bahinaबहिण
ਸੰਗ੍ਯਾ- ਭੈਣ. ਭਗਿਨੀ. "ਬਹਿਣ ਬਿਰ ਹਿ ਜਲਿਜਾਇ." (ਓਅੰਕਾਰ) ੨. ਦੇਖੋ, ਬਹਣ.
संग्या- भैण. भगिनी. "बहिण बिर हि जलिजाइ." (ओअंकार) २. देखो, बहण.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਭਗਿਨੀ. "ਭੈਣ ਭਾਈ ਸਭਿ ਸਜਣਾ." (ਸ੍ਰੀ ਮਃ ੫. ਪੈਪਾਇ) ੨. ਸੰ. ਭ੍ਰਮਣ. ਚੌਰਾਸੀ ਦਾ ਗੇੜਾ. "ਜਿਸਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ." (ਵਾਰ ਰਾਮ ੨. ਮਃ ੫) ੩. ਸੰ. ਭੁਵਨ. ਜਗਤ। ੪. ਮਰਾ. ਭੇਣੇ. ਡਰ. ਖ਼ੌਫ਼....
ਜੋ ਪਿਤਾ ਅਤੇ ਭਾਈ ਤੋਂ ਧਨ ਲੈਣ ਦਾ ਭਗ (ਯਤਨ) ਕਰਦੀ ਹੈ, ਭੈਣ. ਸ੍ਵਸਾ....
ਸੰਗ੍ਯਾ- ਭੈਣ. ਭਗਿਨੀ. "ਬਹਿਣ ਬਿਰ ਹਿ ਜਲਿਜਾਇ." (ਓਅੰਕਾਰ) ੨. ਦੇਖੋ, ਬਹਣ....
ਬਾਰ. ਦਫ਼ਹ. "ਇਕ ਬਿਰ ਤਹਿਂ ਜਹਾਜ ਫਟਗਯੋ." (ਗੁਪ੍ਰਸੂ)...
ਸੰ. ओम्. ਇਸ ਸ਼ਬਦ ਦਾ ਮੂਲ ਅਵ (श्रव्) ਧਾਤੁ ਹੈ, ਜਿਸ ਦਾ ਅਰਥ ਹੈ ਰਖ੍ਯਾ (ਰਕ੍ਸ਼ਾ) ਕਰਨਾ, ਬਚਾਉਣਾ, ਤ੍ਰਿਪਤ ਹੋਣਾ, ਫੈਲਨਾ ਆਦਿ। 'ਓਅੰ' ਸ਼ਬਦ ਸਭ ਦੀ ਰਖ੍ਯਾ ਕਰਨ ਵਾਲੇ ਕਰਤਾਰ ਦਾ ਬੋਧਕ ਹੈ. "ਓਅੰ ਸਾਧ ਸਤਿਗੁਰ ਨਮਸਕਾਰੰ." (ਬਾਵਨ) "ਓਅੰ ਪ੍ਰਿਯ ਪ੍ਰੀਤਿ ਚੀਤਿ." (ਸਾਰ ਮਃ ੫) ਇਸ ਦੇ ਪਰ੍ਯਾਂਯ ਸ਼ਬਦ- "ਪ੍ਰਣਵ" ਅਤੇ "ਉਦਗੀਥ" ਭੀ ਹਨ.#ਓਅੰਕਾਰ ਸ਼ਬਦ ਦਾ ਅਰਥ ਹੈ- ਓਅੰ ਧੁਨਿ (ਓਅੰ ਦਾ ਉੱਚਾਰਣ)#"ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸ੍ਟਿ ਉਪਾਰਾ." (ਵਿਚਿਤ੍ਰ)#ਕਈ ਥਾਈਂ "ਓਅੰਕਾਰ" ਸ਼ਬਦ ਕਰਤਾਰ ਦਾ ਬੋਧਕ ਭੀ ਦੇਖੀਦਾ ਹੈ. "ਓਅੰਕਾਰ ਏਕੋ ਰਵਿ ਰਹਿਆ." (ਕਾਨ ਮਃ ੪) "ਓਅੰਕਾਰ ਅਕਾਰ ਕਰਿ ਪਵਣ ਪਾਣੀ ਬੈਸੰਤਰ ਸਾਜੇ." (ਭਾਗੁ)#ਸੰਸਕ੍ਰਿਤ ਦੇ ਵਿਦਵਾਨਾਂ ਨੇ ੳ ਅ ਮ ਤਿੰਨ ਅੱਖਰਾਂ ਨੂੰ ਬ੍ਰਹਮਾ ਵਿਸਨੂ ਸ਼ਿਵ ਮੰਨਕੇ ਓਅੰ ਨੂੰ ਤਿੰਨ ਦੇਵ ਰੂਪ ਕਲਪਿਆ ਹੈ, ਪਰ ਗੁਰੁਮਤ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ. "ਏਕਾ ਏਕੰਕਾਰ ਲਿਖਿ ਵੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ." (ਭਾਗੁ)#੨. ਮੱਧ ਭਾਰਤ ਦੇ ਜਿਲੇ ਨੀਮਾੜ ਵਿੱਚ ਨਰਮਦਾ ਨਦੀ ਦੇ ਮਾਂਧਾਤਾ ਟਾਪੂ (ਦ੍ਵੀਪ) ਵਿੱਚ ਉਸ ਨਾਉਂ ਦਾ ਇੱਕ ਵੱਡਾ ਪ੍ਰਸਿੱਧ ਹਿੰਦੂ ਮੰਦਿਰ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ 'ਦੱਖਣੀ ਓਅੰਕਾਰ' ਉੱਚਾਰਣ ਕੀਤਾ ਹੈ।¹ ੩. ਵ੍ਯ- ਹਾਂ। ੪. ਸਤ੍ਯ. ਯਥਾਰਥ. ਠੀਕ....
ਦੇਖੋ, ਵਹਣ। ੨. ਦੇਖੋ, ਬਹਿਣਾ....