gulamaगुलम
ਗ਼ੁਲਾਮ ਦਾ ਸੰਖੇਪ. "ਹਉ ਗੁਲਮ ਤਿਨਾ ਕਾ ਗੋਲੀਆ." (ਵਾਰ ਗਉ ੧. ਮਃ ੪) ਮੈਂ ਉਨ੍ਹਾਂ ਦੇ ਗ਼ੁਲਾਮਾਂ ਦਾ ਗੋਲਾ ਹਾਂ। ੨. ਸੰ. गुल्म ਸੰਗ੍ਯਾ- ਬਿੜਾ. ਜਾੜਾ. ਇੱਕ ਜੜ ਤੋਂ ਹੋਈਆਂ ਕਈ ਸ਼ਾਖ਼ਾਂ। ੩. ਫੌਜ ਦੀ ਇੱਕ ਖਾਸ ਗਿਣਤੀ ੯. ਹਾਥੀ, ੯. ਰਥ, ੨੭ ਘੋੜੇ ਅਤੇ ੪੫ ਪੈਦਲ¹। ੪. ਪੇਟ ਦਾ ਇੱਕ ਰੋਗ. ਵਾਉਗੋਲਾ (ਵਾਤਗੁਲਮ ਅਤੇ ਰਕਤਗੁਲਮ). "ਜੁਰ ਸੀਤ ਗੁਲਮ." (ਸਲੋਹ) ਦੇਖੋ, ਵਾਉਗੋਲਾ.
ग़ुलाम दा संखेप. "हउ गुलम तिना का गोलीआ." (वार गउ १. मः ४) मैंउन्हां दे ग़ुलामां दा गोला हां। २. सं. गुल्म संग्या- बिड़ा. जाड़ा. इॱक जड़ तों होईआं कई शाख़ां। ३. फौज दी इॱक खास गिणती ९. हाथी, ९. रथ, २७ घोड़े अते ४५ पैदल¹। ४. पेट दा इॱक रोग. वाउगोला (वातगुलम अते रकतगुलम). "जुर सीत गुलम." (सलोह) देखो, वाउगोला.
ਅ਼. [غُلام] ਗ਼ੁਲਾਮ. ਸੰਗ੍ਯਾ- ਲੁੱਟ ਵਿੱਚ ਹੱਥ ਆਇਆ ਜਾਂ ਮੁੱਲ ਲਿਆ ਹੋਇਆ ਸੇਵਕ.¹ ਗੋੱਲਾ. ਪੁਰਾਣੇ ਸਮੇਂ ਯੁੱਧ ਵਿੱਚੋਂ ਵੈਰੀ ਦੇ ਫੜੇ ਹੋਏ ਆਦਮੀਆਂ ਨੂੰ ਜਾਨੋ ਨਹੀਂ ਮਾਰਦੇ ਸਨ. ਸਗੋਂ ਕਾਬੂ ਕਰਕੇ ਕੈਦ ਕਰ ਲੈਂਦੇ ਸਨ. ਕੁਝ ਚਿਰ ਮਗਰੋਂ ਜਾਂਤਾਂ ਇਨ੍ਹਾਂ ਤੋਂ ਕਰੜੀ ਮਿਹਨਤ ਦੇ ਕੰਮ ਕਰਾਉਂਦੇ, ਜਾਂ ਡੰਗਰਾਂ ਵਾਂਙ ਵੇਚ ਛਡਦੇ. ਇਸ ਤਰਾਂ ਖਰੀਦੇ ਜਾਂ ਫੜੇ ਹੋਏ ਮਨੁੱਖ ਨੂੰ ਗ਼ੁਲਾਮ ਕਿਹਾ ਜਾਂਦਾ ਸੀ.²#ਅਸਲ ਵਿੱਚ ਗ਼ੁਲਾਮ ਉਸ ਨੂੰ ਆਖਦੇ ਸਨ ਜੋ ਪਸ਼ੂ ਸਮਾਨ ਕਿਸੇ ਹੋਰ ਮਨੁੱਖ ਦੀ ਮਾਲਕੀਅਤ ਹੁੰਦਾ ਸੀ, ਅਰ ਸਭ ਤਰਾਂ ਆਪਣੇ ਮਾਲਿਕ ਦੇ ਅਧੀਨ ਹੁੰਦਾ ਹੋਇਆ ਆਪਣੀ ਇੱਛਾ ਅਨੁਸਾਰ ਕੋਈ ਕੰਮ ਭੀ ਕਰਨ ਦੇ ਸਮਰਥ ਨਹੀਂ ਸੀ.