khoraखोर
ਸੰਗ੍ਯਾ- ਫੋਗ. ਅਸਾਰ. "ਕਰਖ ਲਈ ਸਭ ਸ਼ਕਤਿ ਜਬ ਰਹਿਗ੍ਯੋ ਪੀਛੇ ਖੋਰ." (ਨਾਪ੍ਰ) ੨. ਭੀੜੀ ਗਲੀ। ੩. ਖੋੜ. ਗੁਫਾ. ਦੇਖੋ, ਮਹਿਖੋਰ। ੪. ਵੈਰਭਾਵ. ਕੀਨਾ। ੫. ਮਾਰਗ. "ਨਭ ਓਰ ਖੋਰ ਨਿਹਾਰਕੈ." (ਰਾਮਾਵ) ੬. ਸੰ. ਵਿ- ਲੰਙਾ. ਲੰਗ। ੭. ਫ਼ਾ. [خور] ਖਾਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ. "ਅਸੰਖ ਚੋਰ ਹਰਾਮਖੋਰ." (ਜਪੁ)
संग्या- फोग. असार. "करख लई सभ शकति जब रहिग्यो पीछे खोर." (नाप्र) २. भीड़ी गली। ३. खोड़. गुफा. देखो, महिखोर। ४. वैरभाव. कीना। ५. मारग. "नभ ओर खोर निहारकै." (रामाव) ६. सं. वि- लंङा. लंग। ७. फ़ा. [خور] खाण वाला. ऐसी दशा विॱच इह दूजे शबद दे अंत आउंदा है. "असंख चोर हरामखोर." (जपु)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਫੋਕ. "ਭੀ ਸੋ ਫੋਗ ਸਮਾਲੀਐ." (ਵਾਰ ਮਾਝ ਮਃ ੧)...
ਸਿੰਧੀ. ਵਿ- ਬਿਨਾ ਸੁਧ. ਬੇਖ਼ਬਰ. ਗ਼ਾਫ਼ਿਲ. ਸਾਵਧਾਨਤਾ ਰਹਿਤ. "ਨਾ ਸੋਈਐ ਅਸਾਰ." (ਸ. ਕਬੀਰ) ੨. ਸੰ. ਸਾਰ ਰਹਿਤ. ਫੋਗ. ਫੋਕੜ। ੩. ਤੁੱਛ. ਅਦਨਾ। ੪. ਸੰਗ੍ਯਾ- ਇਰੰਡ। ੫. ਚੰਦਨ। ੬. ਅਗਰੁ। ੭. ਸੰ. ਆਸਾਰ. ਵਰਖਾ ਦੀ ਧਾਰਾ. ਬੁਛਾੜ. "ਨੈਨਹੁ ਨੀਰ ਅਸਾਰ ਬਹੈ." (ਆਸਾ ਕਬੀਰ) ੮. ਅ਼. [آثار] ਆਸਾਰ. ਅਸ਼ਰ ਦਾ ਬਹੁ ਵਚਨ. ਚਿੰਨ੍ਹ. ਨਿਸ਼ਾਨ. ਲੱਛਣ....
ਦੇਖੋ, ਕਰਸ ਅਤੇ ਕਰਖਣ. "ਤੁਮਰੇ ਦਰਸ ਕਰਖ ਮਨ ਲੀਨਾ." (ਨਾਪ੍ਰ) ਮਨ ਖਿੱਚ ਲੀਤਾ। ੨. [کرخ] ਬਗ਼ਦਾਦ ਪਾਸ ਇੱਕ ਨਗਰ....
