birhāबिड़ा
ਸੰਗ੍ਯਾ- ਸੰਗਣਾ ਝਾੜ. "ਬਿੜਾ ਹੀਂਸ ਕੋ ਸੰਘਨ ਘਨੋ." (ਗੁਪ੍ਰਸੂ)
संग्या- संगणा झाड़. "बिड़ा हींस को संघन घनो." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕ੍ਰਿ- ਸੰਕਾ ਕਰਨੀ. ਲੱਜਾ ਕਰਨੀ. ਸ਼ਰਮਾਉਣਾ....
ਸੰ. ਝਾਟ. ਸੰਗ੍ਯਾ- ਵਨ (ਬਣ). ਜੰਗਲ. "ਜਿਉ ਝਾੜ ਮਿਰਗ ਭਾਲੇ." (ਵਾਰ ਗਉ ੧. ਮਃ ੪) ੨. ਸੰਘਣਾ ਬੂਟਾ। ੩. ਕੰਡੇਦਾਰ ਬੂਝਾ। ੪. ਦਸ੍ਤ. ਜੁਲਾਬ। ੫. ਭੂਸੇ ਵਿੱਚੋਂ ਦਾਣਿਆਂ ਦੇ ਝੜਨ ਦਾ ਭਾਵ। ੬. ਬੂਟੇ ਦੀ ਸ਼ਕਲ ਦਾ ਫਾਨੂਸ ਅਥਵਾ ਦੀਵਿਆਂ ਦਾ ਪੁੰਜ. ਦੇਖੋ, ਝਾਰ ੩.। ੭. ਝਾੜ ਦੀ ਸ਼ਕਲ ਦੀ ਆਤਿਸ਼ਬਾਜ਼ੀ....
ਸੰਗ੍ਯਾ- ਸੰਗਣਾ ਝਾੜ. "ਬਿੜਾ ਹੀਂਸ ਕੋ ਸੰਘਨ ਘਨੋ." (ਗੁਪ੍ਰਸੂ)...
ਸੰ. ਹਿੰਸ੍ਰ. ਇੱਕ ਕੰਡੇਦਾਰ ਝਾੜ. "ਬਿੜਾ ਹੀਂਸ ਕੋ ਸੰਘਨਘਨੋ." (ਗੁਪ੍ਰਸੂ) L. Coix Barbata. ਇਸ ਦੀ ਬਾੜ ਵਡੀ ਪੱਕੀ ਹੁੰਦੀ ਹੈ. ਜੰਗਲਾਂ ਵਿੱਚ ਜਿੱਥੇ ਸੰਘਣੇ ਹੀਸ ਹੋਣ, ਉਨ੍ਹਾਂ ਵਿੱਚ ਸ਼ੇਰ ਸੂਰ ਆਦਿਕ ਜੀਵ ਆਪਣੇ ਘੁਰੇ ਬਣਾ ਲੈਂਦੇ ਹਨ....
ਦੇਖੋ, ਘਣੋ....