#ਭਾਵੇਂ ਭਾਰਤ ਵਿੱਚ ਭੀ ਕਦੇ ਗੁਲਾਮੀ ਪ੍ਰਚਲਿਤ ਸੀ, ਪਰ ਇਸ ਦਾ ਪੂਰਾ ਜੋਰ ਪਹਿਲਾਂ ਉਨ੍ਹਾਂ ਦੇਸ਼ਾਂ ਵਿੱਚ ਰਿਹਾ ਹੈ ਜਿੱਥੇ ਹੁਣ ਕੁਝ ਸਦੀਆਂ ਤੋਂ ਇਸਲਾਮੀ ਕੌਮਾਂ ਆਬਾਦ ਹਨ. ਇਨ੍ਹਾਂ ਤਬਕਿਆਂ ਵਿੱਚ ਗੁਲਾਮੀ ਮੁਹ਼ੰਮਦ ਸਾਹਿਬ ਦੇ ਜਨਮ ਤੋਂ ਬਹੁਤ ਵਰ੍ਹੇ ਪਹਿਲਾਂ ਤੋਂ ਚਲੀ ਆਉਂਦੀ ਸੀ, ਇਨ੍ਹਾਂ ਦੇਸ਼ਾਂ ਤੋਂ ਹੀ ਇਹ ਯੂਰਪ ਵਿੱਚ ਫੈਲੀ, ਅਰ ਅੰਤ ਨੂੰ ਅਮਰੀਕਾ ਵਿੱਚ ਤਕੜੇ ਪੈਰ ਜਮਾਕੇ ਸਨ ੧੮੬੫ ਵਿੱਚ ਸਦਾ ਲਈ ਸਭ੍ਯ ਦੇਸ਼ਾਂ ਤੋਂ ਲੋਪ ਹੋ ਗਈ. ਗੁਲਾਮੀ ਦਾ ਇਤਿਹਾਸ ਨਰਕ ਵਿੱਚ ਬਿਲਕਦੇ ਜੀਵਾਂ ਦਾ ਕਥਾ ਤੋਂ ਭੀ ਜਾਦਾ ਦੁਖਦਾਈ ਕਿਹਾ ਜਾਵੇ, ਤਾਂ ਅਯੋਗ ਨਹੀਂ, ਦੇਖੋ, Ingram ਕ੍ਰਿਤ History of Slavery and Serfdom (1895)....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਗ਼ੁਲਾਮ ਦਾ ਸੰਖੇਪ. "ਹਉ ਗੁਲਮ ਤਿਨਾ ਕਾ ਗੋਲੀਆ." (ਵਾਰ ਗਉ ੧. ਮਃ ੪) ਮੈਂ ਉਨ੍ਹਾਂ ਦੇ ਗ਼ੁਲਾਮਾਂ ਦਾ ਗੋਲਾ ਹਾਂ। ੨. ਸੰ. गुल्म ਸੰਗ੍ਯਾ- ਬਿੜਾ. ਜਾੜਾ. ਇੱਕ ਜੜ ਤੋਂ ਹੋਈਆਂ ਕਈ ਸ਼ਾਖ਼ਾਂ। ੩. ਫੌਜ ਦੀ ਇੱਕ ਖਾਸ ਗਿਣਤੀ ੯. ਹਾਥੀ, ੯. ਰਥ, ੨੭ ਘੋੜੇ ਅਤੇ ੪੫ ਪੈਦਲ¹। ੪. ਪੇਟ ਦਾ ਇੱਕ ਰੋਗ. ਵਾਉਗੋਲਾ (ਵਾਤਗੁਲਮ ਅਤੇ ਰਕਤਗੁਲਮ). "ਜੁਰ ਸੀਤ ਗੁਲਮ." (ਸਲੋਹ) ਦੇਖੋ, ਵਾਉਗੋਲਾ....
ਸਰਵ- ਉਨ੍ਹਾਂ ਨੂੰ. ਉਨ੍ਹਾਂ. "ਤਿਨਾ ਅਨੰਦੁ ਸਦਾ ਸੁਖੁ ਹੈ." (ਸ੍ਰੀ ਮਃ ੩)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰਗ੍ਯਾ- ਗੋਲਾਕਾਰ ਪਿੰਡ। ੨. ਤੋਪ ਦਾ ਗੋਲਾ. "ਗੋਲਾ ਗਿਆਨ ਚਲਾਇਆ." (ਭੈਰ ਕਬੀਰ) ੩. ਗੋੱਲਾ. ਗ਼ੁਲਾਮ. "ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ." (ਮਾਝ ਅਃ ਮਃ ੫) ਦੇਖੋ, ਗੁਲਾਮ। ੪. ਪੇਸ਼ਾਵਰ ਦੇ ਜੁਲਾਹਿਆਂ ਦੀ ਗੋਲਾ ਸੰਗ੍ਯਾ ਹੈ। ੫. ਰਾਜਿਆਂ ਦੀਆਂ ਦਾਸੀਆਂ ਦੇ ਪੁਤ੍ਰ ਭੀ ਗੋਲੇ ਕਹੇ ਜਾਂਦੇ ਹਨ....
