sasīससी
ਦੇਖੋ, ਸਸਿ। ੨. ਇੱਕ ਛੰਦ. ਦੇਖੋ, ਅਨਕਾ ਅਤੇ ਏਕਾਕ੍ਸ਼੍ਰੀ ਦਾ ਚੌਥਾ ਭੇਦ, ਤਥਾ ਚਾਚਰੀ ਦਾ ਰੂਪ ੨.
देखो, ससि। २. इॱक छंद. देखो, अनका अते एकाक्श्री दा चौथा भेद, तथा चाचरी दा रूप २.
ਸੰ. शशिन- ਸ਼ਸ਼ਿਨ. ਸੰਗ੍ਯਾ- ਸਹੇ ਵਾਲਾ, ਚੰਦ੍ਰਮਾ. ਸਹੇ ਦਾ ਚਿੰਨ੍ਹ ਧਾਰਣ ਵਾਲਾ ਚੰਦ੍ਰ. ਦੇਖੋ, ਸ਼ਸ਼ਾਂਕ. "ਅਸਿਤਾ¹ ਨਿਸਿ ਮੇ ਸਸਿ ਸੇ ਬਿਗਸੇ." (ਸਮੁਦ੍ਰਮਥਨ) ੨. ਯੋਗਮਤ ਅਨੁਸਾਰ ਖੱਬਾ ਸੁਰ ਅਤੇ ਮਸ੍ਤਕ ਵਿੱਚ ਇਸਥਿਤ ਚੰਦ੍ਰਮਾ, ਜਿਸ ਤੋਂ ਅਮ੍ਰਿਤ ਟਪਕਦਾ ਹੈ "ਸਸਿ ਕੀਨੋ ਸੂਰ ਗਿਰਾਸਾ." (ਰਾਮ ਕਬੀਰ) ੩. ਇੱਕ ਗਿਣਤੀ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. "ਸੰਮਤ ਬਾਨ ਸੁ ਚੰਦ, ਖੰਭ ਸਸੀ ਸਾਵਨ ਵਿਖੇ." (ਨਿਹਾਲ ਸਿੰਘ) ਸੰਮਤ ੧੯੧੫² ੪. ਸੋਮਵਾਰ ਲਈ ਭੀ ਸਸਿ ਸ਼ਬਦ ਵਰਤਿਆ ਹੈ. "ਜਮਦੁਤਿਯਾ ਸਸਿ ਦਿਨ ਤਬ ਹੁਤੋ." (ਗੁਪ੍ਰਸੂ) ੫. ਸੰ. शस्य ਸ਼ਸਯ. ਖੇਤੀ. "ਸਦਾ ਸੁਕਾਲ ਸਸਿਨ ਕੋ ਸਾਲੀ." (ਨਾਪ੍ਰ)...
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਇੱਕ ਗਣ ਛੰਦ. ਇਸ ਦਾ ਨਾਉਂ "ਸ਼ਸ਼ਿ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਇੱਕ ਯਗਣ. .#ਉਦਾਹਰਣ-#ਪ੍ਰਭੂ ਹੈ। ਅਜੂ ਹੈ। ਅਜੈ ਹੈ। ਅਭੈ ਹੈ. (ਰਾਮਾਵ) ੨. ਦੇਖੋ, ਚਾਚਰੀ। ੩. ਦੇਖੋ, ਉਨਕਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਏਖੋ, ਏਕ ਅੱਛਰੀ। ੨. ਇੱਕ ਸੰਸਕ੍ਰਿਤ ਕੋਸ਼, ਜਿਸ ਵਿੱਚ ਇੱਕ ਇੱਕ ਅੱਖਰ ਦੇ ਨਾਮਾ ਦੇ ਅਰਥ ਲਿਖੇ ਹਨ. ਇਹ ਗ੍ਰੰਥ ਪੁਰੁਸੋਤਮ ਦੇਵ ਵਿਦ੍ਵਾਨ ਦੀ ਰਚਨਾ ਹੈ. ਹਿੰਦੀ ਭਾਸਾ ਵਿੱਚ ਨੰਦ ਦਾਸ ਨੇ ਭੀ ਅਨੇਕਾਰ੍ਥ ਕੋਸ਼ ਵਿੱਚ ਕਈ ਦੋਹੇ ਇੱਕ ਅੱਖਰ ਦੇ ਅਨੇਕ ਅਰਥ ਪ੍ਰਗਟ ਕਰਨ ਵਾਲੇ ਲਿਖੇ ਹਨ. ਯਥਾ- "ਗੋ ਇੰਦ੍ਰੀ ਗੋ ਵਾਕ ਜਲ ਗੋ ਅਕਾਸ਼ ਦਿਸਿ ਛੰਦ, ਗੋ ਧਰ ਗੋ ਤਰੁ ਗੋ ਕਿਰਨ ਗੋ ਪਾਲਕ ਗੋਬਿੰਦ."...
