ਖੜ, ਖੜੁ

kharha, kharhuखड़, खड़ु


ਦੇਖੋ, ਖੜਨਾ। ੨. ਸੰ. खड़ ਖਡ. ਧਾਨਾਂ ਦੀ ਪਰਾਲੀ. "ਖੜੁ ਖਾਵਹਿ ਅੰਮ੍ਰਿਤ ਦੇਹਿ." (ਗੂਜ ਮਃ ੧) ਸਿੰਧੀ. ਖੜੁ. ਖਲ. ਸਰਸ੫ (ਸਰੋਂ) ਆਦਿ ਦਾ ਫੋਗ. ਖਲੀ। ੩. ਖੇਤੀ. "ਖੜੁ ਪਕੀ ਕੁੜ ਭਜੈ ਬਿਨਸੈ." (ਸ੍ਰੀ ਮਃ ੧. ਪਹਿਰੇ) ੪. ਸੰ. षट् ਸਟ੍‌. ਛੀ. "ਧਰਣਿ ਸੁਵੰਨੀ ਖੜ ਰਤਨ ਜੜਾਵੀ." (ਗਉ ਵਾਰ ੨. ਮਃ ੫) ਇਸ ਥਾਂ "ਖੜ" ਸ਼ਬਦ ਵਿੱਚ ਸ਼ਲੇਸ ਹੈ. ਘਾਹਰੂਪੀ ਰਤਨਾਂ ਨਾਲ ਜੜਾਊ ਭੂਮਿ. ਖਟਸੰਪੱਤਿ ਕਰਕੇ ਸੁਹਾਵੀ ਅੰਤਹਕਰਣਰੂਪ ਪ੍ਰਿਥਿਵੀ.


देखो, खड़ना। २. सं. खड़ खड. धानां दी पराली. "खड़ु खावहि अंम्रित देहि." (गूज मः १) सिंधी. खड़ु. खल. सरस५ (सरों) आदि दा फोग. खली। ३. खेती. "खड़ु पकी कुड़ भजै बिनसै." (स्री मः १. पहिरे) ४. सं. षट् सट्‌. छी. "धरणि सुवंनी खड़ रतन जड़ावी." (गउ वार २. मः ५) इस थां "खड़" शबद विॱच शलेस है. घाहरूपी रतनां नाल जड़ाऊ भूमि. खटसंपॱति करके सुहावी अंतहकरणरूप प्रिथिवी.