gārhaगार्ह
ਸੰਗ੍ਯਾ- ਗੜ੍ਹੀ. ਛੋਟਾ ਕ਼ਿਲਾ. "ਗੁਰਿ ਬਿਖਮ ਗਾਰ੍ਹ ਤੋਰੀ." (ਸਾਰ ਮਃ ੫. ਪੜਤਾਲ) ੨. ਗ਼ਾਰ. ਪਹਾੜੀ ਖੁੱਡ. ਕੰਦਰਾ. "ਬਿਖਮ ਗਾਰ੍ਹ ਕਰੁ ਪਹੁਚੈ ਨਾਹੀ." (ਸਾਰ ਮਃ ੫)
संग्या- गड़्ही. छोटा क़िला. "गुरि बिखम गार्ह तोरी." (सार मः ५. पड़ताल) २. ग़ार. पहाड़ी खुॱड. कंदरा. "बिखम गार्ह करु पहुचै नाही." (सार मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਛੋਟਾ ਕਿਲਾ। ੨. ਦੇਖੋ, ਸਮਾਨਾ ੩. ਅਤੇ ਗੜ੍ਹੀਨਜ਼ੀਰ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਗੁਰੂ ਨੇ. "ਗੁਰਿ ਕਟੀ ਮਿਹੰਡੀ ਜੇਵੜੀ." (ਸ੍ਰੀ ਮਃ ੫. ਪੈਪਾਇ. ) "ਗੁਰਿ ਆਸਾ ਮਨਸਾ ਪੂਰੀਆ." (ਬਿਹਾ ਛੰਤ ਮਃ ੪) ੨. ਸੰ. ਗੁਰੁਭਿਃ ਤ੍ਰਿਤੀਆ ਵਿਭਕ੍ਤਿ ਦਾ ਬਹੁਵਚਨ. ਗੁਰੂਆਂ ਨੇ. ਸਤਿਗੁਰਾਂ ਨੇ ੩. ਗੁਰ੍ਵੀ. ਵਡੀ ਭਾਰੀ....
ਸੰ. ਵਿਸਮ. ਵਿ- ਜੋ ਸਮ ਨਹੀਂ. ਵੱਧ ਘੱਟ। ੨. ਜੋ ਹਮਵਾਰ ਨਹੀਂ, ਉੱਚਾ ਨੀਵਾਂ. "ਬਿਖਮ ਘੋਰ ਪੰਥ ਚਾਲਣਾ ਪ੍ਰਾਣੀ." (ਸ੍ਰੀ ਤ੍ਰਿਲੋਚਨ) ੩. ਭਯਾਨਕ. ਡਰਾਉਣਾ. "ਬਿਥਮ ਥਾਨਹੁ ਜਿਨਿ ਰਖਿਆ, ਤਿਸੁ ਤਿਲੁ ਨ ਵਿਸਾਰਿ." (ਵਾਰ ਜੈਤ) ੪. ਦੁਖਦਾਈ. "ਕਰਕ ਸ਼ਬਦ ਸਮ ਬਿਖ ਨ ਬਿਖਮ ਹੈ." (ਭਾਗੁ ਕ) ਕਨਕਸ (ਕੌੜੇ) ਬੋਲ ਜੇਹੀ ਜ਼ਹਿਰ ਭੀ ਦੁਖਦਾਈ ਨਹੀਂ। ੫. ਔਖਾ. ਕਠਿਨ। ੬. ਸੰ. ਵਿਸ- ਮਯ ਦਾ ਸੰਖੇਪ ਜ਼ਹਿਰ ਰੂਪ. "ਅਸਾਧੁ ਸੰਗ ਬਿਖਮ ਅਹਾਰ ਹੈ." (ਭਾਗੁ ਕ) ਵਿਸਰੂਪ ਭੋਜਨ ਹੈ। ੭. ਸੰਗ੍ਯਾ- ਦੁੱਖ. ਕਲੇਸ਼. "ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ." (ਮਃ ੫. ਵਾਰ ਗੂਜ ੨)...
ਸੰਗ੍ਯਾ- ਗੜ੍ਹੀ. ਛੋਟਾ ਕ਼ਿਲਾ. "ਗੁਰਿ ਬਿਖਮ ਗਾਰ੍ਹ ਤੋਰੀ." (ਸਾਰ ਮਃ ੫. ਪੜਤਾਲ) ੨. ਗ਼ਾਰ. ਪਹਾੜੀ ਖੁੱਡ. ਕੰਦਰਾ. "ਬਿਖਮ ਗਾਰ੍ਹ ਕਰੁ ਪਹੁਚੈ ਨਾਹੀ." (ਸਾਰ ਮਃ ੫)...
