ਕੇਦਾਰਾ

kēdhārāकेदारा


ਦੇਖੋ, ਕੇਦਾਰ ੩. "ਗੰਗਾ ਜਮਨਾ ਕੇਲ ਕੇਦਾਰਾ." (ਮਾਰੂ ਸੋਲਹੇ ਮਃ ੧) ੨. ਕਲ੍ਯਾਣ ਠਾਟ ਦਾ ਇੱਕ ਸੰਪੂਰਣ ਰਾਗ ਹੈ. ਇਸ ਵਿੱਚ ਮੱਧਮ ਸ਼ੁੱਧ ਅਤੇ ਤੀਵ੍ਰ ਦੋਵੇਂ ਲਗਦੇ ਹਨ. ਨਿਸਾਦ ਭੀ ਦੋਵੇਂ ਹਨ. ਸ਼ੁੱਧ ਮੱਧਮ ਵਾਦੀ ਅਤੇ ਸੜਜ ਸੰਵਾਦੀ ਹੈ. ਤੀਵ੍ਰ ਮੱਧਮ ਅਤੇ ਗਾਂਧਾਰ ਦੁਰਬਲ ਹਨ. ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ.#ਸਰਗਮ- ਨ ਸ ਮ, ਗ ਪ, ਮੀ ਪ ਧ ਨਾ ਧ ਪ, ਸ ਨਾ ਧ ਪ, ਮੀ ਪ ਧ ਪ ਮ, ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਦਾਰੇ ਦਾ ਤੇਈਹਵਾਂ ਨੰਬਰ ਹੈ। ੩. ਦੇਖੋ, ਕਿਦਾਰਾ.


देखो, केदार ३. "गंगा जमना केल केदारा." (मारू सोलहे मः १) २. कल्याण ठाट दा इॱक संपूरण राग है. इस विॱच मॱधम शुॱध अते तीव्र दोवें लगदे हन. निसाद भी दोवें हन. शुॱध मॱधम वादी अते सड़ज संवादी है. तीव्र मॱधम अते गांधार दुरबल हन. गाउण दा वेला रात दा दूजा पहिर है.#सरगम- न स म, ग प, मी प ध ना ध प, स ना ध प, मी प ध प म, र स.#श्री गुरू ग्रंथ साहिब विॱच केदारे दा तेईहवां नंबर है। ३. देखो, किदारा.