ਵ੍ਯ- ਅੰਗੀਕਾਰ ਅਤੇ ਸੰਮਤੀ ਬੋਧਕ ਸ਼ਬਦ। ੨. ਠੀਕ, ਸਹੀ, ਆਦਿਕ ਦੀ ਥਾਂ ਵਰਤੀਦਾ ਹੈ। ੩. ਸਿਮ੍ਰਿਤੀ (ਚੇਤਾ) ਬੋਧਕ ਭੀ ਹੈ। ੪. ਫ਼ਾ. [ہاں] ਖ਼ਬਰਦਾਰ!...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸੰਗਣਾ ਝਾੜ. "ਬਿੜਾ ਹੀਂਸ ਕੋ ਸੰਘਨ ਘਨੋ." (ਗੁਪ੍ਰਸੂ)...
ਦੇਖੋ, ਜਾਡਾ। ੨. ਦੇਖੋ, ਜਾੜ ੧....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਚਪੇੜ. ਧੱਫਾ। ੨. ਸੰ. ਪੇਟਕ. ਪਿਟਾਰਾ. ਥੈਲਾ। ੩. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. "ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ." (ਸਾਰ ਪਰਮਾਨੰਦ) "ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?" (ਵਿਚਿਤ੍ਰ) ੪. ਗਰਭ. ਢਿੱਡ. ਹਮਲ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਸੰ. वायगुल्म. ਵਾਯੁ (ਵਾਤ) ਦੇ ਵਿਗਾੜ ਤੋਂ ਢਿੱਡ ਵਿੱਚ ਗੋਲੇ ਜੇਹਾ ਭਾਸਣ ਵਾਲਾ ਰੋਗ (Phantum Tumour) ਵੈਦਾਂ ਨੇ ਇਸ ਦੇ ਪੰਜ ਭੇਦ ਮੰਨੇ ਹਨ- ਵਾਤਗੁਲਮ, ਪਿੱਤਗੁਲਮ, ਕਫਗੁਲਮ, ਤ੍ਰਿਦੋਸਗੁਲਮ ਅਤੇ ਰਕਤਗੁਲਮ.#ਵਾਉਗੋਲੇ ਦੇ ਲੱਛਣ ਹਨ ਕਿ ਢਿੱਡ ਵਿੱਚ ਇੱਕ ਥਾਂ, ਜਾਂ ਹਵਾ ਦੇ ਵਿਕਾਰ ਨਾਲ ਕਈ ਥਾਂਈਂ ਹਿਲਦੀ ਜੁਲਦੀ ਰਸੌਲੀ ਜੇਹੀ ਗੱਠ ਮਲੂਮ ਹੋਣੀ, ਭੁੱਖ ਦਾ ਘਟਣਾ, ਪੇਸ਼ਾਬ ਦਾ ਰੁਕਣਾ, ਆਂਦਾ ਦਾ ਬੋਲਣਾ, ਬਹੁਤ ਡਕਾਰ ਆਂਉਣੇ, ਅਣਪਚ ਹੋਣੀ, ਢਿੱਡਪੀੜ ਹੋਣੀ, ਕਦੇ ਕਦੇ ਤਾਪ ਹੋਣਾ ਆਦਿ.#ਇਸ ਦੇ ਕਾਰਣ ਹਨ, ਰੁੱਖਾ ਖਾਣਾ ਪੀਣਾ, ਬਹੁਤ ਖਾਣਾ, ਮਲਮੂਤ੍ਰ ਦਾ ਵੇਗ ਰੋਕਣਾ, ਬਹੁਤੇ ਵ੍ਰਤ ਕਰਨੇ, ਜਾਦਾ ਮੈਥੁਨ ਕਰਨਾ, ਬਹੁਤ ਬੈਠਿਆਂ ਰਹਿਣਾ, ਬਹੁਤ ਨਸ਼ੇ ਵਰਤਣੇ, ਸ਼ੋਕ ਅਤੇ ਚਿੰਤਾ ਦਾ ਹੋਣਾ, ਵਿੱਤੋਂ ਜਾਦਾ ਜੋਰ ਲਾਕੇ ਕੁਸ਼ਤੀ ਕਰਨੀ ਜਾਂ ਭਾਰ ਚੁੱਕਣਾ, ਸਦਾ ਕਬਜ ਰਹਿਣੀ ਆਦਿ.