ਸੰ. ਸ਼ਕ੍ਤਿ. ਸੰਗ੍ਯਾ- ਤਾਕਤ. ਸਾਮਰਥ੍ਯ. "ਮਾਨੁ ਮਹਤੁ ਨ ਸਕਤਿ ਹੀ ਕਾਈ." (ਬਿਲਾ ਮਃ ੫) ੨. ਪ੍ਰਭਾਵ. ਅਸਰ. "ਸਕਤਿ ਅੰਧੇਰ ਜੇਵੜੀ ਭ੍ਰਮ ਚੂਕਾ." (ਗਉ ਕਬੀਰ) ੩. ਮਾਇਆ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੪. ਭਾਵ- ਇਸਤ੍ਰੀ. "ਸਕਤਿ ਸਨੇਹ ਕਰਿ ਸੁੰਨਤਿ ਕਰੀਐ." (ਆਸਾ ਕਬੀਰ) "ਤਉ ਆਨਿ ਸਕਤਿ ਗਲਿ ਬਾਂਧਿਆ." (ਸ੍ਰੀ ਬੇਣੀ) ੫. . ਕੁਦਰਤ. ਪ੍ਰਕ੍ਰਿਤਿ। ੬. ਬਰਛੀ. ਸੈਹਥੀ. "ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ." (ਸਵੈਯੇ. ਮਃ ੨. ਕੇ) ਇਸ ਥਾਂ "ਸਕਤਿ" ਸ਼ਬਦ ਸ਼ਲੇਸ ਹੈ. ਮਾਇਆ ਅਤੇ ਬਰਛੀ। ੭. ਪਦ ਤੇ ਵਾਕ੍ਯ ਦੀ ਉਹ ਵ੍ਰਿੱਤਿ (ਸੱਤਾ) ਜੋ ਅਰਥ ਬੋਧਨ ਕਰਾਉਂਦੀ ਹੈ। ੮. ਦੇਵਤਿਆਂ ਦੀ ਸਾਮਰਥ੍ਯ ਅਤੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਭੀ ਸ਼ਕਤਿ ਲਿਖਿਆ ਹੈ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ਇਹ ਹਨ- ਇੰਦ੍ਰਾਣੀ, ਵੈਸਨਵੀ, ਸ਼ਾਂਤਾ, ਬ੍ਰਹਮਾ੍ਣੀ, ਰੌਦ੍ਰੀ, ਕੌਮਾਰੀ, ਨਾਰਸਿੰਘੀ, ਵਾਰਾਹੀ, ਮਾਹੇਸ਼੍ਵਰੀ, ਚਾਮੁੰਡਾ, ਚੰਡਿਕਾ, ਕਾਰਤਿਕੀ, ਪ੍ਰਧਾਨਾ, ਕੀਰ੍ਤਿ, ਕਾਂਤਿ, ਤੁਸ੍ਟਿ, ਪੁਸ੍ਟਿ, ਧ੍ਰਿਤਿ, ਸ਼ਾਂਤਿ, ਕ੍ਰਿਯਾ, ਦਯਾ, ਮੇਧਾ, ਲੋਲਾਕ੍ਸ਼ੀ, ਦੀਰਘਜਿਹ੍ਵਾ, ਗੋਮੁਖੀ, ਕੁੰਡੋਦਰੀ, ਵਿਰਜਾ ਆਦਿ। ੯. ਸੰ. ਸਕ੍ਤਿ. ਸੰਬੰਧ. ਸੰਯੋਗ. "ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ." (ਗੌਂਡ ਮਃ ੪) ਸੂਰਜ ਦੇ ਸੰਬੰਧ ਨਾਲ ਤਪਤ....
ਕ੍ਰਿ. ਵਿ- ਪਿੱਛੋਂ। ੨. ਪਿੱਛੇ. "ਪੀਛੈ ਲਾਗਿਚਲੀ ਉਠਿ ਕਉਲਾ." (ਗਉ ਅਃ ਮਃ ੫)...
