pharīफरी
ਸੰ. ਫਲਕ. ਸੰਗ੍ਯਾ- ਛੋਟੀ ਢਾਲ, ਜੋ ਗਤਕਾ ਅਥਵਾ ਤਲਵਾਰ ਖੇਡਣ ਵੇਲੇ ਖੱਬੇ ਹੱਥ ਵਿੱਚ ਵਾਰ ਬਚਾਉਣ ਲਈ ਰੱਖੀ ਜਾਂਦੀ ਹੈ. "ਫਰੀ ਅਰੁ ਖੰਡਾ." (ਚਰਿਤ੍ਰ ੧) ੨. ਦੇਖੋ, ਫੜੀ.
सं. फलक. संग्या- छोटी ढाल, जो गतका अथवा तलवार खेडण वेले खॱबे हॱथ विॱच वार बचाउण लई रॱखी जांदी है. "फरी अरु खंडा." (चरित्र १) २. देखो, फड़ी.
ਸੰ. ਸੰਗ੍ਯਾ- ਤਖਤਾ. ਪੱਟੀ। ੨. ਪਤ੍ਰਾ. ਵਰਕ। ੩. ਹਥੇਲੀ. ਕਰਤਲ। ੪. ਫਲ. ਮੇਵਾ। ੫. ਨਤੀਜਾ. ਫਲ। ੬. ਲਾਭ। ੭. ਅ਼. [فلک] ਆਕਾਸ਼। ੮. ਸ੍ਵਰਗ. ਬਹਿਸ਼੍ਤ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਸੰਗ੍ਯਾ- ਰੀਤਿ. ਢੰਗ. ਮਰਯਾਦਾ. "ਅਹੰਬੁਧਿ ਕਉ ਬਿਨਸਨਾ ਇਹੁ ਧੁਰ ਕੀ ਢਾਲ." (ਬਿਲਾ ਮਃ ੫) ਹੌਮੈ ਵਾਲੇ ਦਾ ਨਾਸ਼ ਹੋਣਾ ਧੁਰ ਦੀ ਚਾਲ ਹੈ। ੨. ਢਲਣ (ਪਿਘਰਨ) ਦਾ ਭਾਵ। ੩. ਦੇਖੋ, ਢਾਰ। ੪. ਸੰ. ਢਾਲ. ਸਿਪਰ. ਚਰਮ. ਗੈਂਡੇ ਦੇ ਚਮੜੇ ਅਥਵਾ ਧਾਤੁ ਦਾ ਅਸਤ੍ਰ, ਜੋ ਤਲਵਾਰ ਤੀਰ ਆਦਿ ਦਾ ਵਾਰ ਰੋਕਣ ਲਈ ਹੁੰਦਾ ਹੈ। ੫. ਪਨਾਹ. ਓਟ. "ਦੋਊ ਢਾਲਚੀ ਢਾਲ ਹਿੰਦੂ ਹਿੰਦਾਨੰ." (ਗ੍ਯਾਨ) ੬. ਦੇਖੋ, ਢਾਲਿ....
ਸੰਗ੍ਯਾ- ਗਦਾਯੁੱਧ ਦੀ ਸਿਖ੍ਯਾ ਦਾ ਪਹਿਲਾ ਅੰਗ ਸਿਖਾਉਣ ਲਈ ਇੱਕ ਡੰਡਾ, ਜੋ ਤਿੰਨ ਹੱਥ ਲੰਮਾ ਹੁੰਦਾ ਹੈ, ਇਸ ਪੁਰ ਚੰਮ ਦਾ ਖੋਲ ਚੜਿਆ ਹੁੰਦਾ ਹੈ. ਸੱਜੇ ਹੱਥ ਵਿੱਚ ਗਤਕਾ ਅਤੇ ਖੱਬੇ ਵਿੱਚ ਫਰੀ (ਛੋਟੀ ਢਾਲ) ਲੈ ਕੇ ਦੋ ਆਦਮੀ ਆਪੋ ਵਿੱਚੀ ਖੇਡਦੇ ਹਨ. ਫ਼ਾ. [خُتکا] ਖ਼ੁਤਕਾ....
ਵ੍ਯ- ਯਾ. ਵਾ. ਕਿੰਵਾ. ਜਾਂ....
ਦੇਖੋ, ਤਰਵਾਰ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਹਿੰਦੂਮਤ ਅਨੁਸਾਰ ਰਖ੍ਯਾ ਕਰਨ ਵਾਲਾ ਡੌਰਾ. ਰਕ੍ਸ਼ਾਬੰਧਨ. ਰਕ੍ਸ਼ਾਸੂਤ੍ਰ. ਇਹ ਸਾਵਣ ਸੁਦੀ ੧੫. ਨੂੰ ਬੰਨ੍ਹਿਆ ਜਾਂਦਾ ਹੈ. ਭੈਣ ਭਾਈ ਦੇ ਹੱਥ, ਅਤੇ ਪ੍ਰਰੋਹਿਤ ਯਜਮਾਨ ਦੇ ਹੱਥ ਬੰਨ੍ਹਕੇ ਧਨ ਪ੍ਰਾਪਤ ਕਰਦੇ ਹਨ. ਦੇਖੋ, ਸੜੁੱਨੋ....
ਸੰ. ਫਲਕ. ਸੰਗ੍ਯਾ- ਛੋਟੀ ਢਾਲ, ਜੋ ਗਤਕਾ ਅਥਵਾ ਤਲਵਾਰ ਖੇਡਣ ਵੇਲੇ ਖੱਬੇ ਹੱਥ ਵਿੱਚ ਵਾਰ ਬਚਾਉਣ ਲਈ ਰੱਖੀ ਜਾਂਦੀ ਹੈ. "ਫਰੀ ਅਰੁ ਖੰਡਾ." (ਚਰਿਤ੍ਰ ੧) ੨. ਦੇਖੋ, ਫੜੀ....
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਦੋਧਾਰਾ ਖੜਗ. ਦੋਹਾਂ ਪਾਸਿਆਂ ਤੋਂ ਖੰਡਨ ਕਰਨ ਵਾਲਾ ਸ਼ਸਤ੍ਰ. "ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ." (ਕਲਕੀ) ਦੇਖੋ, ਸਸਤ੍ਰ। ੨. ਮਾਇਆ, ਜੋ ਖੰਡ (ਦ੍ਵੰਦ ਪਦਾਰਥ) ਰਚਣ ਵਾਲੀ ਹੈ. "ਖੰਡਾ ਪ੍ਰਿਥਮੈ ਸਾਜਕੈ ਜਿਨਿ ਸਭ ਸੰਸਾਰ ਉਪਾਯਾ." (ਚੰਡੀ ੩)...
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਵਿ- ਪਾਖੰਡੀ. ਦੰਭੀ. ਦੇਖੋ, ਫੜ ੪। ੨. ਸੰਗ੍ਯਾ- ਧਨੁਖ, ਜਿਸ ਦੀ ਚੌੜੀ ਫੜ (ਫੱਟੀ) ਹੈ. ਦੇਖੋ, ਫੜ ੧. "ਫੜੀ ਬਲੰਦ ਮੰਗਾਇਓਸ ਫਰਮਾਇਸ ਕਰ ਮੁਲਤਾਨ ਕਉ." (ਚੰਡੀ ੩) ਮੁਲਤਾਨ ਦੇ ਧਨੁਖ ਕਿਸੀ ਸਮੇਂ ਬਹੁਤ ਪ੍ਰਸਿੱਧ ਸਨ....