ਦੇਖੋ, ਚਉਥਾ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸੰ. ਵ੍ਯ- ਔਰ. ਅਤੇ. "ਵਾਰ ਮਾਝ ਕੀ ਤਥਾ ਸਲੋਕ ਮਹਲਾ ੧. " ੨. ਇਸੇ ਤਰਾਂ ਇਵੇਂ ਹੀ। ੩. ਸੰਗ੍ਯਾ- ਸਤ੍ਯ। ੪. ਨਿਸ਼ਚਾ. "ਗੁਰ ਕੈ ਸਬਦਿ ਤਥਾ ਚਿਤੁ ਲਾਏ." (ਮਾਰੂ ਮਃ ੧) ੫. ਹ਼ੱਦ. ਸੀਮਾ....
ਦੇਖੋ, ਚਰਚਰੀ। ੨. ਇੱਕ ਛੰਦ. ਇਹ "ਸੁਧੀ" ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਜ, ਗ, , .#ਉਦਾਹਰਣ-#ਅਲੇਖ ਹੈ। ਅਭੇਖ ਹੈ।#ਅਨਾਮ ਹੈ। ਅਕਾਮ ਹੈ।।#(ਜਾਪੁ)#(ਅ) ਚਾਚਰੀ ਦਾ ਦੂਜਾ ਰੂਪ ਹੈ "ਸ਼ਸ਼ੀ" ਛੰਦ. ਅਰਥਾਤ- ਪ੍ਰਤਿ ਚਰਣ ਇੱਕ ਯਗਣ, ਯਥਾ-#ਗੁਬਿੰਦੇ। ਮੁਕੰਦੇ। ਉਦਾਰੇ. ਅਪਾਰੇ।। (ਜਾਪੁ)#ਕਲਕੀ ਅਵਤਾਰ ਵਿੱਚ ਭੀ ਇਹੀ ਰੂਪ ਦਿੱਤਾ ਹੈ, ਯਥਾ-#ਹਕਾਰੈਂ। ਪਚਾਰੈਂ। ਪ੍ਰਹਾਰੈਂ। ਕ੍ਰਵਾਰੈਂ।#ਗੁਰੁਪ੍ਰਤਾਪ ਸੂਰਯ ਵਿੱਚ ਭੀ ਇਹੀ ਰੂਪ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ, ਯਥਾ-#ਤੁਫੰਗੈਂ। ਨਿਸੰਗੈਂ। ਉਠਾਈ। ਚਲਾਈ।। ੩. ਸੰ. ਚਾਚਲਿ. ਵਿ- ਅਤਿ ਚੰਚਲ। ੪. ਟੇਢਾ ਜਾਣ ਵਾਲਾ। ੫. ਸੰਗ੍ਯਾ- ਤਲਵਾਰ. ਖੜਗ. ਜਿਸ ਦੀ ਚਾਲ ਤਿਰਛੀ ਹੈ. "ਚਾਚਰ ਚਮਕਾਰਨ." (ਅਕਾਲ)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....