ਸੰਗ੍ਯਾ- ਫੋਗ. ਅਸਾਰ. "ਕਰਖ ਲਈ ਸਭ ਸ਼ਕਤਿ ਜਬ ਰਹਿਗ੍ਯੋ ਪੀਛੇ ਖੋਰ." (ਨਾਪ੍ਰ) ੨. ਭੀੜੀ ਗਲੀ। ੩. ਖੋੜ. ਗੁਫਾ. ਦੇਖੋ, ਮਹਿਖੋਰ। ੪. ਵੈਰਭਾਵ. ਕੀਨਾ। ੫. ਮਾਰਗ. "ਨਭ ਓਰ ਖੋਰ ਨਿਹਾਰਕੈ." (ਰਾਮਾਵ) ੬. ਸੰ. ਵਿ- ਲੰਙਾ. ਲੰਗ। ੭. ਫ਼ਾ. [خور] ਖਾਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ. "ਅਸੰਖ ਚੋਰ ਹਰਾਮਖੋਰ." (ਜਪੁ)...
ਵਿ- ਤੰਗ. "ਭੀੜੀ ਗਲੀ ਫਹੀ." (ਮਃ ੧. ਵਾਰ ਰਾਮ ੧) ੨. ਭੀੜ (ਵਿਪਦਾ) ਅਰਥ ਵਿੱਚ ਭੀ ਭੀੜਾ ਸ਼ਬਦ ਆਇਆ ਹੈ. "ਗਰਬ ਹਾਨ ਭਾ, ਭੀੜਾ ਬ੍ਯਾਪੀ." (ਨਾਪ੍ਰ)...
ਸੰਗ੍ਯਾ- ਵੀਥੀ. ਬੀਹੀ. ਘਰਾਂ ਕੋਠਿਆਂ ਦੇ ਵਿਚਕਾਰ ਰਸਤਾ. "ਸਿਰ ਧਰਿ ਤਲੀ ਗਲੀ ਮੋਰੀ ਆਉ." (ਸਵਾ ਮਃ ੧) "ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ?" (ਦੇਵ ਮਃ ੪) ਪਹਾੜ ਵਿੱਚ ਲੰਘਣ ਦਾ ਦਰਾ ਅਤੇ ਘਾਟੀ ਦੀ ਵਸੋਂ ਜਿਵੇਂ- ਘੋੜਾਗਲੀ. ਛਾਂਗਲਾਗਲੀ, ਨਥੀਆਗਲੀ ਆਦਿ। ੨. ਵਿ- ਸੜੀ. ਤ੍ਰੱਕੀ. ਗਲਿਤ। ੩. ਗੱਲੀ. ਗੱਲਾਂ ਨਾਲ. ਬਾਤੋਂ ਸੇ. "ਗਲੀ ਹੌ ਸੋਹਾਗਣਿ ਭੈਣੇ!" (ਆਸਾ ਪਟੀ ਮਃ ੧) "ਗਲੀ ਸੈਲ ਉਠਾਵਤ ਚਾਹੈ." (ਟੋਡੀ ਮਃ ੫) ੪. ਗਲੀਂ. ਗਲਾਂ ਵਿੱਚ. "ਇਕਨਾ ਗਲੀ ਜੰਜੀਰੀਆ." (ਵਾਰ ਆਸਾ)...
ਸੰਗ੍ਯਾ- ਖੱਡ. ਬਿਲ. ਦੇਖੋ, ਖੋੜਿ। ੨. ਮਿਆਨ. ਕੋਸ਼। ੩. ਮਰਾ. ਖੇਲ. ਕ੍ਰੀੜਾ। ੪. ਦੋਸ. ਐਬ। ੫. ਖੋੜਸ (ਸੋਲਾਂ) ਦਾ ਸੰਖੇਪ. "ਖੋੜ ਸੀਗਾਰ ਕਰੈ ਅਤਿ ਪਿਆਰੀ." (ਗਉ ਅਃ ਮਃ ੧) "ਜੈਸੇ ਕੁਲਵਧੂ ਅੰਗ ਰਚਤ ਸਿੰਗਾਰ ਖੋੜ." (ਭਾਗੁ ਕ) ਦੇਖੋ, ਸੋਲਹ ਸਿੰਗਾਰ....
