karakhaकरख
ਦੇਖੋ, ਕਰਸ ਅਤੇ ਕਰਖਣ. "ਤੁਮਰੇ ਦਰਸ ਕਰਖ ਮਨ ਲੀਨਾ." (ਨਾਪ੍ਰ) ਮਨ ਖਿੱਚ ਲੀਤਾ। ੨. [کرخ] ਬਗ਼ਦਾਦ ਪਾਸ ਇੱਕ ਨਗਰ.
देखो, करस अते करखण. "तुमरे दरस करख मन लीना." (नाप्र) मन खिॱच लीता। २. [کرخ] बग़दाद पास इॱक नगर.
ਸੰ. कर्ष ਸੰਗ੍ਯਾ- ਖਿੱਚਣਾ. ਹਲ ਚਲਾਉਣਾ। ੨. ਸੋਲਾਂ ਮਾਸ਼ਾ ਭਰ ਤੋਲ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਕਰ੍ਸਣ. ਸੰਗ੍ਯਾ- ਖਿੱਚਣਾ। ੨. ਹਲ ਨਾਲ ਜ਼ਮੀਨ ਪੁਰ ਓਰੇ ਕੱਢਣੇ....
ਸੰ. ਦਰ੍ਸ਼. ਸੰਗ੍ਯਾ- ਅਮਾਵਸ. ਮੌਸ. "ਦਿਨ ਗੁਰਪਰਬ ਦਰਸ ਸੰਕ੍ਰਾਂਤਿ." (ਗੁਪ੍ਰਸੂ) ੨. ਦਰ੍ਸ਼ਨ. ਦੀਦਾਰ. "ਮਨ ਮਹਿ ਪ੍ਰੀਤਿ ਨਿਰੰਜਨ ਦਰਸ." (ਸੁਖਮਨੀ) ੩. ਸ਼ਾਸਤ੍ਰ. "ਬੇਦ ਚਾਰ ਖਟ ਦਰਸ." (ਵਾਰ ਮਾਰੂ ੨. ਮਃ ੫) ੪. ਅ਼. [درس] ਸਬਕ਼. ਸੰਥਾ....
ਦੇਖੋ, ਕਰਸ ਅਤੇ ਕਰਖਣ. "ਤੁਮਰੇ ਦਰਸ ਕਰਖ ਮਨ ਲੀਨਾ." (ਨਾਪ੍ਰ) ਮਨ ਖਿੱਚ ਲੀਤਾ। ੨. [کرخ] ਬਗ਼ਦਾਦ ਪਾਸ ਇੱਕ ਨਗਰ....
ਸੰਗ੍ਯਾ- ਖੈਂਚ. ਕਸ਼ਿਸ਼. "ਸੂਤ ਖਿੰਚੈ ਏਕੰਕਾਰੀ." (ਗੂਜ ਅਃ ਮਃ ੪)...
ਲੀਆ. ਲੀਏ. "ਕਰਿ ਕਿਰਪਾ ਅਪੁਨੇ ਕਰਿਲੀਤ." (ਟੋਡੀ ਮਃ ੫) ਆਪਣੇ ਕਰ ਲੀਤੇ. "ਲੀਤੜਾ ਲਬਿ ਰੰਗਾਏ." (ਤਿਲੰ ਮਃ ੧) "ਦਾਨੁ ਸਭਨੀ ਹੈ ਲੀਤਾ." (ਵਡ ਛੰਤ ਮਃ ੫)...