ਸਰਵ- ਤੇਰੀ. "ਬਿਨਵਤਿ ਨਾਨਕ ਓਟ ਪ੍ਰਭੁ ਤੋਰੀ." (ਆਸਾ ਮਃ ੫) ੨. ਦੇਖੋ, ਤੋਰਨਾ (ਤੋੜਨਾ). "ਤੋਰੀ ਨ ਤੂਟੈ ਛੋਰੀ ਨ ਛੂਟੈ." (ਬਿਲਾ ਮਃ ੫) "ਗੁਰਿ ਪੂਰੈ ਹਉਮੈ ਭੀਤਿ ਤੋਰੀ." (ਮਲਾ ਮਃ ੪) ੩. ਸੰਗ੍ਯਾ- ਇੱਕ ਪ੍ਰਕਾਰ ਦੀ ਬੇਲਦਾਰ ਸਬਜ਼ੀ. ਤੁਰਈ. Luffa Acutangula. ਇਸ ਦੀ ਤਰਕਾਰੀ ਬਣਦੀ ਹੈ. ਤੋਰੀ ਬਾਦੀ ਕਰਦੀ ਅਤੇ ਭੁੱਖ ਘਟਾਉਂਦੀ ਹੈ....
ਸੰਗ੍ਯਾ- ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ." (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ." (ਬਾਵਨ) ੩. ਸੰਗ੍ਯਾ- ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ." (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ." (ਧਨਾ ਮਃ ੧) ੪. ਵਿ- ਸਾਵਧਾਨ. ਖਬਰਦਾਰ। ੫. ਸੰਗ੍ਯਾ- ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ) ੬. ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। ੭. ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ." (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ." (ਚੰਡੀ ੧) ੮. ਜਲ। ੯. ਮੱਖਣ। ੧੦. ਬੱਦਲ. ਮੇਘ। ੧੧. ਬਲ। ੧੨. ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ." (ਬਸੰ ਮਃ ੧) ੧੩. ਪਵਨ। ੧੪. ਪਾਰਬ੍ਰਹਮ. ਕਰਤਾਰ। ੧੫. ਧਰਮ। ੧੬. ਕਿਸੇ ਵਸਤੁ ਦਾ ਰਸ। ੧੭. ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ." (ਸ੍ਰੀ ਮਃ ੫) ੧੮. ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ.#ਜਹਿਂ ਉਤਰੋਤਰ ਹਨਐ ਅਧਿਕਾਈ,#ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ)#ਉਦਾਹਰਣ-#ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ,#ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ,#ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ,#ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ.#(ਭਾਗੁ)#ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ,#ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ.#੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਉਦਾਹਰਣ-#ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ,#ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ,#ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ,#ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ।#(ਜਪੁ)¹#(ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ.#ਉਦਾਹਰਣ-#ਜਾਪ। ਤਾਪ। ਗ੍ਯਾਨ। ਧ੍ਯਾਨ।। ੨੦. ਦੇਖੋ, ਸਾਰਣਾ। ੨੧. ਫ਼ਾ. [سار] ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ....
ਸੰਗ੍ਯਾ- ਜਾਂਚ. ਛਾਨ ਬੀਨ. ਦੇਖ ਭਾਲ। ੨. ਪੱਟਤਾਲ. ਚਾਰ ਤਾਲ ਦਾ ਭੇਦ. ਇਸ ਤਾਲ ਵਿੱਚ ਗਾਏ ਜਾਣ ਵਾਲੇ ਪਦਾਂ ਦੀ "ਪੜਤਾਲ" ਸੰਗ੍ਯਾ ਹੋ ਗਈ ਹੈ, ਭਾਵੇਂ ਉਹ ਕਿਸੇ ਧਾਰਨਾ ਦੇ ਹੋਣ. ਦੇਖੋ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਆਸਾ ਕਾਨੜੇ ਆਦਿਕ ਰਾਗਾਂ ਦੇ ਪੜਤਾਲ. ਸਰਬਲੋਹ ਵਿੱਚ ਅਨੇਕ ਛੰਦਾਂ ਦੇ ਆਦਿ "ਪੜਤਾਲ" ਲਿਖਿਆ ਹੈ. ਪੜਤਾਲ ਗਾਉਣ ਦੀਆਂ ਪੁਰਾਣੀਆਂ ਰੀਤਾਂ ਹੁਣ ਲੋਪ ਹੋ ਰਹੀਆਂ ਹਨ. ਸ਼੍ਰੀ ਗੁਰੂ ਅਰਜਨਦੇਵ ਦਾ ਸਿਖਾਇਆ ਸੰਗੀਤ ਸਿੱਖਾਂ ਨੇ ਅਨਗਹਿਲੀ ਕਰਕੇ ਭੁਲਾ ਦਿੱਤਾ ਹੈ. ਭਾਈ ਗੁਰਮੁਖ ਸਿੰਘ ਭਾਈ ਅਤਰਾ ਅਤੇ ਭਾਈ ਦਿੱਤੂ ਆਦਿਕ ਦੇ ਗਾਏ ਪੜਤਾਲ ਜੋ ਸਾਡੇ ਸੁਣਨ ਵਿੱਚ ਆਏ ਹਨ, ਹੁਣ ਉਹ ਕੇਵਲ ਸਿਮ੍ਰਿਤੀ ਵਿੱਚ ਰਹਿ ਗਏ ਹਨ....