ਸੰ. ਗੁਹਾ. ਸੰਗ੍ਯਾ- ਕੰਦਰਾ। ੨. ਭੌਰਾ. ਤਹਖ਼ਾਨਾ "ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ." (ਮਾਰੂ ਕਬੀਰ) ੩. ਭਾਵ- ਅੰਤਹਕਰਣ. "ਇਸ ਗੁਫਾ ਮਹਿ ਅਖੁਟ ਭੰਡਾਰਾ." (ਮਾਝ ਅਃ ਮਃ ੩) ੪. ਦੇਹ. ਸ਼ਰੀਰ. "ਹਰਿ ਜੀਉ ਗੁਫਾ ਅੰਦਰਿ ਰਖਿਕੈ ਵਾਜਾ ਪਵਣੁ ਵਜਾਇਆ." (ਅਨੰਦੁ)...
ਮਹੀ (ਪ੍ਰਿਥਿਵੀ) ਵਿੱਚ ਬਣਾਈ ਖੋਰ (ਖੁੱਭ) ਗੁਫਾ. "ਪ੍ਰੀਤਮ ਬਸਤ ਰਿਦ ਮਹਿਖੋਰ." (ਕੇਦਾ ਮਃ ੫) ਮਨਰੂਪ ਗੁਫਾ ਵਿੱਚ ਪ੍ਰੀਤਮ ਵਸਦਾ ਹੈ....
ਕੀਤਾ. ਕਰਿਆ."ਸੋ ਪਾਏ ਜੋ ਕਿਛੁ ਕੀਨਾ#ਹੇ." (ਮਾਰੂ ਸੋਲਹੇ ਮਃ ੧) ੨. ਫ਼ਾ. [کیِنہ] ਵੈਰ. ਬੁਗ਼ਜ. ਦੇਖੋ, ਕੀਨ ੪. ਇਹ ਸ਼ਬਦ ਕੀਨ ਭੀ ਉਹੀ ਅਰਥ ਰਖਦਾ ਹੈ....
ਸੰ. मार्ग. ਧਾ- ਤਿਆਰ ਕਰਨਾ, ਢੂੰਡਣਾ (ਖੋਜਣਾ), ਜਾਣਾ। ੨. ਸੰਗ੍ਯਾ- ਮਾਰ੍ਗ. ਰਸ੍ਤਾ. ਰਾਹ। ੩. ਖੋਜ. ਭਾਲ. ਤਲਾਸ਼। ੪. ਰੀਤਿ. ਚਾਲ. "ਇਹੁ ਮਾਰਗ ਸੰਸਾਰ ਕੋ." (ਸਃ ਮਃ ੯) ੫. ਭਲਾ ਦਸ੍ਤੂਰ. ਨੇਕ ਰਿਵਾਜ....
ਦੇਖੋ, ਲੰਗ ੨. "ਬਿਵਾਦ ਕਰੈ ਮਘਵਾ ਮਤਿ ਲੰਙਾ." (ਕ੍ਰਿਸਨਾਵ) ਅਕਲ ਦਾ ਲੰਙਾ (ਕਮਅਕਲ) ਇੰਦ੍ਰ ਝਗੜਾ ਕਰਦਾ ਹੈ....