ਫ਼ਾ. [بغداد] ਬਗ਼ਦਾਦ. ਇ਼ਰਾਕੇ. ਅ਼ਰਬ ਵਿੱਚ ਨੌਸ਼ੀਰਵਾਂ ਦਾ ਵਸਾਇਆ ਹੋਇਆ ਇੱਕ ਨਗਰ, ਜਿੱਥੇ ਦਰਿਆ ਦਜਲਾ ਅਤੇ ਫਰਾਤ ਦਾ ਸੰਗਮ ਹੁੰਦਾ ਹੈ. ਸ਼੍ਰੀ ਗੁਰੂ ਨਾਨਕਦੇਵ ਜੀ ਇਸ ਸ਼ਹਿਰ ਮੱਕੇ ਦੀ ਯਾਤ੍ਰਾ ਸਮੇਂ ਪਧਾਰੇ ਹਨ, ਜਿਸ ਦਾ ਜਿਕਰ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਕੀਤਾ ਹੈ, ਯਥਾ-#"ਬਾਬਾ ਗਿਆ ਬਗਦਾਦ ਨੂੰ#ਬਾਹਰ ਜਾਇ ਕੀਆ ਅਸਥਾਨਾ,#ਇਕ ਬਾਬਾ ਅਕਾਲਰੂਪ#ਦੂਜਾ ਰਬਾਬੀ ਮਰਦਾਨਾ." ×××#ਬਗਦਾਦ ਵਿੱਚ ਪੀਰ ਦਸ੍ਤਗੀਰ ਅਤੇ ਬਹਲੋਲ ਆਦਿਕ ਵਲੀਆਂ ਦੇ ਜਾਨਸ਼ੀਨ ਸਤਿਗੁਰੂ ਦੇ ਬਹੁਤ ਸ਼੍ਰੱਧਾਲੂ ਹੋ ਗਏ ਅਰ ਉਨ੍ਹਾਂ ਦੀ ਯਾਦਗਾਰ ਵਿੱਚ "ਕਤਬਾ." ਜੋ ਤੁਰਕੀ ਜਬਾਨ ਵਿੱਚ ਹੈ, ਲਾਇਆ ਗਿਆ, ਜੋ ਰੇਲਵੇ ਸਟੇਸ਼ਨ ਬਗਦਾਦ ਤੋਂ ਡੇਢ ਮੀਲ ਹੈ. ਇਸ ਦਾ ਨਿਸ਼ਾਨ ਨਕਸ਼ੇ ਵਿੱਚ ਦਿਖਾਇਆ ਗਿਆ ਹੈ. ਅਰ ਚਿਤ੍ਰ ਇਹ ਹੈ:-#(fig.)#ਅਰਥਾਤ#ਦੇਖੋ! ਹਜਰਤ ਪਰਵਦਗਾਰ ਬਜ਼ੁਰਗ ਨੇ ਕੇਹੀ ਮੁਰਾਦ ਪੂਰੀ ਕੀਤੀ, ਕਿ ਬਾਬੇ ਨਾਨਕ ਦੀ ਤਅ਼ਮੀਰ ਨਵੇਂ ਸਿਰੇ ਬਣ ਗਈ, ਸੱਤ ਵਡੇ ਵਲੀਆਂ ਨੇ ਇਸ ਵਿੱਚ ਸਹਾਇਤਾ ਕੀਤੀ ਅਤੇ ਉਸ ਦੀ ਤਾਰੀਖ ਇਹ ਨਿਕਲੀ ਕਿ ਨੇਕਬਖ਼ਤ ਮੁਰੀਦ ਨੇ ਪਾਣੀ ਲਈ ਜ਼ਮੀਨ ਵਿੱਚ ਫੈਜ ਦਾ ਚਸ਼ਮਾ ਜਾਰੀ ਕਰਦਿੱਤਾ.¹#ਜਿਸ ਵੇਲੇ ਸਤਿਗੁਰੂ ਬਗਦਾਦ ਗਏ ਹਨ, ਤਦ ਉੱਥੋਂ ਦੇ ਸਾਰੇ ਖੂਹਾਂ ਦਾ ਪਾਣੀ ਖਾਰਾ ਸੀ. ਗੁਰੂ ਨਾਨਕਦੇਵ ਜੀ ਨੇ ਜਿੱਥੇ ਆਗ੍ਯਾ ਕਰਕੇ ਖੂਹ ਲਗਵਾਇਆ, ਉਸ ਦਾ ਪਾਣੀ ਮਿੱਠਾ ਨਿਕਲਿਆ. ਇਹ ਖੂਹ ਕਤਬੇ ਦੇ ਪਾਸ ਹੈ, ਅਰ ਹੁਣ ਭੀ ਕੇਵਲ ਇਸੇ ਖੂਹ ਦਾ ਪਾਣੀ ਮਿੱਠਾ ਹੈ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....