ਸੰਗ੍ਯਾ- ਗਾਦ. ਗੰਧਲਾਪਨ। ੨. ਪਾਣੀ ਦੇ ਥੱਲੇ ਦੀ ਮੈਲ ਕੀਚ ਆਦਿ। ੩. ਗਰਵ. ਅਹੰਕਾਰ. "ਮਨ ਮਹਿ ਧਰਤੇ ਗਾਰ." (ਦੇਵ ਮਃ ੫) "ਮਾਇਆਮਤ ਕਹਾਲਉ ਗਾਰਹੁ?" (ਸਵੈਯੇ ਸ੍ਰੀ ਮੁਖਵਾਕ ਮਃ ੫) ੪. ਗੜ੍ਹ. ਗਢ. ਕਿਲਾ. ਦੁਰਗ. "ਕੋਊ ਬਿਖਮ ਗਾਰ ਤੋਰੈ." (ਆਸਾ ਮਃ ੫) ੫. ਗਾਲੀ. ਗਾਲ. ਦੁਸ਼ਨਾਮਦਹੀ. "ਗਾਰ ਦੈਨਹਾਰੀ ਬੋਲਹਾਰੀ ਡਾਰੀ ਸੇਤ ਕੋ." (ਭਾਗੁ ਕ) ੬. ਦੇਖੋ, ਗਾਲਨਾ. "ਗਾਰ ਗਾਰ ਅਖਰਬ ਗਰਬ." (ਪ੍ਰਿਥੁਰਾਜ) ੭. ਦੇਖੋ, ਗਾਰ੍ਹ। ੮. ਫ਼ਾ. [غار] ਗ਼ਾਰ. ਟੋਆ. ਖਾਤਾ. "ਸੈਸਾਰ ਗਾਰ ਬਿਕਾਰ ਸਾਗਰ." (ਕਾਨ ਮਃ ੫) ੯. ਪਹਾੜ ਦੀ ਖੱਡ. ਕੰਦਰਾ। ੧੦. ਫ਼ਾ. [گار] ਪ੍ਰਤ੍ਯ. ਇਹ ਪਦਾਂ ਦੇ ਅੰਤ ਲਗਕੇ ਸਬਬ (ਕਾਰਣ), ਵਾਨ (ਵਾਲਾ), ਯੋਗ੍ਯ (ਲਾਯਕ਼) ਆਦਿਕ ਅਰਥ ਬੋਧਨ ਕਰਦਾ ਹੈ, ਜਿਵੇਂ- ਰੋਜ਼ਗਾਰ, ਯਾਦਗਾਰ ਆਦ. "ਗੁਨਹਗਾਰ ਲੂਣਹਰਾਮੀ." (ਸੂਹੀ ਮਃ ੫)...
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਦੇਖੋ, ਖੁੰਢ....
ਸੰ. ਸੰਗ੍ਯਾ- ਕੰ (ਪਾਣੀ) ਦੀ ਬਣਾਈ ਹੋਈ ਦਰਾਰ. ਉਹ ਖੁੱਡ, ਜੋ ਪਾਣੀ ਦੇ ਵਹਾਉ ਨਾਲ ਬਣੀ ਹੋਵੇ. ਪਹਾੜਾਂ ਵਿੱਚ ਕੰਦਰਾ ਇਸੇ ਤਰਾਂ ਬਣਦੀਆਂ ਹਨ, ਜੋ ਰਿਖੀਆਂ ਦਾ ਨਿਵਾਸ ਅਸਥਾਨ ਹੁੰਦੀਆਂ ਹਨ....
ਦੇਖੋ, ਕਰ. "ਅਹਿਕਰੁ ਕਰੇ ਸੁ ਅਹਿਕਰੁ ਪਾਏ." (ਵਾਰ ਮਾਰੂ ੨, ਮਃ ੫) ਇਸ ਹੱਥ ਨਾਲ ਕਰੇ ਅਤੇ ਉਸੇ ਹੱਥ ਨਾਲ ਫਲ ਪਾਵੇ। ੨. ਸੰ. ਕਰ. ਦੇਖੋ, ਕਰ ੩. "ਗਊ ਬਿਰਾਰਮਣ ਕਉ ਕਰੁ ਲਾਵਹੁ." (ਵਾਰ ਆਸਾ)...
ਵ੍ਯ- ਨਾਂ. ਨਹੀਂ. "ਨਾਹੀ ਬਿਨ ਹਰਿਨਾਉ ਸਰਬਸਿਧਿ." (ਪ੍ਰਭਾ ਮਃ ੫) ੨. ਨ੍ਹਾਉਂਦਾ. ਸਨਾਨ ਕਰਦਾ. "ਬਾਹਰਿ ਕਾਹੇ ਨਾਹਿ?" (ਰਾਮ ਮਃ ੧) ੩. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. "ਠਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ." (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। ੪. ਡਿੰਗ. ਸੰਗ੍ਯਾ- ਨਾਭੀ. ਤੁੰਨ. ਧੁੰਨੀ....