#ਵਾਉਗੋਲੇ ਦਾ ਇਲਾਜ ਹੈ ਕਿ- ਇਰੰਡ ਦਾ ਤੇਲ ਗੋਕੇ ਦੁੱਧ ਵਿੱਚ ਮਿਲਾਕੇ ਹਰੜ ਦੀ ਫੱਕੀ ਨਾਲ ਉਮਰ ਅਤੇ ਬਲ ਅਨੁਸਾਰ ਪੀਣਾ.#ਹਿੰਗ, ਪਿੱਪਲਾਮੂਲ, ਧਣੀਆਂ, ਦੋਵੇਂ ਜੀਰੇ, ਬਚ, ਚਬ, ਤਿੰਨੇ ਲੂਣ, ਤਿੰਤੜੀਕ. ਚਿਤ੍ਰਾ, ਪਾਠਾ, ਕਚੂਰ, ਤ੍ਰਿਕੁਟਾ, ਅਨਾਰਦਾਣਾ, ਹਰੜ, ਦੋਵੇਂ ਖਾਰ, ਸੌਂਫ, ਅਜਮੋਦ, ਪੁਹਕਰਮੂਲ, ਜਵਾਇਣ, ਸਭ ਸਮਾਨ ਲੈਕੇ ਪੀਹਕੇ ਕਪੜਛਾਣ ਕਰਨੇ. ਇਸ ਚੂਰਣ ਨੂੰ ਇੱਕ ਦਿਨ ਆਦੇ ਦੇ ਰਸ ਵਿੱਚ, ਇੱਕ ਦਿਨ ਖੱਟੇ ਬਿਜੌਰੇ ਦੇ ਰਸ ਵਿੱਚ, ਇੱਕ ਦਿਨ ਅਮਲਵੇਦ ਦੇ ਰਸ ਵਿੱਚ ਖਰਲ ਕਰਨਾ ਅਰ ਸੁਕਾਕੇ ਸ਼ੀਸ਼ੀ ਵਿੱਚ ਬੰਦ ਕਰ ਰੱਖਣਾ. ਨਿਰਨੇ ਕਾਲਜੇ ਕੋਸੇ ਪਾਣੀ ਨਾਲ ਇੱਕ ਮਾਸ਼ੇ ਤੋਂ ਲੈਕੇ ਚਾਰ ਮਾਸ਼ੇ ਤਕ ਉਮਰ ਅਤੇ ਸ਼ਕਤਿ ਅਨੁਸਾਰ ਖਾਣਾ. ਇਸ ਤੋਂ ਸਭ ਤਰਾਂ ਦਾ ਗੁਲਮ ਰੋਗ ਦੂਰ ਹੋ ਜਾਂਦਾ ਹੈ.#ਵਾਉਗੋਲੇ ਦੇ ਹਟਾਉਣ ਲਈ "ਵੰਗੇਸ਼੍ਵਰ ਰਸ" ਭੀ ਉੱਤਮ ਦਵਾਈ ਹੈ....
ਦੇਖੋ, ਜੁਰਨਾ। ੨. ਤਾਪ. ਦੇਖੋ, ਜ੍ਵਰ. "ਪਰਗੁਨ ਪਰਧਨ ਪਰਨ ਪ੍ਰਸੰਸਾ। ਜਰੈ ਨ ਇਹ ਜੁਰ ਲਖੋ ਨਿਸੰਸਾ." (ਨਾਪ੍ਰ)...
ਸੰ. ਸ੍ਯੂਤ. ਵਿ- ਸੀੱਤਾ. ਪਰੋਇਆ. "ਸੰਗਿ ਚਰਨਕਮਲ ਮਨ ਸੀਤ." (ਨਟ ਮਃ ੫. ਪੜਤਾਲ) ੨. ਸੰ. ਸ਼ੀਤ. ਸੰਗ੍ਯਾ- ਜਲ। ੩. ਬਰਫ। ੪. ਪਿੱਤਪਾਪੜਾ. ੫. ਨਿੰਮ। ੬. ਕਪੂਰ ੭. ਹਿਮ ਰੁੱਤ। ੮. ਪਾਲਾ. "ਬਿਆਪਤ ਉਸਨ ਨ ਸੀਤ." (ਮਾਰੂ ਮਃ ੫) ੬. ਵਿ- ਠੰਢਾ. ਸ਼ੀਤਲ. "ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ." (ਮਾਰੂ ਅਃ ਮਃ ੫) ੧੦. ਸੁਸਤ. ਆਲਸੀ। ੧੧. ਨਪੁੰਸਕ. ਨਾਮਰਦ....