ਖਾਲ

khālaखाल


ਦੇਖੋ, ਖੱਲ। ੨. ਫ਼ਾ. [خال] ਖ਼ਾਲ. ਤਿਲ. ਤੁਚਾ ਉੱਪਰ ਤਿਲ ਦੇ ਆਕਾਰ ਦਾ ਕਾਲਾ ਦਾਗ। ੩. ਲੀਕ. ਰੇਖਾ। ੪. ਪਾਣੀ ਬਹਿਣ ਦੀ ਨਾਲੀ। ੫. ਫੱਵਾਰਾ। ੬. ਚਸ਼ਮਾ। ੭. ਝੰਡਾ. ਨਸ਼ਾਨ। ੮. ਤੀਰ। ੯. ਦੂਤ. ਵਕੀਲ। ੧੦. ਅ਼. ਅਭਿਮਾਨ। ੧੧. ਬੱਦਲ। ੧੨. ਬਿਜਲੀ। ੧੩. ਲਗਾਮ। ੧੪. ਵਡਾ ਘੋੜਾ ਅਥਵਾ ਸ਼ੁਤਰ. "ਮਾਲ ਲਾਲ ਅਰ ਸਾਲ ਮੈ ਖਾਲ ਚਾਲ ਵਾ ਚਾਲ। ਸਿਦਕ ਗੁਰੂ ਕਾ ਐਨ ਢਿਗ ਇਹੀ ਸਿੱਖ ਕਾ ਸ੍ਵਾਲ." (ਗੁਪ੍ਰਸੂ) ਮਾਲ (ਧਨ ਸੰਪਦਾ), ਲਾਲ (ਪੁਤ੍ਰ), ਸਾਲ (ਸ਼ਾਲਾ- ਘਰ), ਖਾਲ (ਘੋੜੇ ਸ਼ੁਤਰ ਆਦਿ) ਵਾਹਨ ਅਥਵਾ ਪੈਦਲ ਵਿਚਰਣਾ, ਇਨ੍ਹਾਂ ਸਾਰੇ ਕਰਮਾਂ ਵਿੱਚ ਗੁਰੂ ਕਾ ਸਿਦਕ ਪੱਲੇ ਰਹੇ, ਸਿੱਖ ਦੀ ਇਹੀ ਮੰਗ ਹੈ.


देखो, खॱल। २. फ़ा. [خال] ख़ाल. तिल. तुचा उॱपर तिल दे आकार दा काला दाग। ३. लीक. रेखा। ४. पाणी बहिण दी नाली। ५. फॱवारा। ६. चशमा। ७. झंडा. नशान। ८. तीर। ९. दूत. वकील। १०. अ़. अभिमान। ११. बॱदल। १२. बिजली। १३. लगाम। १४. वडा घोड़ा अथवा शुतर. "माल लाल अर साल मै खाल चाल वा चाल। सिदक गुरू का ऐन ढिग इही सिॱख का स्वाल." (गुप्रसू) माल (धन संपदा), लाल (पुत्र), साल (शाला- घर), खाल (घोड़े शुतर आदि) वाहन अथवा पैदल विचरणा, इन्हां सारे करमां विॱच गुरू का सिदक पॱले रहे, सिॱख दी इही मंग है.