ਗਤਕਾ

gatakāगतका


ਸੰਗ੍ਯਾ- ਗਦਾਯੁੱਧ ਦੀ ਸਿਖ੍ਯਾ ਦਾ ਪਹਿਲਾ ਅੰਗ ਸਿਖਾਉਣ ਲਈ ਇੱਕ ਡੰਡਾ, ਜੋ ਤਿੰਨ ਹੱਥ ਲੰਮਾ ਹੁੰਦਾ ਹੈ, ਇਸ ਪੁਰ ਚੰਮ ਦਾ ਖੋਲ ਚੜਿਆ ਹੁੰਦਾ ਹੈ. ਸੱਜੇ ਹੱਥ ਵਿੱਚ ਗਤਕਾ ਅਤੇ ਖੱਬੇ ਵਿੱਚ ਫਰੀ (ਛੋਟੀ ਢਾਲ) ਲੈ ਕੇ ਦੋ ਆਦਮੀ ਆਪੋ ਵਿੱਚੀ ਖੇਡਦੇ ਹਨ. ਫ਼ਾ. [خُتکا] ਖ਼ੁਤਕਾ.


संग्या- गदायुॱध दी सिख्या दा पहिला अंग सिखाउण लई इॱक डंडा, जो तिंन हॱथ लंमा हुंदा है, इस पुर चंम दा खोल चड़िआ हुंदा है. सॱजे हॱथ विॱच गतका अते खॱबे विॱच फरी (छोटी ढाल) लै के दो आदमी आपो विॱची खेडदे हन. फ़ा. [خُتکا] ख़ुतका.