨. ਸੰਗ੍ਯਾ- ਸਤੋਤ੍ਰ. ਪ੍ਰਾਰਥਨਾ। ੩. ज्ञाप्य ਗ੍ਯਾਪ੍ਯ. ਇਵ- ਜਤਲਾਉਣ- ਯੋਗ੍ਯ. ਸੂਚਨਾ ਦੇ ਲਾਇਕ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....