ਸੰਗ੍ਯਾ- ਕੰਧ. ਦੀਵਾਰ. "ਤਿਨ ਲੰਗ ਗੜ੍ਹ ਕੀ ਲਈ." (ਗੁਰੁਸੋਭਾ) ੨. ਸੰ. लङ्ग. ਵਿ- ਲੰਗੜਾ. ਲੰਙਾ. ਦੇਖੋ, ਫ਼ਾ. [لنگ] "ਕਰਾਹਤ ਹੈਂ ਗਿਰਿ ਸੇ ਗਜ ਲੰਗੇ." (ਚੰਡੀ ੧) ੩. ਰਿਆਸਤ ਨਜਾਮਤ ਪਟਿਆਲਾ, ਤਸੀਲ ਸਰਹਿੰਦ, ਥਾਣਾ ਮੂਲੇਪੁਰ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਪਟਿਆਲੇ ਤੋਂ ਸੱਤ ਮੀਲ ਉੱਤਰ ਹੈ. ਇਸ ਪਿੰਡ ਤੋਂ ਲਹਿਂਦੇ ਵੱਲ ਦੋ ਫਰਲਾਂਗ ਦੇ ਕ਼ਰੀਬ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਛੋਟਾ ਜਿਹਾ ਗੁਰਦ੍ਵਾਰਾ, ਅਤੇ ਰਹਾਇਸ਼ੀ ਮਕਾਨ ਪੱਕੇ ਬਣੇ ਹੋਏ ਹਨ. ਗੁਰਦ੍ਵਾਰੇ ਨਾਲ ਸੰਮਤ ੧੯੪੦ ਤੋਂ ਪਹਿਲਾਂ ਬਹੁਤ ਜਮੀਨ ਸੀ, ਜੋ ਪੁਜਾਰੀਆਂ ਦੇ ਵਿਰੋਧ ਹੋ ਜਾਣ ਪੁਰ ਸਾਰੀ ਖੁੱਸ ਗਈ, ਹੁਣ ਨਿਹੰਗਸਿੰਘ ਪੁਜਾਰੀ ਸੇਵਾ ਕਰਦਾ ਹੈ....
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅਜੇਹੀ. "ਐਸੀ ਕ੍ਰਿਪਾ ਕਰਹੁ ਪ੍ਰਭੁ ਨਾਨਕ." (ਬਾਵਨ)...
ਸੰ. ਦਸ਼ਾ. ਸੰਗ੍ਯਾ- ਹ਼ਾਲਤ. ਅਵਸਥਾ। ੨. ਦੀਵੇ ਦੀ ਬੱਤੀ। ੩. ਪੱਲਾ. ਦਾਮਨ. ਲੜ। ੪. ਦੇਖੋ, ਦਸ਼ਦਸ਼ਾ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਵਿ- ਸੰਖ੍ਯਾ ਬਿਨਾ. ਬੇਸ਼ੁਮਾਰ. ਅਣ- ਗਿਣਤ. ਅਨੰਤ. "ਅਸੰਖ ਜਪ ਅਸੰਖ ਭਾਉ." (ਜਪੁ)...
ਸੰ. ਸੰਗ੍ਯਾ- ਚੁਰਾਉਣ ਵਾਲਾ ਆਦਮੀ. ਤਸਕਰ. ਦੁਜ਼ਦ. ਦੇਖੋ, ਚੁਰ ਧਾ "ਅਸੰਖ ਚੋਰ ਹਰਾਮਖੋਰ." (ਜਪੁ) ਦੇਖੋ, ਚੌਰ। ੨. ਸੰ. ਚੌਰ੍ਯ. ਚੋਰੀ. ਦੁਜ਼ਦੀ. ਚੋਰ ਕਾ ਕਰਮ. "ਕਰਿ ਦੁਸਟੀ ਚੋਰ ਚੁਰਾਇਆ." (ਗਉ ਮਃ ੪) ੩. ਦਸਮਗ੍ਰੰਥ ਦੇ ੧੨. ਚਰਿਤ੍ਰ ਵਿੱਚ ਲਿਖਾਰੀ ਨੇ ਚੌਰ ਦੀ ਥਾਂ ਚੋਰ ਸ਼ਬਦ ਲਿਖ ਦਿੱਤਾ ਹੈ....
ਫ਼ਾ. [حرامخور] ਹ਼ਰਾਮਖ਼ੋਰ. ਵਿ- ਹਰਾਮ ਖਾਣ ਵਾਲਾ. ਧਰਮ ਅਨੁਸਾਰ ਜੋ ਨਿਸੇਧ ਕੀਤਾ ਹੈ ਉਸ ਦੇ ਖਾਣ ਵਾਲਾ. ਬੇਈਮਾਨੀ ਦਾ ਖੱਟਿਆ ਖਾਣ ਵਾਲਾ. "ਅਸੰਖ ਚੋਰ ਹਰਾਮਖੋਰ." (ਜਪੁ)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....