garhhīगड़्ही
ਸੰਗ੍ਯਾ- ਛੋਟਾ ਕਿਲਾ। ੨. ਦੇਖੋ, ਸਮਾਨਾ ੩. ਅਤੇ ਗੜ੍ਹੀਨਜ਼ੀਰ.
संग्या- छोटा किला। २. देखो, समाना ३. अते गड़्हीनज़ीर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਅ਼. [قِلعہ] ਕ਼ਿਲਅ਼. ਸੰਗ੍ਯਾ- ਦੁਰਗ. ਗੜ੍ਹ....
ਦੇਖੋ, ਸਮਾਣਾ। ੨. ਸੰਗ੍ਯਾ- ਸਾਯਬਾਨ. ਚੰਦੋਆ. ਸ਼ਾਮਿਆਨਾ. "ਊਚ ਸਮਾਨਾ ਠਾਕੁਰ ਤੇਰੋ, ਅਵਰ ਨ ਕਾਹੂ ਤਾਨੀ." (ਟੋਡੀ ਮਃ ੫) ਉੱਚਾ ਸਾਯਬਾਨ (ਆਕਾਸ਼ ਮੰਡਲ) ਤੇਰਾ ਹੈ ਅਤੇ ਤੇਥੋਂ ਬਿਨਾ ਉਹ ਹੋਰ ਕਿਸੇ ਦੇ ਬਲ (ਤਾਨ) ਦੇ ਆਸਰੇ ਨਹੀਂ।#੩. ਪਟਿਆਲੇ ਰਾਜ ਅੰਦਰ ਇੱਕ ਨਗਰ, ਜੋ ਰਾਜਧਾਨੀ ਤੋਂ ੧੭. ਮੀਲ ਦੱਖਣ ਪੱਛਮ ਹੈ. ਫ਼ਾਰਿਸ ਦਾ "ਸਮਾਨਿਦ" ਖ਼ਾਨਦਾਨ ਇਸ ਥਾਂ ਪਹਿਲਾਂ ਵਸਿਆ ਸੀ, ਜਿਸ ਕਾਰਣ ਇਹ ਨਾਉਂ ਹੋਇਆ. ਇਸ ਥਾਂ ਬਾਰੀਕ ਵਸਤ੍ਰ ਢਾਕੇ ਵਾਙ ਬਹੁਤ ਚੰਗਾ ਬਣਿਆ ਕਰਦਾ ਸੀ, ਜਿਸ ਦਾ ਜਿਕਰ ਕਈ ਯੂਰਪ ਦੇ ਲੇਖਕਾਂ ਨੇ ਕੀਤਾ ਹੈ. ਸਮਾਨੇ ਦੇ ਵਸਨੀਕ ਜਲਾਲੁੱਦੀਨ ਜੱਲਾਦ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਦਿੱਲੀ ਵਿੱਚ ਕਤਲ ਕੀਤਾ ਸੀ. ਇੱਥੋਂ ਦੇ ਹੀ ਸੈਯਦਾਂ ਨੇ ਸ਼੍ਰੀ ਦਸ਼ਮੇਸ਼ ਦੇ ਛੋਟੇ ਸਾਹਿਬਜ਼ਾਦਿਆਂ ਦੇ ਵਿਰੁੱਧ ਕੋਹੇ ਜਾਣ ਦਾ ਫਤਵਾ ਦਿੱਤਾ ਸੀ ਅਤੇ ਇੱਥੋਂ ਦੇ ਹੀ ਜੱਲਾਦਾਂ ਨੇ ਸਾਹਿਬਜ਼ਾਦੇ ਕੋਹੇ ਸਨ. ਇਸ ਲਈ ਬੰਦਾ ਬਹਾਦੁਰ ਨੇ ਖਾਲਸੇ ਨਾਲ ਮਿਲਕੇ ਸੰਮਤ ੧੭੬੬ (ਸਨ ੧੭੦੮) ਵਿੱਚ ਇਸ ਨਗਰ ਨੂੰ ਫਤੇ ਕਰਕੇ ਪਾਪੀਆਂ ਨੂੰ ਕਰਮਫਲ ਭੁਗਾਇਆ.#ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਬਹਾਦੁਰਗੜ੍ਹ ਤੋਂ ਚਲਕੇ ਸਮਾਨੇ ਪਧਾਰੇ ਹਨ, ਪਰ ਹੁਣ ਉਹ ਅਸਥਾਨ, ਜਿਥੇ ਗੁਰੂ ਸਾਹਿਬ ਨੇ ਡੇਰਾ ਕੀਤਾ ਸੀ, ਸਮਾਨੇ ਦੀ ਹੱਦ ਤੋਂ ਬਾਹਰ ਹੈ. ਦੇਖੋ, ਗੜ੍ਹੀ ਨਜ਼ੀਰ।#੪. ਸ਼ਾਮਿਲ ਹੋਇਆ. ਭਾਵ- ਗਿਣਤੀ ਵਿੱਚ ਆਇਆ. "ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ." (ਮਾਰ ਅਃ ਮਃ ੧) ਮਨਮੁਖਾਂ ਦੀ ਗਿਣਤੀ ਪਸ਼ੂਆਂ ਵਿੱਚ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਜਿਲਾ ਕਰਨਾਲ, ਤਸੀਲ ਕੈਥਲ, ਥਾਣਾ ਗੂਲ੍ਹਾ ਵਿੱਚ ਇੱਕ ਪਿੰਡ ਹੈ, ਜਿਸ ਨੂੰ ਭੀਖਨਖ਼ਾਂ ਪਠਾਣ ਨੇ ਆਬਾਦ ਕੀਤਾ ਸੀ. ਇਸ ਗੜ੍ਹੀ ਤੋਂ ਦੱਖਣ ਦਿਸ਼ਾ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜਿੱਥੇ ਭੀਖਨਖ਼ਾਂ ਨੇ ਗੁਰਾਂ ਨੂੰ ਪ੍ਰੇਮ ਨਾਲ ਠਹਿਰਾਕੇ ਯੋਗ ਸੇਵਾ ਕੀਤੀ ਸੀ. ਗੁਰਦ੍ਵਾਰਾ ਅਤੇ ਰਹਾਇਸ਼ੀ ਪੱਕੇ ਮਕਾਨ ਬਣੇ ਹੋਏ ਹਨ, ਜਿਨ੍ਹਾਂ ਦੀ ਸੇਵਾ ਮਹਾਰਾਜਾ ਕਰਮ ਸਿੰਘ ਜੀ ਪਟਿਆਲਾ ਨੇ ਕਰਾਈ. ੧੦੦ ਵਿੱਘੇ ਜ਼ਮੀਨ ਭਾਈ ਸਾਹਿਬ ਉਦਯ ਸਿੰਘ ਜੀ ਵੱਲੋਂ ਅਤੇ ਦੋ ਸੌ ਰੁਪਯਾ ਸਾਲਾਨਾ ਰਿਆਸਤ ਜੀਂਦ ਵੱਲੋਂ ਹੈ. ਰੇਲਵੇ ਸਟੇਸ਼ਨ ਪਟਿਆਲੇ ਤੋਂ ਨੈਰਤ ਕੋਣ ੧੮. ਮੀਲ ਪੱਕੀ ਸੜਕ ਹੈ.#ਜਿਸ ਵੇਲੇ ਗੁਰੂ ਸਾਹਿਬ ਨੇ ਇੱਥੇ ਚਰਣ ਪਾਏ ਹਨ, ਓਦੋਂ ਇਹ ਜ਼ਮੀਨ ਸਮਾਨੇ ਦੀ ਸੀ, ਇਸ ਕਰਕੇ ਲੇਖਕਾਂ ਨੇ ਗੁਰਦ੍ਵਾਰਾ ਸਮਾਨੇ ਲਿਖਿਆ ਹੈ. ਦੇਖੋ, ਸਮਾਨਾ....